ਕਸਤੂਰਬਾ ਗਾਂਧੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਕਸਤੂਰਬਾ ਗਾਂਧੀ
ਜਨਮ 11 ਅਪਰੈਲ 1869( 1869 -04-11)
ਪੋਰਬੰਦਰ, ਗੁਜਰਾਤ
ਮੌਤ 22 ਫਰਵਰੀ 1944 ( 1944 -02-22) (ਉਮਰ 74)
ਪੁਣੇ, ਮਹਾਰਾਸ਼ਟਰ
ਹੋਰ ਨਾਮ ਬਾ (ਹਿੰਦੀ ਅਨੁਵਾਦ: ਮਾਂ )
ਮਸ਼ਹੂਰ ਕਾਰਜ ਮੋਹਨਦਾਸ ਕਰਮਚੰਦ ਗਾਂਧੀ ਦੀ ਪਤਨੀ
ਧਰਮ ਹਿੰਦੂ

ਕਸਤੂਰਬਾ ਗਾਂਧੀ (1869 - 1944), ਮਹਾਤਮਾ ਗਾਂਧੀ ਦੀ ਪਤਨੀ ਸੀ ਜੋ ਭਾਰਤ ਵਿੱਚ ਬੇ ਦੇ ਨਾਮ ਨਾਲ ਪ੍ਰਸਿੱਧ ਹੈ। ਕਸਤੂਰਬਾ ਗਾਂਧੀ ਦਾ ਜਨਮ 11 ਅਪ੍ਰੈਲ 1869 ਵਿੱਚ ਮਹਾਤਮਾ ਗਾਂਧੀ ਦੀ ਤਰ੍ਹਾਂ ਕਾਠਿਆਵਾੜ ਦੇ ਪੋਰਬੰਦਰ ਨਗਰ ਵਿੱਚ ਹੋਇਆ ਸੀ। ਇਸ ਪ੍ਰਕਾਰ ਕਸਤੂਰਬਾ ਗਾਂਧੀ ਉਮਰ ਵਿੱਚ ਗਾਂਧੀ ਜੀ ਤੋਂ 6 ਮਹੀਨੇ ਵੱਡੀ ਸੀ। ਕਸਤੂਰਬਾ ਗਾਂਧੀ ਦੇ ਪਿਤਾ ਗੋਕੁਲਦਾਸ ਮਕਨਜੀ ਸਧਾਰਣ ਵਪਾਰੀ ਸਨ। ਗੋਕੁਲਦਾਸ ਮਕਨਜੀ ਦੀ ਕਸਤੂਰਬਾ ਤੀਜੀ ਔਲਾਦ ਸੀ। ਉਸ ਜ਼ਮਾਨੇ ਵਿੱਚ ਕੋਈ ਲੜਕੀਆਂ ਨੂੰ ਪੜਾਉਂਦਾ ਤਾਂ ਸੀ ਨਹੀਂ, ਵਿਆਹ ਵੀ ਅਲਪ ਉਮਰ ਵਿੱਚ ਹੀ ਕਰ ਦਿੱਤਾ ਜਾਂਦਾ ਸੀ। ਇਸ ਲਈ ਕਸਤੂਰਬਾ ਵੀ ਬਚਪਨ ਵਿੱਚ ਅਨਪੜ੍ਹ ਸੀ ਅਤੇ ਸੱਤ ਸਾਲ ਦੀ ਉਮਰ ਵਿੱਚ 6 ਸਾਲ ਦੇ ਮੋਹਨਦਾਸ ਦੇ ਨਾਲ ਉਸ ਦੀ ਕੁੜਮਾਈ ਕਰ ਦਿੱਤੀ ਗਈ। ਤੇਰਾਂ ਸਾਲ ਦੀ ਉਮਰ ਵਿੱਚ ਉਨ੍ਹਾਂ ਦੋਨਾਂ ਦਾ ਵਿਆਹ ਹੋ ਗਿਆ। ਪਿਤਾ ਜੀ ਨੇ ਉਨ੍ਹਾਂ ਉੱਤੇ ਸ਼ੁਰੂ ਤੋਂ ਹੀ ਅੰਕੁਸ਼ ਰੱਖਣ ਦੀ ਕੋਸ਼ਿਸ਼ ਕੀਤੀ ਅਤੇ ਚਾਹਿਆ ਕਿ ਕਸਤੂਰਬਾ ਬਿਨਾਂ ਉਨ੍ਹਾਂ ਦੀ ਆਗਿਆ ਕਿਤੇ ਨਾ ਜਾਵੇ, ਪਰ ਉਹ ਉਸ ਨੂੰ ਜਿਨ੍ਹਾਂ ਦਬਾਉਂਦੇ ਓਨਾ ਹੀ ਉਹ ਆਜ਼ਾਦੀ ਲੈਂਦੀ ਅਤੇ ਜਿੱਥੇ ਚਾਹੁੰਦੀ ਚਲੀ ਜਾਂਦੀ।

ਜੀਵਨ[ਸੋਧੋ]

ਬਾ ਅਤੇ ਪਿਤਾ ਜੀ 1902 ਵਿੱਚ