ਏਕੁਆਦੋਰ
| ਏਕੁਆਦੋਰ ਦਾ ਗਣਰਾਜ
República del Ecuador (ਸਪੇਨੀ)
|
||||||
|---|---|---|---|---|---|---|
|
|
||||||
| ਮਾਟੋ: "Dios, patria y libertad" (ਸਪੇਨੀ) "Pro Deo, Patria et Libertate" (ਲਾਤੀਨੀ) "ਰੱਬ, ਜਨਮ-ਭੂਮੀ ਅਤੇ ਅਜ਼ਾਦੀ" |
||||||
| ਰਾਸ਼ਟਰ ਗੀਤ:
Salve, Oh Patria ਹੇ ਜਨਮ-ਭੂਮੀ, ਤੈਨੂੰ ਸਲਾਮ |
||||||
| ਰਾਜਧਾਨੀ | ਕੀਤੋ (ਗਾਲਪਾਗੋਸ ਸਮੇਤ)) 00°9′S 78°21′W / 0.15°S 78.35°W |
|||||
| ਸਭ ਤੋਂ ਵੱਡਾ ਸ਼ਹਿਰ | ਗੁਆਏਆਕੀਲ | |||||
| ਰਾਸ਼ਟਰੀ ਭਾਸ਼ਾਵਾਂ | ਸਪੇਨੀ | |||||
| ਜਾਤੀ ਸਮੂਹ | ਮੇਸਤੀਸੋ ੭੧.੯% ਮੋਂਤੂਬੀਓ ੭.੪% ਅਫ਼ਰੀਕੀ-ਏਕੁਆਦੋਰੀ ੭.੨% ਅਮਰੀਕੀ-ਭਾਰਤੀ ੭% ਗੋਰੇ ੬.੧% ਹੋਰ ੦.੪%[੧] |
|||||
| ਵਾਸੀ ਸੂਚਕ | ਏਕੁਆਦੋਰੀ[੨] | |||||
| ਸਰਕਾਰ | ਇਕਾਤਮਕ ਰਾਸ਼ਟਰਪਤੀ-ਪ੍ਰਧਾਨ ਸੰਵਿਧਾਨਕ ਗਣਰਾਜ | |||||
| - | ਰਾਸ਼ਟਰਪਤੀ | ਰਾਫ਼ਾਏਲ ਕੂਰੇਆ | ||||
| - | ਉਪ-ਰਾਸ਼ਟਰਪਤੀ | ਲੇਨੀਨ ਮੋਰੇਨੋ | ||||
| - | ਰਾਸ਼ਟਰੀ ਸਭਾ ਦਾ ਮੁਖੀ | ਫ਼ੇਰਨਾਂਦੋ ਕੋਰਦੇਰੋ ਕੁਏਵਾ | ||||
| ਵਿਧਾਨ ਸਭਾ | ਰਾਸ਼ਟਰੀ ਸਭਾ | |||||
| ਸੁਤੰਤਰਤਾ | ||||||
| - | ਘੋਸ਼ਣਾ | ੧੦ ਅਗਸਤ, ੧੮੦੯ | ||||
| - | ਸਪੇਨ ਤੋਂ | ੨੪ ਮਈ, ੧੮੨੨ | ||||
| - | ਗ੍ਰਾਨ ਕੋਲੰਬੀਆ ਤੋਂ | ੧੩ ਮਈ, ੧੮੩੦ | ||||
| - | ਮਾਨਤਾ | ੧੬ ਫਰਵਰੀ, ੧੮੩੦ | ||||
| ਖੇਤਰਫਲ | ||||||
