ਅਹਿਮਦ ਫ਼ਰਾਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਅਹਿਮਦ ਫਰਾਜ਼ ਤੋਂ ਰੀਡਿਰੈਕਟ)
ਅਹਿਮਦ ਫਰਾਜ਼
ਅਹਿਮਦ ਫਰਾਜ਼, ਟਰਾਂਟੋ 2005
ਅਹਿਮਦ ਫਰਾਜ਼, ਟਰਾਂਟੋ 2005
ਮੂਲ ਨਾਮ
احمد فراز
ਜਨਮਸਈਅਦ ਅਹਿਮਦ ਸ਼ਾਹ ਅਲੀ
(1931-01-12)12 ਜਨਵਰੀ 1931
ਕੋਹਾਟ, ਐਨ ਡਬਲਿਊ ਐਫ਼ ਪੀ, ਬਰਤਾਨਵੀ ਭਾਰਤ
ਮੌਤ25 ਅਗਸਤ 2008(2008-08-25) (ਉਮਰ 77)
ਇਸਲਾਮਾਬਾਦ, ਇਸਲਾਮਾਬਾਦ ਰਾਜਧਾਨੀ ਖੇਤਰ, ਪਾਕਿਸਤਾਨ
ਕਲਮ ਨਾਮਫਰਾਜ਼ ਉਰਦੂ: فراز
ਕਿੱਤਾਉਰਦੂ ਕਵੀ, ਲੈਕਚਰਾਰ
ਰਾਸ਼ਟਰੀਅਤਾਪਾਕਿਸਤਾਨੀi
ਨਾਗਰਿਕਤਾਪਾਕਿਸਤਾਨੀ
ਸਿੱਖਿਆਉਰਦੂ ਲਿਟਰੇਚਰ
ਐਮ. ਏ.
ਫਾਰਸੀ ਲਿਟਰੇਚਰ
ਐਮ. ਏ.
ਅਲਮਾ ਮਾਤਰਐਡਵਰਡਸ ਕਾਲਜ, ਪੇਸ਼ਾਵਰ ਯੂਨੀਵਰਸਿਟੀ
ਕਾਲ1950–2008
ਸ਼ੈਲੀਉਰਦੂ ਗ਼ਜ਼ਲ
ਵਿਸ਼ਾਰੋਮਾਂਟਿਕ, ਰਾਜਨੀਤੀ
ਸਾਹਿਤਕ ਲਹਿਰਡੈਮੋਕ੍ਰੇਟਿਕ ਮੂਵਮੈਂਟ
ਪ੍ਰਮੁੱਖ ਅਵਾਰਡਸਿਤਾਰਾ-ਏ-ਇਮਤਿਆਜ ਸਨਮਾਨ
ਹਿਲਾਲ-ਏ-ਇਮਾਰਤ ਸਨਮਾਨ
ਹਿਲਾਲ-ਏ-ਪਾਕਿਸਤਾਨ ਸਨਮਾਨ
ਨਿਗਰ ਸਨਮਾਨ
ਬੱਚੇਸਾਦੀ, ਸ਼ਿਵਲੀ ਫਰਾਜ਼ ਅਤੇ ਸਰਮਦ ਫਰਾਜ਼

ਅਹਿਮਦ ਫ਼ਰਾਜ਼ (4 ਜਨਵਰੀ 1931 - 25 ਅਗਸਤ 2008, ਉਰਦੂ: احمد فراز) ਪਾਕਿਸਤਾਨੀ ਉਰਦੂ ਸ਼ਾਇਰ ਸੀ।

ਜੀਵਨ[ਸੋਧੋ]

