ਗੁਰੂ ਗੋਬਿੰਦ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਗੁਰੂ ਗੋਬਿੰਦ ਸਿੰਘ
ਗੁਰੂ ਗੋਬਿੰਦ ਸਿੰਘ
ਲਗਭਗ 1830 ਦੀ ਤਸਵੀਰ
ਜਨਮ ਗੋਬਿੰਦ ਰਾਇ
22 ਦਸੰਬਰ 1666
ਪਟਨਾ, ਭਾਰਤ
ਮੌਤ 7 ਅਕਤੂਬਰ 1708 (ਉਮਰ 41)
ਨੰਦੇੜ, ਭਾਰਤ
ਹੋਰ ਨਾਮ ਦਸਵੇਂ ਪਾਤਸ਼ਾਹ
ਮਸ਼ਹੂਰ ਕਾਰਜ ਖ਼ਾਲਸੇ ਦੀ ਸਥਾਪਨਾ
ਪੂਰਵ ਅਧਿਕਾਰੀ ਗੁਰੂ ਤੇਗ਼ ਬਹਾਦੁਰ
ਉੱਤਰਅਧਿਕਾਰੀ ਗੁਰੂ ਗ੍ਰੰਥ ਸਾਹਿਬ
ਜੀਵਨ ਸਾਥੀ ਮਾਤਾ ਸੁੰਦਰ ਕੌਰ ਅਤੇ ਮਾਤਾ ਸਾਹਿਬ ਕੌਰ
ਬੱਚੇ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ, ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫ਼ਤਹਿ ਸਿੰਘ
ਮਾਪੇ ਗੁਰੂ ਤੇਗ਼ ਬਹਾਦੁਰ, ਮਾਤਾ ਗੁਜਰੀ

ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਗੁਰੂ ਸਨ। ਇਹ ਸਿਖਾਂ ਦੇ 9ਵੇਂ ਗੁਰੂ ਤੇਗ਼ ਬਹਾਦੁਰ ਜੀ ਦੇ ਸਪੁੱਤਰ ਸਨ। ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ੨੨ ਦਸੰਬਰ ੧੬੬੬ ਈ: ਨੂੰ ਪਟਨਾ, ਬਿਹਾਰ ਵਿਖੇ ਮਾਤਾ ਗੁਜਰੀ ਜੀ ਦੀ ਕੁੱਖੋਂ ਹੋਇਆ।

ਜੀਵਨ[ਸੋਧੋ]

ਗੋਬਿੰਦ ਰਾਇ ਜੀ (ਖਾਲਸਾ ਸਾਜਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦਾ ਨਾਂ) ਦਾ ਜਨਮ ਪਟਨੇ ਸ਼ਹਿਰ (ਪੁਰਾਣਾ ਨਾਂ ਪਾਟਲੀ ਪੁੱਤਰ) ਵਿਖੇ ਗੁਰੂ ਤੇਗ ਬਹਾਦਰ ਸੀ ਦੇ ਘਰ ਮਾਤਾ ਗੁਜਰੀ ਜੀ ਦੀ ਕੁੱਖੋ, ਕੇਸਰ ਸਿੰਘ ਛਿੱਬਰ ਦੇ “ਬੰਸਾਵਲਨਿਮਾ” ਅਨੁਸਾਰ ਸੰਮਤ ਬਿਕਰਮੀ 1718 (ਸੰਨ 1661-62) ਵਿੱਚ ਹੋਇਆ। ਕੁਝ ਇਤਿਹਾਸਕਾਰਾਂ ਨੇ ਉਨ੍ਹਾਂ ਦਾ ਜਨਮ 1723 ਬਿਕਰਮੀ (ਸੰਨ 1666) ਵਿੱਚ ਵੀ ਲਿਖਿਆ ਹੈ। ਉਹਨਾਂ ਦੇ ਪਿਤਾ ਜੀ ਨੂੰ ਗੁਰਗੱਦੀ 30 ਮਾਰਚ 1664 ਵਿੱਚ ਪ੍ਰਾਪਤ ਹੋਈ ਸੀ। ਵਿਦਿਆ ਤੇ ਸਿੱਖਿਆ ਗੁਰੂ ਜੀ ਦੇ ਮਾਤਾ ਪਿਤਾ ਨੇ ਆਪ ਜੀ ਨੂੰ ਚੰਗੀ ਵਿਦਿਆ ਸਿਖਾਉਣ ਦੇ ਨਾਲ-ਨਾਲ ਸ਼ਸਤ੍ਰ ਵਿਦਿਆ ਤੋਂ ਵੀ ਚੰਗਾ ਜਾਣੂੰ ਕਰਵਾਇਆ ਸੀ। ਗੁਰੂ ਜੀ ਨੂੰ ਫੌਜੀ ਵਿਦਿਆ ਦੇ ਨਾਲ-ਨਾਲ ਸੰਸਕ੍ਰਿਤ ਤੇ ਫ਼ਾਰਸੀ ਵਿਦਿਆ ਵੀ ਪੜ੍ਹਾਈ ਗਈ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬੀ, ਹਿੰਦੀ, ਸੰਸਕ੍ਰਿਤ ਤੇ ਫ਼ਾਰਸੀ ਵਿੱਚ ਗੁਰਬਾਣੀ ਲਿਖੀ ਹੈ।

ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਕਾਲ ਬਹੁਤ ਲੰਬਾ ਨਹੀਂ ਸੀ ਪ੍ਰੰਤੂ ਉਹ ਘਟਨਾਵਾਂ ਨਾਲ ਇੰਨਾ ਭਰਪੂਰ ਸੀ ਕਿ ਉਹਨਾਂ ਨੂੰੰ ਸ਼ਾਹਿਦ ਹੀ ਕਿਤੇ ਅਗਮ ਮਿਲਿਆ ਹੋਵੇੇ। ਨੇਕੀ ਨੂੰ ਬਚਾਉਣਾ ਅਤੇ ਬਦੀ ਨੂੰ ਨਸ਼ਟ ਕਰਨਾ ਉਹਨਾਂ ਦੇ ਜੀਵਨ ਦਾ ਮਨੋਰਥ ਸੀ ਇਸ ਮਨੋਰਥ ਦੀ ਪੂਰਤੀ ਲਈ ਉਹਨਾਂ ਨੂੰ ਇਸ ਗੱਲ ਦੀ ਤੋੜ ਪਈ ਕਿ ਉਹ ਆਪਣੇ ਪੈਰੋਕਾਰਾਂ ਨੂੰ ਸੈਨਿਕ ਇਖਲਾਕੀ ਅਤੇ ਜਜ਼ਬਾਤੀ ਤੌਰ ਤੇ ਤਿਆਰ ਕਰਨਾ ਇਸ ਕਰਵਾਈ ਕਰਕੇ ਗੁਰੂ ਸਾਹਿਬ ਦਾ ਉਹਨਾਂ ਸਭਨਾਂ ਲੋਕਾਂ ਨਾਲ ਟਾਕਰਾ ਹੋਇਆ ਜਿਹੜੇ ਉਹਨਾਂ ਦੇ ਦੇਸ਼ ਭਾਰਤੀ ਦੇ ਕੰਮਾਂ ਕਾਰਾਂ ਨੂੰ ਪਸੰਦ ਨਹੀਂ ਕਰਦੇ ਸਭ ਤੇ ਇਸਦੇ ਸਿੱਟੇ ਵਜੋਂ ਉਹਨਾਂ ਨੂੰ ਬਹੁਤ ਸਾਰੀਆਂ ਲੜਾਈਆਂ ਨਾਲ ਜੂਝਣਾ ਪਿਆ। ਪਹਿਲੀ ਲੜਾਈ ਪਾਉਂਟ ਸਾਹਿਬ ਤੋਂ ਛੇ ਮੀਲ ਉੱਤਰ ਵੱਲ ਭੰਗਾਣੀ ਦੇ ਸਥਾਨ ਤੇ ਸਤੰਬ 1688ਈ. ਵਿੱਚ ਹੋਈ। ਇਹ ਬੁੱਧ ਸੀਰੀਨਗਰ ਦੇ ਫਤਿਹਸ਼ਾਹ ਅਤੇ ਉਸਦੇ ਸਾਰੀਆਂ ਦੇ ਵਿੱਚ ਲੜਿਆ ਗਿਆ ਸੀ। ਕੋਈ ਡੇਢ ਸਾਲ ਪਿੱਛੋਂ ਗੁਰੂ ਜੀ ਨੇ ਨਦੌਣ ਦੇ ਯੁੱਧ ਵਿੱਚ ਭਾਗ ਲਿਆ ਅਤੇ ਮਹਾਨ ਹਮਲਾਵਰ ਅਲਫ਼ ਖਾਂ ਦੇ ਵਿਰੁੱਧ ਰਾਜਾ ਭੀਮ ਚੰਦ ਤੇ ਉਸਦੇ ਸਾਥੀਆਂ ਦੀ ਜਿੱਤ ਪ੍ਰਾਪਤ ਕਰਨ ਵਿੱਚ ਸਹਾਇਤਾ ਕੀਤੀ। ਇਸਤੋਂ ਉਪਰੰਤ ਕਈ ਵਰ੍ਹਿਆ ਤੱਕ ਸ਼ਾਂਤੀ ਬਣੀ ਰਹੀ। 1694 ਈ. ਦੇ ਅੰਤ ਵਿੱਚ ਕਾਂਗੜੇ ਦੇ ਫੌਜ਼ਦਾਰ ਦਿਲਾਵਰ ਖਾ ਨੇ ਆਪਣੇ ਪੁੱਤਰ ਨੂੰ ਅਨੰਦਪੁਰ ਤੇ ਹਮਲਾ ਕਰਨਾ ਲਈ ਭੇਜਿਆ। ਪਰ ਉਹ ਕੁਝ ਨਾ ਕਰ ਸਕਿਆ। ਜਦੋਂ ਉਸਦੇ ਆਉਣ ਬਾਰੇ ਗੁਰੂ ਸਾਹਿਬ ਨੂੰ ਪਤਾ ਲੱਗਾ ਤੇ ਉਸਦੇ ਟਾਕਰੇ ਲਈ ਉਹ ਬਾਹਰ ਨਿਕਲੇ ਹਾਂ ਦੁਸ਼ਮਣ ਦਿਲ ਛੱਡ ਗਏ ਤੇ ਮੈਦਾਨ ਵਿਚੋਂ ਭੱਜ ਗਏ ਛੇਤੀ ਹੀ ਬਾਅਦ 1695 ਦੇ ਆਰੰਭ ਵਿੱਚ ਦਿਲਾਵਰ ਖਾਂ ਨੇ ਪਹਿਲੇ ਨਾਲੋਂ ਕਿਤੇ ਵਡੇਰੀ ਮਹਿੰਮ ਹੁਸੈਨ ਖਾਂ ਦੀ ਅਗਵਾਈ ਵਿੱਚ ਭੇਜੀ। ਗੁਰੂ ਸਾਹਿਬ ਨੇ ਸਿੰਧੀਆਂ ਅਤੇ ਮੁਗਲਾਂ ਦੇ ਵਿਰੁੱੱਧ ਲੜਾਈ ਵਿੱਚ ਹਿੱਸਾ ਨਾ ਲਿਆ। ਪਰ ਉਹਨਾਂ ਦੀ ਹਮਦਰਦੀ ਨਿਰਸੰਦੇਹ ਉਹਨਾਂ ਨਾਲ ਸੀ ਜੋ ਹੁਸੈਨ ਖਾਂ ਦੇ ਮੁਕਾਬਲੇ ਤੇ ਲੜੇ। 1696 ਵਿੱਚ ਸਹਿਜਾਦ ਮੁਅਜ਼ਿਮ ਦੇ ਕਮਾੱਡਰ ਮਿਰਜ਼ਾ ਬੇਗ ਨੇ ਹਮਲਾ ਕੀਤਾ ਤੇ 1699 ਦੋ ਬਾਅਦ ਲੜਾਈਆ ਦਾ ਇੱਕ ਨਵਾਂ ਦੌਰ ਚੱਲ ਪਿਆ। ਜਿਹਨਾਂ ਵਿਚੋਂ ਬਹੁਤੀਆਂ ਦਾ ਨਿਸ਼ਾਨਾ ਅੰਨਦਪੁਰ ਸੀ। 1704ਈ. ਵਿੱਚ ਖਿਦਰਾਣਾ ਦੀ ਲੜਾਈ ਲੜੀ ਇਹ ਖਾਲਸਾ ਫੌਜਾ ਨੂੰ ਮੁੜ ਜਥੇਬੰਦ ਕਰਨ ਲਈ ਕੀਤੀ ਗਈ। ਇੱਥੋਂ ਚਾਲੀ ਸਿੰਘਾਂ ਵਲੋਂ ਲਿਖਿਆ ਗਿਆ ਬੇਦਾਵਾ ਗੁਰੂ ਜੀ ਨੇ ਪਾੜ ਦਿੱਤਾ। ਇਸ ਕਰਕੇ ਇਸਨੂੰ ਚਾਲੀ ਮੁਕਤਿਆ ਦੀ ਮੁਕਤੀ ਕਾਰਨ ਮੁਕਤਸਰ ਕਿਹਾ ਜਾਣ ਲੱਗਾ। ਅਗਲਾ ਟਾਕਰਾ 1705 ਈ. ਦੇ ਅਖੀਰ ਵਿੱਚ ਚਮਕੌਰ ਦੇ ਸਥਾਨ ਤੇ ਹੋਇਆ।

ਖਾਲਸੇ ਦੀ ਸਥਾਪਨਾ[ਸੋਧੋ]

1699 ਈ. ਨੂੰ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿਖੇ ਭਾਰੀ ਇਕੱਠ ਹੋਇਆ। ਗੁਰੂ ਜੀ ਨੇ ਇਕੱਠ ਵਿੱਚ ਵਾਰੀ-ਵਾਰੀ ਪੰਜ ਸਿਰਾਂ ਦੀ ਮੰਗ ਕੀਤੀ। ਇਹ ਮੰਗ ਭਾਈ ਦਯਾ ਸਿੰਘ, ਧਰਮ ਸਿੰਘ, ਮੋਹਕਮ ਸਿੰਘ, ਸਾਹਿਬ ਸਿੰਘ ਅਤੇ ਹਿੰਮਤ ਸਿੰਘ ਤੇ ਪੂਰੀ ਕੀਤੀ। ਗੁਰੂ ਜੀ ਨੇ ਪਹਿਲਾਂ ਆਪ ਅੰਮ੍ਰਿਤ ਛਕਿਆ ਅਤੇ ਫਿਰ ਉਹਨਾਂ ਨੇ ਛਕਾਇਆ। ਇਸ ਉਪਰੰਤ ਸਾਰਿਆਂ ਦੇ ਨਾਮ ਸਿੰਘ ਸ਼ਬਦ ਲੱਗਿਆ। ਅੰਮ੍ਰਿਤ ਛਕਣ ਤੋਂ ਬਾਅਦ ਹਰ ਸਿੱਖ ਨੂੰ ਕੇਸ, ਕੰਘੀ, ਕੜਾ, ਕਿਰਪਾਨ ਅਤੇ ਕੱਛ ਦਾ ਧਾਰੀ ਹੋਣ ਦੀ ਆਗਿਆ ਹੋਈ ਅਤੇ 20 ਹਜ਼ਾਰ ਤੋਂ ਵੱਧ ਲੋਕਾਂ ਨੇ ਵਿਸਾਖੀ ਵਾਲੇ ਦਿਨ ਗੁਰੂ ਦੀ ਪਾਸੋਂ ਅੰਮ੍ਰਿਤ ਛਕ ਕੇ ਆਪਣਾ ਪੂਰਨ ਵਿਸ਼ਵਾਸ ਪ੍ਰਗਟ ਕੀਤਾ।  

ਜੋਤੀ ਜੋਤ ਸਮਾਉਣਾ[ਸੋਧੋ]

