ਅੰਗੋਲਾ
ਅੰਗੋਲਾ, ਅਧਿਕਾਰਕ ਤੌਰ ਤੇ ਅੰਗੋਲਾ ਦਾ ਗਣਰਾਜ (ਪੁਰਤਗਾਲੀ: República de Angola;[੪] ਕਿਕੋਂਗੋ, ਕਿਮਬੁੰਦੂ, ਉਮਬੁੰਦੂ: Repubilika ya Ngola), ਦੱਖਣੀ ਅਫ਼ਰੀਕਾ ਦਾ ਇੱਕ ਦੇਸ਼ ਹੈ ਜੋ ਕਿ ਦੱਖਣ ਵੱਲ ਨਮੀਬੀਆ, ਪੂਰਬ ਵੱਲ ਜ਼ਾਂਬੀਆ ਅਤੇ ਉੱਤਰ ਵੱਲ ਕਾਂਗੋ ਦੇ ਲੋਕਤੰਤਰੀ ਗਣਰਾਜ ਨਾਲ ਘਿਰਿਆ ਹੋਇਆ ਹੈ। ਇਸਦੀ ਰਾਜਧਾਨੀ ਲੁਆਂਡਾ ਹੈ। ਕਾਬਿੰਡਾ ਦੇ ਬਾਹਰਲੇ ਇਲਾਕੇ ਦੀ ਹੱਦ ਦੋਵੇਂ ਕਾਂਗੋਆਂ ਨਾਲ ਲੱਗਦੀ ਹੈ।
੧੬ਵੀਂ ਤੋਂ ੧੯ਵੀਂ ਸਦੀ ਵਿੱਚ ਪੁਰਤਗਾਲੀ ਵਰਤਮਾਨ ਅੰਗੋਲਾ ਦੇ ਕੁਝ ਤਟਵਰਤੀ ਇਲਾਕਿਆਂ ਵਿੱਚ ਮੌਜੂਦ ਸਨ ਅਤੇ ਉੱਥੋਂ ਦੇ ਜਮਾਂਦਰੂ ਵਾਸੀਆਂ ਨਾਲ ਬਹੁਭਾਂਤੀ ਸਬੰਧ ਰੱਖਦੇ ਸਨ। ੧੯ਵੀਂ ਸਦੀ ਵਿੱਚ ਉਹ ਹੌਲੀ-ਹੌਲੀ ਅਤੇ ਝਿਜਕ ਨਾਲ ਅੰਦਰੂਨੀ ਇਲਾਕਿਆਂ ਵਿੱਚ ਸਥਾਪਤ ਹੋਣ ਲੱਗੇ। ੧੯ਵੀਂ ਸਦੀ ਦੇ ਅੰਤ ਤੱਕ ਅੰਗੋਲਾ ਪੁਰਤਗਾਲੀ ਬਸਤੀ ਬਣ ਗਿਆ ਅਤੇ ਬਰਲਿਨ ਕਾਨਫ਼ਰੰਸ ਅਨੁਸਾਰ ਲੋੜੀਂਦਾ ਕਾਰਗਰ ਅਧਿਕਾਰ ੧੯੨੦ ਦੇ ਦਹਾਕੇ 'ਚ ਮਿਲਿਆ। ਅਜ਼ਾਦੀ ਇੱਕ ਲੰਮੇ ਸੁਤੰਤਰਤਾ ਸੰਘਰਸ਼ ਤੋਂ ਬਾਅਦ ੧੯੭੫ ਵਿੱਚ ਮਿਲੀ। ਸੁਤੰਤਰਤਾ ਤੋਂ ਬਾਅਦ ਇਹ ੧੯੭੫ ਤੋਂ ਲੈ ਕੇ ੨੦੦੨ ਤੱਕ ਘਰੇਲੂ (ਸਿਵਲ) ਯੁੱਧ ਦੀ ਪਿੱਠ-ਭੂਮੀ ਰਿਹਾ। ਇਸ ਦੇਸ਼ ਕੋਲ ਵਿਸ਼ਾਲ ਖਣਿਜ ਅਤੇ ਤੇਲ ਭੰਡਾਰ ਹਨ ਅਤੇ ਇਸਦੀ ਅਰਥਚਾਰਾ ੧੯੯੦ ਤੋਂ ਲੈ ਕੇ, ਖਾਸ ਤੌਰ ਤੇ ਸਿਵਲ ਯੁੱਧ ਦੇ ਅੰਤ ਤੋਂ ਬਾਅਦ, ਔਸਤਨ ਦੋ-ਅੰਕਾਂ ਦੀ ਦਰ ਨਾਲ ਵਧੀ ਹੈ। ਇਸਦੇ ਬਾਵਜੂਦ ਜਿਆਦਾਤਰ ਲੋਕਾਂ ਦੀ ਰਹਿਣੀ ਦਾ ਪੱਧਰ ਨੀਵਾਂ ਹੈ ਅਤੇ ਇਸਦੀ ਅਬਾਦੀ ਦਾ ਔਸਤ ਜੀਵਨਕਾਲ ਅਤੇ ਬਾਲ-ਮੌਤ ਦਰ ਦੁਨੀਆਂ ਵਿੱਚ ਖਰਾਬ ਦਰਜੇ ਵਾਲੇ ਦੇਸ਼ਾਂ 'ਚੋਂ ਇੱਕ ਹੈ।[੫]ਅੰਗੋਲਾ ਨੂੰ ਬੇਮੇਲ ਅਰਥ-ਸ਼ਾਸਤਰ ਵਾਲਾ ਮੁਲਕ ਗਿਣਿਆ ਜਾਂਦਾ ਹੈ ਕਿਉਂਕਿ ਇਸਦੀ ਜਿਆਦਾਤਰ ਦੌਲਤ ਅਬਾਦੀ ਦੇ ਇੱਕ ਬਹੁਤ ਹੀ ਅਨੁਪਾਤਹੀਣ ਹਿੱਸੇ 'ਚ ਇਕਾਗਰਤ ਹੈ।
ਅੰਗੋਲਾ ਅਫ਼ਰੀਕੀ ਸੰਘ, ਪੁਰਤਗਾਲੀ ਭਾਸ਼ਾਈ ਦੇਸ਼ਾਂ ਦੇ ਭਾਈਚਾਰੇ, ਲਾਤੀਨੀ ਸੰਘ ਅਤੇ ਦੱਖਣੀ ਅਫ਼ਰੀਕੀ ਵਿਕਾਸ ਭਾਈਚਾਰੇ ਦਾ ਮੈਂਬਰ ਹੈ।
