ਇੰਤਰਨਾਸਿਓਨਾਲ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਇੰਤਰਨਾਸਿਓਨਾਲ (ਫਰਾਂਸਿਸੀ: "L'Internationale") 19ਵੀਂ ਸਦੀ ਦੇ ਅੰਤਮ ਭਾਗ ਤੋਂ ਵਿਸ਼ਵਭਰ ਵਿੱਚ ਸਮਾਜਵਾਦੀ ਵਿਚਾਰਧਾਰਾ ਨਾਲ ਜੁਡ਼ੇ ਹੋਏ ਲੋਕਾਂ ਦਾ ਇੱਕ ਮਹਿਬੂਬ ਗੀਤ ਰਿਹਾ ਹੈ। ਇੰਤਰਨਾਸਿਓਨਾਲ ਸ਼ਬਦ ਦਾ ਮਤਲਬ ਅੰਤਰਰਾਸ਼ਟਰੀ ਹੈ ਅਤੇ ਇਸ ਗੀਤ ਦਾ ਕੇਂਦਰੀ ਸੰਦੇਸ਼ ਹੈ ਕਿ ਦੁਨੀਆਂ ਭਰ ਦੇ ਲੋਕ ਇੱਕੋ ਜਿਹੇ ਹੀ ਹਨ ਅਤੇ ਉਨ੍ਹਾਂ ਨੂੰ ਮਿਲਕੇ ਜੁਲਮ ਨਾਲ ਲੜਕੇ ਉਸਦਾ ਨਾਸ ਕਰਨਾ ਚਾਹੀਦਾ ਹੈ। ਇਹ ਗੀਤ ਮੂਲ ਤੌਰ ਤੇ 1871 ਵਿੱਚ ਫਰਾਂਸਿਸੀ ਭਾਸ਼ਾ ਵਿੱਚ ਯੁਜ਼੍ਹੇਨ ਪੋਤੀਏ ਨੇ ਲਿਖਿਆ ਸੀ, ਲੇਕਿਨ ਉਦੋਂ ਤੋਂ ਇਸਦਾ ਕਈ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾ ਚੁੱਕਿਆ ਹੈ।[੧] ਇਸਨੂੰ ਅਕਸਰ ਇੱਕ ਹੱਥ ਨੂੰ ਮੁੱਠੀ ਮੀਚ ਕੇ ਹਵਾ ਵਿੱਚ ਸਲਾਮ ਵਜੋਂ ਲਹਿਰਾਉਂਦੇ ਹੋਏ ਗਾਇਆ ਜਾਂਦਾ ਹੈ।[੨]

ਮੂਲ ਗੀਤ ਦੀ ਟੇਕ[ਸੋਧੋ]

ਮੂਲ ਗੀਤ ਦੀ ਟੇਕ ਇਸ ਤਰ੍ਹਾਂ ਹੈ:

ਮੂਲ ਫਰਾਂਸਿਸੀ ਅਨੁਵਾਦ

C'est la lutte finale
Groupons-nous et demain
L'Internationale
Sera le genre humain

ਇਹ ਆਖਰੀ ਸੰਗਰਾਮ ਹੈ
ਆਉ ਇੱਕ ਹੋ ਜਾਈਏ ਔਰ ਕੱਲ
ਇਹ ਕੌਮਾਂਤਰੀ
ਬਣੇਗੀ ਮਾਨਸ ਦੀ ਇੱਕ ਜਾਤ

ਹਵਾਲੇ[ਸੋਧੋ]

  1. Ways of the World: A Brief Global History with Sources, Volume 2: Since 1500, Volume 2, Robert W. Strayer, pp. 863, Macmillan, 2010, ISBN 978-0-312-48918-2, ... While European socialists argued theory, debated strategy, and organized workers, they also sang. The hymn of the socialist movement was “The Internationale,” composed in 1871 by Eugene Pottier, a French working-class activist, poet, and songwriter ...
  2. Music and the Elusive Revolution: Cultural Politics and Political Culture in France, 1968-1981, Eric Drott, pp. 38, University of California Press, 2011, ISBN 978-0-520-26896-8, ... We sing the Internationale. They join in. We give the clenched fist salute. They do likewise. Everybody cheers ... In this portrayal the singing of 'The Internationale' functions along with other gestures (like the raised fist) ...
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png