ਅੰਨਾ ਕਾਰੇਨੀਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਅੰਨਾ ਕਰੇਨਿਨਾ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਅੰਨਾ ਕਰੇਨਿਨਾ  
AnnaKareninaTitle.jpg
ਲੇਖਕ ਲਿਉ ਤਾਲਸਤਾਏ
ਮੂਲ ਸਿਰਲੇਖ Анна Каренина
ਅਨੁਵਾਦਕ ਸੁਖਬੀਰ (ਪੰਜਾਬੀ ਵਿੱਚ)
ਦੇਸ਼ ਰੂਸ
ਭਾਸ਼ਾ ਰੂਸੀ
ਵਿਧਾ ਨਾਵਲ
ਆਲੋਚਨਾਤਮਿਕ ਯਥਾਰਥਵਾਦ
ਪ੍ਰਕਾਸ਼ਕ ਦ ਰਸ਼ੀਅਨ ਮੈਸੇਂਜਰ
ਪ੍ਰਕਾਸ਼ਨ ਮਾਧਿਅਮ ਪ੍ਰਿੰਟ (ਕਿਸਤਵਾਰ)
ਪੰਨੇ 864
ਆਈ ਐੱਸ ਬੀ ਐੱਨ 978-1-84749-059-9
220005468

ਅੱਨਾ ਕਾਰੇਨਿਨਾ( ਰੂਸੀ: Анна Каренина, ਉਚਾਰਣ ਰੂਸੀ ˈanə kɐˈrʲenʲɪnə) ਰੂਸੀ ਲੇਖਕ ਲਿਉ ਤਾਲਸਤਾਏ ਦਾ ਇੱਕ ਨਾਵਲ ਹੈ ਜੋ ਧਾਰਾਵਾਹਿਕ ਕਿਸ਼ਤਾਂ ਵਿੱਚ 1873 ਤੋਂ 1877 ਤੱਕ ਰੂਸੀ ਰਸਾਲੇ ਦ ਰਸ਼ੀਅਨ ਮੈਸੇਂਜਰ ਵਿੱਚ ਪ੍ਰਕਾਸ਼ਿਤ ਹੋਇਆ ਸੀ।

ਮੁੱਖ ਪਾਤਰ[ਸੋਧੋ]

 • ਅੱਨਾ ਅਰਕਾਦੀਏਵਨਾ ਕਾਰੇਨਿਨਾ (Анна Аркадьевна Каренина): ਸਤੇਪਾਨ ਓਬਲੋਂਸਕੀ ਦੀ ਭੈਣ, ਕਾਰੇਨਿਨ ਦੀ ਪਤਨੀ ਅਤੇ ਵਰੋਂਸਕੀ ਦੀ ਪ੍ਰੇਮਕਾ।
 • ਕਾਊਂਟ ਅਲੇਕਸਈ ਕਿਰੀਲੋਵਿਚ ਵਰੋਂਸਕੀ (Aлекceй Kиpиллoвич Bpoнcкий) : ਇੱਕ ਘੁੜਸਵਾਰ ਸੈਨਿਕ ਅਧਿਕਾਰੀ ਅੱਨਾ ਦਾ ਪ੍ਰੇਮੀ
