ਖ਼ਲੀਲ ਜਿਬਰਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਖ਼ਲੀਲ ਜਿਬਰਾਨ

ਖ਼ਲੀਲ ਜਿਬਰਾਨ (ਅਰਬੀ ਭਾਸ਼ਾ: جبران خليل جبران‎, ਜਿਬਰਾਨ ਖ਼ਲੀਲ ਜਿਬਰਾਨ; 6 ਜਨਵਰੀ 1883 –10 ਅਪਰੈਲ 1931), ਲਿਬਨਾਨੀ ਅਮਰੀਕੀ ਕਲਾਕਾਰ, ਸ਼ਾਇਰ ਅਤੇ ਲੇਖਕ ਸਨ। ਖ਼ਲੀਲ ਜਿਬਰਾਨ ਆਧੁਨਿਕ ਲਿਬਨਾਨ ਦੇ ਸ਼ਹਿਰ ਬਸ਼ਾਰੀ ਵਿੱਚ ਪੈਦਾ ਹੋਏ ਜੋ ਉਸ ਜ਼ਮਾਨੇ ਵਿੱਚ ਸਲਤਨਤ ਉਸਮਾਨੀਆ ਵਿੱਚ ਸ਼ਾਮਿਲ ਸੀ। ਉਹ ਨੌਜਵਾਨੀ ਵਿੱਚ ਆਪਣੇ ਖ਼ਾਨਦਾਨ ਦੇ ਨਾਲ ਅਮਰੀਕਾ ਹਿਜਰਤ ਕਰ ਗਏ ਅਤੇ ਉਥੇ ਕਲਾ ਦੀ ਤਾਲੀਮ ਦੇ ਬਾਅਦ ਅਪਣਾ ਸਾਹਿਤਕ ਸਫ਼ਰ ਸ਼ੁਰੂ ਕੀਤਾ। ਖ਼ਲੀਲ ਜਿਬਰਾਨ ਆਪਣੀ ਕਿਤਾਬ ਪੈਗੰਬਰ (The Prophet) ਦੀ ਵਜ੍ਹਾ ਨਾਲ ਆਲਮੀ ਤੌਰ ਤੇ ਮਸ਼ਹੂਰ ਹੋਏ। ਇਹ ਕਿਤਾਬ 1923 ਵਿੱਚ ਪ੍ਰਕਾਸ਼ਿਤ ਹੋਈ ਅਤੇ ਇਹ ਅੰਗਰੇਜ਼ੀ ਵਿੱਚ ਲਿਖੀ ਗਈ ਸੀ। ਇਹ ਦਾਰਸ਼ਨਿਕ ਲੇਖਾਂ ਦਾ ਇੱਕ ਸੰਗ੍ਰਹਿ ਹੈ ਅਤੇ ਪਹਿਲਾਂ ਪਹਿਲਾਂ ਇਸ ਦੀ ਤਕੜੀ ਆਲੋਚਨਾ ਹੋਈ ਮਗਰ ਫਿਰ ਇਹ ਕਿਤਾਬ 1930 ਵਿੱਚ ਬੜੀ ਮਸ਼ਹੂਰ ਹੋ ਗਈ, ਅਤੇ ਬਾਅਦ ਨੂੰ 60 ਦੇ ਦਹਾਕੇ ਵਿੱਚ ਇਹ ਸਭ ਤੋਂ ਜ਼ਿਆਦਾ ਪੜ੍ਹੀ ਜਾਣੇ ਵਾਲੀ ਕਿਤਾਬ ਬਣ ਗਈ।[1][2] ਇਹ ਖ਼ਿਆਲ ਕਿਆ ਜਾਂਦਾ ਹੈ ਕਿ ਜਿਬਰਾਨ ਵਿਲੀਅਮ ਸ਼ੈਕਸਪੀਅਰ ਅਤੇ ਤਾਓਵਾਦ ਦੇ ਬਾਨੀ ਲਾਓ ਜ਼ੇ ਦੇ ਬਾਦ ਤਾਰੀਖ਼ ਵਿੱਚ ਤੀਸਰੇ ਸਭ ਤੋਂ ਜ਼ਿਆਦਾ ਪੜ੍ਹੇ ਜਾਣ ਵਾਲੇ ਸ਼ਾਇਰ ਹਨ।[2]

ਮੁਢਲਾ ਜੀਵਨ[ਸੋਧੋ]

