ਐਂਡ ਗੇਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਿਵੇਸ਼
(INPUT)
ਉਪਜ
(OUTPUT)
A B A AND B
0 0 0
0 1 0
1 0 0
1 1 1

ਐਂਡ ਗੇਟ (AND gate) ਇੱਕ ਡਿਜੀਟਲ ਲਾਜਿਕ ਗੇਟ ਹੈ - ਇਹ ਸੱਜੇ ਪਾਸੇ ਦਿਤੇ ਟਰੂਥ ਟੇਬਲ ਦੇ ਤਰਾਂ ਚੱਲਦਾ ਹੈ। ਉੱਚਾ ਉਪਜ (HIGH output) (1) ਸਿਰਫ ਉਦੋਂ ਆਉਂਦਾ ਹੈ ਜਦੋਂ ਐਂਡ ਦੇ ਵਿੱਚ ਜਾਣ ਵਾਲੇ ਦੋਨੋਂ ਨਿਵੇਸ਼ (inputs) ਉੱਚੇ (1) ਹੋਣ। ਜੇ ਕੋਈ ਵੀ ਨਿਵੇਸ਼ ਧੀਮਾ (LOW ਜਾਂ 0) ਹੈ ਤਾਂ ਇਸ ਦਾ ਉਪਜ ਵੀ ਧੀਮਾ ਹੋਏਗਾ। ਹੋਰ ਮਤਲਬ 'ਚ ਐਂਡ ਗੇਟ ਦੋਨਾਂ ਨਿਵੇਸ਼ਾਂ ਵਿੱਚੋਂ ਘੱਟ ਵਾਲੇ ਦਾ ਉਪਜ ਦਿੰਦਾ ਹੈ।

ਚਿੰਨ੍ਹ[ਸੋਧੋ]

ਐਂਡ ਗੇਟ ਦੇ ਲਈ ਤਿੰਨ ਚਿੰਨ੍ਹ ਹਨ: ਟੇਕਸਨ (Texan (ANSI ਜਾਂ 'military')), ਆਈ ਈ ਸੀ (IEC - ਜਿਸਨੂੰ 'ਯੂਰੋਪੀਅਨ' ਜਾਂ 'ਰੇਕਟੇੰਗੂਲਰ' ਵੀ ਕਿਹਾ ਜਾਂਦਾ ਹੈ) ਅਤੇ ਡੀ ਆਈ ਐਨ (ਜੋ ਹੁਣ ਵਰਤੋਂ 'ਚ ਨਹੀਂ ਹੈ)। ਹੋਰ ਜਾਣਕਾਰੀ ਲਈ ਵੇਖੋ ਲਾਜਿਕ ਗੇਟ ਚਿੰਨ੍ਹ

MIL/ANSI ਚਿੰਨ੍ਹ IEC ਚਿੰਨ੍ਹ DIN ਚਿੰਨ੍ਹ

A ਅਤੇ B ਦੇ ਨਿਵੇਸ਼ (input) ਅਤੇ C ਨਾਂ ਦੇ ਉਪਜ (output) ਵਾਲਾ ਐਂਡ ਗੇਟ ਗਹਾਂ ਲਿਖੀ ਤਰਕਸ਼ੀਲ ਫਾਰਮੂਲਾ (logical expression) ਬਣਾਦਾ ਹੈ: .

ਤਾਮੀਲ[ਸੋਧੋ]

NMOS ਐਂਡ ਗੇਟ

ਐਂਡ ਗੇਟ ਦੀ ਬਣਾਵਟ NMOS (ਫੋਟੋ ਦਿਖਾਈ ਗਈ ਹੈ) ਜਾਂ PMOS MOSFETs ਦੀ ਵਰਤੋਂ ਦੁਆਰਾ ਕਿਤੀ ਜਾਂਦੀ ਹੈ। ਇਸ 'ਚ a ਅਤੇ b ਨਿਵੇਸ਼ (inputs) ਦੇ ਦੁਆਰਾ F ਦਾ ਉਪਜ (output) ਐਂਡ ਫਾਰਮੂਲੇ ਵਰਗਾ ਹੁੰਦਾ ਹੈ।

ਵਿਕਲਪ[ਸੋਧੋ]

ਜੇ ਕੋਈ ਐਂਡ ਗੇਟ ਨਹੀਂ, ਤਾਂ ਇਸ ਨੂੰ ਕੋਈ ਵੀ ਨੈਂਡ (NAND) ਜਾਂ ਨੌਰ (NOR) ਗੇਟਾਂ ਦੁਆਰਾ ਬਣਾ ਸਕਦਾ ਹੈ, ਕਿਉਂਕਿ ਇਹਨਾਂ ਨੂੰ "ਵਿਸ਼ਵ-ਵਿਆਪੀ ਗੇਟ" (universal gate) ਕਿਹਾ ਜਾਂਦਾ ਹੈ[1] - ਮਤਲਬ ਇਹਨਾਂ ਰਾਹੀਂ ਕੋਈ ਵੀ ਗੇਟ ਬਣਾਇਆ ਜਾ ਸਕਦਾ ਹੈ। ਐਂਡ ਲਈ ਜ਼ੋਰ ਗੇਟ (XOR Gate) ਵੀ ਵਰਤੇ ਜਾ ਸਕਦੇ ਹਨ, ਪਰ ਇਹਨਾਂ ਨੂੰ ਇਸ ਕੰਮ ਲਈ ਬਹੁਤ ਘੱਟ ਵਰਤਿਆ ਜਾਂਦਾ ਹੈ।

ਹੋਰ ਵੇਖੋ[ਸੋਧੋ]

ਨੋਟ[ਸੋਧੋ]

  1. Mano, M. Morris and Charles R. Kime. Logic and Computer Design Fundamentals, Third Edition. Prentice Hall, 2004. p. 73.