[ਸੋਧ] ਭਾਰਤੀ ਹਾਕੀ ਟੀਮਾਂ ਦਾ ਆਸਟਰੇਲੀਆ ਦੌਰਾ
[ਸੋਧ] * ਰਣਜੀਤ ਸਿੰਘ ਪ੍ਰੀਤ ਖੇਡ ਲੇਖਕ
[ਸੋਧ] ਹਾਕੀ ਟੂਰਨਾਮੈਂਟ ਦੀ ਗੱਲ
ਹਾਕੀ ਦੀ ਸਰਦਾਰੀ ਹਾਸਲ ਕਰ ਚੁੱਕੇ ਆਸਟਰੇਲੀਆ ਵਿਖੇ ਦੋ ਕਿਸਮ ਦਾ ਕੌਮਾਂਤਰੀ ਟੂਰਨਾਂਮੈਂਟ ਟੈਸਟ ਮੈਚ ਅਤੇ ਲੈਂਕੋ ਨਾਈਨ ਏ ਸਾਈਡ ਕੌਮਾਂਤਰੀ ਸੁਪਰ ਸੀਰੀਜ 12 ਅਕਤੂਬਰ ਤੋਂ 5 ਨਵੰਬਰ ਤੱਕ ਕਰਵਾਇਆ ਗਿਆ,ਮਿਥੇ ਫਾਰਮਟ ਅਨੁਸਾਰ ਕਾਮਨਵੈਲਥ ਖੇਡਾਂ ਦੀਆਂ ਸ਼ਿਖਰਲੀਆਂ 4-4 ਟੀਮਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਸ ਮੁਕਾਬਲੇ ਵਿੱਚ ਸ਼ਿਰਕਤ ਕਰਨ ਵਾਲੀ ਭਾਰਤ ਦੀ 18 ਮੈਂਬਰੀ ਮਹਿਲਾ ਟੀਮ ਦੀ ਚੋਣ ਭੂਪਾਲ ਦੇ ਸਾਈ ਸੈਂਟਰ ਵਿੱਚ ਬੀ ਪੀ ਗੋਬਿੰਦਾ,ਸਈਦ ਅਲੀ,ਰੇਖਾ ਭਿੰਡੇ ਹਰਵਿੰਦਰ ਸਿੰਘ,ਤੇ ਦਿਲੀਪ ਟਿਰਕੀ ਨੇ ਕੀਤੀ । ਕਪਤਾਨੀ ਦੀ ਜ਼ਿਮੇਵਾਰੀ ਸਟਰਾਈਕਰ ਸਬਾ ਅੰਜੁਮ ਕਰੀਮ ਨੂੰ ਸੌਂਪੀ ਗਈ ,ਜਦੋਂ ਕਿ ਅਰਜੁਨਾ ਐਵਾਰਡੀ ਜਸਜੀਤ ਕੌਰ ਹਾਂਡਾ ਨੂੰ ਟੀਮ ਦੀ ਉਪ-ਕਪਤਾਨ ਬਣਾਇਆ ਗਿਆ ਸੀ। ਰੇਲਵੇ ਨਾਲ ਸਬੰਧਤ ਇਹਨਾਂ ਖਿਡਾਰਨਾਂ ਨੇ ਕ੍ਰਮਵਾਰ 129 ਅਤੇ 103 ਕੌਮਾਂਤਰੀ ਮੈਚ ਖੇਡੇ ਹਨ। ਪੁਰਸ਼ ਵਰਗ ਦੀ ਟੀਮ ਭਾਰਤੀ ਗੋਲਕੀਪਰ 27 ਵਰ੍ਹਿਆਂ ਦੇ ਭਰਤ ਛੇਤਰੀ ਦੀ ਕਪਤਾਨੀ ਅਧੀਨ ਹਿੱਸਾ ਲੈਣ ਗਈ । ਭਰਤ ਸ਼ੇਤਰੀ ਨੇ 114 ਕੌਮਾਂਤਰੀ ਮੈਚਾਂ ਵਿੱਚ ਹਿੱਸਾ ਲਿਆ ਹੈ।ਉਪ-ਕਪਤਾਨੀ ਇਗਨਸ ਟਿਰਕੀ ਦੇ ਹਵਾਲੇ ਰਹੀ। ਜਿਸ ਨੇ 232 ਮੈਚ ਖੇਡੇ ਹਨ। ਭਾਰਤ ਦੀ ਇਸ -22 ਮੈਂਬਰੀ ਪੁਰਸ਼ ਟੀਮ ਦੀ ਚੋਣ ਬੰਗਲੌਰ ਕੈਂਪ ਸਮੇ ਬੀ ਪੀ ਗੋਬਿੰਦਾ,ਸਈਦ ਅਲੀ,ਥੌਇਬਾ ਸਿੰਘ ,ਏ ਬੀ ਸੁਬਈਆ,ਅਤੇ ਦਿਲੀਪ ਟਿਰਕੀ ਨੇ ਕੀਤੀ ਸੀ। ਇਸ ਟੀਮ ਵਿੱਚ ਹਾਕੀ ਇੰਡੀਆ ਵੱਲੋਂ ਬੰਗਲੌਰ ਕੈਂਪ ਛੱਡ ਕਿ ਆਏ ਸੰਦੀਪ ਸਿੰਘ ਅਤੇ ਸਰਦਾਰ ਸਿੰਘ ਨੂੰ ਦੋ ਸਾਲਾਂ ਲਈ ਟੀਮ ਤੋਂ ਬਾਹਰ ਕੀਤਾ ਗਿਆ ਸੀ,ਨੂੰ ਵੀ ਮੁਆਫ਼ੀ ਦਿੰਦਿਆਂ ਮੁੜ ਦਾਖ਼ਲਾ ਦੇ ਦਿੱਤਾ ਗਿਆ । ਇਸ ਵਾਰੀ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਰਜੁਨ ਹਲੱਪਾ,ਤੁਸ਼ਾਰ ਖਾਂਡੇਕਰ,ਅਤੇ ਭਰਤ ਚਿਕਾਰਾ ਦੀ ਵੀ ਟੀਮ ਵਿੱਚ ਵਾਪਸੀ ਹੋਈ । ਭਾਰਤੀ ਪੁਰਸ਼ ਟੀਮ ਨੇ ਆਪਣੀ ਮਹਿੰਮ ਦਾ ਅਗਾਜ਼ 17 ਅਕਤੂਬਰ ਨੂੰ ਆਸਟਰੇਲੀਆ ਨਾਲ ਮੈਚ ਖੇਡਦਿਆਂ ਕੀਤਾ।ਪਰਥ ਵਿੱਚ ਕੌਮਾਂਤਰੀ ਸੁਪਰ ਸੀਰੀਜ਼ ਟੂਰਨਾਮੈਂਟ 20 ਅਕਤੂਬਰ ਤੋਂ ਭਾਰਤ,ਨਿਊਜ਼ੀਲੈਂਡ,ਪਾਕਿਸਤਾਨ,ਅਤੇ ਆਸਟਰੇਲੀਆ ਦਰਮਿਆਂਨ ਖੇਡਿਆ ਜਾਣਾਂ ਹੈ,ਇਸ ਤਹਿਤ ਭਾਰਤ ਦਾ ਪਹਿਲਾ ਮੈਚ 20 ਅਕਤੂਬਰ ਨੂੰ ਨਿਊਜ਼ੀਲੈਂਡ ਨਾਲ ਹੋਇਆ। ਇਸ ਮੁਕਾਬਲੇ ਤੋਂ ਪਿੱਛੋਂ ਇੱਕ ਹੋਰ ਕੌਮਾਂਤਰੀ ਟੂਰਨਾਮੈਂਟ 26 ਅਕਤੂਬਰ ਤੋਂ 3 ਨਵੰਬਰ ਤੱਕ ਖੇਡਿਆ ਗਿਆ,ਜਿਸ ਵਿੱਚ ਮੇਜ਼ਬਾਨ ਆਸਟਰੇਲੀਆ ਤੋਂ ਇਲਾਵਾ ਭਾਰਤ ਅਤੇ ਪਕਿਸਤਾਨ ਨੇ ਜੋਰ-ਅਜਮਾਈ ਕੀਤੀ,ਭਾਰਤ ਦਾ ਪਹਿਲਾ ਮੈਚ 26 ਅਕਤੂਬਰ ਨੂੰ ਆਸਟਰੇਲੀਆ ਨਾਲ ਹੋਇਆ। 14 ਅਕਤੂਬਰ ਨੂੰ ਭਾਰਤੀ ਮਹਿਲਾ ਹਾਕੀ ਟੀਮ ਨੇ ਆਸਟਰੇਲੀਆ ਵਿਰੁੱਧ ਪਹਿਲਾ ਟੈਸਟ ਮੈਚ ਖੇਡ ਕਿ ਆਪਣੀ ਮੁਹਿੰਮ ਦਾ ਅਗਾਜ਼ ਕੀਤਾ,ਜਦੋਂ ਕਿ ਕੌਮਾਂਤਰੀ ਸੁਪਰ ਸੀਰੀਜ ਨਾਈਨ ਏ ਸਾਈਡ ਮੁਕਾਬਲੇ ਵਿੱਚ ਪਰਥ ਵਿਖੇ ਭਾਰਤੀ ਮਹਿਲਾ ਟੀਮ ਦੇ ਨਾਲ ਮੇਜ਼ਬਾਨ ਆਸਟਰੇਲੀਆ ਅਤੇ ਮਲੇਸ਼ੀਆ ਦੀਆਂ ਟੀਮਾਂ ਸ਼ਾਮਲ ਸਨ। ਭਾਰਤ ਨੇ 21 ਅਕਤੂਬਰ ਨੂੰ ਮਲੇਸ਼ੀਆ ਵਿਰੁੱਧ ਖੇਡ ਕਿ ਸ਼ਰੂਆਤ ਕੀਤੀ,ਭਾਰਤੀ ਮਹਿਲਾ ਟੀਮ ਦਾ ਇਹ ਟੂਰ 12 ਤੋਂ 24 ਅਕਤੂਬਰ ਤੱਕ ਚੱਲਿਆ। ਲੈਂਕੋ ਕੌਮਾਂਤਰੀ ਸੁਪਰ ਸੀਰੀਜ ਨਾਈਨ ਏ ਸਾਈਡ ਵਾਲੇ ਮੈਚਾਂ ਵਿੱਚ ਜਿੱਥੇ 9-9 ਖਿਡਾਰੀ ਟੀਮ ਵਿੱਚ ਖੇਡੇ,ਅਤੇ ਮਹਿਲਾ ਵਰਗ ,ਪੁਰਸ਼ ਵਰਗ ਲਈ ਬਰਾਬਰ ਬਰਾਬਰ ਖੇਡ ਮੈਦਾਨ ਮੰਨਿਆਂ ਗਿਆ, ਪਰ ਉੱਥੇ ਗੋਲ ਪੋਸਟ ਨੂੰ ਇੱਕ ਮੀਟਰ ਚੌੜਾ ਕਰਨਾਂ,ਵਾਂਗ ਹੀ ਕੁੱਝ ਹੋਰ ਨਿਯਮ ਬਣਾਏ ਗਏ । ਫਾਰਵਰਡ ਲਾਈਨ 'ਚ ਹਰ ਸਮੇ ਇੱਕ ਖਿਡਾਰੀ ਦਾ ਹਾਜ਼ਰ ਰਹਿਣਾ ਜ਼ਰੂਰੀ ਕਰਾਰ ਦਿੱਤਾ ਗਿਆ,ਪਨੈਲਟੀ ਕਾਰਨਰ ਰੋਕਣ ਲਈ ਗੋਲਕੀਪਰ ਤੋਂ ਬਿਨਾਂ ਦੋ ਖਿਡਾਰੀ ਹੀ ਹੋਰ ਮੌਜੂਦ ਹੋ ਸਕਦੇ ਸਨ,ਪਨੈਲਟੀ ਕਾਰਨਰ ਲੈਣ ਵਾਲੀ ਟੀਮ ਦੇ ਵੱਧ ਤੋਂ ਵੱਧ ਚਾਰ ਖਿਡਾਰੀ ਹੀ, ਹਾਜ਼ਰ ਰਹਿ ਸਕਦੇ ਸਨ,ਇਸ ਸਮੇ ਦੌਰਾਂਨ ਬਾਕੀ ਖਿਡਾਰੀ 23 ਮੀਟਰ ਲਾਈਨ ਤੋਂ ਬਾਹਰ ਹੋਣੇ ਚਾਹੀਦੇ ਸਨ, ਪਨੈਲਟੀ ਕਾਰਨਰ ਲੈਣ ਦਾ ਸਮਾਂ ਵੀ 25 ਸਕਿੰਟ ਹੀ ਮਿਥਿਆ ਗਿਆ ਸੀ,ਲਾਂਗ ਕਾਰਨਰ ਸਮੇ ਦੋਹਾਂ ਟੀਮਾਂ ਦੇ ਸਿਰਫ਼ 5-5 ਖਿਡਾਰੀ ਆਹਮੋ-ਸਾਹਮਣੇ ਹੋ ਸਕਦੇ ਸਨ,ਅਟੈਕਰਜ਼ ਅਤੇ ਬਾਕੀ ਖਿਡਾਰੀ ਪਨੈਲਟੀ ਕਾਰਨਰ ਵਾਲੇ ਸਿਸਟਮ ਅਨੁਸਾਰ ਹੀ 23 ਮੀਟਰ ਤੋਂ ਬਾਹਰ ਰਹਿਣ ਦੀ ਸ਼ਰਤ ਲਾਗੂ ਸੀ,ਮੈਚ ਦਾ ਸਮਾਂ 30 ਮਿੰਟ ਅਰਥਾਤ,15-15 ਮਿੰਟ ਦੇ ਦੋ ਹਾਫ਼ ਮਿਥੇ ਗਏ ਸਨ ,ਅਗਰ ਮੈਚ ਬਰਾਬਰ ਰਹਿੰਦਾ ਹੈ ਤਾਂ ਪਨੈਲਟੀ ਸ਼ੂਟ ਆਊਟ ਰਾਂਹੀ ਫ਼ੈਸਲਾ ਹੋਵੇਗਾ,ਪਨੈਲਟੀ ਲੈਣ ਲਈ ਖਿਡਾਰੀ ਵਾਸਤੇ ਸਿਰਫ਼ 8 ਸਕਿੰਟ ਦਾ ਸਮਾਂ ਲਾਗੂ ਕੀਤਾ ਗਿਆ ਸੀ। ਇਹ ਨਿਯਮ ਮਹਿਲਾ ਅਤੇ ਪੁਰਸ਼ ਦੋਹਾਂ ਟੀਮਾਂ ਲਈ ਲਾਗੂ ਸਨ। ਲੈਂਕੋ ਕੌਮਾਂਤਰੀ ਸੁਪਰ ਸੀਰੀਜ ਹਾਕੀ ਮੁਕਾਬਲੇ ਦਾ ਸਿੱਧਾ ਪ੍ਰਸਾਰਣ ਕਰਨ ਲਈ ਈ ਐਸ ਪੀ ਐਨ ਅਤੇ ਸਟਾਰ ਸਪੋਰਟਸ ਮੈਦਾਨ ਵਿੱਚ ਨਿੱਤਰੇ ਹਨ। ਇਸ ਨਵੇਂ ਨਿਯਮ ਚੌਖਟੇ ਅਨੁਸਾਰ ਖੇਡੇ ਜਾਣ ਵਾਲੇ ਮੈਚਾਂ ਦਾ ਕੰਪਲੀਟ ਵੇਰਵਾ ਇਥੇ ਦਿੱਤਾ ਗਿਆ ਹੈ;-
[ਸੋਧ] ਮਹਿਲਾ ਵਰਗ ਦੇ ਮੈਚਾਂ ਦਾ ਵੇਰਵਾ
| ਮਿਤੀ |
ਮੈਚ ਟੀਮਾਂ |
ਜੇਤੂ ਟੀਮ |
ਗੋਲ |
| 14 ਅਕਤੂਬਰ |
ਭਾਰਤ ਬਨਾਮ ਆਸਟਰੇਲੀਆ |
ਆਸਟਰੇਲੀਆ |
1 - 2 |
| 15 ਅਕਤੂਬਰ |
ਭਾਰਤ ਬਨਾਮ ਆਸਟਰੇਲੀਆ |
ਬਰਾਬਰ |
1 - 1 |
| 17 ਅਕਤੂਬਰ |
ਭਾਰਤ ਬਨਾਮ ਆਸਟਰੇਲੀਆ |
ਭਾਰਤ |
2 - 1 |
| 18 ਅਕਤੂਬਰ |
ਭਾਰਤ ਬਨਾਮ ਆਸਟਰੇਲੀਆ |
ਆਸਟਰੇਲੀਆ |
0 - 5 |
[ਸੋਧ] ਕੌਮਾਂਤਰੀ ਨਾਈਨ ਏ ਸਾਈਡ ਟੂਰਨਾਮੈਂਟ ਪਰਥ;-
| ਤਾਰੀਖ਼ |
ਟੀਮਾਂ |
ਜੇਤੂ ਟੀਮ |
ਗੋਲ |