ਗੁਰੂ ਗੋਬਿੰਦ ਸਿੰਘ ਜੀ ਨੇ ‘ਆਦਿ ਗ੍ਰੰਥ` ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸ਼ਾਮਿਲ ਕੀਤੀ ਅਤੇ ‘ਗੁਰੂ ਗ੍ਰੰਥ ਸਾਹਿਬ` ਨੂੰ ਗੁਰੂ ਦਾ ਦਰਜਾ ਦਿੱਤਾ। ਉਹਨਾਂ ਨੇ ਕਿਹਾ ਧਰਮ, ਅਰਥ, ਦਾਸ, ਸੇਖ ਚਾਰ ਪਦਾਰਥਾਂ ਦੀ ਦਾਤੀ, ਇਹ ਗੁਰਬਾਣੀ ਸਰਵ ਸ਼ਕਤੀਮਾਨ ਹੈ। ਇਸ ਹੁਕਮ ਨੂੰ ਮੰਨ ਕੇ ਸਰਬ ਸਿੱਖਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਤੇ ਫਿਰ ਇਸ ਤਰ੍ਹਾਂ ਕਿਹਾ, ਜਿਸਨੂੰ ਕਿਸੇ ਕਈ ਨੇ ਇੰਜ ਬਿਆਨ ਕੀਤਾ ਹੈ। ਆਗਿਆ ਭਾਈ ਅਕਾਲ ਕੀ, ਤਬੈ ਚਲਾਇਉ ਪੰਥ। ਸਭ ਸਿਖਨ ਕੋ ਹੁਕਮ ਹੈ, ਗੁਰੂ ਮਾਨਿਉ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਉ, ਪ੍ਰਗਟ ਗੁਰਾ ਦੀ ਦੇਹੁ। ਜੋ ਪ੍ਰਭ ਕੋ ਮਿਲ ਵੋ ਚਾਹੇ, ਖੋਜ ਸ਼ਬਦ ਮੈਂ ਲੇਹੁ। ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਦੀ ਪਦੱਵੀ ਥਾਪ ਕੇ 1708ਈ. ਵਿੱਚ ਗੁਰੂ ਜੀ ਨੰਦੇੜ ਦੇ ਸਥਾਨ ਤੇ ਜੋਤੀ ਜੋਤ ਸਮਾਂ ਗਏ।

ਰਚਨਾਵਾਂ[ਸੋਧੋ]

ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਸਾਰੀਆਂ ਰਚਨਾਵਾਂ ਦੀ ਰਚਨਾ ਕੀਤੀ। ਜਿਨ੍ਹਾਂ ਵਿੱਚੋਂ ਪ੍ਰਮੁੱਖ ਰਚਨਾਵਾਂ ਹੇਠ ਲਿਖੇ ਅਨੁਸਾਰ ਹਨ: ਜਾਪੁ ਸਾਹਿਬ ਵਾਰ ਸ੍ਰੀ ਭਗਉਤੀ ਜੀ ਦੀ ਜਫ਼ਰਨਾਮਾ ਅਕਾਲ ਉਸਤਤਿ ਚੰਡੀ ਦੀ ਵਾਰ ਦਸਮ ਗ੍ਰੰਥ ਬਚਿਤ੍ਰ ਨਾਟਕ ਜਾਪੁ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਮੁੱਢਲੀ ਰਚਨਾ ਹੈ।[੧]

ਜਫ਼ਰਨਾਮਾ[ਸੋਧੋ]

ਦੀਨਾ ਨਗਰ ਉਹ ਨਗਰ ਹੈ ਜਿੱਥੇ ਸਤਿਗੁਰੂ ਜੀ ਨੇ ਦਸੰਬਰ 21 ਸੰਨ 1705 ਈ. ਨੂੰ ਔਰਗਜ਼ੇਬ ਦੀ ਉਸ ਚਿੱਠੀ ਦਾ ਜਵਾਬ ਦਿੱਤਾ ਜੋ ਅੰਨਦਪੁਰ ਸਾਹਿਬ ਵਿੱਚ ਵਸੂਲ ਹੋਈ ਸੀ। ਸਿੱਖੀ ਰਵਾਇਤ ਅਨੁਸਾਰ ਇਸ ਚਿੱਠੀ ਦਾ ਤਾਤਵਿਕ ਸਿਰਲੇਖ ‘ਜਫ਼ਰਨਾਮਾ` ਦੇ ਨਾਮ ਦੁਆਰਾ ਪੁਕਾਰਿਆ ਜਾਂਦਾ ਹੈ।

