ਓੜੀਸਾ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
(ਉੜੀਸਾ ਤੋਂ ਰੀਡਿਰੈਕਟ)
ਓੜੀਸਾ (ਉੜੀਆ: ଓଡିଶା) ਜਿਸਨੂੰ ਪਹਿਲਾਂ ਉੜੀਸਾ (ਉੜੀਆ: ଓଡିଶା) ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਭਾਰਤ ਦੇ ਪੂਰਬੀ ਤਟ ਉੱਤੇ ਸਥਿਤ ਇੱਕ ਰਾਜ ਹੈ। ਓੜੀਸਾ ਦੇ ਉੱਤਰ ਵਿੱਚ ਝਾਰਖੰਡ , ਉੱਤਰ-ਪੂਰਬ ਵਿੱਚ ਪੱਛਮ ਬੰਗਾਲ ਦੱਖਣ ਵਿੱਚ ਆਂਧਰਾ ਪ੍ਰਦੇਸ਼ ਅਤੇ ਪੱਛਮ ਵਿੱਚ ਛੱਤੀਸਗੜ੍ਹ ਨਾਲ ਘਿਰਿਆ ਹੈ ਅਤੇ ਪੂਰਬ ਵਿੱਚ ਬੰਗਾਲ ਦੀ ਖਾੜੀ ਹੈ। ਇਹ ਉਸੇ ਪ੍ਰਾਚੀਨ ਰਾਸ਼ਟਰ ਕਲਿੰਗ ਦਾ ਆਧੁਨਿਕ ਨਾਮ ਹੈ ਜਿਸ ਉੱਤੇ 261 ਈਸਾ ਪੂਰਬ ਵਿੱਚ ਮੌਰਿਆ ਸਮਰਾਟ ਅਸ਼ੋਕ ਨੇ ਹਮਲਾ ਕੀਤਾ ਸੀ, ਅਤੇ ਲੜਾਈ ਵਿੱਚ ਹੋਏ ਭਿਆਨਕ ਰਕਤਪਾਤ ਤੋਂ ਦੁਖੀ ਹੋ ਅੰਤ ਬੋਧੀ ਧਰਮ ਅੰਗੀਕਾਰ ਕੀਤਾ ਸੀ। ਆਧੁਨਿਕ ਓੜੀਸਾ ਰਾਜ ਦੀ ਸਥਾਪਨਾ 1 ਅਪ੍ਰੈਲ 1936 ਨੂੰ ਕਟਕ ਦੇ ਕਨਿਕਾ ਪੈਲੇਸ ਵਿੱਚ ਭਾਰਤ ਦੇ ਇੱਕ ਰਾਜ ਦੇ ਰੂਪ ਵਿੱਚ ਹੋਈ ਸੀ, ਅਤੇ ਇਸ ਨਵੇਂ ਰਾਜ ਦੇ ਸਾਰੇ ਨਾਗਰਿਕ ਉੜੀਆ ਭਾਸ਼ੀ ਸਨ। ਸਾਰੇ ਰਾਜ ਵਿੱਚ 1 ਅਪ੍ਰੈਲ ਨੂੰ ਉਤਕਲ ਦਿਨ (ਓੜੀਸਾ ਦਿਨ) ਵਜੋਂ ਮਨਾਇਆ ਜਾਂਦਾ ਹੈ।
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |