ਘਰਾਟਾਂ ਤੋਂ ਪਿੰਡਾਂ ਵਿੱਚ ਬਿਜਲੀ

ਵਿਕਿਪੀਡਿਆ ਤੋਂ
ਜੰਪ ਕਰੋ: ਨੇਵੀਗੇਸ਼ਨ, ਖੋਜ
ਕਰੋਸ਼ੀਆ ਵਿਚ ਗਾਕ ਦਰਿਆ ਉੱਤੇ ਇੱਕ ਘਰਾਟ
ਕਰੋਸ਼ੀਆ ਦੇ ਘਰਾਟ ਦਾ ਉੱਤਲਾ ਹਿੱਸਾ
ਘੱਟਾ ਮਲਟੀਪਰਪਜ਼ ਯੂਨਿਟ
ਐਮ ਡੀ ਰਤੂੜੀ, ਜੋ ਕਿ ਆਮ ਹਿੰਦੀ ਪੜ੍ਹੇ ਲਿਖੇ ਹਨ ਤੇ ਦਰਜੀ ਦਾ ਕੰਮ ਵੀ ਕਰਦੇ ਹਨ, ਟੀ ਵੀ ਇੰਟਰਵੀਊ ਦੇਂਦੇ ਹੋਏ

ਉਤਰਾਖੰਡ , ਭਾਰਤ ਦੇ ਪੌੜੀ ਗੜ੍ਹਵਾਲ ਜ਼ਿਲੇ ਵਿੱਚ ਇੱਕ ਇਨਕਲਾਬ ਕਰਵਟ ਲੈ ਰਿਹਾ ਹੈ। ਇਥੇ ਕਈ ਪਿੰਡਾਂ ਵਿੱਚ ਆਪਣੇ ਹੀ ਉੱਦਮ ਨਾਲ ਪਾਣੀ ਨਾਲ ਚੱਲਣ ਵਾਲੀਆਂ ਚੱਕੀਆਂ ਰਾਹੀਂ ਬਿਜਲੀ ਪੈਦਾ ਕੀਤੀ ਜਾ ਰਹੀ ਹੈ।ਪਿੰਡ ਵਾਲੇ ਆਪਣੇ ਉੱਦਮ ਨਾਲ ਧਨ ਇਕੱਠਾ ਕਰਕੇ ਥੋੜ੍ਹੇ ਸਾਧਨਾਂ ਵਿੱਚ ਹੀ ਇਹ ਉਪਰਾਲਾ ਕਰ ਲੈਂਦੇ ਹਨ। ਦੇਅਲੀ ਪਿੰਡ (30.05775N,78.3482E) ਦੇ ਇਕ ਸਧਾਰਨ ਦਰਜੀ ਨੇ, ਜਿਸ ਦਾ ਨਾਂ ਐਮ ਡੀ ਰਤੂੜੀ ਹੈ, ਹਾਲ ਵਿਚ ਹੀ ਇੱਕ ਟੀ ਵੀ ਇੰਟਰਵਿਊ ਵਿਚ ਦੱਸਿਆ ਕਿ ਉਹ ਇਹ ਉੱਦਮ ੨੮ ਸਾਲ ਤੋਂ ਕਰਦੇ ਆ ਰਹੇ ਹਨ। ਸ਼ੁਰੂ ਵਿਚ ਉਨ੍ਹਾਂ ੧ ਕਿਲੋਵਾਟ ਦਾ ਜਨਰੇਟਰ ਲਾਇਆ ਸੀ । ਅੱਜ ਉਹ ਆਪਣੇ ਮਾਈਕਰੋ ਹਾਈਡਰੋ ਯੂਨਿਟ ਰਾਹੀਂ ੫੦ ਕਿਲੋਵਾਟ ਬਿਜਲੀ ਉਤਪਾਦਨ ਅਸਾਨੀ ਨਾਲ ਕਰ ਲੈਂਦੇ ਹਨ ਤੇ ਪੂਰੇ ਪਿੰਡ ਵਿਚ ਰੌਸ਼ਨੀ ਦਾ ਮਸੀਹਾ ਬਣ ਗਏ ਹਨ। ਪਹਿਲਾਂ ਉਥੇ ਆਟਾ ਪੀਸਣ ਲਈ ਖਰਾਸ ਚਲਦੇ ਸਨ । ਉਨ੍ਹਾਂ ਚੱਕੀਆਂ ਦੇ ਡਿਜ਼ਾਈਨ ਵਿਚ ਸੁਧਾਰ ਕਰ ਕੇ ਉਨ੍ਹਾਂ ਜਨਰੇਟਰ ਸੈੱਟ ਤਿਆਰ ਕਰਵਾਇਆ । ਖਰਾਸਾਂ ਦੀ ਰਫ਼ਤਾਰ ਥੋੜ੍ਹੀ ਹੋਣ ਕਰਕੇ ਆਟਾ ਪਿਸਣ ਵਿਚ ਬਹੁਤ ਸਮਾਂ ਲਗਦਾ ਸੀ। ਹੁਣ ਬਿਜਲੀ ਦੀ ਮੋਟਰ ਨਾਲ ਚੱਲਣ ਕਰਕੇ ਇਨ੍ਹਾਂ ਚੱਕੀਆਂ ਦੀ ਰਫ਼ਤਾਰ ਬਹੁਤ ਵੱਧ ਗਈ ਹੈ ਤੇ ਪਿਸਾਈ ਦੀ ਗੁਣਵੱਤਾ ਵੀ। ਇਸ ਤੋਂ ਇਲਾਵਾ ਰੌਸ਼ਨੀ ਵੀ ਘਰ ਘਰ ਹੋ ਗਈ ਹੈ। ਦੇਖਾ ਦੇਖੀ ਹੋਰ ਪਿੰਡਾਂ ਵਿਚ ਜਿਥੇ ਪਾਣੀ ਦਾ ਮੋਘਾ (Head) ਮੌਜੂਦ ਹੈ, ਉਥੇ ਦੇ ਵਸਨੀਕਾਂ ਨੇ ਵੀ ਇਹ ਉਪਰਾਲੇ ਕੀਤੇ ਹਨ। ਹੁਣ ਉਤਰਾਖੰਡ ਸਰਕਾਰ ਵੀ ਇਸ ਲਈ ਜਾਗਰੂਕ ਹੋ ਗਈ ਹੈ ਤੇ ਲੋਕਾਂ ਲਈ ਫੰਡ ਆਦਿ ਸਹੂਲਤਾਂ ਮੁਹੱਈਆ ਕਰਵਾਉਣ ਲਈ ਯੋਜਨਾਵਾਂ ਬਣਾ ਰਹੀ ਹੈ।


[ਸੋਧ] ਬਾਹਰੀ ਲਿੰਕ

ਨਿੱਜੀ ਟੂਲ
ਨਾਂ-ਥਾਂ:

ਬਦਲ
ਕਾਰਵਾਈ
ਨੇਵੀਗੇਸ਼ਨ
ਟੂਲਬਾਕਸ
ਹੋਰ ਭਾਸ਼ਾਵਾਂ ਵਿੱਚ