ਜਦੋਂ ਗੁਰੂ ਜੀ ਨੇ ਜਫ਼ਰਨਾਮਾ ਲਿਖਣਾ ਸ਼ੁਰੂ ਕੀਤਾ। 12 ਹਦਾਇਤ ਵਿੱਚ ਮੁਕੇਮਲ ਕੀਤਾ। ਹਦਾਇਤ ਨਾਮੇ ਦੇ ਆਰੰਭ ਵਿੱਚ ਗੁਰੂ ਜੀ ਨੇ ਪਰਮੇਸ਼ਰ ਦੀ ਸਿਫ਼ਤ ਕੀਤੀ ਹੈ। ਫਿਰ ਗੁਰੂ ਜੀ ਨੇ ਲਿਖਿਆ। ਗਰਿਸਨਤ `ਚ ਕਾਰੇ ਕੁਨ ਦ ਚਿਹਲ ਨਰ। ਕਿ ਦਕ ਲਕ ਬਰਾਇਦ ਬੇਖਬਰ।

ਇਹ ਇੱਕ ਇਤਿਹਾਸਕ ਚਿੱਠੀ ਹੈ। ਜਿਹੜੀ ਫ਼ਾਰਸੀ ਕਵਿਤਾ ਵਿੱਚ ਲਿਖ ਕੇ ਗੁਰੂ ਜੀ ਨੇ ਔਰੰਗਜ਼ੇਬ ਨੂੰ ਭੇਜੀ। ਇਸ ਚਿੱਠੀ ਵਿੱਚ ਗੁਰੂ ਜੀ ਨੇ ਔਰੰਗਜ਼ੇਬ ਨੂੰ ਉਸਦੇ ਵਲੋਂ ਕੀਤੇ ਜ਼ੂਲਮ ਅਤੇ ਜਬਰ ਦੀ ਚੇਤਾਵਨੀ ਦਿੱਤੀ ਹੈ। ਕਿ ਜਦੋਂ ਸਾਰੇ ਹੋਰ ਹੀਲੇ ਖ਼ਤਮ ਹੋ ਜਾਣ ਤਾਂ ਹੱਥ ਵਿੱਚ ਤਲਵਾਰ ਢੁੱਕਵੀ ਜਾਇਜ਼ ਦੱਸੀ ਹੈ। ਲੜਾਈਆਂ

ਹਵਾਲਾ ਪੁਸਤਕਾਂ[ਸੋਧੋ]

  1. ਗੁਰੂ ਗੋਬਿੰਦ ਸਿੰਘ ਜੀ ਦੇ ਸਫ਼ਰ, ਡਾ. ਫੌਜਾ ਸਿੰਘ (ਸੰਪਾ.)
  2. ਗੁਰੂ ਗੋਬਿੰਦ ਸਿੰਘ, ਡਾ. ਸੁਰਿੰਦਰ ਸਿੰਘ ਕੋਹਲੀ
  3. ਰਾਸ਼ਟਰੀਯ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਦੁਰਲਭ ਸਿੰਘ
  4. ਗੁਰੂ ਗੋਬਿੰਦ ਸਿੰਘ ਦੀ ਸਾਹਿਤ ਸਭਿਆਚਾਰ ਨੂੰ ਦੇਣ, ਸਤਿੰਦਰ ਸਿੰਘ
  5. ਦਸ਼ਮੇਸ਼ ਰਵਾਨੀ, ਸੰਤਾ ਸਿੰਘ ਤਾਤਲੇ
  6. ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਅਮਰ ਸਿੰਘ

ਇਹ ਵੀ ਦੇਖੋ[ਸੋਧੋ]

ਬਾਹਰੀ ਕੜੀ[ਸੋਧੋ]

ਗੁਰੂ ਗੋਬਿੰਦ ਸਿੰਘ ਜੀ ਵੀਡੀਓ
ਪੁਰਖ ਭਗਵੰਤ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਲਿਖਿਤ ਪ੍ਰੋ ਸਤਬੀਰ ਸਿੰਘ

  1. (ਗੁਰੂ ਗੋਬਿੰਦ ਸਿੰਘ ਦੀ ਸਾਹਿਤ, ਸਭਿਆਚਾਰ ਨੂੰ ਦੇਣ) ਸਤਿੰਦਰ ਸਿੰਘ