ਅਲਬਰਟ ਆਈਨਸਟਾਈਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਐਲਬਰਟ ਆਈਨਸਟਾਈਨ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਅਲਬਰਟ ਆਈਨਸਟਾਈਨ
[[File:|frameless|alt=]]
ਅਲਬਰਟ ਆਈਨਸਟਾਈਨ 1921 ਵਿੱਚ
ਜਨਮ 14 ਮਾਰਚ 1879
ਉਲਮ, ਕਿੰਗਡਮ ਆਫ਼ ਵਰਟਰਮਬਰਗ, ਜਰਮਨ ਸਲਤਨਤ
ਮੌਤ 18 ਅਪ੍ਰੈਲ 1955
ਪ੍ਰਿੰਸਟਨ, ਨਿਊ ਜਰਸੀ, ਯੂ ਐੱਸ
ਰਿਹਾਇਸ਼ ਜਰਮਨੀ, ਇਟਲੀ, ਸਵਿਟਜਰਲੈਂਡ, ਆਸਟਰੀਆ, ਬੈਲਜੀਅਮ, ਯੂਨਾਈਟਡ ਸਟੇਟਸ
ਨਾਗਰਿਕਤਾ
ਖੇਤਰ ਭੌਤਿਕੀ
ਅਦਾਰੇ
ਖੋਜ ਕਾਰਜ ਸਲਾਹਕਾਰ ਅਲਫਰੈਡ ਕਲੇਨਰ
ਮਸ਼ਹੂਰ ਕਰਨ ਵਾਲੇ ਖੇਤਰ
ਅਹਿਮ ਇਨਾਮ
ਜੀਵਨ ਸਾਥੀ ਮਿਲੇਵਾ ਮੈਰਿਸ (1903–1919)
ਏਲਸਾ ਲਵਨਥਾਲ (1919–1936)
ਦਸਤਖ਼ਤ
ਅਲਮਾ ਮਾਤਰ {ਫਰਮਾ:Alma mater

ਅਲਬਰਟ ਆਈਨਸਟਾਈਨ (ਜਰਮਨ: Albert Einstein; 14 ਮਾਰਚ 1879 – 18 ਅਪ੍ਰੈਲ 1955)[੧][੨] ਇੱਕ ਸਿਧਾਂਤਕ ਭੌਤਕਵਿਦ ਸੀ। ਉਹ ਸਭ ਤੋਂ ਜਿਆਦਾ ਸਾਪੇਖਤਾ ਦਾ ਸਿਧਾਂਤ ਅਤੇ ਪੁੰਜ- ਊਰਜਾ ਸਮੀਕਰਣ E = mc^2 ਲਈ ਜਾਣਿਆ ਜਾਂਦਾ ਹੈ। ਉਸ ਨੂੰ ਸਿਧਾਂਤਕ ਭੌਤੀਕੀ , ਖਾਸਕਰ ਪ੍ਰਕਾਸ਼ - ਬਿਜਲਈ ਪ੍ਰਭਾਵ ਦੀ ਖੋਜ ਲਈ 1921 ਵਿੱਚ ਨੋਬਲ ਇਨਾਮ ਪ੍ਰਦਾਨ ਕੀਤਾ ਗਿਆ।[੧]

ਯੋਗਦਾਨ[ਸੋਧੋ]

ਆਈਨਸਟਾਈਨ ਨੇ ਸਾਪੇਖਤਾ ਦੇ ਵਿਸ਼ੇਸ਼ ਅਤੇ ਆਮ ਸਿਧਾਂਤ ਸਹਿਤ ਕਈ ਯੋਗਦਾਨ ਦਿੱਤੇ। ਉਨ੍ਹਾਂ ਦੇ ਹੋਰ ਯੋਗਦਾਨਾਂ ਵਿੱਚ - ਸਾਪੇਖ ਬ੍ਰਹਿਮੰਡ ਵਿਗਿਆਨ ਦੀ ਸਥਾਪਨਾ, ਫੋਟਾਨ ਸਿੱਧਾਂਤ, ਗੁਰੂਤਾ ਤੇ ਗੁਰੂਤਾਕਰਸ਼ਣ ਲੈਂਜਾਂ ਦੁਆਰਾ ਪ੍ਰਕਾਸ਼ ਦੇ ਮੁੜਨ ਦੀ ਭਵਿੱਖਵਾਣੀ, ਲਹਿਰ ਅਣੂ ਦਵੰਦ, ਪਰਮਾਣੁ ਗਤੀ ਦਾ ਕਵਾਂਟਮ ਸਿਧਾਂਤ, ਸਿਫ਼ਰ ਬਿੰਦੁ ਊਰਜਾ ਸੰਕਲਪ ਅਤੇ ਸ਼ਰੋਡਿੰਗਰ ਸਮੀਕਰਣ ਦਾ ਅਰਧ ਕਲਾਸਕੀ ਸੰਸਕਰਣ ਹਨ।

