ਕੌਰ ਚੰਦ ਰਾਹੀ
ਕੌਰ ਚੰਦ ਰਾਹੀ ਪੰਜਾਬ ਦੇ ਮਾਲਵੇ ਦਾ ਕਿੱਸਾ ਕਵੀ ਤੇ ਗਲਪਕਾਰ ਹੋਇਆ ਹੈ। ਉਸ ਦਾ ਜਨਮ 4 ਅਗਸਤ 1920 ਨੂੰ ਉਸਦੇ ਨਾਨਕਾ ਪਿੰਡ ਚੰਦ ਭਾਨ ਵਿਖੇ ਹੋਇਆ। ਲੇਖਕ ਦਾ ਆਪਣਾ ਪਿੰਡ ਧੌਲਾ ਹੈ। ਧੌਲਾ ਪਿੰਡ ਨਾਭਾ ਰਿਆਸਤ , ਜਿਲ੍ਹਾ ਸੰਗਰੂਰ ਵਿੱਚ ਪੈਂਦਾ ਹੈ। ਕੌਰ ਚੰਦ ਰਾਹੀ ਨੂੰ ਮਾਲਵੇ ਵਿੱਚ 'ਕਬਿੱਤਾਂ ਵਾਲੇ ਕਵੀ ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਲੇਖਕ ਨੇ ਆਪਣੀਆਂ ਰਚਨਾਵਾਂ ਵਿੱਚ ਬਹੁਤ ਸਾਰੇ ਛੰਦਾਂ ਦੋਹਿਰਾ , ਬੈਂਤ ,ਕਬਿੱਤ, ਕੋਰੜਾ,ਕੁੰਡਲੀਆਂ ਆਦਿ ਦੀ ਵਰਤੋਂ ਕੀਤੀ ਹੈ। ਕੌਰ ਚੰਦ ਰਾਹੀ ਦੀ ਰਚਨਾ 'ਮਾਲਕੋਂਸ ' ਨੂੰ ਪੰਜਾਬੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਸਰਵੋਤਮ ਰਚਨਾ ਦਾ ਐਵਾਰਡ 1985 ਵਿੱਚ ਮਿਲਿਆ । ਪੰਜਾਬੀ ਸਾਹਿਤ ਅਕਾਦਮੀ ਚੰਡੀਗੜ੍ਹ ਨੇ 1991 ਵਿੱਚ ਕੌਰ ਚੰਦ ਰਾਹੀ ਨੂੰ ਸਨਮਾਨਿਆ।
ਰਚਨਾਵਾਂ
[ਸੋਧੋ]1.ਮੋਤੀਆਂ ਦਾ ਮੀਂਹ (ਕਾਵਿ ਸੰਗ੍ਰਹਿ) 2.ਬਿਰਹਨ 3.ਸੁਨੇਹਾ
ਕਿੱਸਾ ਕਾਵਿ
[ਸੋਧੋ]4.ਕਿੱਸਾ ਪੂਰਨ ਭਗਤ 5.ਕਿੱਸਾ ਸੋਹਣੀ ਮਹੀਂਵਾਲ 6.ਕਿੱਸਾ ਹੀਰ ਰਾਂਝਾ
ਗਲਪ ਰਚਨਾਵਾਂ
[ਸੋਧੋ]7.ਕਾਲੇ ਘੋੜੇ ਦੇ ਸਵਾਰ (ਨਾਵਲ) 8.ਕਾਲੇ ਕਾਵਾਂ ਦੀ ਦਾਸਤਾਨ (ਨਾਵਲ) 9. ਕੋਲਿਆਂ ਦੇ ਦਲਾਲ (ਨਾਵਲ) 10. ਸੱਤ ਇਕਵੰਜਾ (ਕਹਾਣੀ ਸੰਗ੍ਰਹਿ) [1]
ਹਵਾਲੇ
[ਸੋਧੋ]- ↑ ਪੁਸਤਕ -ਕੌਰ ਚੰਦ ਰਾਹੀ ਜੀਵਨ ਤੇ ਰਚਨਾ,ਲੇਖਕ- ਡਾ.ਅਮਰ ਕੋਮਲ,ਪ੍ਰਕਾਸ਼ਕ -ਪਬਲੀਕੇਸ਼ਨ ਬਿਊਰੋ,ਪੰਜਾਬੀ ਯੂਨੀਵਰਸਿਟੀ ਪਟਿਆਲਾ,ਪੰਨਾ ਨੰਬਰ 1,4,17-24,35,99-105,109,ਸੰਨ-2013