ਉਕਾਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਉਡਾਰੀ ਦੌਰਾਨ ਸੁਨਿਹਰਾ ਉਕਾਬ

ਉਕਾਬ (ਅੰਗਰੇਜ਼ੀ:Eagle) ਸ਼ਿਕਾਰ ਕਰਨ ਵਾਲੇ ਵੱਡੇ ਆਕਾਰ ਦੇ ਪੰਛੀ ਹਨ। ਇਹ ਪੰਛੀ ਉਚਾਈ ਤੋਂ ਧਰਤੀ ਨੂੰ ਆਪਣੀ ਤੇਜ ਨਿਗਾਹ ਨਾਲ ਦੇਖਦੇ ਹਨ। ਅਤੇ ਉਥੋਂ ਹੀ ਇਹ ਧਰਤੀ ਉੱਤੇ ਵਿਚਰ ਰਹੇ ਆਪਣੇ ਸ਼ਿਕਾਰ ਨੂੰ ਨਿਸ਼ਾਨਾ ਮਿਥ ਲੈਂਦੇ ਹਨ। ਇਸਦੀਆਂ ਸੱਠ ਤੋਂ ਜਿਆਦਾ ਪ੍ਰਜਾਤੀਆਂ ਵਿੱਚੋਂ ਬਹੁਤੀਆਂ ਯੂਰੇਸ਼ੀਆ ਅਤੇ ਅਫਰੀਕਾ ਵਿੱਚ ਮਿਲਦੀਆਂ ਹਨ। [੧] ਇਸ ਖੇਤਰ ਤੋਂ ਬਾਹਰ ਸਿਰਫ ਕੁਝ ਕੁ ਪ੍ਰਜਾਤੀਆਂ ਮਿਲੀਆਂ ਹਨ- ਅਮਰੀਕਾ ਅਤੇ ਕਨੇਡਾ ਵਿੱਚ ਬਾਲਡ ਈਗਲ ਅਤੇ ਗੋਲਡਨ ਈਗਲ ਅਤੇ ਨੌਂ ਪ੍ਰਜਾਤੀਆਂ ਕੇਂਦਰੀ ਅਮਰੀਕਾ ਅਤੇ ਦੱਖਣੀ ਅਮਰੀਕਾ ਵਿੱਚ ਅਤੇ ਤਿੰਨ ਆਸਟ੍ਰੇਲੀਆ ਵਿੱਚ।

ਵੇਰਵਾ[ਸੋਧੋ]

ਆਪਣੇ ਆਕਾਰ, ਤਾਕਤ, ਭਾਰੀ ਸਿਰ ਅਤੇ ਚੁੰਝ ਪੱਖੋਂ ਹੋਰ ਸ਼ਿਕਾਰੀ ਪੰਛੀਆਂ ਤੋਂ ਅੱਡਰਾ ਹੈ। ਛੋਟੇ ਤੋਂ ਛੋਟੇ ਉਕਾਬ ਦੇ ਪਰਾਂ ਦੀ ਲੰਬਾਈ ਨਿਸਬਤਨ ਜ਼ਿਆਦਾ ਹੁੰਦੀ ਹੈ ਅਤੇ ਇਹ ਚੌੜੇ ਹੁੰਦੇ ਹਨ। ਇਸ ਦੀ ਪਰਵਾਜ਼ ਜ਼ਿਆਦਾ ਸਿੱਧੀ ਅਤੇ ਤੇਜ਼ ਹੁੰਦੀ ਹੈ। ਉਕਾਬ ਦੀਆਂ ਬਾਅਜ਼ ਨਸਲਾਂ ਮਹਿਜ਼ ਅਧਾ ਕਿਲੋ ਵਜ਼ਨੀ ਅਤੇ 16 ਇੰਚ ਲੰਬਾਈ ਵਾਲੀਆਂ ਹੁੰਦੀਆਂ ਹਨ, ਜਦ ਕਿ ਕੁਛ ਕਿਸਮਾਂ ਸਾਢੇ ਛੇ ਕਿਲੋ ਤੋਂ ਜ਼ਿਆਦਾ ਵਜ਼ਨੀ ਅਤੇ 39 ਇੰਚ ਲੰਬਾਈ ਵਾਲੀਆਂ। ਦੂਸਰੇ ਸ਼ਿਕਾਰੀ ਪਰਿੰਦਿਆਂ ਦੀ ਮਾਨਿੰਦ ਉਸ ਦੀ ਚੁੰਝ ਮੁੜੀ ਹੋਈ ਹੁੰਦੀ ਹੈ ਤਾਕਿ ਸ਼ਿਕਾਰ ਦਾ ਗੋਸ਼ਤ ਨੋਚਣ ਚ ਅਸਾਨੀ ਹੋਵੇ। ਉਸ ਦੀਆਂ ਲੱਤਾਂ ਜ਼ਿਆਦਾ ਮਜ਼ਬੂਤ ਅਤੇ ਪੰਜੇ ਨੁਕੀਲੇ ਹੁੰਦੇ ਹਨ। ਇਸ ਦੇ ਇਲਾਵਾ ਉਕਾਬ ਦੀ ਇੰਤਹਾਈ ਤੇਜ਼ ਨਿਗਾਹ ਇਸ ਨੂੰ ਬਹੁਤ ਫ਼ਾਸਲੇ ਤੋਂ ਹੀ ਸ਼ਿਕਾਰ ਦੇਖਣ ਵਿੱਚ ਮਦਦਗਾਰ ਹੁੰਦੀ ਹੈ।


ਹਵਾਲੇ

  1. del Hoyo, J.; Elliot, A. & Sargatal, J. (editors). (1994). Handbook of the Birds of the World Volume 2: New World Vultures to Guineafowl. Lynx Edicions. ISBN 84-87334-15-6


Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png