ਕ੍ਰਿਪਸ ਮਿਸ਼ਨ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਕ੍ਰਿਪਸ ਮਿਸ਼ਨ 22 ਮਾਰਚ, 1942 ਦੇ ਦਿਨ ਕਰਾਚੀ ਵਿਚ ਸਰ ਸਟੈਫ਼ੋਰਡ ਕ੍ਰਿਪਸ ਦੀ ਅਗਵਾਈ ਹੇਠ ਤਿੰਨ ਬਰਤਾਨਵੀ ਵਜ਼ੀਰਾਂ ਦਾ ਇਕ ਸਰਕਾਰੀ ਨੁਮਾਇੰਦਾ ਕਮਿਸ਼ਨ ਪਹੁੰਚਿਆ ਕਿਉਂਂਕੇ ਭਾਰਤ ਵਿਚ ਅਹਿਮ ਸਿਆਸੀ ਤਬਦੀਲੀ ਨੂੰ ਨਾਲ ਲੈ ਕੇ ਆਇਆ। ਦਿੱਲੀ ਪਹੁੰਚ ਕੇ 23 ਮਾਰਚ, 1942 ਨੂੰ ਇਸ ਨੇ ਭਾਰਤੀਆਂ ਨੂੰ ਡੋਮੀਨੀਅਨ ਸਟੇਟਸ ਦੀ ਪੇਸ਼ਕਸ਼ ਕੀਤੀ। ਇਸ ਵਿਚ ਹਿੰਦੂਆਂ ਅਤੇ ਮੁਸਲਮਾਨਾਂ ਦੇ ਹੱਕਾਂ ਦੀ ਰਾਖੀ ਕੀਤੀ ਗਈ ਸੀ ਪਰ ਸਿੱਖਾਂ ਸਬੰਧੀ ਕੋਈ ਚਰਚਾ ਨਹੀਂ ਸੀ। ਕ੍ਰਿਪਸ ਮਿਸ਼ਨ ਨਾਲ ਗੱਲਬਾਤ ਕਰਨ ਲਈ ਸਿੱਖਾਂ ਵੱਲੋ ਬਣਾਈ ਕਮੇਟੀ ਵਿਚ ਮਾਸਟਰ ਤਾਰਾ ਸਿੰਘ, ਸਰ ਜੋਗਿੰਦਰ ਸਿੰਘ ਅਤੇ ਸ. ਉਜਲ ਸਿੰਘ ਅਤੇ ਸਰਦਾਰ ਬਲਦੇਵ ਸਿੰਘ[੧] ਵੀ ਸਨ। 24 ਤੋਂ 29 ਮਾਰਚ ਤਕ ਨਵੀਂ ਦਿੱਲੀ ਵਿਚ, ਭਾਰਤ ਭਰ ਦੀਆਂ ਸਿਆਸੀ ਪਾਰਟੀਆਂ ਦੇ ਮੁਖੀ ਆਗੂਆਂ ਨਾਲ ਕ੍ਰਿਪਸ ਦੀਆਂ ਮੁਲਾਕਾਤਾਂ ਹੁੰਦੀਆਂ ਰਹੀਆਂ। ਇਸੇ ਕਰ ਕੇ ਇਹਨਾਂ ਦਿਨਾਂ ਵਿਚ ਵਹਿਲਾ ਕਲਾਂ ਵਿਚ ਹੋਣ ਵਾਲੀ ਅਕਾਲੀ ਕਾਨਫ਼ਰੰਸ ਵੀ ਮੁਲਤਵੀ ਕਰਨੀ ਪਈ।

ਹਵਾਲੇ[ਸੋਧੋ]