ਇਸਤੋਨੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਏਸਟੋਨੀਆ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਇਸਤੋਨੀਆ ਦਾ ਗਣਰਾਜ
Eesti Vabariik
ਇਸਤੋਨੀਆ ਦਾ ਝੰਡਾ Coat of arms of ਇਸਤੋਨੀਆ
ਕੌਮੀ ਗੀਤMu isamaa, mu õnn ja rõõm
(English: "ਮੇਰੀ ਪਿੱਤਰ-ਭੂਮੀ, ਮੇਰੀ ਖ਼ੁਸ਼ੀ ਅਤੇ ਮੇਰਾ ਅਨੰਦ")

ਇਸਤੋਨੀਆ ਦੀ ਥਾਂ
Location of  ਇਸਤੋਨੀਆ  (dark green)

– in Europe  (green & dark grey)
– in the ਯੂਰਪੀ ਸੰਘ  (green)  —  [Legend]

ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਤਾਲਿੰਨ
59°25′N 24°45′E / 59.417°N 24.75°E / 59.417; 24.75
ਰਾਸ਼ਟਰੀ ਭਾਸ਼ਾਵਾਂ ਇਸਤੋਨੀਆਈ1
ਜਾਤੀ ਸਮੂਹ (੨੦੧੨) ੬੯% ਇਸਤੋਨੀਆਈ (੫.੪% ਵੋਰੋ ਅਤੇ ੦.੯੩% ਸੇਤੋ ਨੂੰ ਮਿਲਾ ਕੇ[੧]),
੨੫.੪% ਰੂਸੀ,
੨% ਯੂਕ੍ਰੇਨੀ,
੧.੧% ਬੈਲਾਰੂਸੀ,
੦.੮% ਫ਼ਿਨੀ,
੧.੬ % ਹੋਰ[੨]
ਵਾਸੀ ਸੂਚਕ ਇਸਤੋਨੀਆਈ
ਸਰਕਾਰ ਸੰਸਦੀ ਗਣਰਾਜ
 -  ਰਾਸ਼ਟਰਪਤੀ ਤੂਮਾਸ ਹੈਂਡਰਿਕ ਇਲਵੇਸ (੧ ਜਨਵਰੀ ੨੦੦੭ ਤੱਕ ਨਾ-ਤਰਫ਼ਦਾਰ – ਸਮਾਜਕ ਲੋਕਰਾਜੀ ਪਾਰਟੀ)
 -  ਪ੍ਰਧਾਨ ਮੰਤਰੀ ਆਂਦਰਸ ਆਂਸਿਪ (ਇਸਤੋਨੀਆਈ ਸੁਧਾਰ ਪਾਰਟੀ)
 -  ਸੰਸਦੀ ਸਪੀਕਰ ਏਨੇ ਏਰਗਮਾ (ਪ੍ਰੋ ਪਾਤਰੀਆ ਅਤੇ ਰੇਸ ਪੂਬਲਿਕਾ ਦਾ ਗੱਠਜੋੜ)
 -  ਵਰਤਮਾਨ ਗੱਠਜੋੜ (ਰਿਫ਼ੋਰਮਿਏਰਾਕੋਂਦ, ਇਸਮਾ ਜਾ ਰੇਸ ਪੂਬਲਿਕਾ ਲੀਤ)
ਵਿਧਾਨ ਸਭਾ ਰੀਜੀਕੋਗੂ
ਸੁਤੰਤਰਤਾ ਰੂਸ ਤੋਂ 
 -  ਖੁਦਮੁਖਤਿਆਰੀ ਦੀ ਘੋਸ਼ਣਾ ੧੨ ਅਪ੍ਰੈਲ ੧੯੧੭ 
 -  ਸੁਤੰਤਰਤਾ ਘੋਸ਼ਣਾ
ਅਧਿਕਾਰਕ ਮਾਨਤਾ
੨੪ ਫਰਵਰੀ ੧੯੧੮

