ਅੰਜੀਰ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਅੰਜੀਰ ਇੱਕ ਫਲ ਦਾ ਨਾਮ ਹੈ| ਇਹ ਖਾਣ ਵਿਚ ਮਿੱਠਾ ਅਤੇ ਰਸਦਾਰ ਹੁੰਦਾ ਹੈ। ਯੂਨਾਨੀ ਹਕੀਮ ਇਸਨੂੰ ਕਈ ਨੁਸਖਿਆਂ ਵਿੱਚ ਵਰਤਦੇ ਹਨ। ਸੁਕਾਇਆ ਫਲ ਵਿਕਦਾ ਹੈ। ਸੁੱਕੇ ਫਲ ਨੂੰ ਟੁਕੜੇ-ਟੁਕੜੇ ਕਰਕੇ ਜਾਂ ਪੀਹਕੇ ਦੁੱਧ ਅਤੇ ਚੀਨੀ ਦੇ ਨਾਲ ਖਾਂਦੇ ਹਨ। ਇਸਦਾ ਸਵਾਦਿਸ਼ਟ ਜੈਮ (ਫਲ ਦੇ ਟੁਕੜਿਆਂ ਦਾ ਮੁਰੱਬਾ)ਵੀ ਬਣਾਇਆ ਜਾਂਦਾ ਹੈ। ਸੁੱਕੇ ਫਲ ਵਿੱਚ ਚੀਨੀ ਦੀ ਮਾਤਰਾ ਲੱਗਭੱਗ ੬੨ ਫ਼ੀਸਦੀ ਅਤੇ ਤਾਜੇ ਪੱਕੇ ਫਲ ਵਿੱਚ ੨੨ ਫ਼ੀਸਦੀ ਹੁੰਦੀ ਹੈ। ਇਸ ਵਿੱਚ ਕੈਲਸਿਅਮ ਅਤੇ ਵਿਟਾਮਿਨ ਏ ਅਤੇ ਬੀ ਕਾਫ਼ੀ ਮਾਤਰਾ ਵਿੱਚ ਪਾਏ ਜਾਂਦੇ ਹਨ। ਇਸਦੇ ਖਾਣ ਨਾਲ ਕਬਜੀ ਦੂਰ ਹੁੰਦੀ ਹੈ।
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |