ਅਰਵਿੰਦ ਗੌੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਰਵਿੰਦ ਗੌੜ
ਜਨਮ(1963-02-02)2 ਫਰਵਰੀ 1963
ਦਿੱਲੀ, ਭਾਰਤ
ਪੇਸ਼ਾਰੰਗ ਮੰਚ ਨਿਰਦੇਸ਼ਕ
ਪੁਰਸਕਾਰਕਰਮਵੀਰ ਪੁਰਸਕਾਰ ਆਰਟਿਸਟ 4 ਚੇਂਜ; ਕਲਰ ਆਫ਼ ਨੇਸ਼ਨ ਅਵਾਰਡ, 2005

ਅਰਵਿੰਦ ਗੌੜ (अरविन्द गौड़), ਭਾਰਤੀ ਰੰਗ ਮੰਚ ਨਿਰਦੇਸ਼ਕ, ਸਮਾਜਕ ਅਤੇ ਰਾਜਨੀਤਕ ਪਰਸੰਗਕ ਰੰਗ ਮੰਚ ਵਿੱਚ ਆਪਣੇ ਕੰਮ ਲਈ ਜਾਣਿਆ ਜਾਂਦਾ ਹੈ।[1][2] ਅਰਵਿੰਦ ਗੌੜ ਦੇ ਡਰਾਮੇ ਸਮਕਾਲੀ ਹਨ। ਵਿਆਪਕ ਸਮਾਜਕ ਰਾਜਨੀਤਕ ਮੁੱਦਿਆਂ - ਸੰਪਰਦਾਇਕਤਾ, ਜਾਤੀਵਾਦ, ਸਾਮੰਤਵਾਦ, ਘਰੇਲੂ ਹਿੰਸਾ, ਰਾਜ ਦੇ ਦੋਸ਼, ਸੱਤਾ ਦੀ ਰਾਜਨੀਤੀ, ਹਿੰਸਾ, ਬੇਇਨਸਾਫ਼ੀ, ਸਮਾਜਕ ਭੇਦਭਾਵ ਅਤੇ ਨਸਲਵਾਦ ਉਸ ਦੇ ਰੰਗ ਮੰਚ ਦੇ ਪ੍ਰਮੁੱਖ ਵਿਸ਼ੇ ਹਨ।[3][4] ਗੌੜ ਇੱਕ ਐਕਟਰ ਅਧਿਆਪਕ (ਟਰੇਨਰ), ਸਮਾਜਕ ਕਾਰਕੁਨ ਅਤੇ ਇੱਕ ਚੰਗਾ ਕਥਾ-ਵਾਚਕ ਹੈ।

ਅਰਵਿੰਦ ਗੌੜ ਨੇ ਭਾਰਤ ਅਤੇ ਵਿਦੇਸ਼ ਦੇ ਪ੍ਰਮੁੱਖ ਨਾਟ ਮਹਾਉਤਸਵਾਂ ਵਿੱਚ ਭਾਗ ਲਿਆ ਹੈ। ਉਸਨੇ ਨੇ ਡਰਾਮਾ ਕਾਰਜਸ਼ਾਲਾਵਾਂ ਦਾ ਵੱਖ ਵੱਖ ਕਾਲਜਾਂ, ਸੰਸਥਾਨਾਂ, ਸਕੂਲਾਂ, ਕਾਲਜਾਂ ਵਿੱਚ ਪ੍ਰਬੰਧ ਕੀਤਾ ਹੈ। ਉਹ ਬੱਚਿਆਂ ਲਈ ਵੀ ਥਿਏਟਰ ਕਾਰਜਸ਼ਾਲਾਵਾਂ ਦਾ ਪ੍ਰਬੰਧ ਕਰਦਾ ਹੈ। ਅਰਵਿੰਦ ਨੇ ਵੱਖ ਵੱਖ ਸਮਾਜਕ, ਰਾਜਨੀਤਕ ਮੁੱਦਿਆਂ ਉੱਤੇ ਨੁੱਕੜ ਨਾਟਕਾਂ ਦੇ ਨਾਲ-ਨਾਲ ਦੋ ਦਹਾਕਿਆਂ ਵਿੱਚ 60 ਤੋਂ ਜਿਆਦਾ ਰੰਗ ਮੰਚ ਨਾਟਕਾਂ ਦਾ ਨਿਰਦੇਸ਼ਨ ਕੀਤਾ ਹੈ।

ਹਵਾਲੇ[ਸੋਧੋ]

  1. Nandini Nair (3 May 2008). "Walking the causeway". Chennai, India: The Hindu. Archived from the original on 2008-05-06. Retrieved 2008-10-09. {{cite news}}: Unknown parameter |dead-url= ignored (|url-status= suggested) (help)
  2. Sonal Jaitly (10 June 2012). "Theatre is calling for change in India". Washington Times. Retrieved 2013-07-18.
  3. Vatsala Shrivastava (7 May 2010). "Livewire, uninterrupted". The Asian Age. Retrieved 2010-05-08.
  4. "Brechtfast in Ballimaran". Time Out Delhi. Retrieved 2008-10-09.