ਵਿਸ਼ਾ ਸੂਚੀ |
ਨਿਰੁਪਤੀ [ਸੋਧ]
ਅੰਗੋਲਾ ਨਾਮ ਪੁਰਤਗਾਲੀ ਬਸਤੀਵਾਦੀ ਨਾਂ Reino de Angola (ਰੇਇਨੋ ਡੇ ਆਂਗੋਲਾ) ਤੋਂ ਆਇਆ ਹੈ ਜੋ ਕਿ ਡਿਆਸ ਡੇ ਨੋਵਾਇਸ ਦੀ ੧੫੭੧ ਸਨਦ ਵਿੱਚ ਵਰਤਿਆ ਗਿਆ ਹੈ। ਇਹ ਭੂਗੋਲਕ ਨਾਮ ਪੁਰਤਗਾਲੀਆਂ ਵੱਲੋਂ, ਅੰਦੋਂਗੋ ਦੇ ਰਾਜਿਆਂ ਵੱਲੋਂ ਵਰਤੀ ਜਾਂਦੀ ਪਦਵੀ ਅੰਗੋਲਾ (ngola), ਤੋਂ ਲਿਆ ਗਿਆ ਹੈ। ਅੰਦੋਂਗੋ, ਕਵਾਂਜ਼ਾ ਅਤੇ ਲੁਕਾਲਾ ਨਦੀਆਂ ਵਿਚਲੇ ਪਹਾੜੀ ਇਲਾਕੇ ਦੀ ਇੱਕ ਰਿਆਸਤ ਸੀ ਜੋ ਕਿ ਕੋਂਗੋ ਦੀ ਰਿਆਸਤ ਦੀ ਸਹਾਇਕ ਸੀ ਪਰ ੧੬ਵੀਂ ਸਦੀ ਵਿੱਚ ਵਧੇਰੇ ਅਜ਼ਾਦੀ ਭਾਲ ਰਹੀ ਸੀ।
ਪ੍ਰਸ਼ਾਸਕੀ ਟੁਕੜੀਆਂ [ਸੋਧ]
ਅੰਗੋਲਾ ੧੮ ਸੂਬਿਆਂ ਅਤੇ ੧੬੩ ਨਗਰਪਾਲਿਕਾਵਾਂ ਵਿੱਚ ਵੰਡਿਆ ਹੋਇਆ ਹੈ।[੬] ਇਹ ੧੮ ਸੂਬੇ ਹਨ:
ਚਿੱਤਰਸ਼ਾਲਾ [ਸੋਧ]
ਹਵਾਲੇ [ਸੋਧ]
- ↑ Population Forecast to 2060 by International Futures hosted by Google Public Data Explorer
- ↑ ੨.੦ ੨.੧ ੨.੨ ੨.੩ "Angola". International Monetary Fund. http://www.imf.org/external/pubs/ft/weo/2012/01/weodata/weorept.aspx?sy=2009&ey=2012&scsm=1&ssd=1&sort=country&ds=.&br=1&c=614&s=NGDPD%2CNGDPDPC%2CPPPGDP%2CPPPPC%2CLP&grp=0&a=&pr.x=53&pr.y=7. Retrieved on 17 April 2012.
- ↑ "Gini Index". World Bank. http://data.worldbank.org/indicator/SI.POV.GINI/. Retrieved on 2 March 2011.
- ↑ This is the pronunciation in Portugal; in Angola it is pronounced as it is written
- ↑ Life expectancy at birth www.cia.gov (2009)
- ↑ "Virtual Angola Facts and Statistics". http://web.archive.org/web/20071011135238/http%3A//www.angola.org.uk/facts_government.htm. Retrieved on 30 October 2007.