ਕੌਮਾਂਤਰੀ ਮਜ਼ਦੂਰ ਜੱਥੇਬੰਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਕੌਮਾਂਤਰੀ ਮਜ਼ਦੂਰ ਜੱਥੇਬੰਦੀ
ILO logo.svg
ਈਲੋ ਦਾ ਲੋਗੋ
ਸੰਖੇਪ ਰੂਪ ILO/ਈਲੋ
Formation ੧੯੧੯
ਕਿਸਮ ਸੰਯੁਕਤ ਰਾਸ਼ਟਰ ਏਜੰਸੀ
ਕਨੂੰਨੀ ਦਰਜਾ ਸਰਗਰਮ
ਸਦਰ ਮੁਕਾਮ ਜਨੇਵਾ, ਸਵਿਟਜ਼ਰਲੈਂਡ
ਮੁਖੀ ਗਾਏ ਰਾਈਡਰ
ਵੈੱਬਸਾਈਟ www.ilo.org

ਕੌਮਾਂਤਰੀ ਮਜ਼ਦੂਰ ਜੱਥੇਬੰਦੀ (ਈਲੋ/ILO) ਸੰਯੁਕਤ ਰਾਸ਼ਟਰ ਦੀ ਇੱਕ ਏਜੰਸੀ ਹੈ ਜੋ ਮਜ਼ਦੂਰ ਵਰਗ ਦੇ ਮੁੱਦਿਆਂ, ਖ਼ਾਸ ਕਰਕੇ ਕੌਮਾਂਤਰੀ ਮਜ਼ਦੂਰ ਮਿਆਰਾਂ ਅਤੇ ਸਾਰੀਆਂ ਵਾਸਤੇ ਸੁਘੜ ਕੰਮ , ਨਾਲ਼ ਨਜਿੱਠਦੀ ਹੈ।[੧] ਸੰਯੁਕਤ ਰਾਸ਼ਟਰ ਦੇ ੧੯੩ ਮੈਂਬਰਾਂ ਵਿੱਚੋਂ ੧੮੫ ਈਲੋ ਦੇ ਮੈਂਬਰ ਹਨ।

੧੯੬੯ ਵਿੱਚ ਇਸ ਜੱਥੇਬੰਦੀ ਨੂੰ ਵਰਗਾਂ ਵਿਚਕਾਰ ਅਮਨ ਵਧਾਉਣ, ਮਜ਼ਦੂਰਾਂ ਲਈ ਇਨਸਾਫ਼ ਲਿਆਉਣ ਅਤੇ ਹੋਰ ਵਿਕਾਸਸ਼ੀਲ ਦੇਸ਼ਾਂ ਨੂੰ ਤਕਨੀਕੀ ਸਹਾਇਤਾ ਮੁਹੱਈਆ ਕਰਾਉਣ ਕਰਕੇ ਨੋਬਲ ਸ਼ਾਂਤੀ ਪੁਰਸਕਾਰ ਮਿਲਿਆ ਸੀ।[੨]

ਈਲੋ ਉਹਨਾਂ ਇਕਾਈਆਂ ਖ਼ਿਲਾਫ਼ ਸ਼ਿਕਾਇਤਾਂ ਦਰਜ ਕਰਦਾ ਹੈ ਜੋ ਕੌਮੀ ਕਨੂੰਨਾਂ ਦੀ ਉਲੰਘਣਾ ਕਰਦੇ ਹਨ; ਪਰ ਇਹ ਸਰਕਾਰਾਂ ਉੱਤੇ ਸਜ਼ਾਵਾਂ ਨਹੀਂ ਲਾਗੂ ਕਰਦਾ।[੩]

ਹਵਾਲੇ

  1. ILO Decent Work Agenda. Ilo.org. Retrieved on 2 June 2012.
  2. "The Nobel Peace Prize 1969". Nobelprize.org. http://nobelprize.org/peace/laureates/1969/labour-history.html. Retrieved on 5 July 2006. 
  3. Government's recent labour interventions highly unusual, experts say. Cbc.ca (13 October 2011). Retrieved on 2 June 2012.