ਕਿਊਰੀਓਸਿਟੀ ਬੱਘੀ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਕਿਊਰੀਓਸਿਟੀ ਬੱਘੀ
ਕਿਊਰੀਓਸਿਟੀ ਬੱਘੀ ਦੀ ਲੇਬਲ ਕੀਤੀ ਤਸਵੀਰ

ਕਿਊਰੀਓਸਿਟੀ ਬੱਘੀ (ਅੰਗਰੇਜੀ: Curiosity rover) ਮੋਟਰਕਾਰ ਦੇ ਅਕਾਰ ਦੀ ਛੇ ਪਹੀਆਂ ਵਾਲ਼ੀ ਮੰਗਲ ਗ੍ਰਹਿ ਦੀ ਇੱਕ ਬੱਘੀ ਹੈ ਜਿਸ ਨੂੰ ਹਾਲ ਹੀ ਵਿੱਚ ਨਾਸਾ, ਅਮਰੀਕੀ ਪੁਲਾੜ ਏਜੰਸੀ ਨੇ ਮੰਗਲ ਗ੍ਰਹਿ ’ਤੇ ਉਤਾਰ ਕੇ ਵੱਡੀ ਵਿਗਿਆਨਕ ਸਫ਼ਲਤਾ ਹਾਸਲ ਕੀਤੀ ਹੈ।[੧][੨] ੮੯੯ ਕਿਲੋ ਭਾਰ ਵਾਲ਼ੀ ਇਸ ਬੱਘੀ ਨੂੰ ਰੇਡਿਓਸਟੋਪਿਕ ਥਰਮੋਇਲੈਕਟ੍ਰਿਕ ਜਨਰੇਟਰ ਰਾਹੀਂ ਸ਼ਕਤੀ ਦਿੱਤੀ ਜਾਂਦੀ ਹੈ ਅਤੇ ਇਹ ੯੦ ਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ਼ ਚਲ ਸਕਦੀ ਹੈ। ਰੇਡਿਓਸਟੋਪਿਕ ਥਰਮੋਇਲੈਕਟ੍ਰਿਕ ਜਨਰੇਟਰ ਸ਼ੁਰੂ ਵਿੱਚ ੨੦੦੦ ਵਾਟ ਤਾਪ ਸ਼ਕਤੀ ਤੋਂ ੧੨੫ ਵਾਟ ਬਿਜਲਈ ਸ਼ਕਤੀ ਪੈਦਾ ਕਰਣ ਵਾਲਾ ਇਹ ਜਨਰੇਟਰ ਪਲੂਟੋਨੀਅਮ ਬਾਲਣ ਦੇ ਹੌਲ਼ੀ-ਹੌਲ਼ੀ ਨਸ਼ਟ ਹੋਣ ਨਾਲ਼ ੧੦੦ ਵਾਟ ਬਿਜਲਈ ਸ਼ਕਤੀ ੧੪ ਸਾਲ ਤੱਕ ਦੇਣ ਲਈ ਵਿਓਂਤਿਆ ਗਿਆ ਹੈ। ਇਹ ਸ੍ਰੋਤ ਇੱਕ ਦਿਨ ਵਿੱਚ ੯ kwh ਬਿਜਲੀ ਪੈਦਾ ਕਰਣ ਯੋਗ ਹੈ।

ਬੱਘੀ ਵਿੱਚ ਵਰਤੇ ਜਾਣ ਵਾਲੇ ਯੰਤਰ[ਸੋਧੋ]

