ਇਬੇਰੀਆਈ ਟਾਪੂਨੁਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਇਬੇਰੀਆਈ ਪਰਾਇਦੀਪ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
A map of the Iberian Peninsula and its location in Europe.
ਇਬੇਰੀਆਈ ਟਾਪੂਨੁਮਾ ਦੀ ਉਪਗ੍ਰਿਹੀ ਤਸਵੀਰ।
ਭੂਗੋਲ
ਸਥਿਤੀ ਦੱਖਣੀ & ਪੱਛਮੀ ਯੂਰਪ
ਗੁਣਕ 40°N 4°W / 40°N 4°W / 40; -4
ਖੇਤਰਫਲ ੫,੮੧,੪੭੧.੧
ਸਭ ਤੋਂ ਵੱਧ ਉਚਾਈ ੩,੪੭੮
ਸਭ ਤੋਂ ਉੱਚਾ ਬਿੰਦੂ ਮੂਲਾਸੇਨ
ਖ਼ੁਦਮੁਖ਼ਤਿਆਰ ਮੁਲਕ ਅਤੇ ਮੁਥਾਜ ਰਾਜਖੇਤਰ
ਸਭ ਤੋਂ ਵੱਡਾ ਸ਼ਹਿਰ ਅੰਡੋਰਾ ਲਾ ਵੈਲਾ
ਸਭ ਤੋਂ ਵੱਡਾ ਸ਼ਹਿਰ ਜਿਬਰਾਲਟਰ
ਸਭ ਤੋਂ ਵੱਡਾ ਸ਼ਹਿਰ ਲਿਸਬਨ
ਸਭ ਤੋਂ ਵੱਡਾ ਸ਼ਹਿਰ ਮਾਦਰਿਦ
ਸਭ ਤੋਂ ਵੱਡਾ ਸ਼ਹਿਰ ਫ਼ੋਂ-ਰੋਮਾ-ਓਦੇਯੋ-ਵੀਆ
ਅਬਾਦੀ ਅੰਕੜੇ
ਵਾਸੀ ਸੂਚਕ ਇਬੇਰੀਆਈ
ਅਬਾਦੀ ੫੦–੫੫ ਮਿਲੀਅਨ

ਇਬੇਰੀਆਈ ਟਾਪੂਨੁਮਾ (ਅਸਤੂਰੀਆਈ, ਗਲੀਸੀਆਈ, ਲਿਓਨੀ, ਮਿਰਾਂਦੀ, ਪੁਰਤਗਾਲੀ ਅਤੇ ਸਪੇਨੀ: Península Ibérica, ਕਾਤਾਲਾਨ: Península Ibèrica, ਆਰਾਗੋਨੀ ਅਤੇ ਓਕਸੀਤਾਈ: Peninsula Iberica, ਫ਼ਰਾਂਸੀਸੀ: Péninsule Ibérique, ਬਾਸਕੇ: Iberiar Penintsula), ਆਮ ਤੌਰ 'ਤੇ ਇਬੇਰੀਆ, ਦੱਖਣ-ਪੱਛਮੀ ਯੂਰਪ ਦੇ ਠੀਕ ਸਿਰੇ 'ਤੇ ਸਥਿੱਤ ਇੱਕ ਟਾਪੂਨੁਮਾ ਹੈ ਜਿਸ ਵਿੱਚ ਅਜੋਕੇ ਖ਼ੁਦਮੁਖ਼ਤਿਆਰ ਦੇਸ਼ ਸਪੇਨ, ਪੁਰਤਗਾਲ, ਅੰਡੋਰਾ ਅਤੇ ਫ਼ਰਾਂਸ ਦਾ ਕੁਝ ਹਿੱਸਾ ਅਤੇ ਜਿਬਰਾਲਟਰ ਦਾ ਬਰਤਾਨਵੀ ਵਿਦੇਸ਼ੀ ਰਾਜਖੇਤਰ ਸ਼ਾਮਲ ਹਨ। ਇਹ ਤਿੰਨ ਪ੍ਰਮੁੱਖ ਦੱਖਣੀ ਯੂਰਪੀ ਟਾਪੂਨੁਮਿਆਂ—ਇਬੇਰੀਆਈ, ਇਤਾਲਵੀ ਅਤੇ ਬਾਲਕਨ—ਵਿੱਚੋਂ ਸਭ ਤੋਂ ਪੱਛਮੀ ਟਾਪੂਨੁਮਾ ਹੈ। ਇਹਦੀਆਂ ਹੱਦਾਂ ਦੱਖਣ-ਪੂਰਬ ਅਤੇ ਪੂਰਬ ਵੱਲ ਭੂ-ਮੱਧ ਸਾਗਰ ਅਤੇ ਉੱਤਰ, ਪੱਛਮ ਅਤੇ ਦੱਖਣ-ਪੱਛਮ ਵੱਲ ਅੰਧ ਮਹਾਂਸਾਗਰ ਨਾਲ਼ ਲੱਗਦੀਆਂ ਹਨ। ਪੀਰੇਨੇ ਪਹਾੜ ਇਹਦੇ ਉੱਤਰ-ਪੂਰਬੀ ਸਿਰੇ 'ਤੇ ਹਨ ਜੋ ਇਹਨੂੰ ਬਾਕੀ ਦੇ ਯੂਰਪ ਤੋਂ ਅੱਡ ਕਰਦੇ ਹਨ। ਦੱਖਣ ਵੱਲ ਇਹ ਅਫ਼ਰੀਕਾ ਦੇ ਉੱਤਰੀ ਤਟ ਵੱਲ ਚਲਾ ਜਾਂਦਾ ਹੈ। ਇਹ ਯੂਰਪ ਦਾ ਦੂਜਾ ਸਭ ਤੋਂ ਵੱਡਾ ਟਾਪੂਨੁਮਾ ਹੈ ਜਿਸਦਾ ਰਕਬਾ ਲਗਭਗ ੫੮੨,੦੦੦ ਵਰਗ ਕਿਲੋਮੀਟਰ ਹੈ। ਹਵਾਲੇ