ਕੰਧਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਕੰਧਾਰ ਅਫਗਾਨਿਸਤਾਨ ਦਾ ਤੀਜਾ ਮੁੱਖ ਸ਼ਹਿਰ ਅਤੇ ਇਸੇ ਨਾਮ ਦੇ ਸੂਬੇ ਦੀ ਰਾਜਧਾਨੀ ਹੈ। ਇਹ 31 ਡਿਗਰੀ 27 ਮਿੰਟ ਉੱਤਰੀ ਅਕਸਾਂਸ਼ ਤੋਂ 64 ਡਿਗਰੀ 43ਮਿੰਟ ਪੂਰਬੀ ਦੇਸ਼ਾਂਤਰ ਉੱਤੇ ਕਾਬਲ ਤੋਂ 280 ਮੀਲ ਦੱਖਣ-ਪੱਛਮ ਵਿੱਚ ਸਮੁੰਦਰੀ ਸਤਹ ਤੋਂ 3,462 ਫੁੱਟ ਦੀ ਉਚਾਈ ਉੱਤੇ ਵਸਿਆ ਹੋਇਆ ਹੈ। ਇਹ ਸ਼ਹਿਰ ਟਰਨਾਕ ਅਤੇ ਅਰਗੰਦਾਬ ਨਦੀਆਂ ਦੇ ਉਪਜਾਊ ਮੈਦਾਨ ਦੇ ਵਿਚਾਲੇ ਸਥਿੱਤ ਹੈ ਜਿੱਥੇ ਨਹਿਰਾਂ ਦੁਆਰਾ ਸਿੰਚਾਈ ਹੁੰਦੀ ਹੈ ਪਰ ਇਸਦਾ ਉੱਤਰੀ ਹਿੱਸਾ ਉਜਾੜ ਹੈ। ਨੇੜੇ ਦੇ ਨਵੇਂ ਢੰਗ ਨਾਲ ਸੇਂਜੂ ਮੈਦਾਨਾਂ ਵਿੱਚ ਫਲ, ਕਣਕ, ਜੌਂ, ਦਾਲਾਂ, ਮਜੀਠ, ਹਿੰਗ, ਤੰਮਾਕੂ ਆਦਿ ਫਸਲਾਂ ਉਗਾਈਆਂ ਜਾਂਦੀਆਂ ਹਨ। ਕੰਧਾਰ ਤੋਂ ਨਵੇਂ ਚਮਨ ਤੱਕ ਰੇਲਮਾਰਗ ਹੈ ਅਤੇ ਉੱਥੇ ਤੱਕ ਪਾਕਿਸਤਾਨ ਦੀ ਰੇਲ ਜਾਂਦੀ ਹੈ। ਪ੍ਰਾਚੀਨ ਕੰਧਾਰ ਤਿੰਨ ਮੀਲ ਵਿੱਚ ਵਸਿਆ ਹੈ ਜਿਸਦੇ ਚਾਰੇ ਪਾਸੇ 24 ਫੁੱਟ ਚੌੜੀ ਅਤੇ 10 ਫੁੱਟ ਡੂੰਘੀ ਖਾਈ ਅਤੇ 27 ਫੁੱਟ ਉੱਚੀ ਕੰਧ ਹੈ। ਇਸ ਸ਼ਹਿਰ ਦੇ ਛੇ ਦਰਵਾਜ਼ੇ ਹਨ ਜਿਨ੍ਹਾਂ ਵਿਚੋਂ ਦੋ ਪੂਰਬ, ਦੋ ਪੱਛਮ, ਇੱਕ ਉੱਤਰ ਅਤੇ ਇੱਕ ਦੱਖਣ ਵਿੱਚ ਹੈ। ਮੁੱਖ ਸੜਕਾਂ 40 ਫੁੱਟ ਤੋਂ ਵੱਧ ਚੌੜੀਆਂ ਹਨ। ਕੰਧਾਰ ਚਾਰ ਸਪੱਸ਼ਟ ਭਾਗਾਂ ਵਿੱਚ ਵੰਡਿਆ ਹੋਇਆ ਹੈ ਜਿਨ੍ਹਾਂ ਵਿੱਚ ਵੱਖ-ਵੱਖ ਜਾਤੀਆਂ (ਕਬੀਲਿਆਂ) ਦੇ ਲੋਕ ਰਹਿੰਦੇ ਹਨ। ਇਹਨਾਂ ਵਿੱਚ ਚਾਰ - ਦੁਰਾਨੀ, ਘਿਲਜਾਈ, ਪਾਰਸਿਵਨ ਅਤੇ ਕਾਕਾਰ - ਪ੍ਰਸਿੱਧ ਹਨ।

ਇੱਥੇ ਵਰਖਾ ਕੇਵਲ ਠੰਡ ਵਿੱਚ ਬਹੁਤ ਘੱਟ ਮਾਤਰਾ ਵਿੱਚ ਹੁੰਦੀ ਹੈ। ਗਰਮੀ ਜ਼ਿਆਦਾ ਪੈਂਦੀ ਹੈ। ਇਹ ਸਥਾਨ ਫਲਾਂ ਲਈ ਪ੍ਰਸਿੱਧ ਹੈ। ਇਹ ਅਫਗਾਨਿਸਤਾਨ ਦਾ ਇੱਕ ਪ੍ਰਧਾਨ ਵਪਾਰਕ ਕੇਂਦਰ ਹੈ। ਇੱਥੋਂ ਭਾਰਤ ਨੂੰ ਸੁੱਕੇ ਮੇਵੇ ਨਿਰਿਆਤ ਹੁੰਦੇ ਹਨ। ਇੱਥੇ ਦੇ ਧਨੀ ਵਪਾਰੀ ਹਿੰਦੂ ਹਨ। ਨਗਰ ਵਿੱਚ ਲੱਗਭੱਗ 200 ਮਸਜਿਦਾਂ ਹਨ। ਦਰਸ਼ਨੀ ਥਾਂ ਹਨ: ਅਹਿਮਦਸ਼ਾਹ ਦਾ ਮਕਬਰਾ ਅਤੇ ਇੱਕ ਮਸਜਦ ਜਿਸ ਵਿੱਚ ਮੁਹੰਮਦ ਸਾਹਿਬ ਦਾ ਕੁੜਤਾ ਰੱਖਿਆ ਹੈ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png