ਇੱਕ ਪ੍ਰਮੇਸਰਵਾਦ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇੱਕ ਪ੍ਰਮੇਸਰਵਾਦ ਜਾਂ ਤੋਹੀਦੀਤ (ਅੰਗ੍ਰੇਜ਼ੀ: Monotheism) ਇੱਕ ਰੱਬ ਜਾਂ ਪ੍ਰਮੇਸਰ ਦੇ ਹੋਣ ਦਾ ਵਿਸ਼ਵਾਸ। ਇੱਕ ਪ੍ਰਮੇਸਰਵਾਦ ਸਿਖੀ, ਯਹੂਦੀ, ਇਸਲਾਮ, ਇਸਾਈਅਤ, ਬਹਾਈ ਅਤੇ ਪਾਰਸੀ ਧਰਮਾਂ ਦੀ ਵਿਸ਼ੇਸ਼ਤਾਈ ਹੈ।
ਪਰਿਭਾਸ਼ਾ ਅਤੇ ਵਖਿਆਨ [ਸੋਧ]
ਇੱਕ ਪ੍ਰਮੇਸਰਵਾਦੀ ਸਿਰਫ ਇਕ ਪ੍ਰਮੇਸਰ ਵਿਚ ਵਿਸ਼ਵਾਸ ਰਖਦੇ ਹਨ, ਇਸਤੋਂ ਉਲਟ ਬਹੁਦੇਵਾਦੀ ਅਨੇਕਾਂ ਦੇਵੀਆਂ ਅਤੇ ਦੇਵਤਿਆਂ ਵਿਚ ਵਿਸ਼ਵਾਸ ਰਖਦੇ ਹਨ। ਇਸ ਪਰਿਭਾਸ਼ਾ ਨੂੰ ਹੋਰ ਪੇਚੀਦਾ ਬਨਾਉਣ ਵਾਲਾ ਇਹ ਪੱਖ ਹੈ ਕਿ ਕੁਝ ਬਹੁਦੇਵਾਦੀ ਇੱਕੋ ਦੇਵਤੇ ਜਾਂ ਦੇਵੀ ਵਿਚ ਵਿਸ਼ਵਾਸ ਰੱਖਦੇ ਹਨ। ਇਸ ਪੱਖ ਨਾਲ ਇੱਕ ਪ੍ਰਮੇਸਰਵਾਦੀਆਂ ਦੀ ਗਿਣਤੀ ਵਿਚ ਇੱਦਾਂ ਦੇ ਕੁਝ ਬਹੁਦੇਵਵਾਦੀ ਸ਼ਾਮਿਲ ਕੀਤੇ ਜਾ ਸਕਦੇ ਹਨ ਜਾਂ ਨਹੀ? ਇਸ 'ਤੇ ਵਿਚਾਰ ਜਾਰੀ ਹੈ।