ਅਰਬੀ ਭਾਸ਼ਾ

ਵਿਕਿਪੀਡਿਆ ਤੋਂ
ਜੰਪ ਕਰੋ: ਨੇਵੀਗੇਸ਼ਨ, ਖੋਜ
ਅਰਬੀ
العربية
ਇਹ ਭਾਸ਼ਾ ਜਿਥੇ ਬੋਲੀ ਜਾਂਦੀ ਹੈ : ਇਹ ਜ਼ਿਆਦਾ ਤਰ ਮਿਡਲ ਈਸਟ ਅਤੇ ਉੱਤਰੀ ਅਫ਼ਰੀਕਾ ਦੇ ਅਰਬੀ ਦੇਸ਼ਾਂ ਵਿੱਚ ਬੋਲੀ ਜਾਂਦੀ ਹੈ।
ਕੁਲ ਬੋਲਣ ਵਾਲੇ: ਲੱਗ-ਭੱਗ 28 ਕਰੌੜਾਂ ਦੀ ਮਾਂ ਬੋਲੀ[੧] ਅਤੇ 25 ਕਰੌੜਾਂ ਨੇ ਬਾਅਦ ਵਿੱਚ ਸਿਖੀ[੨] 
ਦਰਜਾ: 5
ਭਾਸ਼ਾ ਦਾ ਵਰਗ: Afro-Asiatic
 Semitic
  West Semitic
   Central Semitic
    Arabic
     ਅਰਬੀ 
ਲਿਪੀ: Arabic alphabet, Syriac alphabet (Garshuni), Bengali script [੧] [੨] 
ਸਰਕਾਰੀ ਦਰਜਾ
ਜਿਥੇ ਇਸ ਭਾਸ਼ਾ ਨੂੰ ਸਰਕਾਰੀ ਦਰਜਾ ਮਿਲਿਆ: Official language of 25 countries, the third most after English and French[੪]
Regulated by: Syria: Arab Academy of Damascus (the oldest)

Egypt: Academy of the Arabic Language in Cairo
ਇਰਾਕ਼: Iraqi Science Academy
Sudan: Academy of the Arabic Language in Khartum
Morocco: Academy of the Arabic Language in Rabat
Jordan: Jordan Academy of Arabic
Libya: Academy of the Arabic Language in Jamahiriya
Tunisia: Beit Al-Hikma Foundation
Israel: Academy of the Arabic Language[੩]

ਭਾਸ਼ਾ ਦੇ ਕੋਡ
ISO 639-1: ar
ISO 639-2: ara
ISO 639-3: ara – Arabic (generic)
(see varieties of Arabic for the individual codes) 
ਅਰਬੀ ਭਾਸ਼ਾ ਬੋਲਣ ਵਾਲੀ ਦੁਨਿਆਂ ਦਾ ਨਕਸ਼ਾ

ਅਰਬੀ ਭਾਸ਼ਾ ਬੋਲਣ ਵਾਲੀ ਦੁਨਿਆਂ ਦਾ ਨਕਸ਼ਾ।
ਹਰਾ: ਇਥੇ ਸਿਰਫ਼ ਅਰਬੀ ਬੋਲੀ ਜਾਂਦੀ ਹੈ।
ਨੀਲਾ: ਇਥੇ ਅਰਬੀ ਦੇ ਨਾਲ ਹੋਰ ਭਾਸ਼ਾ(ਵਾਂ) ਵੀ ਹਨ।

ਅਰਬੀ ਭਾਸ਼ਾ ਅਰਬ ਟਾਪੂ, ਲਹਿੰਦੇ ਏਸ਼ੀਆ, ਅਤੇ ਉੱਤਰੀ ਅਫ਼ਰੀਕਾ ਦਿਆਂ ਮੁਲਕਾਂ ਵਿਚ ਬੋਲੀ ਜਾਂਦੀ ਏ। ਇਹ ਸਉਦੀ ਅਰਬ, ਯਮਨ, ਓਮਾਨ, ਦੁਬਈ, ਬਹਰੇਨ, ਕੁਏਤ, ਇਰਾਕ਼, ਉਰਦਨ (ਜੋਰਡਨ), ਸ਼ਾਮ (ਸੀਰੀਆ ਯਾ ਸੂਰੀਆ), ਲਬਨਾਨ, ਮਿਸਰ (ਈਜਿਪਟ), ਲਿਬੀਆ, ਅਲਜੀਰੀਆ, ਮਰਾਕਸ਼, ਤਿਊਨਸ, ਸੂਡਾਨ, ਅਤੇ ਸੋਮਾਲੀਆ ਦੀ ਸਰਕਾਰੀ ਜ਼ਬਾਨ ਏ. ਇਹ ਕ਼ੁਰਾਨ ਦੀ ਬੋਲੀ ਏ, ਅਤੇ ਮੁਸਲਮਾਨਾਂ ਵਾਸਤੇ ਇਹਦੀ ਬਡ਼ੀ ਅਹਿਮੀਅਤ ਏ.

