ਅੰਗਕੋਰਵਾਟ ਮੰਦਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਅੰਗਕੋਰਵਾਟ ਮੰਦਰ
ਮੰਦਰ ਦਾ ਅਗਲਾ ਹਿਸਾ
ਨਿਰਦੇਸ਼ਾਂਕ: 13°24′45″N 103°52′0″E / 13.4125°N 103.86667°E / 13.4125; 103.86667ਦਿਸ਼ਾ-ਰੇਖਾਵਾਂ: 13°24′45″N 103°52′0″E / 13.4125°N 103.86667°E / 13.4125; 103.86667
ਨਾਮ
ਹੋਰ ਨਾਮ: ਸ਼ਿਵ ਮੰਦਰ
ਮੁੱਖ ਨਾਮ: ਪ੍ਰਸਾਤ ਅੰਗਕੋਰਵਾਰ ਮੰਦਰ
ਸਥਾਨ
ਦੇਸ: ਕੰਬੋਡੀਆ
ਸਥਾਨ: ਅੰਗਕੋਰਵਾਟ, ਕੰਬੋਡੀਆ
ਵਾਸਤੂਕਲਾ ਅਤੇ ਸੰਸਕ੍ਰਿਤੀ
ਪ੍ਰਮੁੱਖ ਪੂਜਨੀਕ: ਵਿਸ਼ਨੂੰ
ਸਥਾਪੱਤ ਸੈਲੀ: Khmer
ਇਤਿਹਾਸ
ਨਿਰਮਾਣ ਮਿਤੀ:
(ਵਰੱਤਮਾਨ ਸੰਰਚਨਾ)
12ਵੀਂ ਸਦੀ
ਨਿਰਮਾਤਾ: ਸੂਰਜਵਰਮਨ

ਅੰਗਕੋਰਵਾਟ ਮੰਦਰ ਜੋ ਕਿ ਕੰਬੋਡੀਆ ਸਥਿਤ ਹੈ ਸ਼ਿਵ ਮੰਦਰ ਨੂੰ ਵਿਸ਼ਵ ਵਿਰਾਸਤ ਦਾ ਦਰਜਾ ਪ੍ਰਾਪਤ ਹੈ। ਇਸ ਮੰਦਰ ਨੂੰ ਯੂਨੈਸਕੋ ਵੱਲੋਂ ਸਾਲ 1992 ਵਿੱਚ ਵਿਸ਼ਵ ਵਿਰਾਸਤ[੧] ਦਾ ਦਰਜਾ ਦਿੱਤਾ ਗਿਆ। ਫਰਾਂਸ ਦੇ ਖੋਜੀ ਮਿਸ਼ਨਰੀ ਹੈਨਰੀ ਮਹੁਤ ਨੇ ਸੰਨ 1860 ਵਿੱਚ ਇਸ ਦੀ ਖੋਜ ਕੀਤੀ। ਇਸ ਤੋਂ ਬਾਅਦ ਇਹ ਲੋਕਾਂ ਲਈ ਖਿੱਚ ਦਾ ਕੇਂਦਰ ਬਣ ਗਿਆ। ਭਾਰਤ ਵਿੱਚ ਬਹੁਤ ਆਹਲਾ ਦਰਜੇ ਦੇ ਮੰਦਰ ਅਤੇ ਇਮਾਰਤਾਂ ਵੇਖਣ ਨੂੰ ਮਿਲਦੀਆਂ ਹਨ।

ਸਭ ਤੋਂ ਵੱਡਾ ਮੰਦਰ[ਸੋਧੋ]

ਦੁਨੀਆਂ ਦਾ ਸਭ ਤੋਂ ਵੱਡਾ ਮੰਦਰ ਭਾਰਤੀ ਨੇ ਹੀ ਬਣਵਾਇਆ ਸੀ ਜੋ ਕੰਬੋਡੀਆ ਵਿੱਚ ਸਥਿਤ ਹੈ। ਇਹ ਮੰਦਰ ‘‘ਅੰਗਕੋਰਵਾਟ’’ ਭਗਵਾਨ ਵਿਸ਼ਨੂੰ ਦਾ ਮੰਦਰ ਹੈ। ਇਸ ਦੀ ਉਸਾਰੀ ਰਾਜਾ ਸੂਰਜਵਰਮਨ ਨੇ 1131 ਈਸਵੀ ਵਿੱਚ ਕਰਵਾਈ ਸੀ। ਉਸ ਨੇ ਇੱਥੇ ਪੰਜਾਹ ਸਾਲ ਰਾਜ ਕੀਤਾ। ਇਹ ਮੰਦਰ 81 ਹੈਕਟੇਅਰ ਰਕਬੇ ਵਿੱਚ ਫੈਲਿਆ ਹੋਇਆ ਹੈ। ਇਸ ਦੀਆਂ ਕੰਧਾਂ ਉੱਤੇ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਉੱਕਰੀਆਂ ਹੋਈਆਂ ਹਨ। ਇਹ ਮੰਦਰ ਕੰਬੋਡੀਆ ਦੀ ਰਾਜਧਾਨੀ ਪਨੋਮ ਪੇਨ ਤੋਂ 192 ਮੀਲ ਉੱਤਰ ਪੱਛਮ ਦਿਸ਼ਾ ਵਿੱਚ ਬਣਿਆ ਹੋਇਆ ਹੈ। ਮੰਨਿਆ ਜਾਂਦਾ ਹੈ ਕਿ ਭਾਰਤ ਦੇ ਇੱਕ ਬ੍ਰਾਹਮਣ ਕੰਬੂ ਨੇ 100 ਈਸਵੀ ਵਿੱਚ ਇੱਥੇ ਫੁਨਾਨ ਰਾਜ ਦੀ ਸਥਾਪਨਾ ਕੀਤੀ। ਇਸ ਕਰ ਕੇ ਉੱਥੇ ਭਾਰਤੀ ਵਪਾਰੀ ਵਸਣ ਲੱਗੇ ਅਤੇ ਭਾਰਤੀ ਸੱਭਿਆਚਾਰ ਵਿਕਸਤ ਹੋਣ ਲੱਗ ਪਿਆ। ਫਿਰ ਰਾਜਾ ਸੂਰਜਵਰਮਨ ਨੇ ਇਸ ਮੰਦਰ ਦੀ ਸਥਾਪਨਾ ਕੀਤੀ। ਜਦੋਂ ਲੋਕ ਸਮੇਂ ਦੀ ਤਬਦੀਲੀ ਨਾਲ ਇਹ ਥਾਂ ਛੱਡ ਗਏ ਤਾਂ ਮੰਦਰ ਵੀ ਜੰਗਲ ਵਿੱਚ ਲੁਕ ਗਿਆ। ਇਹ ਜੰਗਲ ਵਿੱਚ ਸੁਰੱਖਿਅਤ ਰਿਹਾ। ਸੰਨ 1860 ਵਿੱਚ ਇਸ ਨੂੰ ਦੁਬਾਰਾ ਲੱਭ ਕੇ ਦੁਨੀਆਂ ਲਈ ਖਿੱਚ ਦਾ ਕੇਂਦਰ ਬਣਾ ਦਿੱਤਾ ਗਿਆ।

ਹਵਾਲੇ[ਸੋਧੋ]