ਇੱਕ ਕੁੱਤੇ ਦੀ ਜ਼ਿੰਦਗੀ (ਫਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਇੱਕ ਕੁੱਤੇ ਦੀ ਜ਼ਿੰਦਗੀ
(ਮੂਲ: A Dog's Life)

A Dog's Life ਲਈ ਥੀਏਟਰੀਕਲ ਪੋਸਟਰ
ਨਿਰਦੇਸ਼ਕ ਚਾਰਲੀ ਚੈਪਲਿਨ
ਨਿਰਮਾਤਾ ਚਾਰਲੀ ਚੈਪਲਿਨ
ਲੇਖਕ ਚਾਰਲੀ ਚੈਪਲਿਨ
ਸਿਤਾਰੇ ਚਾਰਲੀ ਚੈਪਲਿਨ
ਐਡਨਾ ਪੁਰਵੀਆਂਸ
ਸਿਡ ਚੈਪਲਿਨ
ਹੈਨਰੀ ਬਰਗਮੈਨ
ਚਾਰਲਸ ਰੀਸਨਰ
ਅਲਬੇਅਰ ਆਸਟਿਨ
ਟਾਮ ਵਿਲਸਨ
ਸੰਗੀਤਕਾਰ ਚਾਰਲੀ ਚੈਪਲਿਨ (1957 ਵਿੱਚ ਦ ਚੈਪਲਿਨ ਰੇਵੂ ਦੇ ਇੱਕ ਭਾਗ ਵਜੋਂ) ਰਿਲੀਜ ਹੋਈ
ਸਿਨੇਮਾਕਾਰ ਰੋਲਾਂ ਟੋਥਰੋ
ਸੰਪਾਦਕ ਚਾਰਲੀ ਚੈਪਲਿਨ (ਬੇਨਾਮ)
ਰਿਲੀਜ਼ ਮਿਤੀ(ਆਂ) 14 ਅਪਰੈਲ1918
ਮਿਆਦ 33 ਮਿੰਟ
ਦੇਸ਼ ਯੂ ਐੱਸ
ਭਾਸ਼ਾ ਮੂਕ ਫਿਲਮ
ਅੰਗਰੇਜ਼ੀ (ਮੂਲ ਅੰਤਰਟਾਈਟਲ)

ਇੱਕ ਕੁੱਤੇ ਦੀ ਜ਼ਿੰਦਗੀ (ਮੂਲ: A Dog's Life, 1918) ਇੱਕ ਮੂਕ ਫਿਲਮ ਹੈ ਜਿਸਦੇ ਡਾਇਰੈਕਟਰ, ਪ੍ਰੋਡਿਊਸਰ ਅਤੇ ਲੇਖਕ ਖੁਦ ਚਾਰਲੀ ਚੈਪਲਿਨ ਸਨ।

ਚੈਪਲਿਨ ਨਾਲ "ਸਹਿ-ਸਿਤਾਰਾ" ਇੱਕ ਜਾਨਵਰ ਹੈ। "ਸਕ੍ਰੈਪਸ" (ਕੁੱਤਾ) ਚਾਰਲੀ ਅਤੇ ਐਡਨਾ ਨੂੰ ਬਿਹਤਰ ਜ਼ਿੰਦਗੀ ਜਿਉਂ ਵਿੱਚ ਸਹਾਈ ਹੁੰਦਾ ਹੈ, ਇਸ ਲਈ ਉਹ ਇਸ ਫਿਲਮ ਦਾ ਨਾਇਕ ਹੈ। ਐਡਨਾ ਪੁਰਵੀਆਂਸ ਇਸ ਫਿਲਮ ਵਿੱਚ ਬਾਰ ਗਰਲ ਹੈ ਅਤੇ ਚੈਪਲਿਨ ਟ੍ਰੈਂਪ। ਚੈਪਲਿਨ ਦੇ ਭਾਈ ਸਿਡਨੀ ਚੈਪਲਿਨ ਦਾ ਛੋਟਾ ਜਿਹਾ ਰੋਲ ਹੈ। ਪਹਿਲੀ ਵਾਰ ਦੋਨੋਂ ਭਰਾ ਸਕ੍ਰੀਨ ਤੇ ਇਕਠੇ ਆਏ ਸਨ।