 • ਪ੍ਰਿੰਸ ਸਤੇਪਾਨ ਸਟੀਵਾ ਅਰਕਾਦੀਏਵਿਚ ਓਬਲੋਂਸਕੀ ( Cтeпaн Cтивa Aркaдьевич Oблoнский ) ਇੱਕ ਸਿਵਲ ਸੇਵਕ ਅਤੇ ਅੱਨਾ ਦਾ ਭਰਾ, ਉਮਰ 34 ਕੁ ਸਾਲ ।
 • ਰਾਜਕੁਮਾਰੀ ਦਾਰੀਆ "ਡੌਲੀ" ਅਲੈਗਜਾਂਦਰੋਵਨਾ ਓਬਲੋਂਸਕਾਇਆ (Дарья Дoлли Aлeксaндрoвна Oблoнскaя ): ਸਤੇਪਾਨ ਦੀ ਪਤਨੀ, 33 ਸਾਲ।
 • ਕਾਊਂਟ ਅਲੇਕਸਈ ਅਲੈਗਜਾਂਦਰੋਵਿਚ ਕਾਰੇਨਿਨ: ਇੱਕ ਸੀਨੀਅਰ ਰਾਜਨੇਤਾ ਅਤੇ ਅੱਨਾ ਦਾ ਪਤੀ, ਉਸ ਤੋਂ ਵੀਹ ਸਾਲ ਵੱਡਾ।
 • ਕੋਂਸਤਾਂਤਿਨ ਦਮਿਤਰੀਏਵਿਚ ਕੋਸਤਿਆ ਲੇਵਿਨ: ਕਿੱਟੀ ਦਾ ਪ੍ਰੇਮੀ ਅਤੇ ਫਿਰ ਪਤੀ, ਸਟੀਵਾ ਦਾ ਪੁਰਾਣਾ ਦੋਸਤ, ਇੱਕ ਜਿੰਮੀਦਾਰ, 32 ਸਾਲ।
 • ਨਿਕੋਲਾਈ ਦਮਿਤਰੀਏਵਿਚ ਲੇਵਿਨ: ਕੋਂਸਤਾਂਤਿਨ ਦਾ ਵੱਡਾ ਭਰਾ, ਇੱਕ ਗਰੀਬ ਸ਼ਰਾਬੀ।
 • ਸਰਗੇਈਅਸ ਇਵਾਨੋਵਿਚ ਕੋਜ਼ਨੀਸ਼ੇਵ: ਕੋਂਸਤਾਂਤਿਨ ਦਾ ਅੱਧਾ ਭਰਾ, ਇੱਕ ਮਸ਼ਹੂਰ ਲੇਖਕ, 40 ਸਾਲ।
 • ਰਾਜਕੁਮਾਰੀ ਯੇਕਾਤੇਰੀਨਾ ਅਲੈਗਜਾਂਦਰੋਵਨਾ "ਕਿੱਟੀ" ਸ਼ਕੇਰਬਾਤਕਾਇਆ: ਡੌਲੀ ਦੀ ਛੋਟੀ ਭੈਣ ਅਤੇ ਬਾਅਦ ਵਿੱਚ ਲੇਵਿਨ ਦੀ ਪਤਨੀ,18 ਸਾਲ।
 • ਰਾਜਕੁਮਾਰੀ ਐਲਿਜ਼ਾਬੇਤਾ ਬੇਤਸੀ: ਅੱਨਾ ਦੀ ਅਮੀਰ, ਨੈਤਿਕ ਤੌਰ ਤੌਰ ਤੇ ਹਲਕੀ ਸਹੇਲੀ ਅਤੇ ਵਰੋਂਸਕੀ ਦੀ ਚਚੇਰੀ ਭੈਣ।
 • ਕਾਉਂਟੇਸ ਲਿਡੀਆ ਇਵਾਨੋਵਨ : ਇੱਕ ਉੱਚ ਸਮਾਜੀ ਦਾਇਰੇ ਦੀ ਆਗੂ ਜਿਸ ਵਿੱਚ ਕਾਰੇਨਿਨ ਵੀ ਸ਼ਾਮਿਲ ਹੈ ਅਤੇ ਰਾਜਕੁਮਾਰੀ ਬੇਤਸੀ ਅਤੇ ਉਸਦੇ ਦਾਇਰੇ ਨੂੰ ਚੰਗਾ ਨਹੀਂ ਸਮਝਦੀ।ਉਹ ਰਹਸਮਈ ਅਤੇ ਆਤਮਕ ਮਾਮਲਿਆਂ ਵਿੱਚ ਦਿਲਚਸਪੀ ਲੈਂਦੀ ਹੈ।
