ਅਹਿੰਸਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਇਸ ਲੋਕ ਵਿੱਚ ਕਿਸੇ ਵੀ ਜੀਵ (ਇੱਕ, ਦੋ,ਤਿੰਨ, ਚਾਰ ਅਤੇ ਪੰਜ ਇੰਦਰੀਆਂ ਵਾਲੇ ਜੀਵ) ਦੀ ਹਿੰਸਾ ਮਤ ਕਰੋ, ਉਨ੍ਹਾਂ ਨੂੰ ਉਨ੍ਹਾਂ ਦੇ ਰਾਹ ਜਾਣ ਤੋਂ ਨਾ ਰੋਕੋ। ਉਨ੍ਹਾਂ ਪ੍ਰਤੀ ਆਪਣੇ ਮਨ ਵਿੱਚ ਤਰਸ ਦਾ ਭਾਵ ਰੱਖੋ। ਉਨ੍ਹਾਂ ਦੀ ਰੱਖਿਆ ਕਰੋ। ਇਹੀ ਅਹਿੰਸਾ ਦਾ ਸੁਨੇਹਾ ਭਗਵਾਨ ਮਹਾਵੀਰ ਆਪਣੇ ਉਪਦੇਸ਼ਾਂ ਰਾਹੀਂ ਸਾਨੂੰ ਦਿੰਦੇ ਹਨ।

ਅਹਿੰਸਾ ਹਰ ਹਾਲ ਵਿੱਚ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਹਾਨੀ ਨਾ ਪਹੁੰਚਾਉਣ ਦਾ ਅਸੂਲ ਹੈ। ਇਹ ਅਸੂਲ ਇਸ ਅਸਥਾ ਵਿੱਚੋਂ ਨਿਕਲਿਆ ਹੈ ਕਿ ਕੋਈ ਵੀ ਮਕਸਦ ਹਾਸਲ ਕਰਨ ਲਈ ਲੋਕਾਂ, ਜਾਨਵਰਾਂ ਜਾਂ ਵਾਤਾਵਰਨ ਨੂੰ ਹਾਨੀ ਪਹੁੰਚਾਉਣਾ ਗੈਰਲੋੜੀਂਦਾ ਹੈ। ਅਤੇ ਇਹ ਇਖਲਾਕੀ, ਧਾਰਮਿਕ, ਅਤੇ ਰੂਹਾਨੀ ਅਸੂਲਾਂ ਦੇ ਅਧਾਰ ਤੇ ਹਿੰਸਾ ਤੋਂ ਪਰਹੇਜ ਦੇ ਆਮ ਦਰਸ਼ਨ ਦਾ ਲਖਾਇਕ ਹੈ।[੧]

ਕੁਝ ਲੋਕਾਂ ਲਈ ਅਹਿੰਸਾ ਦੇ ਦਰਸ਼ਨ ਦੀਆਂ ਜੜ੍ਹਾਂ ਇਸ ਅਸਥਾ ਵਿੱਚ ਹਨ ਕਿ ਪ੍ਰਮਾਤਮਾ ਹਾਨੀਰਹਿਤ ਹੈ। ਇਸ ਲਈ ਪਰਮਾਤਮਾ ਦੇ ਲਾਗੇ ਲੱਗਣ ਲਈ ਉਸੇ ਵਾਂਗ ਹਾਨੀਰਹਿਤ ਹੋਣਾ ਲੋੜੀਂਦਾ ਹੈ। ਅਹਿੰਸਾ ਦੇ 'ਸਰਗਰਮ' ਜਾਂ 'ਸੰਘਰਸ਼ਮਈ' ਅੰਸ਼ ਵੀ ਹਨ, ਜਿਨ੍ਹਾਂ ਨੂੰ ਇਸ ਅਸੂਲ ਦੇ ਅਨੁਆਈ ਰਾਜਨੀਤਕ ਅਤੇ ਸਮਾਜਕ ਤਬਦੀਲੀ ਹਾਸਲ ਕਰਨ ਦੇ ਸਾਧਨ ਵਜੋਂ ਅਹਿੰਸਾ ਦੇ ਅਹਿਮ ਪਹਿਲੂ ਸਮਝਦੇ ਹਨ। ਇਸ ਤਰ੍ਹਾਂ ਗਾਂਧੀਵਾਦੀ ਅਹਿੰਸਾ ਸਮਾਜਕ ਤਬਦੀਲੀ ਦਾ ਦਰਸ਼ਨ ਅਤੇ ਰਣਨੀਤੀ ਹੈ ਜਿਹੜੀ ਹਿੰਸਾ ਦੀ ਵਰਤੋਂ ਦੀ ਸਖਤ ਮਨਾਹੀ ਕਰਦੀ ਹੈ ਪਰ ਨਾਲ ਨਾਲ ਅਹਿੰਸਕ ਸੰਘਰਸ਼ (ਜਿਸਨੂੰ ਸਿਵਲ ਰਜਿਸਟੈਂਸ ਵੀ ਕਹਿੰਦੇ ਹਨ) ਨੂੰ ਜੁਲਮ ਨੂੰ ਚੁੱਪ ਚੁਪੀਤੇ ਜਰ ਲੈਣ ਜਾਂ ਇਸਦੇ ਖਿਲਾਫ਼ ਹਥਿਆਰਬੰਦ ਸੰਘਰਸ਼ ਦੇ ਬਦਲ ਵਜੋਂ ਲਿਆ ਜਾਂਦਾ ਹੈ।

ਹਵਾਲੇ[ਸੋਧੋ]

  1. A clarification of this and related terms will appear in Gene Sharp, Sharp's Dictionary of Power and Struggle: Language of Civil Resistance in Conflicts, Oxford University Press, New York, forthcoming (2012?).