੨ ਫਰਵਰੀ ੧੯੨੦ 
 -  ਪਹਿਲਾ ਸੋਵੀਅਤ ਕਬਜਾ ੧੯੪੦–੧੯੪੧ 
 -  ਜਰਮਨ ਕਬਜਾ ੧੯੪੧–੧੯੪੪ 
 -  ਦੂਜਾ ਸੋਵੀਅਤ ਕਬਜਾ ੧੯੪੪–੧੯੯੧ 
 -  ਮੁੜ ਸੁਤੰਤਰਤਾ ੨੦ ਅਗਸਤ ੧੯੯੧ 
ਯੂਰਪੀ ਸੰਘ ਤਖ਼ਤ ਨਸ਼ੀਨੀ ੧ ਮਈ ੨੦੦੪
ਖੇਤਰਫਲ
 -  ਕੁੱਲ ੪੫ ਕਿਮੀ2 (੧੩੨ਵਾਂ)
੧੭ sq mi 
 -  ਪਾਣੀ (%) ੪.੪੫%
ਅਬਾਦੀ
 -  ੨੦੧੦ ਦਾ ਅੰਦਾਜ਼ਾ ੧,੩੪੦,੧੯੪[੩] (੧੫੧ਵਾਂ)
 -  ੨੦੧੨ ਦੀ ਮਰਦਮਸ਼ੁਮਾਰੀ ੧,੨੯੪,੨੩੬[੪] 
 -  ਆਬਾਦੀ ਦਾ ਸੰਘਣਾਪਣ ੨੯/ਕਿਮੀ2 (੧੮੧ਵਾਂ)
/sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) ੨੦੧੨ ਦਾ ਅੰਦਾਜ਼ਾ
 -  ਕੁਲ $੨੭.੩੧੩ ਬਿਲੀਅਨ[੫] 
 -  ਪ੍ਰਤੀ ਵਿਅਕਤੀ $੨੧,੦੫੯[੫] 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) ੨੦੧੨ ਦਾ ਅੰਦਾਜ਼ਾ
 -  ਕੁੱਲ $੨੨.੨੨੫ ਬਿਲੀਅਨ[੫] 
 -  ਪ੍ਰਤੀ ਵਿਅਕਤੀ $੧੬,੬੩੬[੫] 
ਜਿਨੀ (੨੦੦੯) ੩੧.੪ 
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੧) ਵਾਧਾ ੦.੮੩੫[੬] (very high) (੩੪ਵਾਂ)
ਮੁੱਦਰਾ ਯੂਰੋ (€) (EUR)
ਸਮਾਂ ਖੇਤਰ ਪੂਰਬੀ ਯੂਰਪੀ ਸਮਾਂ (ਯੂ ਟੀ ਸੀ+੨)
 -  ਹੁਨਾਲ (ਡੀ ਐੱਸ ਟੀ) ਪੂਰਬੀ ਯੂਰਪੀ ਗਰਮ-ਰੁੱਤੀ ਸਮਾਂ (ਯੂ ਟੀ ਸੀ+੩)
ਸੜਕ ਦੇ ਇਸ ਪਾਸੇ ਜਾਂਦੇ ਹਨ ਸੱਜੇ
ਇੰਟਰਨੈੱਟ ਟੀ.ਐਲ.ਡੀ. .ee
ਕਾਲਿੰਗ ਕੋਡ ੩੭੨

ਇਸਤੋਨੀਆ, ਅਧਿਕਾਰਕ ਤੌਰ 'ਤੇ ਇਸਤੋਨੀਆ ਗਣਰਾਜ, ਉੱਤਰੀ ਯੂਰਪ ਦੇ ਬਾਲਟਿਕ ਖੇਤਰ ਵਿੱਚ ਸਥਿੱਤ ਇੱਕ ਦੇਸ਼ ਹੈ। ਇਸਦੀਆਂ ਹੱਦਾਂ ਉੱਤਰ ਵੱਲ ਫ਼ਿਨਲੈਂਡ ਦੀ ਖਾੜੀ, ਪੱਛਮ ਵੱਲ ਬਾਲਟਿਕ ਸਾਗਰ, ਦੱਖਣ ਵੱਲ ਲਾਤਵੀਆ (੩੪੩ ਕਿ. ਮੀ.) ਅਤੇ ਪੂਰਬ ਵੱਲ ਪੀਪਸ ਝੀਲ ਅਤੇ ਰੂਸ (੩੩੮.੬ ਕਿ. ਮੀ.)[੭] ਨਾਲ ਲੱਗਦੀਆਂ ਹਨ। ਬਾਲਟਿਕ ਸਾਗਰ ਦੇ ਦੂਜੇ ਪਾਸੇ, ਪੱਛਮ ਵੱਲ ਸਵੀਡਨ ਅਤੇ ਉੱਤਰ ਵੱਲ ਫ਼ਿਨਲੈਂਡ ਪੈਂਦੇ ਹਨ। ਇਸਦਾ ਕੁੱਲ ਖੇਤਰਫਲ ੪੫.੨੨੭ ਵਰਗ ਕਿ. ਮੀ. ਹੈ ਅਤੇ ਮੌਸਮ ਸਮਸ਼ੀਤੋਸ਼ਣ ਜਲਵਾਯੂ ਤੋਂ ਪ੍ਰਭਾਵਤ ਹੈ। ਇਸਤੋਨੀਆਈ ਲੋਕ ਫ਼ਿਨ ਵੰਸ਼ ਦੇ ਹੀ ਹਨ ਅਤੇ ਉਹਨਾਂ ਦੀ ਅਧਿਕਾਰਕ ਭਾਸ਼ਾ, ਇਸਤੋਨੀਆਈ ਤੇ ਫ਼ਿਨਲੈਂਡੀ ਭਾਸ਼ਾਵਾਂ ਵਿੱਚ ਬਹੁਤ ਸਮਾਨਤਾਵਾਂ ਹਨ ।

