ਕਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਕਲੀ (ਅੰਗਰੇਜ਼ੀ:Kali

) ਇੱਕ ਛੰਦ ਹੈ [੧] ਜੋ ਕਿ ਪੰਜਾਬੀ ਲੋਕ-ਗੀਤਾਂ ਵਿੱਚ ਵੀ ਵਰਤਿਆ ਗਿਆ ਹੈ। ਇਸ ਦੀਆਂ ਤਿੰਨ ਕਿਸਮਾਂ ਹਨ; ਅੰਬਾ ਕਲੀ, ਸੁੱਚੀ ਕਲੀ, ਰੂਪਾ ਕਲੀ।[੨]

ਹਰ ਗੀਤ ਕਲੀ ਨਹੀਂ ਹੁੰਦਾ, ਕਲੀ ਦੀਆਂ ਕੁਝ ਖ਼ਾਸ ਬੰਦਿਸ਼ਾਂ ’ਤੇ ਅੰਦਾਜ਼ ਹੁੰਦਾ ਹੈ ਅਤੇ ਕੁਝ ਖ਼ਾਸੀਅਤਾਂ ਹੁੰਦੀਆਂ ਹਨ।

ਕਲੀਆਂ ਦਾ ਬਾਦਸ਼ਾਹ ਕਹੇ ਜਾਣ ਵਾਲ਼ੇ ਕੁਲਦੀਪ ਮਾਣਕ[੩] ਨੇ ਆਪਣੇ ਗਾਇਕੀ ਜੀਵਨ ’ਚ ਤਕਰੀਬਨ ੧੩ ਕਲੀਆਂ ਹੀ ਗਾਈਆਂ ਹਨ ਜਿਨ੍ਹਾਂ ’ਚੋਂ ੧੦ ਹਰਦੇਵ ਦਿਲਗੀਰ ਲਿਖੀਆਂ ਹੋਈਆਂ ਹਨ ਅਤੇ ਬਾਕੀ ੨-੩ ਹੋਰ ਗੀਤਕਾਰਾਂ ਨੇ ਲਿਖੀਆਂ।[੧] ਦਰਅਸਲ ਮਾਣਕ ਦੀ ਗਾਈ ’ਤੇ ਦੇਵ ਥਰੀਕੇ ਵਾਲ਼ੇ ਦੀ ਲਿਖੀ ਕਲੀ, ‘‘ਤੇਰੇ ਟਿੱਲੇ ਤੋਂ ਔਹ ਸੂਰਤ ਦੀਂਹਦੀ ਆ ਹੀਰ ਦੀ’’ ਏਨੀ ਮਕਬੂਲ ਹੋਈ ਕਿ ਲੋਕਾਂ ਨੇ ‘ਮਾਣਕ’ ਨੂੰ ‘ਕਲੀਆਂ ਦਾ ਬਾਦਸ਼ਾਹ’ ਬਣਾ ਦਿੱਤਾ ਜਦਕਿ ਥਰੀਕੇ ਵਾਲ਼ਾ ਮਾਣਕ ਨੂੰ ‘ਲੋਕ ਗਾਥਾਵਾਂ’ ਦਾ ਬਾਦਸ਼ਾਹ ਮੰਨਦਾ ਹੈ।[੧]

ਜਾਣੀਆਂ-ਪਛਾਣੀਆਂ ਕਲੀਆਂ[ਸੋਧੋ]

ਦੇਵ ਥਰੀਕੇ ਵਾਲ਼ੇ ਦੀਆਂ ਲਿਖੀਆਂ ’ਤੇ ਕੁਲਦੀਪ ਮਾਣਕ ਦੀਆਂ ਗਾਈਆਂ ਕਲੀਆਂ:

