ਆਏਜ਼ੈਕ ਐਸੀਮੋਵ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਰੋਵੇਨਾ ਮੋਰੀਲ ਐਸੀਮੋਵ ਨੂੰ ਦਰਸਾਉਦਾ ਹੋਇਆ।

ਆਏਜ਼ੈਕ ਐਸੀਮੋਵ (2 ਜਨਵਰੀ, 1920 – 6 ਅਪ੍ਰੈਲ, 1992) ਸੋਵੀਅਤ ਯੂਨੀਅਨ ਵਿਚ ਪੈਦਾ ਹੋਇਆ ਅਮਰੀਕੀ ਲੇਖਕ ਸੀ। ਉਸਦਾ ਰੂਸੀ ਨਾਮ Исаак Озимов (ਈਸਾਕ ਉਜ਼ੀਮੋਵ) ਸੀ ਜਿਸਨੂੰ ਬਾਅਦ ਵਿਚ Айзек Азимов (ਆਏਜ਼ੈਕ ਆਜ਼ੀਮੋਵ) ਲਿੱਖਿਆ ਜਾਣ ਲੱਗ ਪਿਆ। ਉਹ ਇੱਕ ਵਿਗਿਆਨ-ਕਥਾ ਲੇਖਕ ਸੀ। ਭਾਵੇਂ ਉਸਨੇ ਕਈ ਸੌ ਕਿਤਾਬਾਂ ਲਿੱਖੀਆਂ ਸਨ ਪਰ ਉਸ ਦੀ ਸ਼ੋਹਰਤ ਦਾ ਅਸਲ ਕਾਰਨ ਉਸ ਦੁਆਰਾ ਰੋਬੋਟਾਂ ਬਾਰੇ ਲਿੱਖੇ ਗਏ ਨਾਵਲ ਸਨ। ਉਸ ਦੁਆਰਾ ਲਿੱਖੀ ਗਈ ਬੁਨਿਆਦ ਦਾ ਸਿਲਸਿਲਾ ਦੀਆਂ ਕਿਤਾਬਾਂ ਬਹੁਤ ਮਸ਼ਹੂਰ ਹਨ। ਬੁਨਿਆਦ ਦਾ ਸਿਲਸਿਲਾ ਅਸਲ ਵਿਚ ਭਵਿੱਖ ਦੀ ਆਕਾਸ਼ ਗੰਗਾ ਦਾ ਇਤਿਹਾਸ ਹੈ।

ਐਸੀਮੋਵ ਦੀਆਂ ਵਿਗਿਆਨ-ਕਥਾਵਾਂ ਮੁੱਖ ਤੌਰ ਤੇ 1939 ਤੋਂ 1957 ਵਿਚਕਾਰ ਅਤੇ 1982 ਤੋਂ 1992 ਵਿਚਕਾਰ ਲਿੱਖੀਆਂ ਗਈਆਂ ਹਨ। ਬਾਕੀ ਦਾ ਵਕਤ ਉਸ ਨੇ ਵਿਗਿਆਨ ਨੂੰ ਹਰ ਦਿਲ ਅਜ਼ੀਜ਼ ਕਰਨ ਵਾਲੀਆਂ ਕਿਤਾਬਾਂ ਲਿਖੀਆਂ। ਐਸੀਮੋਵ ਬੋਸਟਨ ਯੂਨਿਵਰਸਿਟੀ ਵਿਚ 1949 ਤੋਂ 1958 ਤਕ ਇੱਕ ਜੀਵ-ਰਸਾਇਣ ਵਿਗਿਆਨੀ ਸੀ, ਜਿੱਥੇ ਉਹ ਨਿਉਕਲੀ-ਤੇਜ਼ਾਬ ਬਾਰੇ ਖੋਜ ਕਰਦਾ ਸੀ। ਸੰਨ 1958 ਤੌਂ ਬਾਅਦ ਉਸਨੇ ਸਿਰਫ ਪੇਸ਼ੇਵਰ ਲੇਖਕ ਦੇ ਤੌਰ ਤੇ ਕੰਮ ਕੀਤਾ। ਤਕਰੀਬਨ 500 ਦੇ ਕਰੀਬ ਕਿਤਾਬਾਂ ਐਸੀਮੋਵ ਦੇ ਨਾਂ ਹਨ। ਉਸ ਦੀਆਂ ਕਿਤਾਬਾਂ ਵਿਚ ਸਭ ਤੋਂ ਆਲਾ ਕਿਤਾਬ ਦਾ ਨਾਮ ਐਸੀਮੋਵ ਦੀ ਨਵਾ ਵਿਗਿਆਨ ਰਾਹਦਾਰ (ਅੰਗਰੇਜ਼ੀ ਵਿਚ: Asimov's New Guide to Science) ਸੀ, ਜੋ ਕਿ 1984 ਵਿਚ ਛਪੀ ਸੀ।

ਐਸੀਮੋਵ ਨੇ ਤਿੰਨ ਅਸੂਲ ਦਿੱਤੇ, ਜੋ ਕਿ ਹਰ ਰੋਬੋਟ ਨੂੰ (ਉਸ ਦੇ ਮੁਤਾਬਕ) ਮੰਨਣੇ ਪੈਣਗੇ:

(1) ਇੱਕ ਰੋਬੋਟ ਕਦੇ ਵੀ ਕਿਸੀ ਇਨਸਾਨ ਦਾ ਨੁਕਸਾਨ ਨਹੀ ਕਰੇਗਾ ਅਤੇ ਨਾ ਹੀ ਸ਼ਾਤ ਬੈਠੇਗਾ, ਇਹ ਜਾਣਦੇ ਹੋਏ ਕਿ ਇਨਸਾਨ ਖਤਰੇ ਵਿਚ ਹੈ।
(2) ਰੋਬੋਟ ਇਨਸਾਨਾ ਦੁਆਰਾ ਦਿੱਤੇ ਹਰ ਹੁਕਮ ਦਾ ਪਾਲਣ ਕਰਨਗੇ, ਬਸ਼ਰਤੇ ਉਹ ਪਹਿਲੇ ਅਸੂਲ ਦੇ ਉਲੰਘਣਾ ਨਾ ਕਰਦਾ ਹੋਵੇ।
(3) ਹਰ ਰੋਬੋਟ ਖੁਦ ਨੂੰ ਸਲਾਮਤ ਰੱਖਣ ਦੀ ਪੂਰੀ ਕੋਸ਼ਿਸ਼ ਕਰੇਗਾ, ਬਸ਼ਰਤੇ ਉਸ ਦਾ ਕੋਈ ਕਦਮ ਪਹਿਲੇ ਦੋ ਅਸੂਲਾਂ ਦੀ ਉਲੰਘਣਾ ਨਾ ਕਰਦਾ ਹੋਵੇ।
ਰੋਬੋਟ ਵਿਗਿਆਨ ਦੀ ਸੰਖੇਪ ਕਿਤਾਬ, 56ਵਾਂ ਅਡੀਸ਼ਨ, ਸੰਨ 2058


ਐਸੀਮੋਵ ਦੀ ਵਿਗਿਆਨ-ਕਥਾਵਾਂ ਆਉਣ ਵਾਲੇ 23 ਹਜ਼ਾਰ ਸਾਲਾਂ ਦੀ ਤਾਰੀਖ ਅਤੇ ਖਤਰਿਆਂ ਨੂੰ ਬਿਆਨ ਕਰਦੀਆਂ ਹਨ। ਇਤਿਹਾਸ ਦੇ ਤਿੰਨ ਦੌਰ ਹਨ:

(1) ਸੰਨ 1998 ਤੋਂ 11584 ਤਕ:

ਰੋਬੋਟਾਂ ਅਤੇ ਕਾਇਨਾਤੀ ਸਫਰ ਦਾ ਵਿਕਾਸ ਹੁੰਦਾ ਹੈ। ਰੋਬੋਟ ਇਨਸਾਨੀ ਫਿਰਕੇ ਦਾ ਇੱਕ ਹਿੱਸਾ ਬਣਦੇ ਹਨ। ਪੂਰੀ ਆਕਾਸ਼ ਗੰਗਾ ਵਿਚ ਆਬਾਦੀ ਦਾ ਫੈਲਾਵ ਹੁੰਦਾ ਹੈ।
1998-2052: I-ਰੋਬੋਟ
3421: ਸਟੀਲ ਦੀ ਗੁਫਾਵਾ
3422: ਸ਼ੱਪਸ਼ਟ ਸੂਰਜ
3424: ਪੋ ਫੱਟਣ ਦੇ ਰੋਬੋਟ
3624: ਰੋਬੋਟ ਅਤੇ ਸਲਤਨਤ
4850: ਤਾਰੇ, ਰੇਤ ਦੀ ਤਰ੍ਹਾ
11129: ਖਲਾ ਦਾ ਬਹਾਅ


(2) ਸੰਨ 11584 ਤੋਂ 23652 ਤਕ

ਇਹ ਕਾਇਨਾਤੀ ਸਲਤਨਤ ਦਾ ਦੌਰ ਹੈ।
12411: ਆਸਮਾਨ ਵਿਚ ਵੱਟਾ
23604: ਬੁਨਿਆਦ ਦਾ ਅਗਾਜ਼


(3) ਸੰਨ 23652 ਤੋਂ 24954 ਤਕ:

ਬੁਨਿਆਦ: ਕਾਇਨਾਤੀ ਸਲਤਨਤ ਦੇ ਟੁੱਟਣ ਦੇ ਦੌਰ ਵਿਚ, ਹੈਰੀ ਸੈਲਦੋਨ ਤੇਰਮਿਨੁਸ ਨਾਂ ਦੇ ਗ੍ਰਹਿ 'ਤੇ ਨਵੀ ਸਲਤਨਤ ਦੀ ਬੁਨਿਆਦ ਰੱਖਦਾ ਹੈ। ਹਿਸਾਬ ਦੇ ਕਾਇਦੇ ਕਿਸੀ ਕੰਮ ਨਹੀ ਆਉਦੇਂ ਅਤੇ ਇਤਿਹਾਸ ਖੁਦ ਨੂੰ ਨਸ਼ਟ ਕਰਨ ਦਾ ਕੋਈ ਹੋਰ ਤਰੀਕਾ ਲੱਭ ਲੈਦਾਂ ਹੈ...
23731-812: ਬੁਨਿਆਦ
23847-963: ਬੁਨਿਆਦ ਅਤੇ ਸਲਤਨਤ
23968-029: ਦੂਸਰੀ ਬੁਨਿਆਦ
24150: ਬੁਨਿਆਦ ਦਾ ਕਿਨਾਰਾ
24150: ਬੁਨਿਆਦ ਅਤੇ ਧਰਤੀ