ਇਸਤੋਨੀਆ ਇੱਕ ਸੰਸਦੀ, ਲੋਕਤੰਤਰੀ ਗਣਰਾਜ ਹੈ ਅਤੇ ਪੰਦਰਾਂ ਕਾਊਂਟੀਆਂ ਵਿੱਚ ਵੰਡਿਆ ਹੋਇਆ ਹੈ। ਦੇਸ਼ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਤਾਲਿੰਨ ਹੈ। ਕੇਵਲ ੧੨.੯ ਲੱਖ ਦੀ ਅਬਾਦੀ ਦੇ ਨਾਲ, ਇਸਤੋਨੀਆ, ਯੂਰਪੀ ਸੰਘ, ਯੂਰੋਜ਼ੋਨ ਅਤੇ ਉੱਤਰੀ ਅੰਧ ਸੰਧੀ ਸੰਗਠਨ ਦੇ ਸਭ ਤੋਂ ਘੱਟ ਅਬਾਦੀ ਵਾਲੇ ਮੈਂਬਰਾਂ 'ਚੋਂ ਇੱਕ ਹੈ। ਇਸਦੀ ਪ੍ਰਤੀ ਜੀਅ ਕੁੱਲ ਘਰੇਲੂ ਉਪਜ, ਸਾਬਕਾ ਸੋਵੀਅਤ ਗਣਤੰਤਰਾਂ 'ਚੋਂ ਸਭ ਤੋਂ ਵੱਧ ਹੈ[੮]। ਇਹ ਵਿਸ਼ਵ ਬੈਂਕ ਵੱਲੋਂ "ਉੱਚ-ਆਮਦਨ ਅਰਥਚਾਰਾ", ਅੰਤਰਰਾਸ਼ਟਰੀ ਮਾਇਕ ਕੋਸ਼ (ਆਈ. ਐੱਮ. ਐੱਫ਼.) ਵੱਲੋਂ "ਉੱਨਤ ਅਰਥਚਾਰਾ" ਵਜੋਂ ਅਨੁਸੂਚਿਤ ਕੀਤਾ ਗਿਆ ਹੈ ਅਤੇ ਇਹ 'ਆਰਥਕ ਸਹਿਯੋਗ ਤੇ ਉੱਨਤੀ ਸੰਗਠਨ' ਦਾ ਵੀ ਮੈਂਬਰ ਹੈ। ਸੰਯੁਕਤ ਰਾਸ਼ਟਰ ਇਸਨੂੰ ਬਹੁਤ ਜ਼ਿਆਦਾ "ਮਾਨਵ ਵਿਕਾਸ ਸੂਚਕ" ਵਾਲਾ ਉੱਨਤ ਦੇਸ਼ ਗਿਣਦਾ ਹੈ। ਇਹ ਦੇਸ਼ ਪ੍ਰੈੱਸ ਦੀ ਅਜ਼ਾਦੀ, ਆਰਥਿਕ ਅਜ਼ਾਦੀ, ਰਾਜਨੀਤਕ ਅਜ਼ਾਦੀ ਅਤੇ ਪੜ੍ਹਾਈ ਦੇ ਖੇਤਰਾਂ ਵਿੱਚ ਵੀ ਮੋਹਰੀ ਹੈ।