| - | ਕੁੱਲ | ੨੮੩ ਕਿਮੀ2 (੭੫ਵਾਂ) ੧੦੬ sq mi |
||||
| - | ਪਾਣੀ (%) | ੫ | ||||
| ਅਬਾਦੀ | ||||||
| - | ੨੦੧੧ ਦਾ ਅੰਦਾਜ਼ਾ | ੧੫,੨੨੩,੬੮੦ (੬੫ਵਾਂ) | ||||
| - | ੨੦੧੦ ਦੀ ਮਰਦਮਸ਼ੁਮਾਰੀ | ੧੪,੪੮੩,੪੯੯[੩] | ||||
| - | ਜਨਸੰਖਿਆ ਦਾ ਸੰਘਣਾਪਣ | ੫੨.੫/ਕਿਮੀ2 (੧੫੧ਵਾਂ) ./sq mi |
||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਪੀ.ਪੀ.ਪੀ.) | ੨੦੧੧ ਦਾ ਅੰਦਾਜ਼ਾ | |||||
| - | ਕੁਲ | $੧੨੭.੪੨੬ ਬਿਲੀਅਨ[੪] | ||||
| - | ਪ੍ਰਤਿ ਵਿਅਕਤੀ | $੮,੪੯੨[੪] | ||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਨਾਂ-ਮਾਤਰ) | ੨੦੧੧ ਦਾ ਅੰਦਾਜ਼ਾ | |||||
| - | ਕੁਲ | $੬੬.੩੮੧ ਬਿਲੀਅਨ[੪] | ||||
| - | ਪ੍ਰਤੀ ਵਿਅਕਤੀ | $੪,੪੨੪[੪] | ||||
| ਜਿਨੀ (੨੦੦੯) | ▼49[੫] (high) | |||||
| ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੧) | ||||||
| ਮੁੱਦਰਾ | ਅਮਰੀਕੀ $2 (USD) |
|||||
| ਸਮਾਂ ਮੰਡਲ | ECT, GALT (ਯੂ ਟੀ ਸੀ−੫, −੬) | |||||
| ਸੜਕ ਦੇ ਇਸ ਪਾਸੇ ਜਾਂਦੇ ਹਨ | right | |||||
| ਇੰਟਰਨੈੱਟ ਟੀ.ਐਲ.ਡੀ. | .ec | |||||
| ਕਾਲਿੰਗ ਕੋਡ | +593 | |||||
| 1 | ਕੇਚੂਆ ਅਤੇ ਹੋਰ ਅਮਰੀਕੀ-ਭਾਰਤੀ ਬੋਲੀਆਂ ਦੇਸੀ ਬਰਾਦਰੀਆਂ ਬੋਲਦੀਆਂ ਹਨ। | |||||
| 2 | ੨੦੦ ਤੱਕ ਸੂਕਰੇ, ਫੇਰ ਅਮਰੀਕੀ ਡਾਲਰ ਅਤੇ ਏਕੁਆਡੋਰੀ ਸੇਂਤਾਵੋ ਸਿੱਕੇ | |||||
