ਅੰਕਗਣਿਤ

ਵਿਕਿਪੀਡਿਆ ਤੋਂ

ਅੰਕਗਣਿਤ ਗਣਿਤ ਦੀਆਂ ਤਿੰਨ ਪ੍ਰਮੁਖ ਸ਼ਾਖਾਵਾਂ ਵਿੱਚੋਂ ਇੱਕ ਹੈ. ਇਹ ਸ਼ਾਖਾ ਅੰਕਾਂ ਅਤੇ ਸੰਖਿਆਵਾਂ ਦੀ ਗਿਣਤੀ ਨਾਲ ਸੰਬੰਧਿਤ ਹੈ. ਹਰ ਆਦਮੀ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਇਸਦੀ ਵਰਤੋਂ ਜ਼ਰੂਰ ਕਰਦਾ ਹੈ. ਅੰਕਗਣਿਤ ਦੇ ਅਧੀਨ ਜੋੜ, ਘਟਾਉ, ਗੁਣਾ, ਭਾਗ, ਭਿੰਨ, ਦਸ਼ਮਲਵ ਆਦਿ ਪਰਕਿਰਿਆਵਾਂ ਆਉਦੀਆਂ ਹਨ.

[ਸੋਧ] ਅੰਕ

ਸਿਫਰ ਤੋਂ ਲੈ ਕੇ ਨੌ ਤਕ ਨੂੰ ਦਰਸਾਉਣ ਵਾਲੇ ਸੰਕੇਤਾਂ ਨੂੰ ਅੰਕ ਕਹਿੰਦੇ ਹਨ.

ਸਾਧਾਰਣ ਅੰਕ ਗੁਰਮੁਖੀ ਅੰਕ
0 ਸਿਫਰ
1 ਇੱਕ
2 ਦੋ
3 ਤਿੰਨ
4 ਚਾਰ
5 ਪੰਜ
6 ਛੇ
7 ਸੱਤ
8 ਅੱਠ
9 ਨੌ