 • ਕਾਉਂਟੇਸ ਵਰੋਂਸਕਾਇਆ: ਵਰੋਂਸਕੀ ਦੀ ਮਾਂ।
 • ਸਰਗੇਈ ਅਲੈਕਸੀਇਚ ਸੇਰਓਜ਼ਾ ਕਾਰੇਨਿਨ: ਅੱਨਾ ਅਤੇ ਕਾਰੇਨਿਨ ਦਾ ਬੇਟਾ।
 • ਅੱਨਾ ਐਨੀ: ਅੱਨਾ ਅਤੇ ਵਰੋਂਸਕੀ ਦੀ ਧੀ।
 • ਵਾਰੇਨਕਾ: ਇੱਕ ਜਵਾਨ ਯਤੀਮ ਕੁੜ , ਇੱਕ ਬੀਮਾਰ ਰੂਸੀ ਅਮੀਰ ਨੇ ਉਸਨੂੰ ਅੱਧਾ ਕੁ ਅਪਣਾਇਆ ਹੋਇਆ ਸੀ, ਕਿੱਟੀ ਨੇ ਵਿਦੇਸ਼ ਦੌਰੇ ਸਮੇਂ ਸਹੇਲੀ ਬਣਾ ਲਈ ਸੀ।

ਪਲਾਟ ਦੀ ਜਾਣ ਪਛਾਣ[ਸੋਧੋ]

ਅੱਨਾ ਕਰੇਨਿਨਾ ਵਿਵਾਹਿਤ ਅਰਿਸਟੋਕ੍ਰੇਟ ਅੱਨਾ ਕਾਰੇਨੀਨਾ ਅਤੇ ਅਮੀਰ ਕਾਊਂਟ ਵਰੋਂਸਕੀ ਨਾਲ ਉਸਦੇ ਅਫੇਅਰ ਦਾ ਦੁਖਾਂਤ ਹੈ। ਕਹਾਣੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਉਹ ਬੇਲਗਾਮ ਔਰਤਬਾਜ਼ੀ ਕਰਨ ਟੁੱਟੇ ਆਪਣੇ ਭਰਾ ਦੇ ਪਰਵਾਰ ਵਿੱਚ ਸੁਲਾਹ ਕਰਾਉਣ ਪਹੁੰਚਦੀ ਹੈ—ਉਦੋਂ ਉਹ ਨਹੀਂ ਜਾਣਦੀ ਕਿ ਇਹੀ ਕੁਝ ਕਿਤੇ ਵਧ ਬੇਕਿਰਕੀ ਨਾਲ ਖੁਦ ਉਸ ਨਾਲ ਵਾਪਰਨ ਜਾ ਰਿਹਾ ਹੈ। ਅਣਵਿਆਹਿਆ, ਵਰੋਂਸਕੀ ਉਸ ਨਾਲ ਵਿਆਹ ਕਰਾਉਣ ਲਈ ਉਤਾਵਲਾ ਹੈ ਅਗਰ ਉਹ ਆਪਣੇ ਪਤੀ ਕਾਰੇਨਿਨ, ਜੋ ਇੱਕ ਸਰਕਾਰੀ ਅਫਸਰ ਹੈ, ਨੂੰ ਛੱਡਣ ਲਈ ਤਿਆਰ ਹੋ ਜਾਵੇ। ਪਰ ਉਹ ਰੂਸੀ ਸਮਾਜਿਕ ਮਰਿਯਾਦਾ ਨੂੰ ਤੋੜਨ ਤੋਂ ਡਰਦੀ ਹੈ; ਅਸੁਰੱਖਿਆ ਦਾ ਅਹਿਸਾਸ ਅਤੇ ਵਰੋਂਸਕੀ ਦੀ ਜੱਕੋਤਕੀ ਉਹਦੇ ਅੱਗੇ ਦੀਵਾਰ ਬਣ ਖੜੇ ਹਨ। ਭਾਵੇਂ ਵਰੋਂਸਕੀ ਅਤੇ ਅੱਨਾ ਇਟਲੀ ਚਲੇ ਜਾਂਦੇ ਹਨ, ਉਹ ਉਥੇ ਇਕੱਠੇ ਰਹਿ ਸਕਦੇ ਹਨ ਪਰ ਕੁਝ ਦੋਸਤ ਮੁਸੀਬਤ ਸਾਬਤ ਹੁੰਦੇ ਹਨ। ਪਿਛੇ ਰੂਸ ਵਿੱਚ ਉਹ ਹੋਰ ਅਲੱਗ ਥਲੱਗ ਹੋ ਜਾਂਦੀ ਹੈ ਅਤੇ ਚਿੰਤਾਗ੍ਰਸਤ ਰਹਿਣ ਲੱਗਦੀ ਹੈ, ਜਦਕਿ ਵਰੋਂਸਕੀ ਆਪਣਾ ਸਮਾਜਿਕ ਜੀਵਨ ਚਲਾਈ ਜਾਂਦਾ ਹੈ। ਵਰੋਂਸਕੀ ਦੇ ਦਿੱਤੇ ਭਰੋਸਿਆਂ ਦੇ ਬਾਵਜੂਦ ਉਹ ਵਧੇਰੇ ਹੀ ਵਧੇਰੇ ਪੋਜੈਸਿਵ ਹੋਈ ਜਾਂਦੀ ਹੈ ਅਤੇ ਉਸਦੀ ਕਲਪਿਤ ਬੇਵਫਾਈ ਤੋਂ ਅਤੇ ਆਪਣਾ ਕੰਟਰੋਲ ਗਵਾ ਲੈਣ ਤੋਂ ਖੌਫਜਦਾ ਹੈ।

ਨਾਵਲ ਵਿੱਚ ਇੱਕ ਸਮਾਨੰਤਰ ਕਹਾਣੀ ਕੋਂਸਸਤਾਂਤਿਨ ਲੇਵਿਨ, ਇੱਕ ਦਿਹਾਤੀ ਜਾਗੀਰਦਾਰ ਦੀ ਹੈ ਜੋ ਡੌਲੀ ਦੀ ਭੈਣ ਅਤੇ ਅੱਨਾ ਦੇ ਭਰਾ ਓਬਲੋਂਸਕੀ ਦੀ ਸਾਲੀ, ਕਿੱਟੀ ਨਾਲ ਵਿਆਹ ਕਰਾਉਣ ਦਾ ਇੱਛਕ ਹੈ। ਕੋਂਸਸਤਾਂਤਿਨ ਨੂੰ ਦੋ ਵਾਰ ਪ੍ਰਪੋਜ ਕਰਨ ਤੋਂ ਬਾਅਦ ਕਿਤੇ ਕਿੱਟੀ ਮੰਨੀ। ਉਹ ਵਰੋਂਸਕੀ ਲਈ ਭਾਵੁਕ ਸੀ। ਨਾਵਲ ਵਿੱਚ ਕੋਂਸਸਤਾਂਤਿਨ ਦੀਆਂ ਆਪਣੀ ਜਾਗੀਰ ਦਾ ਪ੍ਰਬੰਧ ਕਰਨ ਦੀਆਂ ਕਠਿਨਾਈਆਂ ਦਾ, ਆਖਰ ਕਿੱਟੀ ਨਾਲ ਉਸਦੇ ਵਿਆਹ ਦਾ, ਅਤੇ ਨਿਜੀ ਸਵਾਲਾਂ ਦਾ, ਉਨ੍ਹਾਂ ਦੇ ਪਹਿਲੇ ਬੱਚੇ ਦੇ ਜਨਮ ਲੈਣ ਤੱਕ ਵੇਰਵੇ ਨਾਲ ਵਰਣਨ ਹੈ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png