ਲਿਬਨਾਨ ਵਿੱਚ[ਸੋਧੋ]

ਜਿਬਰਾਨ ਈਸਾਈ ਬਹੁਗਿਣਤੀ ਵਾਲੇ ਸ਼ਹਿਰ ਬਸ਼ਾਰੀ ਵਿੱਚ ਪੈਦਾ ਹੋਏ। ਇਹ ਖੇਤਰ ਉਦੋਂ ਸਲਤਨਤ ਉਸਮਾਨੀਆ ਦੀ ਰਿਆਸਤ ਵਿੱਚ ਸੀ। ਜਿਬਰਾਨ ਦੀ ਮਾਂ ਕਾਮਿਲਾ ਦੀ ਉਮਰ 30 ਸਾਲ ਸੀ ਜਦੋਂ ਜਿਬਰਾਨ ਦੀ ਜਨਮ ਹੋਇਆ। ਉਸਦੇ ਪਿਤਾ ਜੀ ਜਿਨ੍ਹਾਂ ਨੂੰ ਖ਼ਲੀਲ ਦੇ ਨਾਮ ਵਲੋਂ ਜਾਣਿਆ ਜਾਂਦਾ ਹੈ ਕਾਮਿਲਾ ਦੇ ਤੀਸਰੇ ਪਤੀ ਸਨ।[3] ਗ਼ੁਰਬਤ ਦੀ ਵਜ੍ਹਾ ਨਾਲ ਜਿਬਰਾਨ ਨੇ ਸਕੂਲ ਜਾਂ ਮਦਰਸੇ ਤੋਂ ਮੁਢਲੀ ਪੜ੍ਹਾਈ ਹਾਸਲ ਨਹੀਂ ਕੀਤੀ, ਲੇਕਿਨ ਪਾਦਰੀਆਂ ਦੇ ਕੋਲੋਂ ਬਾਈਬਲ ਪੜ੍ਹੀ। ਉਨ੍ਹਾਂ ਨੇ ਅਰਬੀ ਅਤੇ ਸ਼ਾਮੀ ਜ਼ਬਾਨ ਵਿੱਚ ਬਾਈਬਲ ਦਾ ਮੁਤਾਲਿਆ ਕੀਤਾ ਅਤੇ ਤਫ਼ਸੀਰ ਪੜ੍ਹੀ। ਜਿਬਰਾਨ ਦੇ ਪਿਤਾ ਪਹਿਲਾਂ ਮੁਕਾਮੀ ਤੌਰ ਉੱਤੇ ਇੱਕ ਦਵਾਖਾਨੇ ਵਿੱਚ ਨੌਕਰੀ ਵੀ ਕਰਦੇ ਸਨ, ਲੇਕਿਨ ਬੇਤਹਾਸ਼ਾ ਜੂਆ ਖੇਡਣ ਦੀ ਵਜ੍ਹਾ ਨਾਲ ਕਰਜ਼ਦਾਰ ਹੋ ਗਏ ਅਤੇ ਫਿਰ ਸਲਤਨਤ ਉਸਮਾਨੀਆ ਦੀ ਰਿਆਸਤ ਦੇ ਮੁਕਾਮੀ ਪ੍ਰਬੰਧਕ ਦੇ ਤੌਰ ਤੇ ਨੌਕਰੀ ਕੀਤੀ।[4][5] ਉਸ ਜ਼ਮਾਨੇ ਵਿੱਚ ਜਿਸ ਅਹੁਦੇ ਉੱਤੇ ਉਹ ਫ਼ਾਇਜ਼ ਹੋਏ ਉਹ ਇੱਕ ਦਸਤੇ ਦੇ ਸਿਪਹਸਾਲਾਰ ਦਾ ਸੀ, ਜਿਸਨੂੰ ਜੰਗਜੂ ਸਰਦਾਰ ਵੀ ਕਿਹਾ ਜਾਂਦਾ ਸੀ। 1891 ਦੇ ਦੌਰ ਵਿੱਚ ਜਿਬਰਾਨ ਦੇ ਪਿਤਾ ਦੇ ਖਿਲਾਫ਼ ਜਨਤਕ ਸ਼ਿਕਾਇਤਾਂ ਦਾ ਅੰਬਾਰ ਲੱਗ ਗਿਆ ਅਤੇ ਰਿਆਸਤ ਨੂੰ ਉਨ੍ਹਾਂ ਨੂੰ ਮੁਅੱਤਲ ਕਰਨਾ ਪਿਆ ਅਤੇ ਨਾਲ ਹੀ ਉਨ੍ਹਾਂ ਦੀ ਆਪਣੇ ਅਮਲੇ ਸਮੇਤ ਜਾਂਚ ਪੜਤਾਲ ਦੇ ਅਮਲ ਵਿੱਚੋਂ ਗੁਜਰਨਾ ਪਿਆ।[6] ਜਿਬਰਾਨ ਦੇ ਬਾਪ ਕ਼ੈਦ ਕਰ ਲਏ ਗਏ।[2] ਅਤੇ ਉਨ੍ਹਾਂ ਦੀ ਖ਼ਾਨਦਾਨੀ ਜਾਇਦਾਦ ਸਰਕਾਰ ਨੇ ਜ਼ਬਤ ਕਰ ਲਈ ਗਈ। ਇਸ ਵਜ੍ਹਾ ਨਾਲ ਕਾਮਿਲ ਅਤੇ ਜਿਬਰਾਨ ਨੇ ਅਮਰੀਕਾ ਪਰਵਾਸ ਦਾ ਫੈਸਲਾ ਕੀਤਾ ਜਿੱਥੇ ਕਾਮਿਲਾ ਦੇ ਭਰਾ ਦੀ ਰਿਹਾਇਸ਼ ਸੀ। ਭਾਵੇਂ ਜਿਬਰਾਨ ਦੇ ਬਾਪ ਨੂੰ 1894 ਵਿੱਚ ਰਿਹਾ ਕਰ ਦਿੱਤਾ ਗਿਆ ਮਗਰ ਕਮਿਲਾ ਨੇ ਜਾਣ ਦਾ ਫੈਸਲਾ ਤਰਕ ਨਾ ਕੀਤਾ ਅਤੇ 25 ਜੂਨ 1895 ਨੂੰ ਖ਼ਲੀਲ, ਉਸਦੀਆਂ ਭੈਣਾਂ ਮਾਰਿਆਨਾ ਅਤੇ ਸੁਲਤਾਨਾ, ਉਸਦੇ ਮਤਰੇਏ ਭਰਾ ਪੀਟਰ ਨੂੰ ਲੈ ਕੇ ਨਿਊਯਾਰਕ ਲਈ ਰਵਾਨਾ ਹੋ ਗਈ।[4]

