ਸਮੱਗਰੀ 'ਤੇ ਜਾਓ

ਚਿਨੁਆ ਅਚੇਬੇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਚਿਨੁਆ ਅਚੇਬੇ

ਚਿਨੁਆ ਅਚੇਬੇ (ਅੰਗਰੇਜ਼ੀ:Chinua Achebe; 16 ਨਵੰਬਰ 1930 – 21 ਮਾਰਚ 2013) ਇੱਕ ਨਾਇਜੀਰੀਆਈ ਨਾਵਲਕਾਰ, ਕਵੀ, ਪ੍ਰੋਫੈਸਰ ਅਤੇ ਆਲੋਚਕ ਸੀ। ਇਹ ਸਭ ਤੋਂ ਵੱਧ ਆਪਣੇ ਪਹਿਲੇ ਅਤੇ ਸ਼ਾਹਕਾਰ ਨਾਵਲ (ਥਿੰਗਜ਼ ਫਾਲ ਅਪਾਰਟ 1958) ਲਈ ਜਾਣਿਆ ਜਾਂਦਾ ਹੈ, ਜੋ ਕਿ ਅਫਰੀਕੀ ਸਾਹਿਤ ਵਿੱਚ ਸਭ ਤੋਂ ਵੱਧ ਪੜ੍ਹੀ ਗਈ ਕਿਤਾਬ ਹੈ।

ਅੰਤਰਰਾਸ਼ਟਰੀ ਪਤ੍ਰਿਕਾ ਫਾਰੇਨ ਪਾਲਿਸੀ ਨੇ ਸਾਲ 2012 ਵਿੱਚ ਆਪਣੇ 100 ਸੰਸਾਰ ਚਿੰਤਕਾਂ ਦੀ ਸੂਚੀ ਵਿੱਚ ਅਚੇਬੇ ਨੂੰ 68ਵੇਂ ਨੰਬਰ ਉੱਤੇ ਰੱਖਿਆ ਸੀ। ਇਸ ਤੋਂ ਪਹਿਲਾਂ 2007 ਵਿੱਚ ਚਿਨੁਆ ਅਚੇਬੇ ਨੂੰ ਮੈਨ ਬੁਕਰ ਅੰਤਰਰਾਸ਼ਟਰੀ ਇਨਾਮ ਦਾ ਜੇਤੂ ਘੋਸ਼ਿਤ ਕੀਤਾ ਗਿਆ ਸੀ।ਛੇ ਲੱਖ ਪਾਉਂਡ ਦੀ ਈਨਾਮੀ ਰਕਮ ਵਾਲਾ ਇਹ ਇਨਾਮ ਅਜਿਹੇ ਵਿਅਕਤੀ ਨੂੰ ਦਿੱਤਾ ਜਾਂਦਾ ਹੈ ਜਿਸਨੇ ਸੰਸਾਰ ਪੱਧਰ ਉੱਤੇ ਨਾਵਲ ਦੇ ਖੇਤਰ ਵਿੱਚ ਪ੍ਰਾਪਤੀਆਂ ਕੀਤੀਆਂ ਹੋਣ।[1]

ਹਵਾਲੇ

[ਸੋਧੋ]