ਉੱਤਰੀ ਅਫ਼ਰੀਕਾ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
     ਉੱਤਰੀ ਅਫ਼ਰੀਕਾ (ਸੰਯੁਕਤ ਰਾਸ਼ਟਰ ਉਪਖੇਤਰ)      ਭੂਗੋਲਕ, ਉਤਲੇ ਸਮੇਤ
ਖੱਬਿਓਂ ਘੜੀ ਦੇ ਰੁਖ ਨਾਲ਼:      ਪੱਛਮੀ ਸਹਾਰਾ, ਮੋਰਾਕੋ, ਅਲਜੀਰੀਆ, ਤੁਨੀਸੀਆ, ਲੀਬੀਆ, ਮਿਸਰ, ਸੁਡਾਨ ਸੱਜਿਓਂ ਖੱਬੇ ਜਾਰੀ:      ਮਾਰੀਟੇਨੀਆ, ਮਾਲੀ, ਨਾਈਜਰ, ਚਾਡ

ਉੱਤਰੀ ਅਫ਼ਰੀਕਾ ਅਫ਼ਰੀਕੀ ਮਹਾਂਦੀਪ ਦਾ ਸਭ ਤੋਂ ਉੱਤਰੀ ਖੇਤਰ ਹੈ ਜੋ ਉਪ-ਸਹਾਰੀ ਅਫ਼ਰੀਕਾ ਨਾਲ਼ ਸਹਾਰਾ ਰਾਹੀਂ ਜੁੜਿਆ ਹੋਇਆ ਹੈ। ਉੱਤਰੀ ਅਫ਼ਰੀਕਾ ਦੀ ਭੂਗੋਲਕ-ਸਿਆਸੀ ਪਰਿਭਾਸ਼ਾ ਵਿੱਚ ਸੱਤ ਦੇਸ਼ ਜਾਂ ਰਾਜਖੇਤਰ ਸ਼ਾਮਲ ਹਨ; ਅਲਜੀਰੀਆ, ਮਿਸਰ, ਲੀਬੀਆ, ਮੋਰਾਕੋ, ਸੁਡਾਨ, ਤੁਨੀਸੀਆ ਅਤੇ ਪੱਛਮੀ ਸਹਾਰਾ ਸ਼ਾਮਲ ਹਨ।[੧] ਅਲਜੀਰੀਆ, ਮੋਰਾਕੋ, ਤੁਨੀਸੀਆ, ਲੀਬੀਆ ਅਤੇ ਕਈ ਵਾਰ ਮਾਰੀਟੇਨੀਆ ਨੂੰ ਮਘਰਿਬ ਕਿਹਾ ਜਾਂਦਾ ਹੈ ਜਦਕਿ ਮਿਸਰ ਅਤੇ ਸੁਡਾਨ ਨੂੰ ਨੀਲ ਘਾਟੀ ਕਿਹਾ ਜਾਂਦਾ ਹੈ। ਮਿਸਰ ਸਿਨਾਈ ਪਰਾਇਦੀਪ, ਜੋ ਕਿ ਏਸ਼ੀਆ ਵਿੱਚ ਹੈ, ਦੀ ਬਦੌਲਤ ਇੱਕ ਬਹੁ-ਮਹਾਂਦੀਪੀ ਦੇਸ਼ ਹੈ। ਉੱਤਰੀ ਅਫ਼ਰੀਕਾ ਵਿੱਚ ਕਈ ਸਪੇਨੀ ਮਲਕੀਅਤਾਂ, ਸੇਊਤਾ ਅਤੇ ਮੇਲੀਯਾ (ਮੋਰਾਕੋ ਦੇ ਤਟ ਤੋਂ ਪਰ੍ਹੇ ਛੋਟੇ ਸਪੇਨੀ ਬਾਹਰੀ ਇਲਾਕੇ ਜਾਂ ਟਾਪੂ) ਵੀ ਸ਼ਾਮਲ ਹਨ।

ਹਵਾਲੇ[ਸੋਧੋ]

  1. According to UN country classification here: http://millenniumindicators.un.org/unsd/methods/m49/m49regin.htm. The disputed territory of Western Sahara (formerly Spanish Sahara) is mostly administered by Morocco; the Polisario Front claims the territory in militating for the establishment of an independent republic, and exercises limited control over rump border territories.