ਗੜੀਮਾਈ ਤਿਉਹਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗੜੀਮਾਈ ਤਿਉਹਾਰ
गढ़िमाई पर्ब
ਹਾਲਤActive
ਕਿਸਮਤਿਉਹਾਰ
ਸ਼ੁਰੂਆਤ28 ਨਵੰਬਰ 2014
ਸਮਾਪਤੀਨਵੰਬਰ 2014
ਵਾਰਵਾਰਤਾਹਰ 5 ਸਾਲ ਬਾਅਦ
ਜਗ੍ਹਾਬਰੀਆਰਪੁਰ
ਟਿਕਾਣਾਬਾਰਾ ਜਿਲ੍ਹਾ
ਸਭ ਤੋਂ ਹਾਲੀਆ2014
ਪਿਛਲਾ ਸਮਾਗਮ2009
ਅਗਲਾ ਸਮਾਗਮ2019
ਹਾਜ਼ਰੀ30 ਲੱਖ ਲੋਕ
ਇਲਾਕਾਗੜੀਮਾਈ ਮੰਦਿਰ ਦੇ 3-5 ਕਿਲੋਮੀਟਰ ਘੇਰੇ ਅੰਦਰ

ਗੜੀਮਾਈ ਤਿਉਹਾਰ ਨੇਪਾਲ ਵਿੱਚ ਮਨਾਇਆ ਜਾਂਦਾ ਇੱਕ ਹਿੰਦੂ ਤਿਉਹਾਰ ਹੈ ਜਿਹੜਾ ਕਿ ਇੱਕ ਮਹੀਨਾ ਲਗਾਤਾਰ ਚਲਦਾ ਹੈ। ਇਸ ਤਿਉਹਾਰ ਵਿੱਚ ਗੜੀਮਾਈ ਨਾਂ ਦੀ ਦੇਵੀ ਨੂੰ ਖੁਸ਼ ਕਰਨ ਲਈ ਮੱਝਾਂ, ਸੂਰਾਂ, ਕਬੂਤਰਾਂ, ਬੱਕਰੀਆਂ, ਮੁਰਗਿਆਂ ਅਤੇ ਚੂਹਿਆਂ ਦੀ ਬਲੀ ਦਿੱਤੀ ਜਾਂਦੀ ਹੈ।[1] ਇਹ ਹਰ ਪੰਜ ਸਾਲ ਬਾਅਦ ਆਉਂਦਾ ਹੈ। ਨੇਪਾਲ ਵਿੱਚ ਇਹ ਬਾਰਾ ਜਿਲ੍ਹੇ ਵਿੱਚ ਬਰੀਆਰਪੁਰ ਦੇ ਗੜੀਮਾਈ ਮੰਦਿਰ ਵਿੱਚ ਮਨਾਇਆ ਜਾਂਦਾ ਹੈ। ਇਹ ਦੱਖਣੀ ਨੇਪਾਲ ਵਿੱਚ, ਨੇਪਾਲ ਦੀ ਰਾਜਧਾਨੀ ਕਠਮੰਡੂ ਤੋਂ 160 ਕਿਲੋਮੀਟਰ ਦੂਰ ਇੰਡੋ-ਨੇਪਾਲ ਸਰਹੱਦ ਤੇ ਸਥਿਤ ਹੈ। ਇਸ ਤਿਉਹਾਰ ਵਿੱਚ ਸੰਸਾਰ ਵਿੱਚ ਜਾਨਵਰਾਂ ਦਾ ਸਭ ਤੋਂ ਵੱਡਾ ਕਤਲਿਆਮ ਕੀਤਾ ਜਾਂਦਾ ਹੈ।

ਵਰਣਨ[ਸੋਧੋ]

ਇਸ ਤਿਉਹਾਰ ਵਿੱਚ ਲਗਭਗ 50 ਲੱਖ ਲੋਕ ਭਾਗ ਲੈਂਦੇ ਹਨ। ਇਸ ਵਿੱਚ ਮਧੇਸੀ ਅਤੇ 70% ਲੋਕ ਭਾਰਤ ਦੇ ਬਿਹਾਰ ਅਤੇ ਉੱਤਰ ਪ੍ਰਦੇਸ਼ ਤੋਂ ਜਾਂਦੇ ਹਨ[2]। ਇਹ ਮੰਨਿਆ ਜਾਂਦਾ ਹੈ ਕਿ ਗੜੀਮਾਈ ਨੂੰ ਖੁਸ਼ ਕਰਨ ਨਾਲ ਲੋਕਾਂ ਦੇ ਦੁੱਖ ਖਤਮ ਹੋਣਗੇ ਅਤੇ ਖੁਸ਼ਹਾਲੀ ਆਵੇਗੀ।[3][4]

2009 ਵਿੱਚ ਇਹ ਤਿਉਹਾਰ ਨਵੰਬਰ ਦੇ ਪਹਿਲੇ ਹਫਤੇ ਸ਼ੁਰੂ ਹੋਇਆ ਅਤੇ ਦਸੰਬਰ ਦੇ ਪਹਿਲੇ ਹਫ਼ਤੇ ਵਿੱਚ (ਮਕਰ ਸਕ੍ਰਾਤੀ ਨੂੰ) ਖਤਮ ਹੋਇਆ। 2009 ਵਿੱਚ ਇਸ ਤਿਉਹਾਰ ਦੇ ਪਹਿਲੇ ਦਿਨ ਲਗਭਗ 20,000 ਮੱਝਾਂ[5] ਦੀ ਬਲੀ ਦਿੱਤੀ ਗਈ। ਇਸ ਪੂਰੇ ਤਿਉਹਾਰ ਵਿੱਚ ਲਗਭਗ 500,000 ਜਾਨਵਰਾਂ ਦੀ ਬਲੀ ਦਿੱਤੀ ਗਈ। ਇਹ ਤਿਉਹਾਰ ਵਿੱਚ 200 ਤੋਂ ਵੱਧ ਵਿਅਕਤੀਆਂ ਨੇ ਬੁੱਚੜਖ਼ਾਨੇ ਵਿੱਚ ਬਲੀ ਦੇਣ ਕੰਮ ਕੀਤਾ[6]

