ਉਰੂਗੁਏ
| ਉਰੂਗੁਏ ਦਾ ਪੂਰਬੀ ਗਣਰਾਜ
República Oriental del Uruguay
|
||||||
|---|---|---|---|---|---|---|
|
|
||||||
| ਮਾਟੋ: Libertad o muerte "ਸੁਤੰਤਰਤਾ ਜਾਂ ਮੌਤ" |
||||||
| ਰਾਸ਼ਟਰ ਗੀਤ: National Anthem of Uruguay "Himno Nacional de Uruguay" |
||||||
| ਰਾਜਧਾਨੀ (ਅਤੇ ਸਭ ਤੋਂ ਵੱਡਾ ਸ਼ਹਿਰ) |
ਮਾਂਟੇਵਿਡੇਓ 34°53′S 56°10′W / 34.883°S 56.167°W |
|||||
| ਰਾਸ਼ਟਰੀ ਭਾਸ਼ਾਵਾਂ | ਸਪੇਨੀ | |||||
| ਜਾਤੀ ਸਮੂਹ | 88% ਗੋਰੇ 8% ਮੇਸਤੀਸੋ 4% ਕਾਲੇ <1% ਅਮੇਰਿੰਡੀਅਨ[੧] |
|||||
| ਵਾਸੀ ਸੂਚਕ | ਉਰੂਗੁਏਈ | |||||
| ਸਰਕਾਰ | ਇਕਾਤਮਕ ਰਾਸ਼ਟਰਪਤੀ-ਪ੍ਰਧਾਨ ਸੰਵਿਧਾਨਕ ਗਣਰਾਜ | |||||
| - | ਰਾਸ਼ਟਰਪਤੀ | ਹੋਜ਼ੇ ਮੁਹੀਕਾ | ||||
| - | ਉਪ-ਰਾਸ਼ਟਰਪਤੀ | ਡਾਨੀਲੋ ਆਸਤੋਰੀ | ||||
| ਵਿਧਾਨ ਸਭਾ | ਸਧਾਰਨ ਅਸੈਂਬਲੀ | |||||
| - | ਉੱਚ ਸਦਨ | ਸੈਨੇਟਰਾਂ ਦਾ ਸਦਨ | ||||
| - | ਹੇਠਲਾ ਸਦਨ | ਡਿਪਟੀਆਂ ਦਾ ਸਦਨ | ||||
| ਸੁਤੰਤਰਤਾ | ਬ੍ਰਾਜ਼ੀਲ ਦੀ ਸਲਤਨਤ ਤੋਂ | |||||
| - | ਘੋਸ਼ਣਾ | ੨੫ ਅਗਸਤ ੧੮੨੫ | ||||
| - | ਮਾਨਤਾ | ੨੮ ਅਗਸਤ ੧੮੨੮ | ||||
| - | ਸੰਵਿਧਾਨ | ੧੮ ਜੁਲਾਈ ੧੮੩੦ | ||||
| ਖੇਤਰਫਲ | ||||||
| - | ਕੁੱਲ | ਕਿਮੀ2 (੯੧ਵਾਂ) sq mi |
||||
| - | ਪਾਣੀ (%) | ੧.੫% | ||||
| ਅਬਾਦੀ | ||||||
| - | ੨੦੧੧ ਦਾ ਅੰਦਾਜ਼ਾ | ੩,੩੧੮,੫੩੫[੧] (੧੩੩ਵਾਂ) | ||||
| - | ੨੦੧੧ ਦੀ ਮਰਦਮਸ਼ੁਮਾਰੀ | ੩,੨੮੬,੩੧੪[੨] | ||||
