ਚਿਸ਼ਤੀ ਸੰਪਰਦਾ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਚਿਸ਼ਤੀ ਸੰਪਰਦਾ (ਫ਼ਾਰਸੀ: چشتی - Čištī) (ਅਰਬੀ: ششتى - ਸ਼ਿਸ਼ਤੀ) ਇਸਲਾਮ ਦੀ ਸੂਫ਼ੀ ਪਰੰਪਰਾ ਦੇ ਅੰਦਰ ਇੱਕ ਸੰਪਰਦਾ ਹੈ। ਇਹਦਾ ਆਰੰਭ ਹੇਰਾਤ, ਅਫਗਾਨਿਸਤਾਨ ਦੇ ਨੇੜੇ ਇੱਕ ਛੋਟੇ ਕਸਬੇ ਚਿਸ਼ਤ ਵਿੱਚ ਲਗਪਗ 930 ਈਸਵੀ ਵਿੱਚ ਹੋਇਆ ਸੀ । ਇਹ ਸੰਪਰਦਾ ਪ੍ਰੇਮ, ਸਹਿਨਸ਼ੀਲਤਾ, ਅਤੇ ਖੁੱਲ੍ਹੇਪਣ ਲਈ ਜਾਣੀ ਜਾਂਦੀ ਹੈ।[੧]

ਚਿਸ਼ਤੀ ਸੰਪਰਦਾ ਦਾ ਬੋਲਬਾਲਾ ਮੁੱਖ ਤੌਰ ਤੇ ਅਫਗਾਨਿਸਤਾਨ ਅਤੇ ਦੱਖਣੀ ਏਸ਼ੀਆ ਵਿੱਚ ਹੋਇਆ। ਇਹ ਚਾਰ ਮੁੱਖ ਸੂਫ਼ੀ ਸੰਪ੍ਰਦਾਵਾਂ (ਚਿਸ਼ਤੀ, ਕਾਦਰੀ , ਸੁਹਰਾਵਰਦੀ ਅਤੇ ਨਕਸ਼ਬੰਦੀ) ਵਿੱਚੋਂ ਇਸ ਖਿੱਤੇ ਵਿੱਚ ਸਥਾਪਤ ਹੋਣ ਵਾਲੀ ਪਹਿਲੀ ਸੰਪਰਦਾ ਸੀ। ਇਸਦੇ ਬਾਨੀ ਹਜ਼ਰਤ ਅਲੀ ਦੀ ਨੌਵੀਂ ਪੁਸ਼ਤ ਵਿੱਚੋਂ ਇੱਕ ਬਜ਼ੁਰਗ ਅਬੂ ਇਸਹਾਕ ਸਨ। ਉਹ ਏਸ਼ੀਆ ਮਾਈਨਰ ਤੋਂ ਆ ਕੇ ਚਿਸ਼ਤ ਵਿੱਚ ਵਸ ਗਏ ਸਨ ਜਿਸ ਕਰਕੇ ਉਹਨਾਂ ਦੀ ਸੰਪਰਦਾ ਦਾ ਨਾ ਚਿਸ਼ਤੀ ਪਿਆ। ਪੰਜਾਬ ਅਤੇ ਰਾਜਸਥਾਨ ਵਿੱਚ ਇਸ ਦੀ ਸਥਾਪਤੀ ਅਬੂ ਇਸਹਾਕ ਦੀ ਅੱਠਵੀਂ ਪਸ਼ਤ ਵਿੱਚੋਂ ਖ਼ਵਾਜਾ ਮੁਈਨ-ਉਲ-ਦੀਨ ਚਿਸ਼ਤੀ ਨੇ 12ਵੀਂ ਸਦੀ ਈਸਵੀ ਵਿੱਚ ਕੀਤੀ। ਉਸਦਾ ਉਤਰਾਧਿਕਾਰੀ ਖ਼ਵਾਜਾ ਬਖਤਿਆਰ ਕਾਕੀ ਸੀ। ਉਸ ਤੋਂ ਬਾਅਦ ਇਸ ਸੰਪਰਦਾ ਦਾ ਵਾਰਸ ਸ਼ੇਖ-ਫ਼ਰੀਦ-ਉਦੀਨ ਮਸਊਦ ਸ਼ੱਕਰਗੰਜ ਬਣਿਆ ਅਤੇ ਉਸ ਤੋਂ ਬਾਅਦ ਨਿਜਾਮ-ਉਲ-ਦੀਨ ਔਲੀਆ ਨੇ ਇਸ ਸਿਲਸਲੇ ਨੂੰ ਅੱਗੇ ਤੋਰਿਆ। ਹੁਣ ਇਸਦੀਆਂ ਅਨੇਕ ਸਾਖਾਵਾਂ ਹਨ ਅਤੇ 12ਵੀਂ ਸਦੀ ਤੋਂ ਹੀ ਦੱਖਣੀ ਏਸ਼ੀਆ ਦੀ ਅਤਿਅੰਤ ਅਹਿਮ ਬਰਾਦਰੀ ਹੈ।[੨]

ਹਵਾਲੇ[ਸੋਧੋ]

  1. Ernst, Carl W. and Lawrence, Bruce B. (2002) Sufi Martyrs of Love: The Chishti Order in South Asia and Beyond Palgrave Macmillan, New York, p. 1 ISBN 1-4039-6026-7
  2. Rozehnal, Robert. Islamic Sufism Unbound: Politics and Piety in Twenty-First Century Pakistan. Palgrave MacMillan, 2007. Print.