ਖਮਾਣੋਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਖਮਾਣੋਂ
ਪਿੰਡ
ਪੰਜਾਬ
ਖਮਾਣੋਂ
ਪੰਜਾਬ, ਭਾਰਤ ਵਿੱਚ ਸਥਿੱਤੀ
Coordinates: 30°49′N 76°21′E / 30.82°N 76.35°E / 30.82; 76.35
ਦੇਸ਼  ਭਾਰਤ
ਰਾਜ ਪੰਜਾਬ
ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ
ਬਲਾਕ ਖਮਾਣੋਂ
ਭਾਸ਼ਾਵਾਂ
 • ਸਰਕਾਰੀ ਪੰਜਾਬੀ
ਟਾਈਮ ਜ਼ੋਨ ਭਾਰਤੀ ਮਿਆਰੀ ਸਮਾਂ (UTC+5:30)

ਖਮਾਣੋਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ (ਪੰਜਾਬ) ਵਿੱਚ ਇੱਕ ਨਗਰ ਪੰਚਾਇਤ ਹੈ| ਖਮਾਣੋਂ ਲੁਧਿਆਣੇ ਅਤੇ ਚੰਡੀਗੜ੍ਹ ਨੂੰ ਜੋੜਦੀ ਸੜਕ ਦੇ ਉੱਤੇ ਵੱਸਿਆ ਹੋਇਆ ਹੈ| ਖਮਾਣੋਂ ਕਸਬਾ ਤੇ ਬਲਾਕ ਵੀ ਹੈ ਤੇ ਤਹਿਸੀਲ ਹੈਡਕੁਆਰਟਰ ਵੀ। ਇਸ ਬਲਾਕ ਵਿੱਚ ੭੬ ਪਿੰਡ ਹਨ। ਇਸ ਬਲਾਕ ਵਿੱਚ ਕੋਈ ਵੀ ਵੱਡੀ ਸਨਅਤ ਨਹੀਂ ਹੈ। ਝੋਨਾ ਤੇ ਕਣਕ ਮੁੱਖ ਫਸਲਾਂ ਹਨ। ਪੁਰਾਤੱਤਵ ਵਿਭਾਗ ਵੱਲੋਂ ਖੋਜੇ ਗਏ ਕੁਝ ਅਵਸ਼ੇਸ਼ ਪਿੰਡ ਸੰਘੋਲ ਵਿੱਚ ਹਨ ਜੋ ਕਿ ਇਸ ਬਲਾਕ ਦਾ ਹਿੱਸਾ ਹੈ। ਇਸ ਬਲਾਕ ਵਿੱਚ ਫਤਿਹਗੜ੍ਹ ਸਾਹਿਬ ਸੈਂਟਰਲ ਕੋਅਪਰੇਟਿਵ ਬੈਂਕ ਦੀਆਂ ੭ ਬਰਾਂਚਾਂ ਤੇ ਪਰਾਇਮਰੀ ਐਗਰੀਕਲਚਰਲ ਲੈਂਡ ਡਿਵੈਲਪਮੈਂਟ ਬੈਂਕ ਦੀ ਇੱਕ ਬਰਾਂਚ ਹੈ। ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹਾ ਬਣਨ ਨਾਲ ਖਮਾਣੋਂ ਨੂੰ ਸਬ-ਡਿਵੀਜ਼ਨ ਬਣਾ ਦਿੱਤਾ ਗਿਆ। ਇਸ ਤਰਾਂ ਇਸ ਸਬ ਡਿਵੀਜ਼ਨ ਵਿੱਚ ਹੁਣ ੭੬ ਪਿੰਡ ਹਨ। ਤਿੰਨ ਪਿੰਡ ਖਮਾਣੋਂ ਕਲਾਂ,ਖਮਾਣੋਂ ਖੁਰਦ ਤੇ ਖਮਾਣੋਂ ਕਾਮਲੀ ਨੂੰ ਮਿਲਾ ਕੇ ਨਗਰ ਖਮਾਣੋਂ ਨਗਰ ਪੰਚਾਇਤ ਬਣਾਈ ਗਈ ਹੈ। ੧੭੬੩ ਵਿੱਚ ਸਰਹੰਦ ਦੇ ਸੂਬੇਦਾਰ ਨੂੰ ਹਰਾਉਣ ਤੋਂ ਬਾਦ ਹਯਾਤਪੁਰ ਦਾ ਕਿਲਾ ਜਿੱਥੇ ਹੁਣ ਪਿੰਡ ਖਮਾਣੋਂ ਖੁਰਦ ਸਥਿਤ ਹੈ ਡਾਲੇਵਾਲੀਆ ਮਿਸਲ ਦੇ ਹਿੱਸੇ ਆਇਆ। ਖਮਾਣੋਂ ਕਸਬੇ ਦਾ ਨਾਂ ਸੂਬੇਦਾਰ ਸਰਹੰਦ ਦੀ ਭਤੀਜੀ ਬੇਗਮ ਖੇਮੋ ਦੇ ਨਾਂ ਤੇ ਦੱਸਿਆ ਜਾਂਦਾ ਹੈ ਜਿਸ ਨੂੰ ਇਹ ਪਿੰਡ ਦਾਜ ਵਿੱਚ ਮਿਲੇ ਸਨ ਅਤੇ ਸਿਖਾਂ ਨੇ ਆਪਣੀ ਰਵਾਇਤ ਅਨੁਸਾਰ ਔਰਤ ਹੋਣ ਕਾਰਨ ਬੇਗਮ ਦੀ ਜਾਨ ਬਖਸ਼ੀ ਕਰਕੇ ਉਸ ਨੂੰ ਉਸ ਦੀ ਇੱਛਾ ਅਨੁਸਾਰ ਬਹੋਲਪੁਰ ਵਿਖੇ ਸੁਰੱਖਿਅਤ ਪਹੁੰਚਾਇਆ ।

ਜਨ-ਅੰਕੜੇ[ਸੋਧੋ]

੨੦੦੧ ਦੀ ਜਨਗਨਣਾ ਦੇ ਅਨੁਸਾਰ ਖਮਾਣੋਂ ਦੀ ਜਨਸੰਖਿਆ ੮,੮੭੬ ਹੈ| ਖਮਾਣੋਂ ਵਿੱਚ ੭੦% ਲੋਕ ਪੜ੍ਹੇ ਲਿੱਖੇ ਹਨ ਜਦ ਕਿ ਪੂਰੇ ਭਾਰਤ ਵਿੱਚ ੫੯.੫% ਲੋਕ ਪੜ੍ਹੇ ਲਿੱਖੇ ਹਨ| ਬੰਦਿਆਂ ਵਿੱਚੋਂ ੭੨% ਅਤੇ ਔਰਤਾਂ ਵਿੱਚੋਂ ੬੭% ਪੜ੍ਹੀਆਂ ਲਿੱਖੀਆਂ ਹਨ| ਖਮਾਣੋਂ ਦੀ ੧੧% ਜਨਸੰਖਿਆ ੬ ਸਾਲ ਦੀ ਉਮਰ ਤੋਂ ਛੋਟੀ ਹੈ|


ਹਵਾਲੇ