ਕਮਿਊਨਿਸਟ ਪਾਰਟੀ ਦਾ ਮੈਨੀਫੈਸਟੋ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਕਮਿਊਨਿਸਟ ਪਾਰਟੀ ਦਾ ਮੈਨੀਫੈਸਟੋ ( ਜਰਮਨ  : Manifest der Kommunistischen Partei ) ਵਿਗਿਆਨਕ ਕਮਿਊਨਿਜਮ ਦਾ ਪਹਿਲਾ ਪਰੋਗਰਾਮ - ਮੂਲਕ ਦਸਤਾਵੇਜ਼ ਹੈ ਜਿਸ ਵਿੱਚ ਮਾਰਕਸਵਾਦ ਅਤੇ ਸਾਮਵਾਦ ਦੇ ਮੂਲ ਸਿੱਧਾਂਤਾਂ ਦੀ ਵਿਵੇਚਨਾ ਕੀਤੀ ਗਈ ਹੈ। ਇਹ ਮਹਾਨ ਇਤਿਹਾਸਿਕ ਦਸਤਾਵੇਜ਼ ਵਿਗਿਆਨਕ ਕਮਿਊਨਿਜਮ ਦੇ ਸਿਧਾਂਤ ਦੇ ਮੋਹਰੀ ਆਗੂਆਂ ਕਾਰਲ ਮਾਰਕਸ ਅਤੇ ਫਰੈਡਰਿਕ ਏਂਗਲਜ਼ ਨੇ ਤਿਆਰ ਕੀਤਾ ਸੀ ਅਤੇ ੨੧ ਫਰਵਰੀ ਸੰਨ ੧੮੪੮ ਨੂੰ ਪਹਿਲੀ ਵਾਰ ਜਰਮਨ ਭਾਸ਼ਾ ਵਿੱਚ ਪ੍ਰਕਾਸ਼ਿਤ ਹੋਇਆ ਸੀ। ਇਸਨੂੰ ਆਮ ਤੌਰ ਤੇ ਸਾਮਵਾਦੀ ਮੈਨੀਫੈਸਟੋ ( Communist manifesto ) ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਸੰਸਾਰ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਰਾਜਨੀਤਕ ਪਾਂਡੂਲਿਪੀਆਂ ਵਿੱਚੋਂ ਇੱਕ ਮੰਨੀ ਗਈ ਹੈ।[੧] ਇਸ ਵਿੱਚ (ਵਰਤਮਾਨ ਅਤੇ ਆਧੁਨਿਕ) ਵਰਗ ਸੰਘਰਸ਼ ਅਤੇ ਪੂੰਜੀ ਦੀਆਂ ਸਮਸਿਆਵਾਂ ਦਾ ਵਿਸ਼ਲੇਸ਼ਣਾਤਮਕ ਵਿਵੇਚਨ ਕੀਤਾ ਗਿਆ ਹੈ (ਨਾ ਕਿ ਸਾਮਵਾਦ ਦੇ ਭਾਵੀ ਰੂਪਾਂ ਦੀ ਭਵਿੱਖਵਾਣੀ) । ਲੈਨਿਨ ਦੇ ਸ਼ਬਦਾਂ ਵਿੱਚ, ਇਹ ਛੋਟੀ ਪੁਸਤਕ ਅਨੇਕਾਨੇਕ ਗਰੰਥਾਂ ਦੇ ਬਰਾਬਰ ਹੈ; ਉਸਦੀ ਆਤਮਾ ਸੰਸਕਾਰੀ / ਸਭਿਆਚਾਰੀ. ਸੰਸਾਰ ਦੀਆਂ ਸਾਰੀਆਂ ਸੰਗਠਿਤ ਅਤੇ ਸੰਘਰਸ਼ਸ਼ੀਲ ਕਿਰਤੀ ਜਮਾਤਾਂ ਨੂੰ ਪ੍ਰੇਰਨਾ ਦਿੰਦੀ ਰਹੀ ਹੈ ਅਤੇ ਉਨ੍ਹਾਂ ਦਾ ਮਾਰਗ ਦਰਸ਼ਨ ਕਰਦੀ ਰਹੀ ਹੈ। ਖਰੜਾ ਲੇਖਕ ਇਸ ਦਸਤਾਵੇਜ਼ ਦਾ ਖਰੜਾ ਲੇਖਕ ਫਰੈਡਰਿਕ ਏਂਗਲਜ਼ ਨੂੰ ਮੰਨਿਆ ਜਾਂਦਾ ਹੈ। ੧੮੪੭ ਵਿੱਚ ਉਸਨੂੰ ਕਮਿਊਨਿਸਟ ਲੀਗ ਦਾ ਮੈਂਬਰ ਲਿਆ ਗਿਆ ਤੇ ਮੈਨੀਫੈਸਟੋ ਦਾ ਖਰੜਾ ਤਿਆਰ ਕਰਨ ਦਾ ਕੰਮ ਸੌਂਪਿਆ ਗਿਆ ਜਿਸ ਦੇ ਨਤੀਜੇ ਵਜੋਂ ਉਨ੍ਹਾਂ ਨੇ ‘ਕਮਿਊਨਿਜਮ ਦੇ ਅਸੂਲਾਂ ਦਾ ਖਰੜਾ ’ ਤਿਆਰ ਕੀਤਾ।


ਇਹ ਵੀ ਵੇਖੋ [ਸੋਧ]

ਹਵਾਲੇ [ਸੋਧ]

  1. Seymour-Smith, Maerin (1998). The 100 Most Influential Books Ever Written: The History of Thought from Ancient Times to Today. Secaucus, NJ: Citadel Press. 
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png