ਐੱਨਸਾਈਕਲੋਪੀਡੀਆ ਬ੍ਰਿਟੈਨਿਕਾ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਐੱਨਸਾਈਕਲੋਪੀਡੀਆ ਬ੍ਰਿਟੈਨਿਕਾ (ਅੰਗਰੇਜ਼ੀ: Encyclopædia Britannica) ਅੰਗਰੇਜ਼ੀ ਦਾ ਇਕ ਆਮ ਜਾਣਕਾਰੀ ਵਿਸ਼ਵਗਿਆਨਕੋਸ਼ ਹੈ ਜੋ ਐੱਨਸਾਈਕਲੋਪੀਡੀਆ ਬ੍ਰਿਟੈਨਿਕਾ, ਇਨਕੌਰਪੋਰੇਟਡ ਦੁਆਰਾ ਛਾਪਿਆ ਜਾਂਦਾ ਰਿਹਾ। ਇਹ ਤਕਰੀਬਨ ਇੱਕ ਸੌ ਸੰਪਾਦਕਾਂ ਅਤੇ 4,411 ਯੋਗਦਾਨੀਆਂ ਦੁਆਰਾ ਲਿਖਿਆ ਅਤੇ ਲਗਾਤਾਰ ਸੋਧਿਆ ਜਾਂਦਾ ਹੈ।

ਇਹ ਅੰਗਰੇਜ਼ੀ ਦਾ ਸਭ ਤੋਂ ਪੁਰਾਣਾ ਵਿਸ਼ਵਗਿਆਨਕੋਸ਼ ਹੈ ਜੋ ਅੱਜ ਵੀ ਜਾਰੀ ਹੈ। ਪਹਿਲੀ ਵਾਰ ਇਹ 1768 ਤੋਂ 1771 ਦੇ ਵਿਚਕਾਰ ਈਡਨਬਰਗ, ਸਕੌਟਲੈਂਡ ਵਿਖੇ ਤਿੰਨ ਜਿਲਦਾਂ ਵਿਚ ਛਪ ਕੇ ਜਾਰੀ ਹੋਇਆ।[੧] ਇਸਦਾ ਅਕਾਰ ਵਧਦਾ ਗਿਆ; ਦੂਜਾ ਐਡੀਸ਼ਨ ਦਸ ਜਿਲਦਾਂ ਦਾ ਅਤੇ ਚੌਥਾ (1801–1809) ਵੀਹ ਜਿਲਦਾਂ ਦਾ ਸੀ।

ਮਾਰਚ 2012 ਵਿਚ ਐੱਨਸਾਈਕਲੋਪੀਡੀਆ ਬ੍ਰਿਟੈਨਿਕਾ, ਇਨਕੌਰਪੋਰੇਟਡ ਨੇ ਇਸਦੇ ਹੋਰ ਨਾ ਛਪਣ ਅਤੇ ਇਸਦੇ ਔਨਲਾਈਨ ਐਡੀਸ਼ਨ ਵੱਲ ਧਿਆਨ ਦੇਣ ਦਾ ਐਲਾਨ ਕੀਤਾ। ਇਸਦਾ ਆਖ਼ਰੀ ਐਡੀਸ਼ਨ 2010 ਵਿਚ ਛਪਿਆ ਜੋ 32 ਜਿਲਦਾਂ ਦਾ ਸੀ।[੨]

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