ਜਿਬਰਾਲਟਰ ਅਜਾਇਬ-ਘਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤੋਪਖ਼ਾਨਾ ਜਾਂ ਬੰਬ ਹਊਸ, ਜਿਬਰਾਲਟਰ ਅਜਾਇਬ-ਘਰ

ਜਿਬਰਾਲਟਰ ਅਜਾਇਬ-ਘਰ ਇਤਿਹਾਸ ਅਤੇ ਸੱਭਿਆਚਾਰ ਦਾ ਕੌਮੀ ਅਜਾਇਬ-ਘਰ ਹੈ ਜੋ ਜਿਬਰਾਲਟਰ ਵਿੱਚ ਬਰਤਾਨਵੀ ਵਿਦੇਸ਼ੀ ਇਲਾਕੇ ਵਿੱਚ ਪੈਂਦਾ ਹੈ। 1930 ਵਿੱਚ ਉਸ ਸਮੇਂ ਦੇ ਜਿਬਰਾਲਟਰ ਦੇ ਰਾਜਪਾਲ, ਜਨਰਲ ਸਰ ਐਲਗਜ਼ੈਂਡਰ ਗੌਡਲੇ ਵੱਲੋਂ ਸਥਾਪਤ ਇਸ ਅਜਾਇਬ-ਘਰ ਵਿੱਚ ਰਾਕ ਅਵ ਜਿਬਰਾਲਟਰ ਨਾਲ਼ ਜੁੜੀਆਂ ਕਈ ਵਰ੍ਹੇ ਪੁਰਾਣੀਆਂ ਚੀਜ਼ਾਂ ਰੱਖੀਆਂ ਹੋਈਆਂ ਹੈ। ਅਜਾਇਬ-ਘਰ ਵਿੱਚ 14ਵੀਂ ਸ਼ਤਾਬਦੀ 'ਚ ਬਣੇ ਮੂਰਿਸ਼ ਗੁਸਲਖ਼ਾਨੇ ਦੀ ਰਹਿੰਦ-ਖੂੰਹਦ ਵੀ ਸਾਂਭ ਕੇ ਰੱਖੀ ਗਈ ਹੈ। ਅਜਾਇਬ-ਘਰ ਦੇ ਪ੍ਰਧਾਨ 1991 ਤੋਂ ਪ੍ਰੋਫ਼ੈਸਰ ਕਲਾਈਵ ਫ਼ਿਨਲੇਸਨ ਹਨ।[1]

ਝਾਕੀਆਂ[ਸੋਧੋ]

ਦਅ ਜਿਬਰਾਲਟੇਰੀਅਨ[ਸੋਧੋ]

ਜਿਬਰਾਲਟੇਰੀਅਨ ਸੱਭਿਆਚਾਰਕ ਅਤੀਤ ਨੂੰ ਸਮਰਪਤ ਕਮਰੇ।

ਸਿਨੇਮਾ[ਸੋਧੋ]

ਜਿਬਰਾਲਟਰ ਦੇ ਇਤਿਹਾਸ ਉੱਤੇ ਬਣੀ ਫ਼ਿਲਮ।

ਦਅ ਰਾਕ-ਤੀਨ ਸ਼ਤਾਬਦੀਆਂ ਦਾ ਸੰਸਾਰਕ ਚਿੰਨ੍ਹ[ਸੋਧੋ]

ਦਅ ਰਾਕ ਨੂੰ ਚਿੰਨ੍ਹ ਦੇ ਰੂਪ ਵਿੱਚ ਸਮਰਪਤ ਕਮਰੇ, ਜਿਨਮੇ ਹਰਕਿਊਲਿਸ ਦੇ ਖੰਬੋਂ ਤੋਂ ਲੈ ਕੇ ਅਜੋਕੇ ਫੋਨੇਸ਼ਿਅਨ ਅਤੇ ਕਰਥਾਗੇਨੀਇਨ ਸੰਗ੍ਰਿਹ ਸ਼ਾਮਿਲ ਹੈ।

ਕੁਦਰਤੀ ਇਤਹਾਸ ਅਤੇ ਪੂਰਬ-ਇਤਿਹਾਸਕ[ਸੋਧੋ]

ਜਿਬਰਾਲਟਰ ਦੇ ਕੁਦਰਤੀ ਇਤਿਹਾਸ ਨੂੰ ਸਮਰਪਤ ਕਮਰੇ।

ਹਵਾਲੇ[ਸੋਧੋ]

  1. Finlayson, Clive & Geraldine (1999). Gibraltar at the end of the Millennium: A Portrait of a Changing Land. Gibraltar: Aquila Services.