ਚਾਰਲਸ ਲੈਪਵਰਥ, ਇੱਕ ਸਾਬਕਾ ਅਖਬਾਰ ਐਡੀਟਰ ਹੈ ਜਿਸਨੇ ਇੱਕ ਵਾਰ ਚੈਪਲਿਨ ਦੀ ਇੰਟਰਵਿਊ ਲਈ ਸੀ। ਉਸਨੇ ਸਲਾਹਕਾਰ ਵਜੋਂ ਯੋਗਦਾਨ ਪਾਇਆ।[੧]

ਹੋਰ ਫਿਲਮਾਂ ਜਿਨ੍ਹਾਂ ਵਿੱਚ ਚੈਪਲਿਨ ਨੇ ਕੁੱਤਿਆਂ ਨਾਲ ਭੂਮਿਕਾ ਨਿਭਾਈ ਇਹ ਹਨ: ਦ ਚੈੰਪੀਅਨ) (1915), ਦ ਗੋਲਡ ਰਸ਼ (1925), ਸਿਟੀ ਲਾਈਟਸ (1931) ਅਤੇ ਮਾਡਰਨ ਟਾਈਮਜ (1936)।

ਕਾਸਟ[ਸੋਧੋ]

  • ਚਾਰਲੀ ਚੈਪਲਿਨ - ਟ੍ਰੈਂਪ
  • ਐਡਨਾ ਪੁਰਵੀਆਂਸ - ਬਾਰ ਗਰਲ
  • ਮੁਟ - ਸਕ੍ਰੈਪਸ (ਚੰਗਾ ਪਲਿਆ ਇੱਕ ਕੁੱਤਾ)
  • ਸਿਡ ਚੈਪਲਿਨ - ਲੰਚ ਵੈਗਨ ਵਾਲਾ
  • ਹੈਨਰੀ ਬਰਗਮੈਨ - ਮੋਟਾ ਬੇਰੁਜ਼ਗਾਰ ਬੰਦਾ/ਡਾਂਸ ਹਾਲ ਮਾਲਕਣ
  • ਚਾਰਲਸ ਰੀਸਨਰ - ਰੁਜ਼ਗਾਰ ਏਜੰਸੀ ਕਲਰਕ
  • ਅਲਬੇਅਰ ਆਸਟਿਨ - ਰੁਜ਼ਗਾਰ ਏਜੰਸੀ ਕਲਰਕ / ਚੋਰ
  • ਬਡ ਜੇਮੀਸਨ - ਚੋਰ
  • ਟਾਮ ਵਿਲਸਨ - ਪੁਲਸੀਆ
  • ਐਮ ਜੇ ਮੈਕਾਰਥੀ - ਬੇਰੁਜ਼ਗਾਰ ਬੰਦਾ
  • ਮੇੱਲ ਬਰਾਊਨ - ਬੇਰੁਜ਼ਗਾਰ ਬੰਦਾ
  • ਚਾਰਲਸ ਫੋਰਸ - ਬੇਰੁਜ਼ਗਾਰ ਬੰਦਾ
  • ਬੇਰਟ ਐਪਲਿੰਗ - ਬੇਰੁਜ਼ਗਾਰ ਬੰਦਾ
  • ਥਾਮਸ ਰਿਲੇ (ਐਕਟਰ)- ਬੇਰੁਜ਼ਗਾਰ ਬੰਦਾ
  • ਸਲੀਮ ਕੋਲ - ਬੇਰੁਜ਼ਗਾਰ ਬੰਦਾ
  • ਟੈਡ ਐਡਵਰਡ - ਬੇਰੁਜ਼ਗਾਰ ਬੰਦਾ
  • ਲੂਈ ਫਿਜਰੋ - ਬੇਰੁਜ਼ਗਾਰ ਬੰਦਾ

ਹਵਾਲੇ[ਸੋਧੋ]

  1. Tom Stempel, Framework: a history of screenwriting in the American film, p.33