  1. MAST CAM ਮਸਤ ਕੈਮ ਕੈਮਰੇ ਪ੍ਰਣਾਲੀ –ਇਸ ਵਿੱਚ ਦੋ ਕੈਮਰੇ ਹਨ ਜੋ ਵਾਸਤਵਿਕ ਰੰਗੀਨ ਭਾਂਤ ਭਾਂਤ ਦੀ ਪਰਛਾਈਆਂ (ਬਿੰਬਾਂ) ਵਾਲੇ ਚਿਤਰ ਲੈਣ ਦੇ ਸਮਰੱਥ ਹੈ।
  2. MAHLI ਮੰਗਲ ਗ੍ਰਿਹ ਦਾ ਇਹ ਰੋਬੋਟਿਕ ਬਾਂਹ ਵਾਲਾ ਕੈਮਰਾ ਚਟਾਨ ਤੇ ਮਿੱਟੀ ਦੇ ਖੁਰਦਬੀਨ ਵਾਲੇ ਚਿਤਰ ਲੈਣ ਲਈ ਹੈ।੧੬੦੦x੧੨੦੦ ਪਿਕਸਲ ਸਾਈਜ਼ ਦੇ ਇਹ ਚਿਤਰ ੧੪.੫ ਮਿਕਰੋਮੀਟਰ ਪ੍ਰਤੀ ਪਿਕਸਲ ਵਿਸ਼ਲੇਸ਼ਣ (resolution) ਦੇ ਹੋ ਸਕਦੇ ਹਨ।
  3. MARDI ਮੰਗਲ ਗ੍ਰਿਹ ਤੇ ਉਤਰਾਈ ਸਮੇਂ ਵਾਸੇ ਇਹ ਕੈਮਰਾ ਵਰਤੌਂ ਵਿੱਚ ਲਿਆਇਆ ਗਿਆ। ੫ ਚੌਖਟੇ ਪ੍ਰਤੀ ਸਕਿੰਟ ਦੀ ਰਫ਼ ਤਾਰ ਨਾਲ ੨ ਮਿੰਟ ਵਿੱਚ ਮੰਗਲ ਦੀ ਧਰਤੀ ਤੌਂ ੩.7 ਕਿਲੋਮਿਟਰ ਤੌਂ ਲੇ ਕੇ ੫ ਮੀਟਰ ਦੂਰਿ ਤੱਕ ੧.੩ ਮਿਲੀ ਸਕਿੰਟ ਦੇ ਕਲਿਕ ਸਮੇਂ ਵਿੱਚ ਤਸਵੀਰਾਂ ਲੈਣਾ ਇਸ ਦਾ ਉਦੇਸ਼ ਸੀ।
  4. ChemCam ਇਸ ਦੁਰਗਾਮੀ ਸੰਵੇਦਨਸ਼ੀਲ ਪ੍ਰਣਾਲੀ ਵਾਲੇ ਯੰਤਰ ਦਾ ਪ੍ਰਯੋਗ ਚਮਕੀਲੇ ਗੋਲਾਕਾਰ ਅਕਾਸ਼ੀ ਪਿੰਡਾਂ ਦਾ ਅੱਖ ਦੇ ਵੇਖਣ ਯੋਗ ,ਨਜ਼ਦੀਕੀ ਇਨਫਰਾ ਰੈੱਡ ਤੇ ਨਜ਼ਦੀਕੀ ਅਲਟਰਾਵਾਇਓਲੈਟ ਕਿਰਨਾਂ ਦੇ ਖੇਤਰ ਵਿੱਚ ਅਧਿਅਨ ਕਰਨ ਲਈ ਕੀਤਾ ਜਾਵੇਗਾ।
  5. REMS ਇਹ ਜੰਤਰ ਵਾਤਾਵਰਣ ਦਾ ਨਿਰੀਖਕ ਜੰਤਰ ਹੈ।
  6. APXS ਐਲਫਾ ਕਣਾਂ ਦੀ ਗੋਲਾਬਾਰੀ ਕਰ ਕੇ ਇਹ ਜੰਤਰ ਇਸ ਤਰਾਂ ਉਪਜੀਆਂ ਐਕਸ-ਰੇ ਰਿਸ਼ਮਾਂ ਦੇ ਅਧਿਅਨ ਲਈ ਹੈ।
  7. CheMin ਇਹ ਜੰਤਰ ਮੰਗਲ ਗ੍ਰਹਿ ਤੇ ਉਪਸਥਿਤ ਖਣਿਜਾਂ ਦੀ ਪਹਿਚਾਨ ਤੇ ਮਿਕਦਾਰ ਬਾਰੇ ਜਾਣਕਾਰੀ ਦੇਵੇਗਾ।
  8. SAM ਇਹ ਜੰਤਰ ਧਰਤੀ ਦੇ ਠੋਸ ਤੇ ਵਾਤਾਵਰਣ ਦੇ ਗੈਸੀ ਨਮੂਨਿਆਂ ਦੀ ਰਸਇਣਕ ਜਾਂਚ ਕਰੇਗਾ।
  9. RAD ਇਹ ਜੰਤਰ ਪੁਲਾੜੀ ਜਹਾਜ਼ ਦੇ ਅੰਦਰ ਉਪਸਥਿਤ ਤੇ ਵਿਕਸਿਤ ਰੇਡੀਓ ਕਿਰਨਾਂ ਦਾ ਵੇਰਵਾ ਲੈਣ ਲਈ ਹੈ।ਇਹ ਜੰਤਰ ਸਭ ਤੌਂ ਪਹਿਲੇ ਕ੍ਰਿਆਸ਼ੀਲ ਹੋਇਆ।
  10. DAN ਨਿਊਟਰੋਨਾਂ ਦੀ ਧੜਕਣ ਪੈਦਾ ਕਰਣ ਵਾਲਾ ਇਹ ਸ੍ਰੌਤ ਮੰਗਲ ਗ੍ਰਹਿ ਤੇ ਪਾਣੀ ਤੇ ਬਰਫ਼ ਦੀਆਂ ਪਰਤਾਂ ਦਿ ਜਾਣਕਾਰੀ ਲਈ ਹੈ। ਇਹ ਜੰਤਰ ਰੂਸੀ ਸੰਘੀ ਪੁਲਾੜ ਏਜੰਸੀ ਰਾਹੀਂ ਉਪਲਬਧ ਕਰਵਾਇਆ ਗਿਆ ਹੈ।

ਹਵਾਲੇ[ਸੋਧੋ]

  1. "Curiosity has landed". ਨਾਸਾ. ਅਗਸਤ 6, 2012. http://mars.nasa.gov/msl/. Retrieved on ਅਗਸਤ 8, 2012. 
  2. "Curiosity has landed". ਵੀਡੀਓ. ਯੂ ਟਿਊਬ. ਅਗਸਤ 6, 2012. http://www.youtube.com/watch?v=Ti_yre6dsa4. Retrieved on ਅਗਸਤ 8, 2012.