ਅਮਰ ਸਿੰਘ ਚਮਕੀਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਅਮਰ ਸਿੰਘ ਚਮਕੀਲਾ Amarsinghchamkila.jpg
ਜਨਮ ਦਾ ਨਾਂ ਦੁਨੀ ਰਾਮ ਸਿੰਘ
ਉਰਫ਼ ਅਮਰ ਸਿੰਘ ਚਮਕੀਲਾ
ਜਨਮ 21 ਜੁਲਾਈ 1960(1960-07-21)
ਦੁਗਰੀ, ਪੰਜਾਬ, ਭਾਰਤ
ਮੌਤ 8 ਮਾਰਚ 1988(1988-03-08) (ਉਮਰ 27)
ਪਿੰਡ: ਮਹਿਸਮ ਪੁਰ, ਜ਼ਿਲ੍ਹਾ ਜਲੰਧਰ, ਪੰਜਾਬ, ਭਾਰਤ
ਕਿੱਤਾ ਗਾਇਕ, ਗੀਤਕਾਰ, ਕੰਪੋਜ਼ਰ, ਸੰਗੀਤਕਾਰ
ਸਾਜ਼ ਆਵਾਜ਼, ਤੂੰਬੀ, ਹਰਮੋਨੀਅਮ, ਢੋਲਕ
ਸਰਗਰਮੀ ਦੇ ਸਾਲ 1979–1988
ਸਬੰਧਤ ਐਕਟ ਚਮਕੀਲਾ ਅਮਰਜੋਤ , ਸੁਰਿੰਦਰ ਸੋਨੀਆ, ਮਿਸ ਊਸ਼ਾ

ਦੁਨੀ ਰਾਮ ਸਿੰਘ (21 ਜੁਲਾਈ 1960 – 8 ਮਾਰਚ 1988), ਸਟੇਜੀ ਨਾਮ ਅਮਰ ਸਿੰਘ ਚਮਕੀਲਾ, ਪੰਜਾਬੀ ਗਾਇਕ, ਗੀਤਕਾਰ, ਕੰਪੋਜ਼ਰ ਅਤੇ ਸੰਗੀਤਕਾਰ ਸੀ।

ਮੁਢਲਾ ਜੀਵਨ[ਸੋਧੋ]

ਅਮਰ ਸਿੰਘ ਚਮਕੀਲੇ ਦਾ ਜਨਮ ਬੇਹੱਦ ਗ਼ਰੀਬੀ ਵਿੱਚ ਰਾਮਦਾਸੀਆ ਬਰਾਦਰੀ ’ਚ ਪਿੰਡ ਦੁਗਰੀ ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਸ. ਹਰੀ ਸਿੰਘ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਮਿਤੀ 21 ਜੁਲਾਈ 1961 ਨੂੰ ਹੋਇਆ। ਭੈਣਾਂ-ਭਰਾਵਾਂ ’ਚੋਂ ਸਭ ਤੋਂ ਛੋਟੇ ਤੇ ਲਾਡਲੇ ਪੁੱਤ ਦਾ ਨਾਂ ਮਾਪਿਆਂ ਨੇ ਦੁਨੀ ਰਾਮ ਰੱਖਿਆ। ਮਾਪਿਆਂ ਨੇ ਆਪਣੇ ‘ਦੁਨੀਏ’ ਨੂੰ ਅਫ਼ਸਰ ਲੱਗਿਆ ਵੇਖਣ ਲਈ ਗੁਜ਼ਰ ਖ਼ਾਨ ਪ੍ਰਾਇਮਰੀ ਸਕੂਲ ’ਚ ਪੜ੍ਹਨ ਲਾ ਦਿੱਤਾ। ਘਰ ਦੀ ਮੰਦਹਾਲੀ ਕਾਰਨ ਦੁਨੀਏ ਨੂੰ ਪੜ੍ਹਨੋਂ ਹਟਾ ਕੇ ਬਿਜਲੀ ਦਾ ਕੰਮ ਸਿੱਖਣ ਲਾ ਦਿੱਤਾ ਪਰ ਘਰ ਦੀ ‘ਦਿਨ ’ਚ ਕਮਾ ਕੇ ਆਥਣੇ ਖਾਣ’ ਦੀ ਦਸ਼ਾ ਨੇ ਦੁਨੀ ਚੰਦ ਨੂੰ ਇਲੈਕਟ੍ਰੀਸ਼ਨ ਵੀ ਨਾ ਬਣਨ ਦਿੱਤਾ। ਆਪਣੇ ਘਰ ਦੀ ਹਾਲਤ ਦੇਖ ਕੇ ਦੁਨੀ ਚੰਦ ਲੁਧਿਆਣੇ ਕੱਪੜਾ ਫੈਕਟਰੀ ’ਚ ਦਿਹਾੜੀ ਕਰਨ ਲੱਗ ਪਿਆ ਪਰ ਉਸ ਅੰਦਰ ਜੋ ਸੰਗੀਤ ਦਾ ਜਵਾਲਾਮੁਖੀ ਦਹਿਕ ਰਿਹਾ ਸੀ, ਉਹ ਹੌਲੀ-ਹੌਲੀ ਫੱਟਣ ਲੱਗਾ। ਦੁਨੀ ਚੰਦ ਹਰਮੋਨੀਅਮ, ਤੂੰਬੀ ਅਤੇ ਢੋਲਕੀ ਦਾ ਖਾਸਾ ਜਾਣੂ ਹੋ ਚੁੱਕਿਆ ਸੀ। ਫਿਰ ਇੱਕ ਦਿਨ ਇਸੇ ਸਿਦਕ ਦਾ ਸਤਾਇਆ ਦੁਨੀ ਚੰਦ ਘਰੋਂ ਫੈਕਟਰੀ ਤਾਂ ਗਿਆ ਪਰ ਰਸਤੇ ’ਚ ਉਸ ਦੇ ਕਦਮ ਆਪਣੇ ਆਪ ਉਸ ਸਮੇਂ ਦੇ ਪ੍ਰਸਿੱਧ ਫ਼ਨਕਾਰ ਸੁਰਿੰਦਰ ਛਿੰਦੇ ਦੇ ਦਫ਼ਤਰ ਵੱਲ ਹੋ ਤੁਰੇ। ਸਾਰਾ ਦਿਨ ਉਸ ਨੇ ਕੁਝ ਵੀ ਨਾ ਖਾਧਾ-ਪੀਤਾ ਤੇ ਆਪਣੀ ਗੀਤਾਂ ਦੀ ਕਾਪੀ ਛਿੰਦੇ ਨੂੰ ਦਿਖਾਉਣ ਦੀ ਉਡੀਕ ਕਰਨ ਲੱਗਾ। ਜਦੋਂ ਸ਼ਾਮ ਨੂੰ ਸੁਰਿੰਦਰ ਛਿੰਦੇ ਨੇ ਦੁਨੀ ਚੰਦ ਦੀ ਪ੍ਰਤਿਭਾ ਦੇਖੀ ਤਾਂ ਉਸ ਨੂੰ ਆਪਣਾ ਸ਼ਾਗਿਰਦ ਬਣਾ ਲਿਆ। ਦੁਨੀ ਚੰਦ ਨੇ ਸੁਰਿੰਦਰ ਛਿੰਦੇ ਕੋਲੋਂ ਸੰਗੀਤ ਦੀਆਂ ਬਾਰੀਕੀਆ ਸਿੱਖੀਆਂ ਤਾ ਉਸ ਦੀ ਲਗਨ ਦੇਖ ਕੇ ਛਿੰਦੇ ਨੇ ਦੁਨੀ ਚੰਦ ਨੂੰ ਆਪਣੇ ਸੰਗੀਤਕ ਗਰੁੱਪ ’ਚ ਢੋਲਕੀ, ਤੂੰਬੀ ਤੇ ਹਰਮੋਨੀਅਮ ਮਾਸਟਰ ਵਜੋਂ ਜਗ੍ਹਾ ਦਿੱਤੀ। ਹੌਲੀ-ਹੌਲੀ ਦੁਨੀ ਚੰਦ ਸੁਰਿੰਦਰ ਛਿੰਦੇ ਦੇ ਪ੍ਰੋਗਰਾਮਾਂ ਵਿੱਚ ਆਪ ਵੀ ਟਾਈਮ ਲੈਣ ਲੱਗ ਪਿਆ। ਉਸ ਦੇ ਲਿਖੇ ਗੀਤਾਂ ਵਿੱਚ ਪੰਜਾਬੀ ਸ਼ਬਦਾਂ ਦੀ ਜੜ੍ਹਤ ਦੇਖ ਕੇ ਦੂਜੇ ਕਲਾਕਾਰ ਵੀ ਉਸ ਤੋਂ ਪ੍ਰਭਾਵਿਤ ਹੋਣ ਲੱਗੇ। ਉਸ ਦੇ ਲਿਖੇ ਗੀਤਾਂ ਨੂੰ ਲਗਪਗ ਸਾਰੇ ਮੰਨੇ-ਪ੍ਰਮੰਨੇ ਕਲਾਕਾਰਾਂ ਨੇ ਗਾਇਆ ਹੈ। ਕੇ.ਦੀਪ, ਕੁਲਦੀਪ ਮਾਣਕ ਅਤੇ ਮੁਹੰਮਦ ਸਦੀਕ ਨਾਲ ਵੀ ਦੁਨੀ ਚੰਦ ਨੇ ਕੰਮ ਕੀਤਾ। ਆਪਣੇ ਸੰਘਰਸ਼ ਦੇ ਦਿਨਾਂ ਵਿੱਚ ਦੁਨੀ ਚੰਦ ਦਾ ਵਿਆਹ ਗੁਰਮੇਲ ਕੌਰ ਨਾਲ ਕਰ ਦਿੱਤਾ, ਜਿਸ ਤੋਂ ਦੁਨੀ ਚੰਦ ਦੇ ਘਰ ਦੋ ਲੜਕੀਆਂ-ਅਮਨਦੀਪ ਤੇ ਕਮਲਦੀਪ ਪੈਦਾ ਹੋਈਆਂ। ਗੀਤਕਾਰੀ ਦੇ ਸਿਰ ’ਤੇ ਦੁਨੀ ਚੰਦ ਦਾ ਗੁਜ਼ਾਰਾ ਮੁਸ਼ਕਲ ਹੋ ਰਿਹਾ ਸੀ। ਇਸ ਲਈ ਉਸ ਨੇ ਉਸਤਾਦ ਛਿੰਦੇ ਨਾਲ ਸਟੇਜਾਂ ’ਤੇ ਗਾਉਣਾ ਸ਼ੁਰੂ ਕੀਤਾ। ਦੁਨੀ ਚੰਦ ਦਾ ਨਾਂ ‘ਅਮਰ ਸਿੰਘ ਚਮਕੀਲਾ’ ਚੰਡੀਗੜ੍ਹ ਨੇੜੇ ਬੁੜੈਲ ਵਿਖੇ ਲੱਗੀ ਰਾਮਲੀਲ੍ਹਾ ’ਚ ਗੀਤਕਾਰ ਸਨਮੁੱਖ ਸਿੰਘ ਆਜ਼ਾਦ ਨੇ ਰੱਖਿਆ। ਚਮਕੀਲੇ ਨੇ 1979 ’ਚ ਸੁਰਿੰਦਰ ਛਿੰਦੇ ਨਾਲ ਗਾਉਂਦੀ ਕਲਾਕਾਰਾ ਸੁਰਿੰਦਰ ਸੋਨੀਆ ਨਾਲ ਆਪਣਾ ਪਹਿਲਾ ਐਲ.