ਆਈਨਸਟਾਈਨ ਨੇ ਪੰਜਾਹ ਤੋਂ ਜਿਆਦਾ ਸ਼ੋਧ-ਪੱਤਰ ਅਤੇ ਵਿਗਿਆਨ ਦੀਆਂ ਵੱਖ-ਵੱਖ ਕਿਤਾਬਾਂ ਲਿਖੀਆਂ। 1999 ਵਿੱਚ ਟਾਈਮ ਪਤ੍ਰਿਕਾ ਨੇ ਉਸਨੂੰ ਸ਼ਤਾਬਦੀ-ਪੁਰਖ ਘੋਸ਼ਿਤ ਕੀਤਾ। ਇੱਕ ਸਰਵੇਖਣ ਦੇ ਅਨੁਸਾਰ ਉਹ ਸਾਰਵਕਾਲਿਕ ਮਹਾਨਤਮ ਵਿਗਿਆਨੀ ਮੰਨੇ ਗਏ। ਆਈਨਸਟਾਈਨ ਸ਼ਬਦ ਸੂਝਵਾਨ ਦਾ ਸਮਾਰਥੀ ਮੰਨਿਆ ਜਾਂਦਾ ਹੈ ।

ਬਚਪਨ ਅਤੇ ਸਿੱਖਿਆ[ਸੋਧੋ]

ਅਲਬਰਟ ਆਈਨਸਟਾਈਨ ਦਾ ਜਨਮ ਜਰਮਨੀ ਵਿੱਚ ਵੁਟੇਮਬਰਗ ਦੇ ਇੱਕ ਯਹੂਦੀ ਪਰਵਾਰ ਵਿੱਚ ਹੋਇਆ।[੧] ਉਨ੍ਹਾਂ ਦੇ ਪਿਤਾ ਇੱਕ ਇੰਜੀਨੀਅਰ ਅਤੇ ਸੇਲਜਮੈਨ ਸਨ। ਉਨ੍ਹਾਂ ਦੀ ਮਾਂ ਪੌਲੀਨ ਆਈਨਸਟਾਈਨ ਸੀ। ਹਾਲਾਂਕਿ ਆਈਨਸਟਾਈਨ ਨੂੰ ਸ਼ੁਰੂ ਸ਼ੁਰੂ ਵਿੱਚ ਬੋਲਣ ਵਿੱਚ ਕਠਿਨਾਈ ਹੁੰਦੀ ਸੀ, ਲੇਕਿਨ ਉਹ ਪੜ੍ਹਾਈ ਵਿੱਚ ਅੱਵਲ ਸਨ। ਉਨ੍ਹਾਂ ਦੀ ਮਾਤ-ਭਾਸ਼ਾ ਜਰਮਨ ਸੀ ਅਤੇ ਬਾਅਦ ਵਿੱਚ ਉਨ੍ਹਾਂ ਨੇ ਇਟਾਲੀਅਨ ਅਤੇ ਅੰਗਰੇਜ਼ੀ ਸਿੱਖੀ।

1880 ਵਿੱਚ ਉਨ੍ਹਾਂ ਦਾ ਪਰਵਾਰ ਮਿਊਨਿਖ ਸ਼ਹਿਰ ਚਲਾ ਗਿਆ ਜਿੱਥੇ ਉਹਨਾਂ ਦੇ ਪਿਤਾ ਅਤੇ ਚਾਚੇ ਨੇ ਇੱਕ ਇਲੈਕਟ੍ਰੋਨਿਕ ਕੰਪਨੀ ਖੋਹਲੀ। ਇਹ ਕੰਪਨੀ ਬਿਜਲੀ ਦਾ ਸਮਾਨ ਬਣਾਉਂਦੀ ਸੀ ਅਤੇ ਇਸਨੇ ਮਿਊਨਿਖ ਦੇ ਅਕਤੂਬਰ ਮੇਲੇ ਵਿੱਚ ਪਹਿਲੀ ਵਾਰ ਰੋਸ਼ਨੀ ਦਾ ਇੰਤਜਾਮ ਵੀ ਕੀਤਾ ਸੀ। ਉਨ੍ਹਾਂ ਦਾ ਪਰਵਾਰ ਯਹੂਦੀ ਧਾਰਮਿਕ ਪਰੰਪਰਾਵਾਂ ਨੂੰ ਨਹੀ ਸੀ ਮੰਨਦਾ ਅਤੇ ਆਈਨਸਟਾਈਨ ਕੈਥੋਲਿਕ ਪਾਠਸ਼ਾਲਾ ਵਿੱਚ ਪੜ੍ਹਨ ਚਲੇ ਗਏ। ਆਪਣੀ ਮਾਂ ਦੇ ਕਹਿਣ ਉੱਤੇ ਉਹ ਸਾਰੰਗੀ ਵਜਾਉਣਾ ਸਿੱਖਣ ਲੱਗੇ। ਉਨ੍ਹਾਂ ਨੂੰ ਇਹ ਪਸੰਦ ਨਹੀ ਸੀ ਅਤੇ ਬਾਅਦ ਵਿੱਚ ਇਸਨੂੰ ਛੱਡ ਵੀ ਦਿੱਤਾ, ਲੇਕਿਨ ਬਾਅਦ ਵਿੱਚ ਉਸ ਨੂੰ ਮੋਜਾਰਟ ਦੇ ਸਾਰੰਗੀ ਸੰਗੀਤ ਵਿੱਚ ਬਹੁਤ ਅਨੰਦ ਆਉਂਦਾ ਸੀ।

ਧਰਮ[ਸੋਧੋ]

ਉਹ ਇੱਕ ਯਹੂਦੀ ਸਨ।

ਹਵਾਲੇ[ਸੋਧੋ]

ਫਰਮਾ:Link FA