ਕਾਲਾ ਤਾਜ ਮਹਿਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਾਲਾ ਤਾਜ ਮਹਿਲ
سیاہ تاج محل
काला ताज महल
ਸਥਿਤੀਆਗਰਾ, ਉੱਤਰ ਪ੍ਰਦੇਸ਼, ਭਾਰਤ
ਉਚਾਈ171 ਮੀਟਰ (561 ਫੁੱਟ)
ਆਰਕੀਟੈਕਚਰਲ ਸ਼ੈਲੀ(ਆਂ)ਮੁਗ਼ਲ ਨਿਰਮਾਣ ਕਲਾ

ਕਾਲਾ ਤਾਜ ਮਹਿਲ (ਹਿੰਦੀ: काला ताज महल, ਫ਼ਾਰਸੀ/Urdu: سیاہ تاج محل) ਕਾਲੇ ਪੱਥਰ ਨਾਲ ਬਣਿਆ ਇੱਕ ਕਾਲਪਨਿਕ ਮਕਬਰਾ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਜਮਨਾ ਦਰਿਆ ਦੇ ਪਾਰ ਤਾਜ ਮਹਿਲ ਦੇ ਸਾਹਮਣੇ ਬਣਿਆ ਜਾਣਾ ਸੀ। ਮੰਨਿਆ ਜਾਂਦਾ ਹੈ ਕਿ ਮੁਗ਼ਲ ਬਾਦਸ਼ਾਹ ਸ਼ਾਹ ਜਹਾਨ ਨੇ ਆਪਣੀ ਤੀਜੀ ਪਤਨੀ ਮੁਮਤਾਜ਼ ਮਹਿਲ ਦੀ ਤਰ੍ਹਾਂ ਆਪਣੇ ਲਈ ਵੀ ਇੱਕ ਮਕਬਰਾ ਬਣਾਉਣ ਦੀ ਇੱਛਾ ਜ਼ਾਹਿਰ ਕੀਤੀ ਸੀ।[1]

ਕਾਲੇ ਤਾਜ ਮਹਿਲ ਦਾ ਜ਼ਿਕਰ ਸਭ ਤੋਂ ਪਹਿਲਾਂ ਯੂਰਪੀ ਯਾਤਰੀ ਯਾਂ ਬਾਪਤੀਸਤ ਤਾਵੇਰਨੀਏ ਨੇ ਆਪਣੀਆਂ ਲਿਖਤਾਂ ਵਿੱਚ ਕੀਤਾ ਜੋ 1665 ਵਿੱਚ ਆਗਰਾ ਦਾ ਪਹੁੰਚਿਆ ਸੀ। ਯਾਂ ਬਾਪਤੀਸਤ ਲਿਖਦਾ ਹੈ ਕਿ ਸ਼ਾਹ ਜਹਾਨ ਨੇ ਦਰਿਆ ਦੇ ਦੂਜੇ ਕੰਢੇ ਆਪਣੇ ਲਈ ਮਕਬਰਾ ਬਣਾਉਣਾ ਸ਼ੁਰੂ ਕਰ ਦਿੱਤਾ ਸੀ ਪਰ ਉਸ ਦੇ ਪੁੱਤਰ ਔਰੰਗਜ਼ੇਬ ਨੇ ਉਸਨੂੰ ਕੈਦ ਕਰ ਦਿੱਤਾ ਸੀ। ਪਰ ਆਧੁਨਿਕ ਪੁਰਾਤਤਵ ਵਿਗਿਆਨੀ ਇਸ ਕਹਾਣੀ ਨੂੰ ਇੱਕ ਮਿੱਥ ਮੰਨਦੇ ਹਨ।

ਪ੍ਰਚਲਿਤ ਸੱਭਿਆਚਾਰ ਵਿੱਚ[ਸੋਧੋ]

ਪ੍ਰਚਲਿਤ ਸੱਭਿਆਚਾਰ ਵਿੱਚ ਕਾਲੇ ਤਾਜ ਮਹਿਲ ਦੇ ਵੇਰਵੇ ਬਾਰ-ਬਾਰ ਆਉਂਦੇ ਰਹੇ ਹਨ।

  • ਬਰਤਾਨਵੀ ਲੇਖਕ ਦੀ ਕਿਤਾਬ "ਕਾਲਾ ਤਾਜ ਮਹਿਲ - ਇੱਕ ਸੂਫ਼ੀ ਪ੍ਰੇਮ ਕਹਾਣੀ" (Black Taj Mahal - A Sufi Love Story) ਇਸ ਨਾਲ ਸਿੱਧੇ-ਸਿੱਧੇ ਤੌਰ ਉੱਤੇ ਸਬੰਧਿਤ ਹੈ।
  • ਅਮਰੀਕੀ ਟੀਵੀ ਲੜੀ ਪ੍ਰਿਜ਼ਨ ਬ੍ਰੇਕ ਵਿੱਚ ਹੈਨਰੀ ਪੋਪ ਮਾਈਕਲ ਸਕੋਫ਼ੀਲਡ ਨੂੰ ਕਾਲੇ ਤਾਜ ਮਹਿਲ ਬਾਰੇ ਦੱਸਦਾ ਹੈ ਕਿ ਇਹ ਮਕਬਰਾ ਸ਼ਾਹ ਜਹਾਨ ਨੇ ਆਪਣੇ ਲਈ ਬਣਾਉਣਾ ਸੀ ਪਰ ਉਸ ਦੇ ਪੁੱਤਰ ਨੇ ਉਸਨੂੰ ਕੈਦੀ ਬਣਾ ਲਿਆ ਅਤੇ ਖ਼ੁਦ ਬਾਦਸ਼ਾਹ ਬਣ ਗਿਆ।[2]

ਹਵਾਲੇ[ਸੋਧੋ]

  1. "Black Taj Mahal Myth". Retrieved 11 June 2013.
  2. http://prisonbreak.wikia.com/wiki/Henry_Pope