ਵਿਵਾਦ[ਸੋਧੋ]

ਇਸ ਤਿਉਹਾਰ ਨੂੰ ਲੈ ਕੇ ਪਸ਼ੂ ਅਧਿਕਾਰਾਂ ਦੇ ਰੱਖਿਅਕਾਂ ਨੇ ਇਸਦਾ ਵਿਰੋਧ ਕੀਤਾ[7][8]। ਇਸ ਤਿਉਹਾਰ ਨੂੰ ਰੋਕਣ ਲਈ ਬ੍ਰਿਗੇਤ ਬਾਰਦੋ ਅਤੇ ਮੇਨਕਾ ਗਾਂਧੀ ਨੇ ਨੇਪਾਲ ਦੀ ਸਰਕਾਰ ਨੂੰ ਪੱਤਰ ਲਿਖੇ[9][10] । ਪਰ ਸਰਕਾਰ ਨੇ ਕਿਹਾ ਕਿ ਉਹ ਮਧੇਸੀ ਲੋਕਾਂ ਦੀ ਹਜ਼ਾਰਾਂ ਸਾਲ ਪੁਰਾਣੀ ਪਰੰਪਰਾ ਵਿੱਚ ਦਖ਼ਲ ਨਹੀਂ ਦੇਣਗੇ।[3]

ਪ੍ਰਤਿਕਰਮ[ਸੋਧੋ]

ਭਾਰਤ ਦੇ ਗ੍ਰਹਿ ਮੰਤਰਾਲਿਆ ਨੇ ਇਹ ਫੈਂਸਲਾ ਲਿਆ ਕਿ ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਨੇਪਾਲ ਵਿੱਚ ਕੋਈ ਵੀ ਜਾਨਵਰ ਤਿਉਹਾਰ ਦੇ ਦੌਰਾਨ ਨਹੀਂ ਭੇਜਿਆ ਜਾਵੇਗਾ।[11]

ਯੂਨਾਇਡ ਕਿੰਗਡਮ ਦੀ ਅਦਾਕਾਰਾ ਜੋਆਨਾ ਲੁਮਲੇ ਨੇ ਮਧੇਸੀ ਲੀਡਰਾਂ ਨੂੰ ਇਸ ਤਿਉਹਾਰ ਦੌਰਾਨ ਜਾਨਵਰਾਂ ਦਾ ਕਤਲ ਰੋਕਣ ਲਈ ਬੇਨਤੀ ਕੀਤੀ।[12]

ਹਵਾਲੇ[ਸੋਧੋ]

  1. Jolly, Joanna (24 November 2009). "Devotees flock to Nepal animal sacrifice festival". BBC. Retrieved 24 November 2009.
  2. "Gadhimai Festival: Nepal Mass Animal Sacrifice Festival To Go Ahead Despite Protests". The Huffington Post. 20 November 2009. Retrieved 25 November 2009.
  3. 3.0 3.1 "Gadhimai festival begins despite protests in Nepal". The Hindu. 24 November 2009. Retrieved 24 November 2009.
  4. Sarkar, Sudeshna (24 November 2009). "Indians throng Nepal's Gadhimai fair for animal sacrifice". The Times of India. Archived from the original on 25 ਅਕਤੂਬਰ 2012. Retrieved 24 November 2009. {{cite news}}: Unknown parameter |dead-url= ignored (help)
  5. "Over 20,000 buffaloes slaughtered in Gadhimai festival". NepalNews.com. 25 November 2009. Archived from the original on 7 ਜਨਵਰੀ 2019. Retrieved 25 November 2009. {{cite news}}: Unknown parameter |dead-url= ignored (help)
  6. Xiang, Zhang. "Gadhimai festival begins in central Nepal". Xinhua News Agency. Retrieved 25 November 2009.
  7. "Never Again". The Kathmandu Post. Archived from the original on 7 ਜਨਵਰੀ 2019. Retrieved 20 March 2012. {{cite news}}: Unknown parameter |dead-url= ignored (help)
  8. "Gadhimai Festival:Why it must never happen Again". Think Differently. Archived from the original on 7 ਜਨਵਰੀ 2019. Retrieved 18 March 2012. {{cite web}}: Unknown parameter |dead-url= ignored (help)
  9. "Bardot appeal over animal slaughter at Nepal festival". BBC. 20 November 2009. Retrieved 25 November 2009.
  10. Bhanot, Anil (25 November 2009). "The Gadhimai sacrifice is grotesque". The Guardian. Retrieved 25 November 2009.
  11. "Gadaimai slaughter: Bihar, UP asked to check animal flow into Bara". Kantipur. 13 October 2014. Archived from the original on 13 ਨਵੰਬਰ 2014. Retrieved 29 November 2014. {{cite news}}: Unknown parameter |dead-url= ignored (help)
  12. "End Nepal's festival of slaughter: Joanna Lumley calls for ban on sacrifice of 250,000 animals to Hindu goddess". Daily Mail. 11 October 2014. Retrieved 29 November 2014.