ਖਲੀਲ ਜਿਬਰਾਨ, ਫੋਟੋ, ਫਰੈਡ ਹਾਲੈਂਡ ਡੇ, 1898.

ਰਚਨਾਵਾਂ[ਸੋਧੋ]

ਅਰਬੀ ਵਿੱਚ:

  • Nubthah fi Fan Al-Musiqa (ਸੰਗੀਤ, 1905)
  • Ara'is al-Muruj (ਘਾਟੀ ਦੀਆਂ ਪਰੀਆਂ, 1906)
  • Al-Arwah al-Mutamarrida (ਵਿਦਰੋਹੀ ਰੂਹਾਂ, 1908)
  • Al-Ajniha al-Mutakassira (ਟੁੱਟੇ ਖੰਭ, 1912)
  • Dam'a wa Ibtisama (ਹੰਝੂ ਤੇ ਮੁਸਕਾਨ, 1914)
  • Al-Mawakib (ਜਲੂਸ, 1919)
  • Al-‘Awāsif (ਤੂਫ਼ਾਨ, 1920)
  • Al-Bada'i' waal-Tara'if (ਨਵਾਂ ਤੇ ਅਨੋਖਾ, 1923)

ਅੰਗਰੇਜ਼ੀ ਵਿੱਚ, ਉਸਦੀ ਮੌਤ ਤੋਂ ਪਹਿਲਾਂ:

  • The Madman (1918) (downloadable free version) - ਦੀਵਾਨਾ
  • Twenty Drawings (1919) - ਵੀਹ ਚਿੱਤਰ
  • The Forerunner (1920) - ਮੋਹਰੀ
  • The Prophet (book)|The Prophet, (1923) - ਪੈਗ਼ੰਬਰ
  • Sand and Foam (1926) - ਰੇਤ ਤੇ ਝੱਗ
  • Kingdom of the Imagination (1927) -
  • Jesus, The Son of Man (1928)
  • The Earth Gods (1931) - ਧਰਤੀ ਦੇ ਦੇਵਤੇ