ਪੀ. ਰਿਕਾਰਡ ‘ਟਕੂਏ ਤੇ ਟਕੂਆ ਖੜਕੇ’ ਐਚ.ਐਮ.ਵੀ. ਕੰਪਨੀ ’ਚ ਸੰਗੀਤ ਸਮਰਾਟ ਚਰਨਜੀਤ ਆਹੂਜਾ ਦੇ ਸੰਗੀਤ ਹੇਠ ਕੱਢਿਆ। ਇਸ ਵਿੱਚ ਚਮਕੀਲੇ ਦੇ ਲਿਖੇ, ਕੰਪੋਜ਼ ਅਤੇ ਗਾਏ ਕੁੱਲ ਅੱਠ ਗੀਤ ਸਨ। ਇਹ ਐਲ.ਪੀ. ਗਰਮ ਜਲੇਬੀਆਂ ਵਾਂਗ ਵਿਕਿਆ। ਚਮਕੀਲਾ ਰਾਤੋ ਰਾਤ ਸਟਾਰ ਬਣ ਚੁੱਕਿਆ ਸੀ। ਸੁਰਿੰਦਰ ਸੋਨੀਆ ਨਾਲ ਚਮਕੀਲੇ ਦੀ ਜੋੜੀ ਇੱਕ ਸਾਲ ਬਾਅਦ ਹੀ ਟੁੱਟ ਗਈ। ਇਸ ਤੋਂ ਬਾਅਦ ਚਮਕੀਲੇ ਨਾਲ ਨਵੀਂ ਗਾਇਕਾ ਮਿਸ ਊਸ਼ਾ ਆ ਰਲੀ ਪਰ ਉਸ ਦੀ ਪਤਲੀ ਤੇ ਕਮਜ਼ੋਰ ਆਵਾਜ਼ ਚਮਕੀਲੇ ਦੇ ਮੁਕਾਬਲੇ ਸੰਤੁਲਨ ਕਾਇਮ ਨਾ ਰੱਖ ਸਕੀ। ਸਾਲ 1980 ਵਿੱਚ ਚਮਕੀਲੇ ਦੇ ਸੰਪਰਕ ਵਿੱਚ ਆਈ ਫਰੀਦਕੋਟ ਦੀ ਜੰਮਪਲ ਅਮਰਜੋਤ ਜੋ ਕਿ ਉਸ ਸਮੇਂ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨਾਲ ਗਾ ਰਹੀ ਸੀ। ਅਮਰਜੋਤ ਸੰਗੀਤਕ ਸ਼ੌਕ ਕਾਰਨ ਆਪਣੇ ਪਰਿਵਾਰਕ ਜੀਵਨ ਨੂੰ ਛੱਡ ਚੁੱਕੀ ਸੀ। ਬਾਅਦ ’ਚ ਚਮੀਕਲੇ ਤੇ ਅਮਰਜੋਤ ਨੇ ਵਿਆਹ ਵੀ ਕਰਵਾ ਲਿਆ ਸੀ। ਇਸ ਗਾਇਕ ਜੋੜੀ ਦੇ ਸੁਮੇਲ ਨੇ ਪੰਜਾਬੀ ਦੋਗਾਣਾ ਗਾਇਕੀ ’ਚ ਬੁਲੰਦੀਆਂ ਨੂੰ ਛੂਹਿਆ। ਅਮਰਜੋਤ ਤੇ ਚਮਕੀਲੇ ਦੀਆਂ ਲਗਪਗ 10-12 ਟੇਪਾਂ ਮਾਰਕੀਟ ਵਿੱਚ ਆਈਆਂ। ਚਮਕੀਲੇ ਦੇ ਅਖਾੜਿਆਂ ਨੂੰ ਲੋਕ ਤਿੰਨ-ਤਿੰਨ ਮਹੀਨੇ ਪਹਿਲਾਂ ਚਾਰ-ਚਾਰ ਹਜ਼ਾਰ ਰੁਪਏ ਦੇ ਕੇ ਲੁਧਿਆਣੇ ਮੋਗੇ ਵਾਲੇ ਵੈਦਾਂ ਦੇ ਚੁਬਾਰੇ ’ਚ ਪ੍ਰੋਗਰਾਮ ਬੁੱਕ ਕਰਵਾ ਜਾਂਦੇ ਸਨ। ਚਮਕੀਲੇ ਦੀ ਲੋਕਪ੍ਰਿਯਤਾ ਦਾ ਇੱਕ ਰੂਪ ਇਹ ਵੀ ਸੀ ਕਿ ਲੋਕ ਉਸ ਦੀਆਂ ਵਿਹਲੀਆਂ ਤਰੀਕਾਂ ਦੇਖ ਕੇ ਹੀ ਆਪਣੇ ਵਿਆਹਾਂ ਦੇ ਦਿਨ ਧਰਦੇ ਸਨ। ਚਮਕੀਲੇ ਦੇ ਅਖਾੜਿਆਂ ਦੀ ਇੱਕ ਖਾਸ ਵਿਸ਼ੇਸ਼ਤਾ ਇਹ ਰਹੀ ਹੈ ਕਿ ਉਹ ਅੱਜ ਦੇ ਗੀਤਕਾਰਾਂ ਵਾਂਗ ਕਾਪੀ ਰਾਈਟ ਦੇ ਚੱਕਰਾਂ ’ਚ ਨਹੀਂ ਸੀ ਪੈਂਦਾ ਸਗੋਂ ਪਹਿਲਾਂ ਗਾਣਾ ਸਟੇਜ ’ਤੇ ਗਾ ਕੇ ਲੋਕਾਂ ਦੀ ਪ੍ਰਤਿਕਿਰਿਆ ਪਤਾ ਕਰਦਾ ਤੇ ਫੇਰ ਸੰਗੀਤ ਸਮਰਾਟ ਆਹੂਜਾ ਕੋਲ ਆ ਕੇ ਕਹਿੰਦਾ, ‘‘ਗੁਰੂ ਜੀ, ਆਹ ਗੀਤ ਆਪਾਂ ਟੇਪ ’ਚ ਪਾਉਣੈ, ਲੋਕਾਂ ਨੇ ਬੜਾ ਪਸੰਦ ਕੀਤੈ।’’ ਚਮਕੀਲੇ ਦੇ ਗੀਤਾਂ ਬਾਰੇ ਵਾਦ-ਵਿਵਾਦ ਹਮੇਸ਼ਾਂ ਛਿੜਦੇ ਰਹੇ ਹਨ। ਸਾਡੇ ਸੱਭਿਆਚਾਰ ਵਿੱਚ ਜੋ ਪਰਦੇ ਪਿੱਛੇ ਹੋ ਰਿਹਾ ਹੈ ਚਮਕੀਲੇ ਦੀ ਕਲਮ ਨੇ ਉਸ ਪੱਖ ਨੂੰ ਉਘਾੜਿਆ ਹੈ। ਉਸ ਦੇ ਗੀਤਾਂ ’ਤੇ ਅਸ਼ਲੀਲਤਾ ਦਾ ਧੱਬਾ ਅਸਲ ’ਚ ਉਸ ਦੀ ਪ੍ਰਸਿੱਧੀ ਦੇ ਕਾਰਨ ਹੀ ਲੱਗਿਆ ਜਦੋਂਕਿ ਉਸ ਸਮੇਂ ਦੇ ਹੋਰ ਗਾਇਕਾਂ ਨੇ ਵੀ ਦੋਗਾਣਾ ਗਾਇਕੀ ਨੂੰ ਅਪਣਾਇਆ ਹੋਇਆ ਸੀ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖ਼ਰ ਚਮਕੀਲਾ ਗ਼ਲਤੀ ਕਿੱਥੇ ਕਰ ਗਿਆ? ਪੰਜਾਬੀ ਮੁਹਾਵਰਿਆਂ ਅਤੇ ਅਖਾਣਾਂ ਨੂੰ ਢੁਕਵੀਂ ਥਾਂ ’ਤੇ ਵਰਤਣਾ ਚਮਕੀਲੇ ਨੂੰ ਬਾਖ਼ੂਬੀ ਆਉਂਦਾ ਸੀ। ਸਮਾਜਿਕ ਕੁਰੀਤੀਆਂ ਜਿਵੇਂ ਕਿ ਅਣਜੋੜ ਵਿਆਹ (ਆਹ ਕੀ ਕਰਤੂਤ ਖਿੰਡਾਂ ਦਿੱਤੀ ਵੇ ਸੁਣ ਦਾਦੇ ਮਘਾਉਣਿਆਂ), ਬਾਲ ਵਿਆਹ (ਰੀਠੇ ਖੇਡਣ ਲਾ ਲੀ ਮੈਂ ਕੰਤ ਨਿਆਣੇ ਨੇ), ਡੇਰਾਵਾਦ (ਸੰਤਾਂ ਨੇ ਪਾਈ ਫੇਰੀ), ਨਸ਼ਾਖੋਰੀ (ਅਮਲੀ ਦੇ ਲੜ ਲਾ ਕੇ ਬੇੜੀ ਰੋੜ੍ਹਤੀ), ਸਮਾਜਿਕ ਧੋਖੇਬਾਜ਼ੀਆਂ (ਸੱਜਣਾ ਦੇ ਨਾਲ ਧੋਖਾ ਨੀ ਕਮਾਈਦਾ), ਸਮਾਜਿਕ ਨਾ-ਬਰਾਬਰਤਾ (ਕੀ ਜ਼ੋਰ ਗ਼ਰੀਬਾਂ ਦਾ) ਵਿਰੁੱਧ ਵੀ ਚਮਕੀਲੇ ਦੀ ਕਲਮ ਨੇ ਸੱਚ ਬੋਲਿਆ ਹੈ। ਜਿੱਥੋਂ ਤਕ ਗੀਤਾਂ ਵਿੱਚ ਦੋਹਰੇ ਅਰਥਾਂ ਵਾਲੇ ਸ਼ਬਦਾਂ ਦੀ ਭਰਮਾਰ ਦੀ ਗੱਲ ਹੈ ਤਾਂ ਇਸ ਦਾ ਜਵਾਬ ਇਹ ਹੈ ਕਿ ਚਮਕੀਲਾ ਵਿੰਗ ਵਲੇਵੇਂ ਪਾ ਕੇ ਗੱਲ ਕਰਨ ਦਾ ਆਦੀ ਨਹੀਂ ਸੀ। ਉਸ ਦਾ ਗੱਲ ਕਹਿਣ ਦਾ ਅੰਦਾਜ ਸਿੱਧਾ ਤੇ ਸਪਸ਼ਟ ਸੀ, ਜਿਸ ਨੇ ਅਣਗਿਣਤ ਵਿਵਾਦਾਂ ਨੂੰ ਜਨਮ ਦਿੱਤਾ। ਪੰਜਾਬੀ ਫ਼ਿਲਮਾਂ ’ਚ ਫ਼ਿਲਮਾਏ ਗਏ ਚਮਕੀਲੇ ਦੇ ਅਖਾੜੇ ਵੀ ਪਾਲੀਵੁੱਡ ਲਈ ਵਰਦਾਨ ਸਾਬਤ ਹੋਏ। ਸੰਨ 1987 ’ਚ ਆਈ ਫ਼ਿਲਮ ‘ਪਟੋਲਾ’ ਦਾ ਗਾਣਾ ‘ਪਹਿਲੇ ਲਲਕਾਰੇ ਨਾਲ ਮੈਂ ਡਰ ਗਈ’ ਫ਼ਿਲਮ ਹਿੱਟ ਹੋਣ ਦਾ ਬਹੁਤ ਵੱਡਾ ਕਾਰਨ ਬਣਿਆ। ਇਸੇ ਤਰ੍ਹਾਂ ਫ਼ਿਲਮ ‘ਦੁਪੱਟਾ’ ਦਾ ‘ਮੇਰਾ ਜੀ ਕਰਦਾ’ ਗਾਣਾ ਵੀ ਫ਼ਿਲਮ ਨੂੰ ਕਾਮਯਾਬ ਕਰ ਗਿਆ। ਚਮਕੀਲੇ ਨੇ ਸਿਰਫ ਸਮਾਜਿਕ ਰਿਸ਼ਤਿਆਂ ਨੂੰ ਹੀ ਗਾਇਕੀ ਦਾ ਆਧਾਰ ਨਹੀਂ ਬਣਾਇਆ ਸਗੋਂ ਉਸ ਦੁਆਰਾ ਕੱਢੀਆਂ ਗਈਆਂ ਧਾਰਮਿਕ ਟੇਪਾਂ- ‘ਨਾਮ ਜਪ ਲੈ’ ਅਤੇ ‘ਬਾਬਾ ਤੇਰਾ ਨਨਕਾਣਾ’ ਰਾਹੀਂ ਚਮਕੀਲੇ ਨੇ ਉਨ੍ਹਾਂ ਲੋਕਾਂ ਦੇ ਮੂੰਹਾਂ ’ਤੇ ਜਿੰਦੇ ਲਾ ਦਿੱਤੇ ਜਿਹੜੇ ਕਹਿੰਦੇ ਸਨ ਕਿ ਚਮਕੀਲਾ ਸਿਰਫ਼ ਅਸ਼ਲੀਲ ਗੀਤ ਹੀ ਗਾ ਸਕਦਾ ਹੈ। ਚਮਕੀਲੇ ਨੇ ਧਾਰਮਿਕ ਟੇਪਾਂ ਦੀ ਸਾਰੀ ਕਮਾਈ ਧਾਰਮਿਕ ਸਥਾਨਾਂ ਨੂੰ ਦਾਨ ਵਜੋਂ ਦਿੱਤੀ। ਪੰਜਾਬ ’ਚ ਹੁਣ ਤਕ ਦਹਿਸ਼ਤਗਰਦੀ ਦਾ ਕਾਲਾ ਬੱਦਲ ਫਟ ਚੁੱਕਿਆ ਸੀ। ਕਿਹਾ ਜਾਂਦਾ ਹੈ ਕਿ ਦਹਿਸ਼ਤਗਰਦਾਂ ਨੇ ਦਹਿਸ਼ਤ ਫੈਲਾਉਣ ਦੇ ਮਨਸੂਬੇ ਨੂੰ ਅੰਜ਼ਾਮ ਦਿੰਦਿਆਂ ਜਲੰਧਰ ਨੇੜਲੇ ਪਿੰਡ ਮਹਿਸਪੁਰ ਵਿਖੇ 8 ਮਾਰਚ 1986 (84) ਨੂੰ ਰੱਖੇ ਵਿਆਹ ਦੇ ਸਾਹੇ ’ਤੇ ਅਖਾੜਾ ਲਾਉਣ ਆਏ ਚਮਕੀਲੇ ਤੇ ਮਾਂ ਬਣਨ ਵਾਲੀ ਅਮਰਜੋਤ ਨੂੰ ਗੱਡੀ ’ਚੋਂ ਉਤਰਨ ਸਮੇਂ ਹੀ ਗੋਲੀਆਂ ਨਾਲ ਭੁੰਨ ਦਿੱਤਾ ਪਰ ਚਮਕੀਲੇ-ਅਮਰਜੋਤ ਦੇ ਕਤਲ ਹੋਣ ਦਾ ਅਸਲ ਕਾਰਨ ਅਜੇ ਵੀ ਬੁਝਾਰਤ ਬਣਿਆ ਹੋਇਆ ਹੈ। ਪਹਿਲਾਂ ਚਮਕੀਲੇ ਦੀ ਟੇਪ ਲਾਉਣ ਸਮੇਂ ਆਮ ਲੋਕਾਂ ਨੂੰ ਪਤਾ ਤਾਂ ਹੁੰਦਾ ਸੀ ਕਿ ਇਸ ਵਿੱਚ ਸਮਾਜਿਕ ਰਿਸ਼ਤਿਆਂ ਤੇ ਬੇਬਾਕ ਬੋਲ ਵੀ ਆਖੇ ਜਾ ਸਕਦੇ ਹਨ ਪਰ ਹੁਣ ਟੀ. ਵੀ. ’ਤੇ ਚੱਲ ਰਹੇ ‘ਸੱਭਿਆਚਾਰਕ ਗੀਤਾਂ’ ’ਚ ਇਹ ਨਹੀਂ ਪਤਾ ਲੱਗਦਾ ਕਦੋਂ ਕੋਈ ਅਜਿਹਾ ਦ੍ਰਿਸ਼ ਆ ਜਾਵੇ ਕਿ ਜਾਂ ਤਾਂ ਭੈਣ ਉ¤ਠ ਕੇ ਬਾਹਰ ਚਲੀ ਜਾਵੇ ਜਾਂ ਭਰਾ ਕੋਈ ਹੋਰ ਚੈਨਲ ਬਦਲ ਲਵੇ। ਚਮਕੀਲੇ ਦੇ ਅਖਾੜਿਆਂ ’ਚ ਗਾਏ ਗੀਤਾਂ ਨੂੰ ਚੋਰੀ ਕਰਕੇ ਕਈ ਕਲਾਕਾਰ ਆਪਣੀ ਪ੍ਰਸਿੱਧੀ ਖੱਟ ਰਹੇ ਹਨ। ਪੰਜਾਬੀ ਦੇ ਉ¤ਘੇ ਕਲਾਕਾਰ ਗੁਰਦੀਪ ਰਾਏ ਨੇ ਚਮਕੀਲੇ ’ਤੇ ‘ਚਮਕੀਲਾ ਦਿ ਲੀਜੈਂਡ’ ਫ਼ਿਲਮ ਬਣਾਉਣ ਦਾ ਬੀੜਾ ਚੁੱਕਿਆ ਹੈ। ਛੇਤੀ ਹੀ ਇਹ ਫ਼ਿਲਮ ਮਾਰਕੀਟ ’ਚ ਆਉਣ ਵਾਲੀ ਹੈ। ਅੱਜ ਪੰਜਾਬੀ ਗਾਇਕੀ ਦੇ ਸਿਖ਼ਰ ’ਤੇ ਕਲਾਕਾਰ ਰਾਜ ਬਰਾੜ, ਕਮਲ ਹੀਰ ਵੀ ਚਮਕੀਲੇ ਤੋਂ ਮੁਤਾਸਿਰ ਹੋ ਕੇ ਉਸ ਦੀਆਂ ਸਿਫ਼ਤਾਂ ਕਰਦੇ ਹਨ। ਪੰਜਾਬੀ ਦੇ ਪ੍ਰਸਿੱਧ ਗੀਤਕਾਰ ਦੇਬੀ ਮਖਸੂਸਪੁਰੀ ਨੇ ਵੀ ਚਮਕੀਲੇ ਬਾਰੇ ਲਿਖਿਆ ਹੈ:- ਗ਼ੈਰਤਮੰਦ ਬੰਦੇ ਲਈ ਆਪਣੀ ਨਜ਼ਰ ’ਚੋਂ ਡਿੱਗ ਕੇ ਉ¤ਠਣਾ ਔਖਾ, ਦੁਨੀਆਂ ਵਿੱਚ ਮਸ਼ਹੂਰ ਹੋਣਾ, ਫਿਰ ਉਸੇ ਥਾਂ ਟਿਕਣਾ ਔਖਾ ਜਾਨ ਮਾਰਨੀ ਪੈਂਦੀ ‘ਦੇਬੀ’ ਇਲਮ ਕੋਈ ਵੀ ਸਿੱਖਣਾ ਔਖਾ ਨਬਜ਼ ਸਮਝ ਕੇ ਦੁਨੀਆਂ ਦੀ ਚਮਕੀਲੇ ਵਾਂਗੂੰ ਲਿਖਣਾ ਔਖਾ।