| 20 ਅਕਤੂਬਰ |
ਭਾਰਤ ਬਨਾਮ ਮਲੇਸ਼ੀਆ |
ਭਾਰਤ |
3 - 1 |
| 20 ਅਕਤੂਬਰ |
ਆਸਟਰੇਲੀਆ ਬਨਾਮ ਮਲੇਸ਼ੀਆ |
ਆਸਟਰੇਲੀਆ |
2 - 1 |
| 21 ਅਕਤੂਬਰ |
ਮਲੇਸ਼ੀਆ ਬਨਾਮ ਆਸਟਰੇਲੀਆ |
ਆਸਟਰੇਲੀਆ |
0 - 2 |
| 21 ਅਕਤੂਬਰ |
ਭਾਰਤ ਬਨਾਮ ਆਸਟਰੇਲੀਆ |
ਬਰਾਬਰ |
1 - 1 |
| 22 ਅਕਤੂਬਰ |
ਭਾਰਤ ਬਨਾਮ ਮਲੇਸ਼ੀਆ |
ਬਰਾਬਰ |
1 - 1 |
| 22 ਅਕਤੂਬਰ |
ਭਾਰਤ ਬਨਾਮ ਆਸਟਰੇਲੀਆ |
ਆਸਟਰੇਲੀਆ |
2 - 3 |
| 23 ਅਕਤੂਬਰ |
ਆਸਟਰੇਲੀਆ- ਭਾਰਤ |
ਆਸਟਰੇਲੀਆ |
4 - 1 |
[ਸੋਧ] ਪੁਰਸ਼ ਵਰਗ ਦੇ ਮੈਚਾਂ ਦਾ ਵੇਰਵਾ;-
| ਤਾਰੀਖ਼ |
ਟੀਮਾਂ |
ਜੇਤੂ ਟੀਮ |
ਗੋਲ |
| 17 ਅਕਤੂਬਰ |
ਭਾਰਤ ਬਨਾਮ ਆਸਟਰੇਲੀਆ ਏ |
ਆਸਟਰੇਲੀਆ ਏ |
1 - 4 |
| 18 ਅਕਤੂਬਰ |
ਭਾਰਤ ਬਨਾਮ ਨਿਊਜ਼ੀਲੈਂਡ |
ਭਾਰਤ |
5 - 4 |
[ਸੋਧ] ਕੌਮਾਂਤਰੀ ਸੁਪਰ ਸੀਰੀਜ਼ ਟੂਰਨਾਮੈਂਟ ਪਰਥ;-'
| ਤਾਰੀਖ਼ |
ਟੀਮਾਂ |
ਜੇਤੂ ਟੀਮ |
ਗੋਲ |
| 20 ਅਕਤੂਬਰ |
ਪਾਕਿਸਤਾਨ ਬਨਾਮ ਆਸਟਰੇਲੀਆ |
ਆਸਟਰੇਲੀਆ |
2 - 3 |
| 20 ਅਕਤੂਬਰ |
ਭਾਰਤ ਬਨਾਮ ਨਿਊਜ਼ੀਲੈਂਡ |
ਨਿਊਜ਼ੀਲੈਂਡ |
3 - 6 |
| 21 ਅਕਤੂਬਰ |
ਆਸਟਰੇਲੀਆ ਬਨਾਮ ਨਿਊਜ਼ੀਲੈਂਡ |
ਆਸਟਰੇਲੀਆ |
7 - 1 |
| 21 ਅਕਤੂਬਰ |
ਭਾਰਤ ਬਨਾਮ ਪਾਕਿਸਤਾਨ |
ਬਰਾਬਰ |
1 - 1 |
| 22 ਅਕਤੂਬਰ |
ਪਾਕਿਸਤਾਨ ਬਨਾਮ ਨਿਊਜ਼ੀਲੈਂਡ |
ਬਰਾਬਰ |
1 - 1 |
| 22 ਅਕਤੂਬਰ |