ਏਕੁਆਦੋਰ, ਅਧਿਕਾਰਕ ਤੌਰ ਤੇ ਏਕੁਆਦੋਰ ਦਾ ਗਣਰਾਜ (ਸਪੇਨੀ: República del Ecuador ਜਿਸਦਾ ਅੱਖਰੀ ਅਰਥ ਹੈ "ਭੂ-ਮੱਧ ਰੇਖਾ"), ਦੱਖਣੀ ਅਮਰੀਕਾ ਵਿੱਚ ਇੱਕ ਪ੍ਰਤਿਨਿਧੀ ਲੋਕਤੰਤਰੀ ਗਣਰਾਜ ਹੈ ਜਿਸਦੀਆਂ ਹੱਦਾਂ ਉੱਤਰ ਵੱਲ ਕੋਲੰਬੀਆ, ਪੂਰਬ ਅਤੇ ਦੱਖਣ ਵੱਲ ਪੇਰੂ ਅਤੇ ਪੱਛਮ ਵੱਲ ਪ੍ਰਸ਼ਾਂਤ ਮਹਾਂਸਾਗਰ ਨਾਲ ਲੱਗਦੀਆਂ ਹਨ। ਚਿਲੇ ਸਮੇਤ ਇਹ ਦੱਖਣੀ ਅਮਰੀਕਾ ਦੇ ਉਹਨਾਂ ਦੋ ਦੋਸ਼ਾਂ ਵਿੱਚੋ ਹੈ ਜਿਸਦੀ ਸਰਹੱਦ ਬ੍ਰਾਜ਼ੀਲ ਨਾਲ ਨਹੀਂ ਲੱਗਦੀ। ਪ੍ਰਸ਼ਾਂਤ ਮਹਾਂਸਾਗਰ 'ਚ ਸਥਿੱਤ ਗਾਲਾਪਾਗੋਸ ਟਾਪੂ, ਜੋ ਮੂਲ-ਧਰਤੀ ਤੋਂ ਤਕਰੀਬਨ ੧੦੦੦ ਕਿਮੀ (੬੨੦ ਮੀਲ) ਪੱਛਮ ਵੱਲ ਨੂੰ ਹਨ, ਵੀ ਇਸੇ ਦੇਸ਼ 'ਚ ਹੀ ਹਨ।
ਪ੍ਰਸ਼ਾਸਕੀ ਟੁਕੜੀਆਂ [ਸੋਧ]
ਏਕੁਆਦੋਰ ੨੪ ਸੂਬਿਆਂ (ਸਪੇਨੀ: provincias) ਵਿੱਚ ਵੰਡਿਆ ਹੋਇਆ ਹੈ। ਹਰ ਇੱਕ ਸੂਬੇ ਦੀ ਆਪਣੀ ਪ੍ਰਸ਼ਾਸਕੀ ਰਾਜਧਾਨੀ ਹੈ:
| ਸੂਬਾ | ਖੇਤਰਫਲ (ਵਰਗ ਕਿਮੀ) | ਅਬਾਦੀ (੨੦੧੦)[੬] | ਰਾਜਧਾਨੀ | |
|---|---|---|---|---|
| ੧ | ਆਸੂਆਈ | ੮,੬੩੯ | ੭੦੨,੮੯੩ | ਕੁਏਂਕਾ |
| ੨ | ਬੋਲੀਵਾਰ | ੩,੨੫੪ | ੧੮੨,੭੪੪ | ਗੁਆਰਾਂਦਾ |
| ੩ | ਕਾਞਆਰ | ੩,੯੦੮ | ੨੨੩,੪੬੩ | ਆਸੋਗੇਸ |
| ੪ | ਕਾਰਚੀ | ੩,੬੯੯ | ੧੬੫,੬੫੯ | ਤੁਲਕਾਨ |
| ੫ | ਚਿਮਬੋਰਾਸੋ | ੫,੨੮੭ | ੪੫੨,੩੫੨ | ਰਿਓਬਾਂਬਾ |
| ੬ | ਕੋਤੋਪਾਕਸੀ | ੬,੫੬੯ | ੪੦੬,੭੯੮ | ਲਾਤਾਕੁੰਗਾ |
| ੭ | ਏਲ ਓਰੋ | ੫,੯੮੮ | ੫੮੮,੫੪੬ | ਮਾਚਾਲਾ |