ਅੰਗਰੇਜ਼ੀ, ਉਸਦੀ ਮੌਤ ਉਪਰੰਤ:

  • The Wanderer (1932) - ਘੁਮੱਕੜ
  • The Garden of The Prophet (1933, ਬਾਰਬਰਾ ਯੰਗ ਨੇ ਪੂਰੀ ਕੀਤੀ) - ਪੈਗ਼ੰਬਰ ਦਾ ਚਮਨ
  • Lazarus and his Beloved (ਨਾਟਕ, 1933)

ਸੰਗ੍ਰਹਿ:

  • Prose Poems (1934) - ਨਿਬੰਧ-ਨਜ਼ਮਾਂ
  • Secrets of the Heart (1947)- ਦਿਲ ਦੇ ਭੇਤ
  • A Treasury of Kahlil Gibran (1951) - ਖਲੀਲ ਜ਼ਿਬਰਾਨ ਦਾ ਖਜ਼ਾਨਾ
  • A Self-Portrait (1959) - ਇੱਕ ਸਵੈ-ਚਿੱਤਰ
  • Thoughts and Meditations (1960) - ਸੋਚਾਂ ਤੇ ਵਿਚਾਰਾਂ
  • A Second Treasury of Kahlil Gibran (1962) - ਖਲੀਲ ਜ਼ਿਬਰਾਨ ਦਾ ਦੂਸਰਾ ਖਜ਼ਾਨਾ
  • Spiritual Sayings (1962) - ਰੂਹਾਨੀ ਕਥਨ
  • Voice of the Master (1963) - ਮੁਰਸ਼ਿਦ ਦੀ ਆਵਾਜ਼
  • Mirrors of the Soul (1965) - ਰੂਹ ਦੇ ਦਰਪਣ
  • Between Night & Morn (1972) - ਸੁਬਹ ਤੇ ਸ਼ਾਮ ਦੇ ਵਿਚਾਲੇ
  • A Third Treasury of Kahlil Gibran (1975) - ਖਲੀਲ ਜ਼ਿਬਰਾਨ ਦਾ ਤੀਸਰਾ ਖਜ਼ਾਨਾ
  • The Storm (1994) - ਤੂਫ਼ਾਨ
  • The Beloved (1994) - ਮਹਿਬੂਬ
  • The Vision (1994) - ਸੁਪਨਾ
  • Eye of the Prophet (1995) - ਪੈਗ਼ੰਬਰ ਦੀ ਅੱਖ
  • The Treasured Writings of Kahlil Gibran (1995) - ਖਲੀਲ ਜ਼ਿਬਰਾਨ ਦੀਆਂ ਅਨਮੋਲ ਲਿਖਤਾਂ

ਹੋਰ:

  • Beloved Prophet, The love letters of Khalil Gibran and Mary Haskell, and her private journal (1972, edited by Virginia Hilu) -

ਬਾਹਰਲੇ ਲਿੰਕ[ਸੋਧੋ]

ਹਵਾਲੇ[ਸੋਧੋ]

  1. Kahlil Gibran's The Prophet: Why is it so loved?, BBC News, May 12, 2012.
  2. 2.0 2.1 2.2 Acocella, Joan (January 7, 2008). "Prophet Motive". The New Yorker.
  3. "Khalil Gibran (1883–1931)", biography at Cornell University library on-line site, retrieved February 4, 2008
  4. 4.0 4.1 Cole, Juan. "Chronology of his Life". Juan Cole's Khalil Gibran Page – Writings, Paintings, Hotlinks, New Translations. Professor Juan R.I. Cole. Retrieved 2009-01-02.
  5. Walbridge, John. "Gibran, his Aesthetic, and his Moral Universe". Juan Cole's Khalil Gibran Page – Writings, Paintings, Hotlinks, New Translations. Professor Juan R.I. Cole. Retrieved 2009-01-02.
  6. Mcharek, Sana (2006-03-03). "Khalil Gibran and other Arab American Prophets" (PDF). approved thesis. Florida State University. Archived from the original (PDF) on 2009-03-04. Retrieved 2009-01-02. {{cite journal}}: Cite journal requires |journal= (help); Unknown parameter |dead-url= ignored (help)