ਫ਼ਰਾਜ਼ ਦਾ ਜਨਮ 4 ਜਨਵਰੀ 1931 ਨੂੰ ਬਰਤਾਨਵੀ ਭਾਰਤ ਵਿੱਚ ਉੱਤਰ-ਪੱਛਮੀ ਸਰਹੱਦੀ ਸੂਬਾ ਦੇ ਕੋਹਾਟ, (ਹੁਣ ਪਾਕਿਸਤਾਨ) ਵਿੱਚ ਹੋਇਆ[1][2] ਉਸ ਦਾ ਬਾਪ ਇੱਕ ਅਧਿਆਪਕ ਸੀ। ਉਹ ਅਹਿਮਦ ਫ਼ਰਾਜ਼ ਨੂੰ ਪਿਆਰ ਤਾਂ ਬਹੁਤ ਕਰਦਾ ਸੀ ਲੇਕਿਨ ਇਹ ਸੰਭਵ ਨਹੀਂ ਸੀ ਕਿ ਉਸ ਦੀ ਹਰ ਮੰਗ ਪੂਰੀ ਕਰ ਸਕਦਾ। ਬਚਪਨ ਦਾ ਕਿੱਸਾ ਹੈ ਕਿ ਉਹ ਇੱਕ ਬਾਰ ਅਹਿਮਦ ਫ਼ਰਾਜ਼ ਲਈ ਕੁੱਝ ਕੱਪੜੇ ਲਿਆਏ। ਕਪੜੇ ਅਹਿਮਦ ਫਰਾਜ ਨੂੰ ਪਸੰਦ ਨਹੀਂ ਆਏ। ਉਸ ਨੇ ਖ਼ੂਬ ਰੌਲਾ ਮਚਾਇਆ ਕਿ ‘ਮੈਂ ਕੰਬਲ ਦੇ ਬਣੇ ਕੱਪੜੇ ਨਹੀਂ ਪਹਿਨਾਂਗਾ’।[3] ਉਸ ਦੇ ਭਰਾ ਲਈ ਲਿਆਂਦੇ ਗਏ ਕਪੜੇ ਉਸਨੂੰ ਕੁਝ ਬਿਹਤਰ ਲੱਗੇ। ਇਸ ਬਾਰੇ ਉਸਨੇ ਇੱਕ ਸ਼ੇਅਰ ਬਣਾ ਦਿੱਤਾ:

:سب کے واسطے لائے ہیں کپڑے سیل سے

:لائے ہیں میرے لیے قیدی کا کمبل جیل سے

ਸਬ ਕੇ ਵਾਸਤੇ ਲਾਏ ਹੈਂ ਕਪੜੇ ਸੇਲ ਸੇ

ਲਾਏ ਹੈਂ ਮੇਰੇ ਲੀਏ ਕੈਦੀ ਕਾ ਕੰਬਲ ਜੇਲ ਸੇ

[4]

ਗੱਲ ਇੱਥੇ ਤੱਕ ਵਧੀ ਕਿ ਫ਼ਰਾਜ਼ ਘਰ ਛੱਡਕੇ ਚਲਾ ਗਿਆ। ਤੇ ਫਿਰ ਤਮਾਮ ਉਮਰ ਉਹ ਫ਼ਰਾਰ ਹੀ ਰਿਹਾ। ਕਦੇ ਲੰਦਨ, ਕਦੇ ਨਿਊਯਾਰਕ, ਕਦੇ ਰਿਆਦ ਅਤੇ ਕਦੇ ਮੁੰਬਈ ਅਤੇ ਹੈਦਰਾਬਾਦ।

ਅਹਿਮਦ ਫਰਾਜ਼ ਨੇ ਉਰਦੂ ਅਤੇ ਫ਼ਾਰਸੀ ਵਿੱਚ ਐਮ ਏ ਕੀਤੀ। ਐਡਵਰਡ ਕਾਲਜ (ਪੇਸ਼ਾਵਰ) ਵਿੱਚ ਪੜ੍ਹਾਈ ਦੇ ਦੌਰਾਨ ਹੀ ਉਸਨੇ ਰੇਡੀਓ ਪਾਕਿਸਤਾਨ ਲਈ ਫੀਚਰ ਲਿਖਣਾ ਸ਼ੁਰੂ ਕਰ ਦਿੱਤਾ ਸੀ। ਜਦੋਂ ਉਹਨਾਂ ਦਾ ਪਹਿਲਾ ਕਾਵਿ ਸੰਗ੍ਰਿਹ ‘ਤਨਹਾ ਤਨਹਾ’ ਪ੍ਰਕਾਸ਼ਿਤ ਹੋਇਆ ਤਾਂ ਉਹ ਬੀ. ਏ. ਵਿੱਚ ਪੜ੍ਹਦੇ ਸਨ। ਇਸ ਸਮੇਂ ਫੈਜ਼ ਅਹਿਮਦ ਫੈਜ਼ ਅਤੇ ਅਲੀ ਸਰਦਾਰ ਜਾਫਰੀ ਸਭ ਤੋਂ ਅੱਛੇ ਪ੍ਰਗਤੀਸ਼ੀਲ ਸ਼ਾਇਰ ਸਨ। ਉਹ ਉਹਨਾਂ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਹਨਾਂ ਨੂੰ ਆਪਣੇ ਰੋਲ ਮਾਡਲ ਬਣਾ ਲਿਆ।[5] ਪੜ੍ਹਾਈ ਪੂਰੀ ਕਰਨ ਦੇ ਬਾਅਦ ਰੇਡੀਓ ਤੋਂ ਵੱਖ ਹੋ ਗਏ ਅਤੇ ਯੂਨੀਵਰਸਿਟੀ ਵਿੱਚ ਲੈਕਚਰਸ਼ਿਪ ਲੈ ਲਈ। ਇਸ ਨੌਕਰੀ ਦੇ ਦੌਰਾਨ ਉਸ ਦਾ ਅਗਲਾ ਸੰਗ੍ਰਿਹ ਦਰਦ ਆਸ਼ੋਬ ਛਪਿਆ। ਯੂਨੀਵਰਸਿਟੀ ਦੀ ਨੌਕਰੀ ਦੇ ਬਾਅਦ ਉਹ ਪਾਕਿਸਤਾਨ ਨੈਸ਼ਨਲ ਸੈਂਟਰ (ਪੇਸ਼ਾਵਰ) ਦਾ ਨਿਰਦੇਸ਼ਕ ਨਿਯੁਕਤ ਹੋਏ।