| ੮ | ਏਸਮੇਰਾਲਦਾਸ | ੧੫,੨੧੬ | ੫੨੦,੭੧੧ | ਏਸਮੇਰਾਲਦਾਸ |
| ੯ | ਗਾਲਾਪਾਗੋਸ | ੮,੦੧੦ | ੨੨,੭੭੦ | ਪੁਏਰਤੋ ਬਾਕੇਰੀਸੂ ਮੋਰੇਨੋ |
| ੧੦ | ਗੁਆਇਆਸ | ੧੭,੧੩੯ | ੩,੫੭੩,੦੦੩ | ਗੁਆਇਆਕਿਲ |
| ੧੧ | ਇੰਬਾਬੂਰਾ | ੪,੫੯੯ | ੪੦੦,੩੫੯ | ਈਬਾਰਾ |
| ੧੨ | ਲੋਹਾ | ੧੧,੦੨੭ | ੪੪੬,੭੪੩ | ਲੋਹਾ |
| ੧੩ | ਲੋਸ ਰੀਓਸ | ੬,੨੫੪ | ੭੬੫,੨੭੪ | ਬਾਬਾਓਇਓ |
| ੧੪ | ਮਾਨਾਬੀ | ੧੮,੪੦੦ | ੧,੩੪੫,੭੭੯ | ਪੋਰਤੋਬਿਏਹੋ |
| ੧੫ | ਮੋਰਾਨੋ ਸਾਂਤੀਆਗੋ | ੨੫,੬੯੦ | ੧੪੭,੮੮੬ | ਮਾਕਾਸ |
| ੧੬ | ਨਾਪੋ | ੧੩,੨੭੧ | ੧੦੪,੦੪੭ | ਤੇਨਾ |
| ੧੭ | ਓਰੇਯਾਨਾ | ੨੦,੭੭੩ | ੧੩੭,੮੪੮ | ਪੁਏਰਤੋ ਫ਼੍ਰਾਂਸਿਸਕੋ ਡੇ ਓਰੇਯਾਨਾ |
| ੧੮ | ਪਾਸਤਾਸਾ | ੨੯,੫੨੦ | ੮੪,੩੨੯ | ਪੂਈਓ |
| ੧੯ | ਪੀਚਿੰਚਾ | ੯,੪੯੪ | ੨,੫੭੦,੨੦੧ | ਕੀਤੋ |
| ੨੦ | ਸਾਂਤਾ ਏਲੇਨਾ | ੩,੭੬੩ | ੩੦੧,੧੬੮ | ਸਾਂਤਾ ਏਲੇਨਾ |
| ੨੧ | ਸਾਂਤੋ ਡਾਮਿੰਗੋ ਡੇ ਲੋਸ ਸਾਚਿਲਾਸ | ੩,੮੫੭ | ੩੬੫,੯੬੫ | ਸਾਂਤੋ ਡਾਮਿੰਗੋ |
| ੨੨ | ਸੁਕੂਮਬਿਓਸ | ੧੮,੬੧੨ | ੧੭੪,੫੨੨ | ਨੂਏਵਾ ਲੋਹਾ |
| ੨੩ | ਤੁੰਗੂਰਾਹੂਆ | ੩,੩੩੪ | ੫੦੦,੭੭੫ | ਆਂਬਾਤੋ |
| ੨੪ | ਸਾਮੋਰਾ ਚਿਨਚਿਪੇ | ੧੦,੫੫੬ | ੯੧,੨੧੯ | ਸਾਮੋਰਾ |
ਸੂਬੇ ਪਰਗਣਿਆਂ ਵਿੱਚ ਵੰਡੇ ਹੋਏ ਹਨ ਜੋ ਅੱਗੋਂ ਪਾਦਰੀ ਖੇਤਰਾਂ (parroquias) 'ਚ ਵੰਡੇ ਹੋਏ ਹਨ।
ਖੇਤਰ ਅਤੇ ਯੋਜਨਾ ਇਲਾਕੇ [ਸੋਧ]