| - | ਜਨਸੰਖਿਆ ਦਾ ਸੰਘਣਾਪਣ | ੧੮.੬੫/ਕਿਮੀ2 (੧੯੬ਵਾਂ) ./sq mi |
||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਪੀ.ਪੀ.ਪੀ.) | ੨੦੧੧ ਦਾ ਅੰਦਾਜ਼ਾ | |||||
| - | ਕੁਲ | $੫੦.੯੦੮ ਬਿਲੀਅਨ[੩] | ||||
| - | ਪ੍ਰਤਿ ਵਿਅਕਤੀ | $੧੫,੬੫੬[੩] | ||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਨਾਂ-ਮਾਤਰ) | ੨੦੧੧ ਦਾ ਅੰਦਾਜ਼ਾ | |||||
| - | ਕੁਲ | $੪੬.੮੭੨ billion[੩] | ||||
| - | ਪ੍ਰਤੀ ਵਿਅਕਤੀ | $੧੪,੪੧੫[੩] | ||||
| ਜਿਨੀ (੨੦੧੦) | ੪੫.੩[੪] (medium) | |||||
| ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੧) | ||||||
| ਮੁੱਦਰਾ | ਉਰੂਗੁਏਈ ਪੇਸੋ ($, UYU) (UYU) |
|||||
| ਸਮਾਂ ਮੰਡਲ | UYT (ਯੂ ਟੀ ਸੀ-੩) | |||||
| - | Summer (ਡੀ ਐੱਸ ਟੀ) | UYST (ਯੂ ਟੀ ਸੀ−੨) | ||||
| ਸੜਕ ਦੇ ਇਸ ਪਾਸੇ ਜਾਂਦੇ ਹਨ | ਸੱਜੇ | |||||
| ਇੰਟਰਨੈੱਟ ਟੀ.ਐਲ.ਡੀ. | .uy | |||||
| ਕਾਲਿੰਗ ਕੋਡ | +598 | |||||
ਉਰੂਗੁਏ, ਅਧਿਕਾਰਕ ਤੌਰ ਤੇ ਉਰੂਗੁਏ ਦਾ ਓਰਿਐਂਟਲ ਗਣਰਾਜ[੧][੬] ਜਾਂ ਉਰੁਗੂਏ ਦਾ ਪੂਰਬੀ ਗਣਰਾਜ[੭](ਸਪੇਨੀ: República Oriental del Uruguay), ਦੱਖਣੀ ਅਮਰੀਕਾ ਮਹਾਂਦੀਪ ਦੇ ਦੱਖਣ-ਪੂਰਬੀ ਹਿੱਸੇ ਵਿੱਚ ਸਥਿੱਤ ਇੱਕ ਦੇਸ਼ ਹੈ। ਇੱਥੇ ੩੩ ਲੱਖ[੧] ਲੋਕਾਂ ਦੀ ਰਿਹਾਇਸ਼ ਹੈ ਜਿਸ ਵਿੱਚੋਂ ੧੮ ਲੱਖ ਰਾਜਧਾਨੀ ਮਾਂਟੇਵਿਡੇਓ ਅਤੇ ਨਾਲ ਲੱਗਦੇ ਇਲਾਕੇ ਵਿੱਚ ਰਹਿੰਦੇ ਹਨ। ਅੰਦਾਜ਼ੇ ਅਨੁਸਾਰ ਇੱਥੋਂ ਦੇ ੮੮% ਨਿਵਾਸੀ ਯੂਰਪੀ ਮੂਲ ਦੇ ਹਨ[੧]। ੧੭੬,੦੦੦ ਵਰਗ ਕਿ.ਮੀ. ਦੇ ਖੇਤਰਫ਼ਲ ਨਾਲ ਇਹ ਦੱਖਣੀ ਅਮਰੀਕਾ ਦਾ ਸੂਰੀਨਾਮ ਤੋਂ ਬਾਅਦ ਦੂਜਾ ਸਭ ਤੋਂ ਛੋਟਾ ਦੇਸ਼ ਹੈ।
