ਕਿੰਗ ਲੀਅਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
"King Lear and the Fool in the Storm" by William Dyce (1806–1864)

ਕਿੰਗ ਲੀਅਰ ਵਿਲੀਅਮ ਸ਼ੈਕਸਪੀਅਰ ਦੀ ਲਿਖੀ ਇੱਕ ਤਰਾਸਦੀ ਹੈ। ਟਾਈਟਲ ਵਾਲੇ ਨਾਮ ਵਾਲਾ ਪਾਤਰ ਆਪਣੀਆਂ ਤਿੰਨ ਵਿੱਚੋਂ ਦੋ ਚਾਪਲੂਸ ਬੇਟੀਆਂ ਨੂੰ ਜਾਇਦਾਦ ਦੇਕੇ ਸਭਨਾਂ ਲਈ ਦੁਖ ਦਾ ਕਾਰਨ ਬਣਦਾ ਹੈ ਅਤੇ ਅੰਤ ਆਪ ਪਾਗਲ ਹੋ ਜਾਂਦਾ ਹੈ। ਇਹ ਨਾਟਕ, ਇੱਕ ਪ੍ਰਾਚੀਨ ਮਿਥਹਾਸਕ ਪੂਰਵ-ਰੋਮਨ ਸੇਲਟਿਕ ਰਾਜਾ ਬ੍ਰਿਟੇਨ ਦਾ ਲੀਅਰ ਦੀ ਕਥਾ ਉੱਤੇ ਆਧਾਰਿਤ ਹੈ। ਇਸ ਨੂੰ ਵਿਆਪਕ ਤੌਰ ਤੇ ਰੰਗ ਮੰਚ ਅਤੇ ਚਲ-ਚਿਤਰਾਂ ਲਈ ਅਧਾਰ ਬਣਾਇਆ ਗਿਆ ਹੈ, ਅਤੇ ਲੀਅਰ ਦੀ ਭੂਮਿਕਾ ਦੁਨੀਆਂ ਦੇ ਸਭ ਤੋਂ ਧਨੀ ਕਲਾਕਾਰਾਂ ਵਿੱਚੋਂ ਕਈਆਂ ਨੇ ਨਿਭਾਈ ਗਈ ਹੈ।

ਇਹ ਡਰਾਮਾ 1603 ਅਤੇ 1606 ਦੇ ਵਿੱਚ ਲਿਖਿਆ ਗਿਆ ਅਤੇ ਬਾਅਦ ਵਿੱਚ ਸੋਧਿਆ ਗਿਆ ਸੀ। ਸ਼ੈਕਸਪੀਅਰ ਦਾ ਪਹਿਲੇ ਸੰਸਕਰਨ, ਕਿੰਗ ਲੀਅਰ ਅਤੇ ਉਸਦੀਆਂ ਤਿੰਨ ਬੇਟੀਆਂ ਦੀ ਜਿੰਦਗੀ ਅਤੇ ਮੌਤ ਦੇ ਇਤਹਾਸ ਦਾ ਸੱਚਾ ਚਿਠਾ, 1608 ਵਿੱਚ ਪ੍ਰਕਾਸ਼ਿਤ ਹੋਇਆ ਸੀ। ਦ ਟਰੈਜਿਡੀ ਆਫ਼ ਕਿੰਗ ਲੀਅਰ, ਨਾਮ ਤੇ ਇੱਕ ਹੋਰ ਨਾਟਕੀ ਸੰਸਕਰਨ 1623 ਵਿੱਚ ਪਹਿਲੇ ਫੋਲੀਓ ਵਿੱਚ ਸ਼ਾਮਿਲ ਕੀਤਾ ਗਿਆ ਸੀ। ਆਧੁਨਿਕ ਸੰਪਾਦਕ ਆਮ ਤੌਰ ਤੇ ਦੋਨਾਂ ਨੂੰ ਮਿਲਾ ਕੇ ਇੱਕ ਹੋਰ ਮਿਲਗੋਭਾ ਪ੍ਰਕਾਸ਼ਿਤ ਕਰ ਦਿੰਦੇ ਹਨ, ਜਦਕਿ ਕੁੱਝ ਸੰਪਾਦਕਾਂ ਦਾ ਕਹਿਣਾ ਹੈ ਕਿ ਹਰ ਇੱਕ ਸੰਸਕਰਨ ਦੀ ਆਪਣੀ ਅੱਡਰੀ ਹੈਸੀਅਤ ਹੈ ਅਤੇ ਉਸਨੂੰ ਕਾਇਮ ਰੱਖਿਆ ਜਾਣਾ ਚਾਹੀਦਾ ਹੈ।[੧]

ਕਥਾਵਸਤੂ[ਸੋਧੋ]