ਅਰਬੀ ਖ਼ੱਤਾਤੀ ਦਾ ਇੱਕ ਨਮੂਨਾ.

ਅਰਬੀ ਸਾਮੀ (Semitic) ਜ਼ਬਾਨਾਂ ਦੇ ਜੱਟ ਦਾ ਹਿੱਸਾ ਏ, ਸਾਮੀ ਬੋਲੀਆਂ ਵਿਚ ਅਰਬੀ, ਇਬਰਾਨੀ (Hebrew), ਆਰਾਮੀ (Aramaic), ਅਤੇ ਆਮ੍ਹਾਰੀ () ਜ਼ਬਾਨਾਂ ਸ਼ਾਮਿਲ ਨੇਂ. ਇਸਲਾਮ ਦੇ ਪਰਗਟ ਹੋਣ ਤੋਂ ਪਹਿਲੋਂ ਸਾਨੂ ਅਰਬੀ ਵੱਲੋਂ ਬਹੁਤ ਘੱਟ ਜਾਨਕਾਰੀ ਲੱਭਦੀ ਏ. ਅਰਬੀ ਭਾਸ਼ਾ ਵਿਚ ਸਭ ਤੋਂ ਕਦੀਮ ਲਿਖਤਾਂ ਸਾਨੂੰ ਨਬਾਤੀ (Nabatean) ਬਾਦਸ਼ਾਹਤ ਦੇ ਜ਼ਮਾਨੇ ਤੋਂ ਮਿਲਦੀਆਂ ਨੇਂ, ਇਹ ਮੌਜੂਦਾ ਊਰਦਨ (ਜੌਰਡਨ) ਦੇ ਲਾਂਭ ਛਾਂਭ ਦਾ ਇਲਾਕ਼ਾ ਏ, ਜਿਹਦਾ ਮੁੱਖ ਸ਼ਹਿਰ ਪੈਟ੍ਰਾ (Petra) ਸੀ. ਸੋ ਅਰਬੀ ਦੱਖਣੀ ਸਾਮੀ ਜ਼ਬਾਨਾਂ ਵਿਚ ਸ਼ੁਮਾਰ ਕੀਤੀ ਜਾਂਦੀ ਏ. ਇਹਦੀ ਮੁੱਢਲੀ ਲਿਪੀ ਕੂਫ਼ੀ, ਨਬਾਤੀ ਲਿਪੀ ਤੋਂ ਨਿਕਲ਼ੀ ਏ, ਜਿਹਡ਼ੀ ਆਪ ਆਰਾਮੀ ਅਤੇ ਫੋਨੀਕੀ (Phoenician) ਲਿਪੀਆਂ ਤੋਂ ਨਿਕਲ਼ੀ ਸੀ. ਅਰਬੀ ਗਰਾਮਰ ਦੀਆਂ ਮੋਟੀਆਂ ਮੋਟੀਆਂ ਖ਼ਬੀਆਂ ਸਾਰੀਆਂ ਸਾਮੀ ਜ਼ਬਾਨਾਂ ਨਾਲ ਸਾਂਝੀਆਂ ਨੇਂ.

ਇਸਲਾਮ ਦੇ ਖਿੱਲਰਨ ਕਾਰਨ ਅਰਬੀ ਦੁਨੀਆ ਦੇ ਚਾਰ ਚੁਫੇਰ ਫੈਲ ਚੁਕੀ ਏ ਅਤੇ ਕਈ ਬੋਲੀਆਂ ਬਿਚ ਅਰਬੀ ਲਫ਼ਜ਼ਾਂ ਦੀ ਗਿਣਤੀ ਸੈਂਕਡ਼ਿਆਂ ਵਿਚ ਹੈ. ਇਹਨਾਂ ਬੋਲੀਆਂ ਵਿਚ ਫ਼ਾਰਸੀ, ਉਰਦੂ, ਸਪੈਨਿਸ਼, ਕੁਰਦੀ, ਪਸ਼ਤੋ, ਸਿੰਧੀ, ਪੰਜਾਬੀ, ਬਰਬਰ, ਮਾਲਟੀਜ਼, ਅਤੇ ਚੈਚਨ ਬੋਲੀਆਂ ਸ਼ਾਮਿਲ ਨੇਂ.