ਸ਼ਬਦ ਉਤਪਤੀ[ਸੋਧੋ]

ਇੱਕ ਸਿਧਾਂਤ ਦੇ ਮੁਤਾਬਕ ਇਸਤੋਨੀਆ ਦਾ ਮੌਜੂਦਾ ਨਾਮ ਰੋਮਨ ਇਤਿਹਾਸਕਾਰ 'ਤਾਸੀਤਸ' ਦੀ ਰਚਨਾ 'ਜਰਮੇਨੀਆ' (ਲਗਭਗ ੯੮ ਈਸਵੀ) ਵਿੱਚ ਦਰਸਾਏ ਗਏ ਐਸਤੀ(Aesti) ਤੋਂ ਉਪਜਿਆ ਹੈ[੯]। ਦੂਜੇ ਪਾਸੇ, ਪੁਰਾਤਨ ਸਕੈਂਡੀਨੇਵੀਅਨ ਗਾਥਾਵਾਂ 'ਆਈਸਤਲੈਂਡ'(Eistland) ਨਾਮਕ ਜਗ੍ਹਾ ਦਾ ਜ਼ਿਕਰ ਕਰਦੀਆਂ ਹਨ। ਇਹ ਨਾਮ ਡੱਚ, ਡੈਨਿਸ਼, ਜਰਮਨ, ਸਵੀਡਿਸ਼ ਅਤੇ ਨਾਰਵੇਈ ਭਾਸ਼ਾਵਾਂ ਵਿੱਚ ਏਸਟੋਨਿਆ ਲਈ ਵਰਤੇ ਜਾਣ ਵਾਲੇ ਸ਼ਬਦ 'ਐਸਤਲੈਂਡ'(Estland) ਨਾਲ ਮੇਲ ਖਾਂਦਾ ਹੈ। ਪੂਰਵਕਾਲੀ ਲਾਤੀਨੀ ਅਤੇ ਹੋਰ ਅਨੁਵਾਦਾਂ ਵਿੱਚ ਇਸਨੂੰ ਏਸਤੀਆ(Estia) ਜਾਂ ਹੇਸਤੀਆ(Hestia) ਵੀ ਆਖਿਆ ਗਿਆ ਹੈ।

ਭੂਗੋਲ[ਸੋਧੋ]

ਇਸਤੋਨੀਆ ਦੀ ਉਪਗ੍ਰਹੀ ਤਸਵੀਰ
ਉੱਤਰੀ ਇਸਤੋਨੀਆ ਦੇ ਕੁਝ ਤਟ ਕਾਫ਼ੀ ਉੱਚੇ ਹਨ ।
ਓਸਮੁਸਾਰ (ਸਵੀਡਨੀ: Odensholm) ਇਸਤੋਨੀਆ ਦੇ ਇਲਾਕਾਈ ਪਾਣੀਆਂ ਵਿਚਲੇ ਅਣਗਿਣਤ ਟਾਪੂਆਂ 'ਚੋਂ ਇੱਕ ਹੈ ।
ਕੁੱਲ ਮਿਲਾ ਕੇ ਇਸਤੋਨੀਆ ਵਿੱਚ ਕਰੀਬ ੭੦੦੦ ਦਲਦਲਾਂ ਹਨ ਜੋ ਉਸਦਾ ਤਕਰੀਬਨ ੨੨.੩ % ਇਲਾਕਾ ਘੇਰਦੀਆਂ ਹਨ ।

