ਕ੍ਰਿਟੀਕਲ ਥਿਓਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਕ੍ਰਿਟੀਕਲ ਥਿਓਰੀ (ਅੰਗਰੇਜ਼ੀ: Critical theory) ਇੱਕ ਚਿੰਤਨ ਸੰਪਰਦਾ ਹੈ ਜੋ ਸਮਾਜਿਕ ਵਿਗਿਆਨਾਂ ਵਿੱਚਲੇ ਗਿਆਨ ਦਾ ਪ੍ਰਯੋਗ ਕਰਕੇ ਸਮਾਜ ਅਤੇ ਸੰਸਕ੍ਰਿਤੀ ਦਾ ਆਲੋਚਨਾਤਮਕ ਅਧਿਅਨ ਕਰਨ ਉੱਤੇ ਜੋਰ ਦਿੰਦਾ ਹੈ। ਇੱਕ ਧਾਰਨਾ ਵਜੋਂ ਕ੍ਰਿਟੀਕਲ ਥਿਓਰੀ ਦੇ ਵੱਖ ਵੱਖ ਮੁਢ ਅਤੇ ਇਤਿਹਾਸ ਦੇ ਧਾਰਨੀ ਦੋ ਅਰਥ ਹਨ। ਪਹਿਲੀ ਦਾ ਜਨਮ ਸਮਾਜ ਸ਼ਾਸਤਰ ਵਿੱਚ ਹੋਇਆ ਅਤੇ ਦੂਜੀ ਦਾ ਸਾਹਿਤਕ ਆਲੋਚਨਾ ਵਿੱਚ। ਮਗਰਲੀ ਵਿੱਚ, ਇਸਦਾ ਇਸਤੇਮਾਲ ਇੱਕ ਵਿਆਪਕ ਧਾਰਨਾ ਵਜੋਂ ਕੀਤਾ ਜਾਂਦਾ ਹੈ ਜਿਸ ਵਿੱਚ ਉਹ ਸਭ ਸਿਧਾਂਤ ਆ ਜਾਂਦੇ ਹਨ ਜਿਹੜੇ ਵੀ ਆਲੋਚਨਾ ਉੱਤੇ ਸਥਾਪਤ ਹੋਣ ਦਾ ਦਾਹਵਾ ਕਰਦੇ ਹਨ। ਇਸ ਪ੍ਰਕਾਰ, ਵਿਚਾਰਕ ਮੈਕਸ ਹੋਰਖੇਮਰ ਸਿਧਾਂਤ ਨੂੰ ਉਥੋਂ ਤੱਕ ਕ੍ਰਿਟੀਕਲ ਮੰਨਦਾ ਹੈ ਜਿਸ ਹੱਦ ਇਹ "ਮਨੁੱਖਾਂ ਨੂੰ ਉਨ੍ਹਾਂ ਹਾਲਤਾਂ ਤੋਂ ਅਜ਼ਾਦ ਕਰਵਾਉਣਾ ਲੋਚਦਾ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਗੁਲਾਮ ਬਣਾਇਆ ਹੋਇਆ ਹੈ।"[੧]

ਹਵਾਲੇ[ਸੋਧੋ]

  1. (Horkheimer 1982, 244)
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png