2006 ਤੱਕ ਉਹ ਨੈਸ਼ਨਲ ਬੁੱਕ ਫਾਉਂਡੇਸ਼ਨ ਪ੍ਰਮੁੱਖ ਰਿਹਾ। ਉਸ ਦਾ ਕਹਿਣਾ ਸੀ ਕਿ ਟੀ ਵੀ ਇੰਟਰਵਿਊ ਦੇ ਇਲਜ਼ਾਮ ਵਿੱਚ ਉਸ ਨੂੰ ਇਸ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। 25 ਅਗਸਤ 2008 ਨੂੰ ਇਸਲਾਮਾਬਾਦ ਵਿੱਚ ਉਹਨਾਂ ਦੀ ਮੌਤ ਹੋ ਗਈ।[6][7]

ਉਹਨਾਂ ਦਾ ਬੇਟਾ ਸ਼ਿਬਲੀ ਫ਼ਰਾਜ਼ ਪਾਕਿਸਤਾਨ ਮਰਕਜ਼ ਵਿੱਚ ਵਜ਼ੀਰ ਹੈ।

ਕਾਵਿ ਸੰਗ੍ਰਿਹ[ਸੋਧੋ]

  • ਖ਼ਾਨਾਬਦੋਸ਼
  • ਤਨਹਾ ਤਨਹਾ
  • ਦਰਦ ਆਸ਼ੋਬ
  • ਸ਼ਬ ਖ਼ੂਨ
  • ਨਾਯਫ਼ਤ
  • ਮੇਰੇ ਖ਼ਾਬ ਰੇਜ਼ਾ ਰੇਜ਼ਾ
  • ਬੇ ਆਵਾਜ਼ ਗਲੀ ਕੂਚੋਂ ਮੇਂ
  • ਨਾਬੀਨਾ ਸ਼ਹਿਰ ਮੇਂ ਆਈਨਾ
  • ਪਸ ਅੰਦਾਜ਼ ਮੌਸਮ
  • ਸਭ ਆਵਾਜ਼ੇਂ ਮੇਰੀ ਹੈਂ
  • ਖ਼ਾਬ ਗੁਲ ਪਰੇਸ਼ਾਂ ਹੈ
  • ਮੋਦਲਕ
  • ਗ਼ਜ਼ਲ ਬਹਾਨਾ ਕਰੋ
  • ਜਾਨਾਂ ਜਾਨਾਂ
  • ਯੇ ਇਸ਼ਕ ਜਨੂੰ ਪੇਸ਼ਾ

ਲੋਕਪ੍ਰਿਯ ਸ਼ੇਅਰ[ਸੋਧੋ]

