ਚਾਣਕਯ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਚਾਣਕਯ

ਇੱਕ ਕਲਾਕਾਰ ਦੀ ਕਲਪਨਾ ਦਾ ਚਾਣਕਯ
ਜਨਮ ਤਕਰੀਬਨ 370 ਈਪੂ
ਮੌਤ ਤਕਰੀਬਨ 283 ਈਪੂ
ਪਾਟਲੀਪੁੱਤਰ
ਘਰ ਪਾਟਲੀਪੁੱਤਰ
ਹੋਰ ਨਾਮ ਕੌਟਲਿਆ, ਵਿਸ਼ਨੂੰਗੁਪਤ
ਅਲਮਾ ਮਾਤਰ ਤਕਸ਼ਿਲਾ
ਕਿੱਤਾ ਆਚਾਰੀਆ; ਚੰਦਰਗੁਪਤ ਮੌਰੀਆ ਦਾ ਸਲਾਹਕਾਰ
ਮਸ਼ਹੂਰ ਕਾਰਜ ਮੌਰੀਆ ਸਲਤਨਤ ਦੀ ਨੀਂਹ ਰੱਖਣਾ
ਪ੍ਰਮੁੱਖ ਕਾਰਜ ਅਰਥਸ਼ਾਸਤਰ (ਲੇਖਕ ਹੋਣ ਸੰਬੰਧੀ ਵਿਵਾਦ), ਚਾਣਕਯ ਨੀਤੀ

ਚਾਣਕਯ (ਇਸ ਅਵਾਜ਼ ਬਾਰੇ pronunciation ; ਤਕਰੀਬਨ 370–283 ਈਪੂ)[੧] ਇੱਕ ਭਾਰਤੀ, ਦਾਰਸ਼ਨਿਕ ਅਤੇ ਚੰਦਰਗੁਪਤ ਮੌਰੀਆ ਦਾ ਸਲਾਹਕਾਰ ਸੀ। ਉਹ ਕੌਟਿਲਿਆ ਨਾਮ ਨਾਲ ਵੀ ਪ੍ਰਸਿੱਧ ਹੈ। ਉਸ ਨੇ ਨਦਵੰਸ਼ ਦਾ ਨਾਸ਼ ਕਰਕੇ ਚੰਦਰਗੁਪਤ ਮੌਰੀਆ ਨੂੰ ਰਾਜਾ ਬਣਾਇਆ। ਉਸ ਦੀ ਰਚਨਾ ਅਰਥ ਸ਼ਾਸਤਰ ਰਾਜਨੀਤੀ ਅਤੇ ਸਮਾਜਕਨੀਤੀ ਆਦਿ ਦਾ ਮਹਾਨ ਗ੍ਰੰਥ ਹੈ। ਇਸ ਨੂੰ ਮੌਰੀਆਕਾਲੀਨ ਭਾਰਤੀ ਸਮਾਜ ਦਾ ਦਰਪਣ ਮੰਨਿਆ ਜਾਂਦਾ ਹੈ।

ਮੁਦਰਾਰਾਕਸ਼ਸ ਦੇ ਅਨੁਸਾਰ ਇਨ੍ਹਾਂ ਦਾ ਅਸਲੀ ਨਾਮ ਚਾਣਕਯ ਸੀ। ਵਿਸ਼ਣੁਪੁਰਾਣ, ਭਾਗਵਤਪੁਰਾਣ ਆਦਿ ਪੁਰਾਣਾਂ ਅਤੇ ਕਥਾਸਰਿਤਸਾਗਰ ਆਦਿ ਸੰਸਕ੍ਰਿਤ ਗ੍ਰੰਥਾਂ ਵਿੱਚ ਤਾਂ ਚਾਣਕਯ ਦਾ ਨਾਮ ਆਉਂਦਾ ਹੈ। ਬੋਧੀ ਗਰੰਥਾਂ ਵਿੱਚ ਵੀ ਇਸਦੀ ਕਥਾ ਬਰਾਬਰ ਮਿਲਦੀ ਹੈ।

ਹਵਾਲੇ[ਸੋਧੋ]

  1. S. K. Agarwal (1 September 2008). Towards Improving Governance. Academic Foundation, 17. ISBN 978-81-7188-666-1. 
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png