ਖੇਤਰੀਕਰਨ ਜਾਂ ਜੋਨਬੰਦੀ ਦੋ ਜਾਂ ਦੋ ਤੋਂ ਵੱਧ ਸੂਬਿਆਂ ਦਾ ਮੇਲ ਹੈ ਤਾਂ ਜੋ ਰਾਜਧਾਨੀ ਕੀਤੋ ਦੇ ਪ੍ਰਸ਼ਾਸਕੀ ਕਾਰਜਾਂ ਦਾ ਵਿਕੇਂਦਰੀਕਰਨ ਹੋ ਸਕੇ। ਏਕੁਆਦੋਰ ਵਿੱਚ ੭ ਖੇਤਰ ਹਨ ਜੋ ਹੇਠ-ਲਿਖਤ ਸੂਬਿਆਂ ਤੋਂ ਬਣੇ ਹਨ:
- ਖੇਤਰ ੧: ਏਸਮੇਰਾਲਦਾਸ, ਕਾਰਚੀ, ਇੰਬਾਬੂਰਾ ਅਤੇ ਸੁਕੂਮਬਿਓਸ। ਪ੍ਰਸ਼ਾਸਕੀ ਸ਼ਹਿਰ: ਈਬਾਰਾ
- ਖੇਤਰ ੨: ਪੀਚਿੰਚਾ, ਨਾਪੋ ਅਤੇ ਓਰੇਯਾਨਾ। ਪ੍ਰਸ਼ਾਸਕੀ ਸ਼ਹਿਰ: ਟੇਨਾ
- ਖੇਤਰ ੩: ਚਿੰਬੋਰਾਸੋ, ਤੁੰਗੂਰਾਹੂਆ, ਪਾਸਤਾਸਾ ਅਤੇ ਕੋਤੋਪਾਕਸੀ. ਪ੍ਰਸ਼ਾਸਕੀ ਸ਼ਹਿਰ: ਆਂਬਾਤੋ
- ਖੇਤਰ ੪: ਮਾਨਾਬੀ, ਗਾਲਾਪਾਗੋਸ ਅਤੇ ਸਾਂਤੋ ਡਾਮਿੰਗੋ ਡੇ ਲੋਸ ਸਾਚੀਲਾਸ। ਪ੍ਰਸ਼ਾਸਕੀ ਸ਼ਹਿਰ: ਸਿਊਦਾਦ ਆਲਫ਼ਾਰੋ
- ਖੇਤਰ ੫: ਸਾਂਤਾ ਏਲੇਨਾ, ਗੁਆਇਆਸ, ਲੋਸ ਰਿਓਸ ਅਤੇ ਬੋਲੀਵਾਰ। ਪ੍ਰਸ਼ਾਸਕੀ ਸ਼ਹਿਰ: ਮੀਲਾਗ੍ਰੋ
- ਖੇਤਰ ੬: ਕਾਞਾਰ, ਆਜ਼ੂਆਈ ਅਤੇ ਮੋਰੋਨਾ ਸਾਂਤਿਆਗੋ। ਪ੍ਰਸ਼ਾਸਕੀ ਸ਼ਹਿਰ: ਕੂਏਨਕਾ
- ਖੇਤਰ ੭: ਏਲ ਓਰੋ, ਲੋਹਾ ਅਤੇ ਜ਼ਾਮੋਰਾ ਚਿੰਚਿਪੇ। ਪ੍ਰਸ਼ਾਸਕੀ ਸ਼ਹਿਰ: ਲੋਹਾ
ਕੀਤੋ ਅਤੇ ਗੁਆਇਆਕੀਲ ਮਹਾਂਨਗਰੀ ਜ਼ਿਲ੍ਹੇ ਹਨ।
ਅਬਾਦੀ ਘਣਤਾ [ਸੋਧ]
ਜਿਆਦਾਤਰ ਏਕੁਆਡੋਰੀ ਗੱਭਲੇ ਸੂਬਿਆਂ, ਐਂਡੇਸ ਪਹਾੜਾਂ ਜਾਂ ਪ੍ਰਸ਼ਾਂਤ ਤਟ ਦੇ ਲਾਗੇ ਰਹਿੰਦੇ ਹਨ। ਪਹਾੜਾਂ ਤੋਂ ਪੂਰਬਲੇ ਪਾਸੇ (ਏਲ ਓਰਿਏਂਤੇ) ਦੇ ਤਪਤ-ਖੰਡੀ ਜੰਗਲਾਂ ਵਿੱਚ ਬਹੁਤ ਵਿਰਲੀ ਅਬਾਦੀ ਹੈ ਅਤੇ ਇੱਥੇ ਸਿਰਫ਼ ੩% ਅਬਾਦੀ ਰਹਿੰਦੀ ਹੈ।
Population cities (2010)[੬]
੨੦੧੦ ਮਰਦਮਸ਼ੁਮਾਰੀ ਅਨੁਸਾਰ ਦਰਜਾ[੭]
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|
|
||||||||||||