  • ਤੇਰੇ ਟਿੱਲੇ ਤੋਂ (ਰਾਂਝੇ ਦੀ ਕਲੀ)
  • ਛੰਨਾ ਚੂਰੀ ਦਾ
  • ਰਾਂਝੇ ਦਾ ਪਟਕਾ
  • ਪਿੰਡ ਤਾਂ ਸਿਆਲਾਂ ਦੇ ਧੀ ਜੰਮੀ ਚੌਧਰੀ ਚੂਚਕ ਦੇ
  • ਤੇਰੀ ਖ਼ਾਤਰ ਹੀਰੇ ਛੱਡ ਕੇ ਤਖ਼ਤ ਹਜ਼ਾਰੇ ਨੂੰ
  • ਸਹਿਤੀ ਹੀਰ ਨੇ ਤਿਆਰੀ ਕਰ ਲਈ ਬਾਗ਼ ਦੀ
  • ਚੜ੍ਹੀ ਜਵਾਨੀ ’ਤੇ ਚੰਦ ਸੂਰਜ (ਹੀਰ ਦੀਆਂ ਮਾਂ ਨਾਲ਼ ਗੱਲਾਂ)
  • ਇੱਕ ਦਿਨ ਕੈਦੋਂ ਸੱਥ ਵਿੱਚ (ਕੈਦੋਂ ਦੀਆਂ ਚੂਚਕ ਨਾਲ਼ ਗੱਲਾਂ)
  • ਗੱਲ ਸੁਣ ਸਿਆਲਾਂ ਦੀਏ ਕੁੜੀਏ ਨੀ... ਗਲ਼ੀਆਂ ਵਿੱਚ ਰਾਂਝਾ ਰੋਲ਼ ’ਤਾ
  • ਇੱਕ ਦਿਨ ਮਿਲ਼ ਕੇ ਚਾਕ ਨੂੰ ਹੀਰ ਆਈ ਜਦ ਬੇਲੇ ’ਚੋਂ

ਹੋਰ ਲੇਖਕਾਂ ਦੀਆਂ ਲਿਖੀਆਂ ਕਲੀਆਂ:

  • ਅੰਬ ਦਾ ਬੂਟਾ ਰਹਿੰਦਾ ਮਸਤ ਸਦਾ ਵਿੱਚ ਕੇਲਿਆਂ ਦੇ (ਗੁਰਮੁਖ ਸਿੰਘ ਗਿੱਲ, ਜਬੋਮਾਜਰਾ)
  • ਨੀ ਪੁੱਤ ਜੱਟਾਂ ਦਾ ਹਲ਼ ਵਾਹੁੰਦਾ ਵੱਡੇ ਤੜਕੇ ਦਾ (ਗੁਰਮੁਖ ਸਿੰਘ ਗਿੱਲ, ਜਬੋਮਾਜਰਾ)
  • ਸਹਿਤੀ ਹੱਸਦੀ-ਹੱਸਦੀ ਮੂਹਰੇ ਬਹਿ ਗਈ ਜੋਗੀ ਦੇ (ਦਲੀਪ ਸਿੰਘ ਸਿੱਧੂ, ਕਣਕਵਾਲ਼)
  • ਸੁੱਚਾ ਸੂਰਮਾ ਭਰਕੇ ਬਾਰਾਂ ਬੋਰ ਨੂੰ (ਗੁਰਮੁਖ ਸਿੰਘ ਗਿੱਲ, ਜਬੋਮਾਜਰਾ)
  • ਨਮਕ ਹਰਾਮੀ ਹੀਰੇ ਨੌਕਰ ਰੱਖ ਲਿਆ ਮੱਝੀਆਂ ਦਾ ਦਲੀਪ ਸਿੰਘ ਸਿੱਧੂ, ਕਣਕਵਾਲ਼)
  • ਤੋਹਮਤ ਮਾੜੀ ਲੋਕੋ ਭਾਈਏਂ ਭੇੜ ਪਵਾ ਦੇਵੇ(ਜਰਨੈਲ ਘੁਮਾਣ)

ਇਹ ਵੀ ਵੇਖੋ[ਸੋਧੋ]

ਹਵਾਲੇ


ਬਾਹਰੀ ਜੋੜ[ਸੋਧੋ]