ਖੁੰਭ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਐਮਾਨੀਟਾ ਮੁਸਕਾਰੀਆ ਨਾਂ ਦੀ ਇੱਕ ਖੁੰਭ

ਖੁੰਭ (ਜਾਂ ਖੁੰਬ) ਕਿਸੇ ਉੱਲੀ ਦਾ ਗੁੱਦੇਦਾਰ ਅਤੇ ਬੀਜਾਣੂਦਾਰ ਫਲ ਦੇਣ ਵਾਲਾ ਹਿੱਸਾ ਹੁੰਦਾ ਹੈ ਜੋ ਆਮ ਤੌਰ 'ਤੇ ਜ਼ਮੀਨ ਉਤਲੀ ਮਿੱਟੀ 'ਤੇ ਜਾਂ ਉਸ ਉੱਲੀ ਦੇ ਖਾਣੇ ਦੇ ਸਰੋਤ ਉੱਤੇ ਬਣਦਾ ਹੈ। "ਖੁੰਭ" ਦੀ ਮਿਆਰੀ ਕਿਸਮ ਫ਼ਸਲ ਦੇ ਰੂਪ 'ਚ ਉਗਾਈ ਜਾਣ ਵਾਲੀ ਚਿੱਟ-ਬਟਨੀ ਖੁੰਭ (ਅਗੈਰੀਕਸ ਬਾਈਸਪੋਰਸ) ਹੈ; ਇਸੇ ਕਰਕੇ ਖੁੰਭ ਬਹੁਤਾ ਕਰਕੇ ਉਹਨਾਂ ਉੱਲੀਆਂ ਨੂੰ ਆਖਿਆ ਜਾਂਦਾ ਹੈ ਜਿਹਨਾਂ ਵਿੱਚ ਇੱਕ ਡੰਡਲ, ਇੱਕ ਟੋਪੀ ਅਤੇ ਟੋਪੀ ਦੇ ਹੇਠਲੇ ਪਾਸੇ ਗਲਫੜੇ ਜਾਂ ਮੁਸਾਮ (ਛੇਕ) ਹੋਣ। ਇਹਨਾਂ ਛੇਕਾਂ ਵਿੱਚ ਸੂਖਮ ਬੀਜਾਣੂ ਬਣਦੇ ਹਨ ਜੋ ਉੱਲੀ ਨੂੰ ਜ਼ਮੀਨ ਜਾਂ ਕਿਸੇ ਹੋਰ ਸਤ੍ਹਾ 'ਤੇ ਅਗਾਂਹ ਵਧਣ ਵਿੱਚ ਮਦਦ ਕਰਦੇ ਹਨ।

Wikimedia Commons

ਹਵਾਲੇ[ਸੋਧੋ]