ਗੱਪ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਨਘੜਤ, ਝੂਠੀ ਅਤੇ ਫੜਾਂ ਨਾਲ ਭਰੀ ਨਾਮੰਨਣਯੋਗ ਕਥਾ ਜਾਂ ਕਥਨ ਨੂੰ ਗੱਪ ਆਖਿਆ ਜਾਂਦਾ ਹੈ। ਇਹ ਇਉਂ ਸੁਣਾਈ ਜਾਂਦੀ ਹੈ ਜਿਵੇਂ ਇਹ ਸੱਚੀ ਹੱਡਬੀਤੀ ਘਟਨਾ ਹੋਵੇ। ਇਸ ਦੀ ਦੰਦ ਕਥਾ ਦੇ ਨਾਲ ਕਈ ਪੱਖੋਂ ਸਾਂਝ ਹੈ। ਦੋਨਾਂ ਵਿੱਚ ਮਨਘੜਤ ਅਤੇ ਅਤਿਕਥਨੀ ਦੀ ਵਰਤੋਂ ਮਿਲਦੀ ਹੈ ਪਰ ਗੱਪ ਵਿੱਚ ਅਤਿਕਥਨੀ ਹੀ ਪੂਰੇ ਬਿਰਤਾਂਤ ਦਾ ਰੂਪ ਹੋ ਨਿਬੜਦੀ ਹੈ, ਜਦਕਿ ਦੰਦ ਕਥਾ ਵਿੱਚ ਨਾਇਕ ਦੇ ਚਰਿੱਤਰ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਗਿਆ ਹੁੰਦਾ ਹੈ।