 ***
ਅਬ ਕੇ ਹਮ ਬਿਛੜੇ ਤੋਂ ਸ਼ਾਯਦ ਕਭੀ ਖ਼ਵਾਬੋਂ ਮੇਂ ਮਿਲੇਂ
ਜਿਸ ਤਰਹ ਸੂਖੇ ਹੁਏ ਫੂਲ ਕਿਤਾਬੋਂ ਮੇਂ ਮਿਲੇਂ
ਢੂੰਢ ਉਜੜੇ ਹੂਏ ਲੋਗੋਂ ਮੇਂ ਵਫ਼ਾ ਕੇ ਮੋਤੀ
ਯੇ ਖ਼ਜ਼ਾਨੇ ਤੁਝੇ ਮੁਮਕਿਨ ਹੈ ਖ਼ਰਾਬੋਂ ਮੇਂ ਮਿਲੇਂ
ਤੂ ਖ਼ੁਦਾ ਹੈ ਨ ਮੇਰਾ ਇਸ਼ਕ਼ ਫ਼ਰਿਸ਼ਤੋਂ ਜੈਸਾ
ਦੋਨੋਂ ਇੰਸਾਂ ਹੈਂ ਤੋਂ ਕ੍ਯੋਂ ਇਤਨੇ ਹਿਜਾਬੋਂ ਮੇਂ ਮਿਲੇਂ
 ***
ਇਸ ਸੇ ਪਹਲੇ ਕੇ ਬੇ-ਵਫ਼ਾ ਹੋ ਜਾਏਂ
ਕ੍ਯੋਂ ਨ ਐ ਦੋਸਤ ਹਮ ਜੁਦਾ ਹੋ ਜਾਏਂ
 ***
ਦੋਸਤ ਬਨ ਕਰ ਭੀ ਨਹੀਂ ਸਾਥ ਨਿਭਾਨੇਵਾਲਾ
ਵਹੀ ਅੰਦਾਜ਼ ਹੈ ਜ਼ਾਲਿਮ ਕਾ ਜ਼ਮਾਨੇਵਾਲਾ
 ***
ਕਰੂੰ ਨ ਯਾਦ ਅਗਰ ਕਿਸ ਤਰਹ ਭੁਲਾਊਂ ਉਸੇ
ਗ਼ਜ਼ਲ ਬਹਾਨਾ ਕਰੂੰ ਔਰ ਗੁਨਗੁਨਾਊਂ ਉਸੇ
 ***
ਤੁਮ ਭੀ ਖ਼ਫ਼ਾ ਹੋ ਲੋਗ ਭੀ ਬਰਹਮ ਹੈਂ ਦੋਸਤੋ
ਅਬ ਹੋ ਚਲਾ ਯਕ਼ੀਂ ਕੇ ਬੁਰੇ ਹਮ ਹੈਂ ਦੋਸਤੋ
ਕੁਛ ਆਜ ਸ਼ਾਮ ਹੀ ਸੇ ਹੈ ਦਿਲ ਭੀ ਬੁਝਾ-ਬੁਝਾ
ਕੁਛ ਸ਼ਹਰ ਕੇ ਚਿਰਾਗ਼ ਭੀ ਮਧਮ ਹੈਂ ਦੋਸਤੋ
 ***
ਸਿਲਸਿਲੇ ਤੋੜ ਗਯਾ ਵੋਹ ਸਭੀ ਜਾਤੇ ਜਾਤੇ
ਵਰਨਾ ਇਤਨੇ ਤੋਂ ਮਰਾਸਿਮ ਥੇ ਕੇ ਆਤੇ ਜਾਤੇ (*ਮਰਾਸਿਮ=ਰਿਸ਼ਤਾ,ਤਾਲੁਕ਼ਾਤ)
ਕਿਤਨਾ ਹਸੀਂ ਥਾ ਤੇਰੇ ਹਿਜਰ ਮੇਂ ਮਰ ਜਾਨਾ
ਫਿਰ ਭੀ ਏਕ ਉਮਰ ਲਗੀ ਜਾਨ ਸੇ ਜਾਤੇ ਜਾਤੇ
ਉਸਕੀ ਵੋਹ ਜਾਨੇ ਉਸੇ ਪਾਸ-ਏ-ਵਫ਼ਾ ਥਾ ਕਿ ਨਾ ਥਾ
ਤੁਮ 'ਫਰਾਜ਼' ਆਪਣੀ ਤਰਫ਼ ਸੇ ਤੋਂ ਨਿਭਾਤੇ ਜਾਤੇ

ਹਵਾਲੇ[ਸੋਧੋ]

  1. "About Faraz". Ahmad Faraz Trust. Archived from the original on 2016-02-06. Retrieved 2012-01-29. {{cite web}}: Unknown parameter |dead-url= ignored (help)
  2. "Urdu News". Samaa.tv. 26 September 2008. Archived from Samaa TV the original on 2013-11-09. Retrieved 2012-01-29. {{cite web}}: Check |url= value (help); Unknown parameter |dead-url= ignored (help)
  3. नंदन, कन्हैयालाल. "आज के प्रसिद्ध शायर - अहमद फ़राज़" (in हिंदी). भारतीय साहित्य संग्रह. Archived from the original on 2010-06-13. Retrieved 2013-11-06. {{cite web}}: Unknown parameter |accessmonthday= ignored (help); Unknown parameter |accessyear= ignored (|access-date= suggested) (help); Unknown parameter |dead-url= ignored (help)CS1 maint: unrecognized language (link)
  4. "Ahmad Faraz's Interview". BBC.co.uk. Retrieved 2012-01-29.
  5. "The Hindi Tamasha". Siliconeer. September 2007. Retrieved 13 June 2012.
  6. Daily Times "Ahmed Faraz passes away". Daily Times.com. 26 August 2008. Retrieved 2012-01-29. {{cite web}}: Check |url= value (help)
  7. "سلسلے توڑ گیا وہ سبھی جاتے جاتے". BBC.co.uk. 26 August 2008. Retrieved 20121-01-29. {{cite web}}: Check date values in: |accessdate= (help)