ਅਰਬੀ ਭਾਸ਼ਾ ਸਾਮੀ ਭਾਸ਼ਾ ਪਰਵਾਰ ਦੀ ਇੱਕ ਭਾਸ਼ਾ ਹੈ । ਇਹ ਹਿੰਦ ਯੂਰੋਪੀ ਪਰਵਾਰ ਦੀਆਂਭਾਸ਼ਾਵਾਂਵਲੋਂ ਮੁਖਤਲਿਫ ਹੈ , ਇੱਥੇ ਤੱਕ ਕਿ ਫਾਰਸੀ ਵਲੋਂ ਵੀ । ਇਹ ਇਬਰਨੀ ਭਾਸ਼ਾ ਵਲੋਂ ਸੰਬੰਧਿਤ ਹੈ । ਅਰਬੀ ਇਸਲਾਮ ਧਰਮ ਦੀ ਧਰਮਭਾਸ਼ਾ ਹੈ , ਜਿਸ ਵਿੱਚ ਕੁਰਾਨ - ਏ - ਸ਼ਰੀਫ ਲਿਖੀ ਗਈ ਹੈ ।

[ਸੋਧ] ਦੇਸ਼

ਅਰਬੀ ਕਈ ਦੇਸ਼ਾਂ ਦੀ ਰਾਜਭਾਸ਼ਾ ਹੈ , ਜਿਵੇਂ ਸਉਦੀ ਅਰਬ , ਲੇਬਨਾਨ , ਸੀਰਿਆ , ਯਮਨ , ਮਿਸਰ , ਜਾਰਡਨ , ਇਰਾਕ , ਅਲਜੀਰਿਆ , ਲੀਬਿਆ , ਸੂਡਾਨ , ਕਤਰ , ਟਿਊਨਿਸ਼ਿਆ , ਮੋਰੱਕੋ , ਮਾਲੀ ਇਤਆਦਿ ।


[ਸੋਧ] ਲਿਪੀ

ਅਰਬੀ ਭਾਸ਼ਾ ਨੂੰ ਅਰਬੀ ਲਿਪੀ ਵਿੱਚ ਲਿਖਿਆ ਜਾਂਦਾ ਹੈ । ਇਹਦਾਵਾਂਵਲੋਂ ਖੱਬੇ ਪਾਸੇ ਲਿਖੀ ਜਾਂਦੀ ਹੈ । ਇਸਦੀ ਕਈ ਧਵਨੀਆਂ ਉਰਦੂ ਦੀਆਂ ਧਵਨੀਆਂ ਵਲੋਂ ਵੱਖ ਹਨ । ਹਰ ਇੱਕ ਆਵਾਜ਼ ਜਾਂ ਵਿਅੰਜਨ ਲਈ ( ਜੋ ਅਰਬੀ ਭਾਸ਼ਾ ਵਿੱਚ ਪ੍ਰਿਉਕਤ ਹੁੰਦਾ ਹੈ ) ਇੱਕ ਅਤੇ ਸਿਰਫ ਇੱਕ ਹੀ ਅੱਖਰ ਹੈ । ਹ੍ਰਸਵ ਸਵਰਾਂ ਦੀ ਮਾਤਰਾਵਾਂ ਦੇਣਾ ਵਿਕਲਪਿਕ ਹੈ ।

[ਸੋਧ] ਬਾਹਰੀ ਕੜੀ

  1. S. Procházka, 2006, "Arabic", in the Encyclopedia of Language and Linguistics, 2nd edition
  2. Ethnologue (1999)
  3. Knesset approves Arabic academy - Israel News, Ynetnews
  4. John W. Wright (2001). The New York Times Almanac 2002. Routledge. ISBN 1579583482. 
ਨਿੱਜੀ ਟੂਲ
ਨਾਂ-ਥਾਂ:

ਬਦਲ
ਕਾਰਵਾਈ
ਨੇਵੀਗੇਸ਼ਨ
ਟੂਲਬਾਕਸ
ਹੋਰ ਭਾਸ਼ਾਵਾਂ ਵਿੱਚ