ਇਸਤੋਨੀਆ ਦੀ ਲਾਤਵੀਆ ਨਾਲ ੨੬੭ ਕਿ.ਮੀ. ਅਤੇ ਰੂਸ ਨਾਲ ੨੯੭ ਕਿ.ਮੀ. ਲੰਮੀ ਭੂ-ਸਰਹੱਦ ਹੈ। ੧੯੨੦ ਤੋਂ ਲੈ ਕੇ ੧੯੪੫ ਤੱਕ, ਇਸਤੋਨੀਆ ਦੀ ਰੂਸ ਨਾਲ ਸਰਹੱਦ ਉੱਤਰ-ਪੂਰਬ ਵੱਲ ਨਾਰਵਾ ਨਦੀ ਅਤੇ ਦੱਖਣ-ਪੂਰਬ ਵੱਲ ਪੇਚੋਰੀ (ਪੇਤਸੇਰੀ) ਤੋਂ ਅਗਾਂਹ ਜਾਂਦੀ ਸੀ, ਜਿਵੇਂ ਕਿ ੧੯੨੦ ਦੀ 'ਤਾਰਤੂ ਅਮਨ ਸੰਧੀ' ਵਿੱਚ ਮਿਥਿਆ ਗਿਆ ਸੀ। ਪਰ ਇਹ ੨੩੦੦ ਵਰਗ ਕਿ.ਮੀ. ਦਾ ਇਲਾਕਾ ਸਤਾਲਿਨ ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਰੂਸ ਨਾਲ ਮਿਲਾ ਦਿੱਤਾ ਜਿਸ ਕਰਕੇ ਅਜੇ ਤੱਕ ਵੀ ਰੂਸ ਅਤੇ ਏਸਟੋਨਿਆ ਦੀ ਸਰਹੱਦ ਸਪੱਸ਼ਟ ਰੂਪ 'ਚ ਨਿਰਧਾਰਤ ਨਹੀਂ ਹੈ ।

ਏਸਟੋਨਿਆ ਫ਼ਿਨਲੈਂਡ ਦੀ ਖਾੜੀ ਦੇ ਤੁਰੰਤ ਪਾਰ ਬਾਲਟਿਕ ਸਾਗਰ ਦੇ ਪੂਰਬੀ ਤਟਾਂ ਤੇ ਹੈ। ਇਹ ਚੜ੍ਹਵੇਂ ਪੂਰਬੀ ਯੂਰਪ ਪਲੇਟਫ਼ਾਰਮ ਦੇ ਸਮਤਲ ਉੱਤਰ-ਪੱਛਮੀ ਪਾਸੇ ੫੭.੩° ਤੇ ੫੯.੫° ਉੱਤਰ ਅਤੇ ੨੧.੫° ਤੇ ੨੮.੧° ਪੂਰਬ ਵਿਚਕਾਰ ਹੈ। ਔਸਤ ਉਚਾਈ ਸਿਰਫ਼ ੫੦ ਮੀਟਰ (੧੬੪ ਫ਼ੁੱਟ) ਹੈ ਅਤੇ ਸਭ ਤੋਂ ਉੱਚੀ ਜਗ੍ਹਾ ਦੱਖਣ-ਪੂਰਬ ਵਿੱਚ ਸੂਰ ਮੁਨਾਮਾਗੀ (Suur Munamägi) ਹੈ ਜਿਸਦੀ ਉਚਾਈ ੩੧੮ ਮੀਟਰ (੧੦੪੩ ਫ਼ੁੱਟ) ਹੈ । ਪੂਰੀ ਤਟ-ਰੇਖਾ ਦੀ ਲੰਬਾਈ ੩੭੯੪ ਕਿ. ਮੀ.(੨੩੫੭ ਮੀਲ) ਹੈ ਜਿਸ ਉੱਤੇ ਅਨੇਕਾਂ ਜਲਡਮਰੂ-ਮੱਧ ਅਤੇ ਖਾੜੀਆਂ ਹਨ । ਟਾਪੂਆਂ ਅਤੇ ਦੀਪਾਂ ਦੀ ਕੁੱਲ ਸੰਖਿਆ ੧੫੦੦ ਦੇ ਕਰੀਬ ਮੰਨੀ ਜਾਂਦੀ ਹੈ । ਉਹਨਾਂ 'ਚੋਂ ਦੋ ਤਾਂ ਵੱਖਰੀਆਂ ਕਾਊਂਟੀਆਂ ਬਣਨ ਯੋਗ ਵੱਡੇ ਹਨ : ਸਾਰੇਮਾ(Saaremaa) ਅਤੇ ਹਿਯੂਮਾ( Hiiumaa)[੧੦][੧੧]। ਸਾਰੇਮਾ ਵਿੱਚ ਹਾਲ ਵਿੱਚ ਹੀ ਛੋਟਾ ਜਿਹਾ ਵੱਜਰਾਂ ਦੇ ਟੋਇਆਂ ਦਾ ਝੁਰਮਟ ਪਾਇਆ ਗਿਆ ਹੈ ਜਿਹਨਾਂ ਵਿੱਚੋਂ ਸਭ ਤੋਂ ਵੱਡੇ ਦਾ ਨਾਂ ਕਾਲੀ (Kaali) ਹੈ।

ਹਵਾਲੇ[ਸੋਧੋ]