ਕੋਲੋਨੀਅਲ ਡੇਲ ਸਾਕਰਾਮੇਂਤੋ (ਸੈਕਰਾਮੈਂਟੋ ਦੀ ਬਸਤੀ), ਜੋ ਕਿ ਇਸ ਦੇਸ਼ ਦੀਆਂ ਸਭ ਤੋਂ ਪੁਰਾਣੀਆਂ ਯੂਰਪੀ ਬਸਤੀਆਂ 'ਚੋਂ ਇੱਕ ਹੈ, ਦੀ ਸਥਾਪਨਾ ੧੬੮੦ ਵਿੱਚ ਪੁਰਤਗਾਲੀਆਂ ਨੇ ਕੀਤੀ ਸੀ। ਮਾਂਟੇਵਿਡੇਓ ਦੀ ਸਥਾਪਨਾ ਸਪੇਨੀਆਂ ਵੱਲੋਂ ਇੱਕ ਫੌਜੀ-ਗੜ੍ਹ ਵਜੋਂ ਕੀਤੀ ਗਈ ਸੀ। ਇਸ ਦੇਸ਼ ਨੂੰ ਸੁਤੰਤਰਤਾ ੧੮੧੧-੨੮ ਵਿਚਕਾਰ ਸਪੇਨ, ਅਰਜਨਟੀਨਾ ਅਤੇ ਬ੍ਰਾਜ਼ੀਲ ਦੇ ਤਿੰਨ-ਤਰਫ਼ੇ ਦਾਅਵਿਆਂ ਨਾਲ ਜੱਦੋਜਹਿਦ ਕਰਨ ਤੋਂ ਬਾਅਦ ਹਾਸਲ ਹੋਈ ਸੀ। ਇਹ ਇੱਕ ਲੋਕਤੰਤਰੀ ਸੰਵਿਧਾਨਕ ਗਣਰਾਜ ਹੈ ਜਿਸਦਾ ਸਰਕਾਰ ਅਤੇ ਮੁਲਕ ਦਾ ਮੁਖੀ ਦੋਨੋਂ ਹੀ ਰਾਸ਼ਟਰਪਤੀ ਹੈ।
ਨਿਰੁਕਤੀ[ਸੋਧ]
República Oriental del Uruguay ਦਾ ਪੰਜਾਬੀ ਵਿੱਚ ਅਨੁਵਾਦ ਕੀਤਿਆਂ ਉਰੂਗੁਏ ਦਾ ਪੂਰਬੀ ਗਣਰਾਜ ਬਣਦਾ ਹੈ। ਇਸਦਾ ਨਾਮ ਉਰੂਗੁਏ ਨਾਮਕ ਨਦੀ ਦੇ ਨਾਲ ਲੱਗਦੀ ਭੂਗੋਲਕ ਸਥਿਤੀ ਕਾਰਨ ਪਿਆ ਹੈ। ਉਰੂਗੁਏ ਨਦੀ ਦੇ ਨਾਮ, ਜੋ ਕਿ ਗੁਆਰਾਨੀ ਬੋਲੀ ਤੋਂ ਆਇਆ ਹੈ, ਦੀ ਨਿਰੁਕਤੀ ਦੁਚਿੱਤੀ ਹੈ ਪਰ ਅਧਿਕਾਰਕ ਮਤਲਬ[੮] "ਰੰਗੇ ਹੋਏ ਪੰਛੀਆਂ ਦੀ ਨਦੀ" ਹੈ।
ਪ੍ਰਸ਼ਾਸਕੀ ਟੁਕੜੀਆਂ[ਸੋਧ]
ਉਰੂਗੁਏ ਨੂੰ ੧੯ ਮਹਿਕਮਿਆਂ 'ਚ ਵੰਡਿਆ ਗਿਆ ਹੈ ਜਿਨ੍ਹਾਂ ਦਾ ਸਥਾਨਕ ਪ੍ਰਸ਼ਾਸਨ ਕਨੂੰਨੀ ਅਤੇ ਨਿਯਮਿਕ ਸ਼ਕਤੀਆਂ ਦੀ ਵੰਡ ਦੀ ਇੰਨ-ਬਿੰਨ ਨਕਲ ਕਰਦਾ ਹੈ। ਹਰ ਇੱਕ ਮਹਿਕਮਾ ਆਪਣੇ ਅਹੁਦੇਦਾਰਾਂ ਦੀ ਚੋਣ ਵਿਆਪਕ ਮੱਤ-ਅਧਿਕਾਰ ਪ੍ਰਣਾਲੀ ਦੁਆਰਾ ਕਰਦਾ ਹੈ। ਕਨੂੰਨੀ ਤਾਕਤਾਂ ਸੁਪਰਡੈਂਟ ਦੇ ਅਤੇ ਨਿਯਮਿਕ ਤਾਕਤਾਂ ਵਿਭਾਗੀ ਬੋਰਡ ਦੇ ਹੱਥ ਹਨ।
| ਵਿਭਾਗ | ਰਾਜਧਾਨੀ | ਖੇਤਰਫਲ (ਵਰਗ ਕਿ. ਮੀ.) | ਅਬਾਦੀ (੨੦੧੧ ਮਰਦਮਸ਼ੁਮਾਰੀ)[੯] |
|---|---|---|---|
| ਆਰਤੀਗਾਸ | ਆਰਤੀਗਾਸ | ੧੯੨੮ | ੭੩,੧੬੨ |
| ਕਾਨੇਲੋਨੇਸ | ਕਾਨੇਲੋਨੇਸ | ੪੫੩੬ | ੫,੧੮,੧੫੪ |
| ਸੇਰੋ ਲਾਰਗੋ | ਮੇਲੋ | ੧੩੬੪੮ | ੮੪,੫੫੫ |
| ਕੋਲੋਨੀਆ | ਕੋਲੋਨੀਆ ਡੇਲ ਸਾਕਰਾਮੇਂਤੋ | ੬੧੦੬ | ੧,੨੨,੮੬੩ |
| ਦੁਰਾਸਨੋ | ਦੁਰਾਸਨੋ | ੧੧੬੪੩ | ੫੭,੦੮੨ |
| ਫ਼ਲੋਰੇਸ | ਤ੍ਰਿਨੀਦਾਦ | ੫੧੪੪ | ੨੫,੦੩੩ |
| ਫ਼ਲੋਰੀਦਾ | ਫ਼ਲੋਰੀਦਾ | ੧੦੪੧੭ | ੬੭,੦੯੩ |
| ਲਾਵਾਯੇਹਾ | ਮੀਨਾਸ | ੧੦੦੧੬ | ੫੮,੮੪੩ |
| ਮਾਲਦੋਨਾਦੋ | ਮਾਲਦੋਨਾਦੋ | ੪੭੯੩ | ੧,੬੧,੫੭੧ |
| ਮਾਂਟੇਵਿਡੇਓ | ਮਾਂਟੇਵਿਡੇਓ | ੫੩੦ | ੧੨,੯੨,੩੪੭ |
| ਪਾਇਸਾਂਦੂ | ਪਾਇਸਾਂਦੂ | ੧੩੯੨੨ | ੧,੧੩,੧੧੨ |
| ਰਿਓ ਨੇਗਰੋ | ਫ਼੍ਰਾਇ ਬੇਂਤੋਸ | ੯੨੮੨ | ੫੪,੪੩੪ |
| ਰੀਵੇਰਾ | ਰੀਵੇਰਾ | ੯੩੭੦ | ੧,੦੩,੪੪੭ |
| ਰੋਚਾ | ਰੋਚਾ | ੧੦੫੫੧ | ੬੬,੯੫੫ |
| ਸਾਲਤੋ | ਸਾਲਤੋ | ੧੪੧੬੩ | ੧,੨੪,੬੮੩ |
| ਸਾਨ ਹੋਜ਼ੇ | ਸਾਨ ਹੋਜ਼ੇ ਡੇ ਮਾਇਓ | ੪੯੯੨ | ੧,੦੮,੦੨੫ |
| ਸੋਰਿਆਨੋ | ਮੇਰਸੇਦੇਸ | ੯੦੦੮ | ੮੨,੧੦੮ |
| ਤਾਕੁਆਰੇਂਬੋ | ਤਾਕੁਆਰੇਂਬੋ | ੧੫੪੩੮ | ੮੯,੯੯੩ |
| ਤ੍ਰੇਇੰਤਾ ਈ ਤ੍ਰੇਸ | ਤ੍ਰੇਇੰਤਾ ਈ ਤ੍ਰੇਸ | ੯,੫੨੯ km2 ( sq mi) | ੪੮,੦੬੬ |
| ਕੁੱਲ¹ | — | ੧੭੫੦੧੬ | ੩੨,੫੧,੫੨੬ |
{{{1}}}
|
||||||||||||