ਭਾਰਤ ਬਨਾਮ ਆਸਟਰੇਲੀਆ |
ਆਸਟਰੇਲੀਆ |
1 - 4 |
| 23 ਅਕਤੂਬਰ |
ਪਾਕਿਸਤਾਨ- ਭਾਰਤ |
ਪਾਕਿਸਤਾਨ,ਤੀਜਾ ਸਥਾਂਨ |
4 - 1 |
| 23 ਅਕਤੂਬਰ |
ਆਸਟਰੇਲੀਆ-ਨਿਊਜ਼ੀਲੈਂਡ |
ਆਸਟਰੇਲੀਆ |
5 - 3 |
[ਸੋਧ] ਕੌਮਾਂਤਰੀ ਟੂਰਨਾਮੈਟ ਦਾ ਵੇਰਵਾ;-'
| ਤਾਰੀਖ਼ |
ਮੈਚ |
ਜੇਤੂ ਟੀਮ |
ਗੋਲ |
| 26 ਅਕਤੂਬਰ |
ਪਾਕਿਸਤਾਨ ਬਨਾਮ ਆਸਟਰੇਲੀਆ |
ਆਸਟਰੇਲੀਆ |
1 - 3 |
| 27 ਅਕਤੂਬਰ |
ਭਾਰਤ ਬਨਾਮ ਆਸਟਰੇਲੀਆ |
ਆਸਟਰੇਲੀਆ |
3 - 8 |
| 28 ਅਕਤੂਬਰ |
ਭਾਰਤ ਬਨਾਮ ਪਾਕਿਸਤਾਨ |
ਬਰਾਬਰ |
3 - 3 |
| 30 ਅਕਤੂਬਰ |
ਆਸਟਰੇਲੀਆ ਬਨਾਮ ਪਾਕਿਸਤਾਨ |
ਆਸਟਰੇਲੀਆ |
8 - 2 |
| 31 ਅਕਤੂਬਰ |
ਭਾਰਤ ਬਨਾਮ ਆਸਟਰੇਲੀਆ |
ਆਸਟਰੇਲੀਆ |
0 - 5 |
| 1 ਨਵੰਬਰ |
ਭਾਰਤ ਬਨਾਮ ਪਾਕਿਸਤਾਨ |
ਬਰਾਬਰ |
1 - 1 |
| ਅਨ ਅਫ਼ੀਸ਼ੀਅਲ |
ਆਸਟਰੇਲੀਆ ਏ ਬਨਾਮ ਭਾਰਤ |
ਆਸਟਰੇਲੀਆ ਏ,ਤੀਜਾ ਨੰ: |
2 - 1 |
| 3 ਨਵੰਬਰ |
ਪਾਕਿਸਤਾਨ ਬਨਾਮ ਆਸਟਰੇਲੀਆ |
ਪਾਕਿਸਤਾਨ |
4 - 3 |
[ਸੋਧ] ਲੇਖਕ ਵੇਰਵਾ
| ਲੇਖਕ ਵੇਰਵਾ |
| ਰਣਜੀਤ ਸਿੰਘ ਪ੍ਰੀਤ ਟਰਿਪਲ ਐਮ ਏ;ਐਮ ਐੱਡ, |
| ਭਗਤਾ-151206 (ਬਠਿੰਡਾ ) |
| ਮੁਬਾਇਲ ਸੰਪਰਕ;98157-07232 |
| www.ranjitsinghpreet.com |
| www.rpreet.blogspot.com |
| www.ranjitpreet.blogspot.com |
| www.rspreet.blogspot.com |