ਪ੍ਰਾਚੀਨ ਸਮੇਂ ਵਿੱਚ ਕਿੰਗ ਲੀਅਰ ਇੰਗਲੈਂਡ ਦਾ ਰਾਜਾ ਸੀ। ਉਹ ਸੁਭਾਅ ਤੋਂ ਕਰੋਧੀ ਅਤੇ ਵਿਵੇਕਰਹਿਤ ਸੀ। ਬੁਢੇਪੇ ਦੇ ਕਾਰਨ ਆਪਣਾ ਰਾਜ ਆਪਣੀ ਪੁਤਰੀਆਂ ਨੂੰ ਦੇਕੇ ਉਹ ਚਿੰਤਾਮੁਕਤ ਜੀਵਨ ਬਤੀਤ ਕਰਨਾ ਚਾਹੁੰਦਾ ਸੀ। ਇਸ ਲਈ ਉਸਨੇ ਆਪਣੀ ਤਿੰਨਾਂ ਪੁਤਰੀਆਂ - ਗੋਨੇਰਿਲ, ਰੀਗਨ ਅਤੇ ਕਾਰਡੀਲੀਆ - ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਪੁੱਛਿਆ ਕਿ ਉਹ ਉਸਨੂੰ ਕਿੰਨਾ ਪਿਆਰ ਕਰਦੀਆਂ ਹਨ। ਗੋਨੇਰਿਲ ਦਾ ਵਿਆਹ ਡਿਊਕ ਆਫ਼ ਏਲਬੇਨੀ ਨਾਲ ਅਤੇ ਰੀਗਨ ਦਾ ਡਿਊਕ ਆਫ਼ ਕਾਰਨਵਾਲ ਨਾਲ ਹੋ ਚੁੱਕਿਆ ਸੀ ਅਤੇ ਡਿਊਕ ਆਫ਼ ਬਰਗੰਡੀ ਅਤੇ ਫ਼ਰਾਂਸ ਦਾ ਰਾਜਾ ਦੋਨੋਂ ਹੀ ਕਾਰਡੀਲੀਆ ਨਾਲ ਵਿਆਹ ਦੇ ਇੱਛਕ ਸਨ। ਗੋਨੇਰਿਲ ਅਤੇ ਰੀਗਨ ਨੇ ਪਿਤਾ ਦੇ ਪ੍ਰਤੀ ਆਪਣਾ ਪਿਆਰ ਖੂਬ ਵਧਾ ਚੜ੍ਹਾ ਕੇ ਜ਼ਾਹਰ ਕੀਤਾ, ਪਰ ਕਾਰਡੀਲੀਆ ਨੇ ਗਿਣੇ-ਮਿਣੇ ਸ਼ਬਦਾਂ ਵਿੱਚ ਕਿਹਾ ਕਿ ਉਹ ਆਪਣੇ ਪਿਤਾ ਨੂੰ ਓਨਾ ਹੀ ਪਿਆਰ ਕਰਦੀ ਹੈ ਜਿਨ੍ਹਾਂ ਉਚਿਤ ਹੈ, ਨਾ ਘੱਟ, ਨਾ ਜਿਆਦਾ। ਇਸ ਜਵਾਬ ਤੋਂ ਰੁੱਸ ਕੇ ਕਿੰਗ ਲਿਅਰ ਨੇ ਕਾਰਡੀਲੀਆ ਨੂੰ ਤੀਜਾ ਭਾਗ ਨਾ ਦੇਕੇ ਆਪਣੇ ਰਾਜ ਨੂੰ ਗੋਨੇਰਿਲ ਅਤੇ ਰੀਗਨ ਵਿੱਚ ਵੰਡ ਦਿੱਤਾ। ਗੋਨੇਰਿਲ ਅਤੇ ਰੀਗਨ ਨੇ ਲੀਅਰ ਅਤੇ ਉਸ ਦੇ ਸਾਥੀਆਂ ਅਤੇ ਉਨ੍ਹਾਂ ਦੇ ਸੌ ਸਾਮੰਤਾਂ ਨੂੰ ਵਾਰੀ-ਵਾਰੀ ਆਪਣੇ ਕੋਲ ਰੱਖਣ ਦਾ ਵਚਨ ਦਿੱਤਾ। ਕਾਰਡੀਲੀਆ ਫ਼ਰਾਂਸ ਦੇ ਰਾਜੇ ਦੇ ਨਾਲ ਦੇਸ਼ ਤੋਂ ਬਾਹਰ ਚੱਲੀ ਗਈ। ਜਦੋਂ ਲੀਅਰ ਆਪਣੇ ਸਾਥੀਆਂ ਸਹਿਤ ਕਰਮਵਾਰ ਗੋਨੇਰਿਲ ਅਤੇ ਰੀਗਨ ਦੇ ਕੋਲ ਰਹਿਣ ਲਈ ਗਿਆ, ਪਰ ਦੋਨਾਂ ਨੇ ਆਪਣੇ ਬਜ਼ੁਰਗ ਪਿਤਾ ਦੇ ਪ੍ਰਤੀ ਅਤਿਅੰਤ ਕਠੋਰ ਵਰਤਾਓ ਕੀਤਾ। ਨਤੀਜੇ ਵਜੋਂ ਲੀਅਰ ਰੋਹੀ ਜੰਗਲ ਵਿੱਚ ਝੱਖੜ ਅਤੇ ਵਰਖਾ ਦਾ ਕਹਿਰ ਝਲਦੇ ਹੋਏ ਬੇਚੈਨ ਭਟਕਣ ਲੱਗਿਆ ਅਤੇ ਅੰਤ ਵਿੱਚ ਪਾਗਲ ਹੋ ਗਿਆ।

ਹਵਾਲੇ[ਸੋਧੋ]

  1. (1983) The Division of the Kingdoms: Shakespeare’s Two Versions of King Lear. Oxford: Clarendon Press. ISBN 978-0-19-812950-9.