ਗੋਬਿੰਦਗੜ੍ਹ ਦਾ ਕਿਲਾ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਭੰਗੀ ਮਿਸਲ ਦੇ ਸਮੇਂ ਦੀ ਰਾਮ ਗੜ੍ਹ ਕਿਲੇ ਦੀ ਤਸਵੀਰ

ਕਿਲਾ ਗੋਬਿੰਦਗੜ੍ਹ ਮਹਾਰਾਜਾ ਰਣਜੀਤ ਸਿੰਘ ਨੇ ਭੰਗੀ ਮਿਸਲ ਦੇ ਸ੍ਰ. ਗੁਜਰ ਸਿੰਘ ਦੁਆਰਾ ਬਣਾਏ ਗਏ ਕਿਲੇ ਦੇ ਖੰਡਰ ਉਪਰ ਬਣਵਾਇਆ ।ਕਿਲੇ ਨੂੰ ਬਨਵਾਉਣ ਵਿਚ ੧੮੦੫ ਤੌਂ ੧੮੦੯ ਤਕ ੪ ਸਾਲ ਲਗੇ।ਮਹਾਰਾਜੇ ਨੇ ਸ਼ਮੀਰ ਸਿੰਘ ਠੇਠਰ ਨੁੰ ਬਨਵਾਉਣ ਦੀ ਜ਼ਿਮੇਵਾਰੀ ਸੌਂਪੀ ਤੇ ਉਸਨੂੰ ਪਹਿਲਾ ਕਿਲੇਦਾਰ ਥਾਪਿਆ ।ਇਸ ਕਿਲੇ ਵਿਚ ਝੋਲਦਾਰ ਗੁੰਬਜ਼ ਤੌਂ ਇਲਾਵਾ ੮ ਹੋਰ ਮਿਨਾਰੇ ਸਨ ।ਸ਼ਾਹੀ ਹਥਿਆਰ ,ਗੋਲਾ ਬਰੂਦ ਜਮਾਂ ਕਰਨ ਤੌਂ ਇਲਾਵਾ ਇਥੇ ਟਕਸਾਲ ਵੀ ਲਗਾਈ ਗਈ ਤੇ ਇਸ ਕਿਲੇ ਨੂੰ ਸ਼ਾਹੀ ਖਜ਼ਾਨੇ ਲਈ ਵੀ ਵਰਤਿਆ ਜਾਂਦਾ ਸੀ।ਸਿਖ ਰਾਜ ਸਮੇਂ ਦੇ ਤਿੰਨ ਮੁਖ ਫਕੀਰ ਭਰਾਵਾਂ ਵਿਚੌਂ ਪ੍ਰਮੁਖ ਮੀਆਂ ਇਮਾਮੁਦੀਨ ਕਈ ਸਾਲ ਕਿਲੇ ਦੇ ਮੁਖੀ ਰਹੇ। ਕਿਲੇ ਦਾ ਮਹੱਤਵ ਬਰਿਟਿਸ਼ ਸਰਕਾਰ ਸਮੇਂ ਵੀ ਬਣਿਆ ਰਿਹਾ।ਅਜਕਲ ਇਹ ਕਿਲਾ ਭਾਂਵੇ ਭਾਰਤੀ ਜਨਤਾ ਦੇ ਸਮਰਪਣ ਕਰ ਦਿਤਾ ਗਿਆ ਹੈ ਪਰ ਅਜੇ ਵੀ ਭਾਰਤੀ ਫੌਜ ਵਲੋਂ ਵਰਤਿਆ ਜਾ ਰਿਹਾ ਹੈ।