ਕਪਿਲ ਰਿਸ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਕਪਿਲ

ਕਪਿਲ ਰਿਸ਼ੀ ਦੀ ਪਾਣੀ ਵਾਲੇ ਰੰਗਾਂ ਨਾਲ ਕਾਗਜ਼ ਤੇ ਪੇਂਟਿੰਗ
ਜਨਮ ਪਤਾ ਨਹੀਂ
ਪਤਾ ਨਹੀਂ
ਮੌਤ ਪਤਾ ਨਹੀਂ
ਰਾਸ਼ਟਰੀਅਤਾ ਪ੍ਰਾਚੀਨ ਹਿੰਦਸਤਾਨ

ਕਪਿਲ (ਹਿੰਦੀ: कपिल ऋषि) ਭਾਰਤੀ ਦਰਸ਼ਨ ਦੀ ਸਾਂਖ ਸਾਖਾ ਦਾ ਮੋਢੀ ਭਾਰਤੀ ਦਾਰਸ਼ਨਿਕ ਮੰਨਿਆ ਜਾਂਦਾ ਹੈ। ਭਗਵਤ ਪੁਰਾਣ ਵਿੱਚ ਉਹ ਪ੍ਰਮੁੱਖ ਚਿੰਤਕ ਹੈ ਜਿਸ ਵਿੱਚ ਉਸਦੇ ਸਾਂਖ ਦਰਸ਼ਨ ਦਾ ਆਸਤਿਕ ਵਰਜਨ ਪੇਸ਼ ਕੀਤਾ ਗਿਆ ਹੈ। [੧]

ਜੀਵਨ[ਸੋਧੋ]

ਕਪਿਲ ਦੇ ਸਮੇਂ ਅਤੇ ਸਥਾਨ ਬਾਰੇ ਨਿਸ਼ਚਾ ਨਹੀਂ ਕੀਤਾ ਜਾ ਸਕਦਾ। ਬਹੁਤ ਸਾਰੇ ਵਿਦਵਾਨਾਂ ਨੂੰ ਤਾਂ ਉਨ੍ਹਾਂ ਦੀ ਇਤਿਹਾਸਕਤਾ ਵਿੱਚ ਹੀ ਸ਼ੱਕ ਹੈ। ਪੁਰਾਣਾਂ ਅਤੇ ਮਹਾਂਭਾਰਤ ਵਿੱਚ ਇਨ੍ਹਾਂ ਦਾ ਚਰਚਾ ਹੋਇਆ ਹੈ। ਕਿਹਾ ਜਾਂਦਾ ਹੈ, ਹਰ ਇੱਕ ਕਲਪ ਦੇ ਆਦਿ ਵਿੱਚ ਕਪਿਲ ਜਨਮ ਲੈਂਦੇ ਹਨ। ਜਨਮ ਦੇ ਨਾਲ ਹੀ ਉਨ੍ਹਾਂ ਨੂੰ ਸਾਰੀਆਂ ਸਿੱਧੀਆਂ ਪ੍ਰਾਪਤ ਹੁੰਦੀਆਂ ਹਨ। ਇਸ ਲਈ ਉਨ੍ਹਾਂ ਨੂੰ ਆਦਿ-ਸਿੱਧ ਅਤੇ ਆਦਿ-ਵਿਦਵਾਨ‌ ਕਿਹਾ ਜਾਂਦਾ ਹੈ। ਉਨ੍ਹਾਂ ਦਾ ਚੇਲਾ ਕੋਈ ਆਸੁਰ ਨਾਮਕ ਖ਼ਾਨਦਾਨ ਵਿੱਚ ਪੈਦਾ ਵਰਸ਼ਸਹਸਰਯਾਜੀ ਸ਼ਰੋਤਰੀਆ ਬਾਹਮਣ ਦੱਸਿਆ ਗਿਆ ਹੈ। ਪਰੰਪਰਾ ਅਨੁਸਾਰ ਉਕਤ ਆਸੁਰ ਨੂੰ ਨਿਰਮਾਣ ਚਿੱਤ ਵਿੱਚ ਸਥਿੱਤ ਹੋ ਕੇ ਉਨ੍ਹਾਂ ਨੇ ਤੱਤ ਗਿਆਨ ਦਾ ਉਪਦੇਸ਼ ਦਿੱਤਾ ਸੀ। ਮਹਾਂਭਾਰਤ ਵਿੱਚ ਉਹ ਸਾਂਖ ਦੇ ਵਕਤਾ ਕਹੇ ਗਏ ਹਨ। ਉਨ੍ਹਾਂ ਨੂੰ ਅੱਗ ਦਾ ਅਵਤਾਰ ਅਤੇ ਬ੍ਰਹਮਾ ਦਾ ਮਾਨਸਪੁੱਤਰ ਵੀ ਪੁਰਾਣਾਂ ਵਿੱਚ ਕਿਹਾ ਗਿਆ ਹੈ। ਸ਼ਰੀਮਦਭਗਵਤ ਦੇ ਅਨੁਸਾਰ ਕਪਿਲ ਵਿਸ਼ਨੂੰ ਦੇ ਪੰਚਮ ਅਵਤਾਰ ਮੰਨੇ ਗਏ ਹਨ। ਕਰਦਮ ਅਤੇ ਦੇਵਹੂਤੀ ਤੋਂ ਇਹਨਾਂ ਦੀ ਉਤਪਤੀ ਮੰਨੀ ਗਈ ਹੈ। ਬਾਅਦ ਵਿੱਚ ਇਨ੍ਹਾਂ ਨੇ ਆਪਣੀ ਮਾਤਾ ਦੇਵਹੂਤੀ ਨੂੰ ਸਾਂਖ ਗਿਆਨ ਦਾ ਉਪਦੇਸ਼ ਦਿੱਤਾ ਜਿਸਦਾ ਮਨਭਾਉਂਦਾ ਵਰਣਨ ਸ਼ਰੀਮਦਭਗਵਤ ਦੇ ਤੀਸਰੇ ਸਕੰਧ ਵਿੱਚ ਮਿਲਦਾ ਹੈ।

ਹਵਾਲੇ[ਸੋਧੋ]

  1. Dasgupta, Surendranath (1949). A history of Indian philosophy IV: Indian pluralism. Cambridge University Press, 30. 
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png