ਜੀਵਕ ਖੇਤੀ
ਵਿਕਿਪੀਡਿਆ ਤੋਂ
ਜੀਵਕ ਖੇਤੀਬਾੜੀ ਵਿਚ ਰਸਾਇਣਕ ਖਾਦਾਂ,ਕੀਟਨਾਸ਼ਕਾਂ ਆਦਿ ਦੀ ਵਰਤੋਂ ਨਹੀਂ ਕੀਤੀ ਜਾਂਦੀ|ਜਿਥੋਂ ਤਕ ਸੰਭਵ ਹੋ ਸਕੇ ਕਿਸਾਨ ਫਸਲ ਬਦਲਾਵ ,ਜੀਵਕ ਖਾਦਾਂ ਤੇ ਯੰਤਰਾਂ ਰਾਹੀਂ ਖੇਤੀ ਕਰਦੇ ਹਨ । ਇਹ ਭਾਰਤ ਦੀ ਖੇਤੀਬਾੜੀ ਦੀ ਮੁਢਲੀ ਪ੍ਰਣਾਲੀ ਹੈ ।
[ਸੋਧ] ਵਾੜਾ ਕਿਸ਼ਨਪੁਰਾ ਵਿਖੇ ਆਰਗੈਨਿਕ ਖੇਤੀ 'ਤੇ ਸੈਮੀਨਾਰ
ਮੁਕਤਸਰ, 17 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਦਿਨੋਂ ਦਿਨ ਪ੍ਰਦੂਸ਼ਿਤ ਹੋ ਰਿਹਾ ਵਾਤਾਵਰਣ ਗੰਭੀਰ ਚਿੰਤਾ ਦਾ ਵਿਸ਼ਾ ਹੈ ਤੇ ਇਹ ਗੰਦਲਾ ਵਾਤਾਵਰਣ ਮਨੁੱਖਤਾ ਨੂੰ ਆਪਣੀ ਲਪੇਟ ਵਿਚ ਲੈ ਰਿਹਾ ਹੈ। ਜਿਸ ਕਰਕੇ ਅੱਜ ਮਨੁਖਤਾ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਰਹੀ ਹੈ। ਇਹ ਪ੍ਰਗਟਾਵਾ ਪ੍ਰਸਿੱਧ ਖੇਤੀ ਮਾਹਿਰ ਸ੍ਰੀ ਘਣਸ਼ਿਆਮ ਚੋਪੜਾ ਮਹਾਰਾਸ਼ਟਰ ਨੇ ਜ਼ਿਲ੍ਹਾ ਮੁਕਤਸਰ ਦੇ ਪਿੰਡ ਵਾੜਾ ਕਿਸ਼ਨਪੁਰਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਖੇਤੀ ਵਿਰਾਸਤ ਮਿਸ਼ਨ ਵੱਲੋਂ ਆਰਗੈਨਿਕ ਖੇਤੀ ਤੇ ਕਰਵਾਏ ਗਏ ਸੈਮੀਨਾਰ ਵਿਚ ਬੋਲਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨ ਅੰਧਾਧੁੰਦ ਰਸਾਇਣਿਕ ਖਾਦਾਂ ਦੀ ਵਰਤੋਂ ਕਰਕੇ ਜਿਥੇ ਕੁਦਰਤੀ ਜੀਵਾਂ ਦਾ ਨਾਸ਼ ਕਰ ਰਹੇ ਹਨ, ਉਥੇ ਜ਼ਮੀਨ ਦੀ ਉਪਜਾਊ ਸ਼ਕਤੀ ਘੱਟਣ ਦੇ ਨਾਲ ਨਾਲ ਮਨੁੱਖਤਾ ਲਈ ਵੀ ਨਵੀਆਂ ਚੁਣੌਤੀਆਂ ਖੜ੍ਹੀਆਂ ਹੋ ਰਹੀਆਂ ਹਨ। ਇਸ ਸੈਮੀਨਾਰ ਵਿਚ ਬੋਲਦਿਆਂ ਸਕੂਲ ਦੇ ਮੁੱਖ ਅਧਿਆਪਕ ਜਸਪਾਲ ਸਿੰਘ ਮੜ੍ਹਾਕ ਨੇ ਵੀ ਕਿਹਾ ਕਿ ਸਾਨੂੰ ਕੁਦਰਤ ਦੇ ਨਿਯਮਾਂ ਵਿਚ ਰਹਿ ਕੇ ਜੀਵਨ ਬਸਰ ਕਰਨਾ ਚਾਹੀਦਾ ਹੈ। ਇਸ ਸੈਮੀਨਾਰ ਵਿਚ ਵਾਤਾਵਰਣ ਜਾਗਰੂਕਤਾ ਅਭਿਆਨ ਦੇ ਪ੍ਰਧਾਨ ਜਗਮੇਲ ਸਿੰਘ, ਸਰਕਾਰੀ ਸੈਕੰਡਰੀ ਸਕੂਲ ਕੋਟਲੀ ਅਬਲੂ ਦੇ ਪਿ੍ਰੰ.ਜੋਗਾ ਸਿੰਘ, ਸਰਕਾਰੀ ਹਾਈ ਸਕੂਲ ਗੂੜ੍ਹੀ ਸੰਘਰ ਦੇ ਮੁੱਖ ਅਧਿਆਪਕ ਮੁਰਾਰੀ ਲਾਲ, ਕੁਲਵੰਤ ਸਿੰਘ ਗਣਿਤ ਅਧਿਆਪਕ, ਸਾਇੰਸ ਅਧਿਆਪਕ ਜਸਵਿੰਦਰ ਸਿੰਘ ਗੂੜ੍ਹੀ ਸੰਘਰ, ਹਰਬੰਸ ਸਿੰਘ ਕਾਉਣੀ ਤੇ ਬਲਜੀਤ ਸਿੰਘ ਨੇ ਵੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਵਾਤਾਵਰਣ ਵਿਚ ਆ ਰਹੇ ਵਿਗਾੜ ਤੇ ਗੰਭੀਰ ਚਿੰਤਾ ਪ੍ਰਗਟ ਕੀਤੀ। ਇਸ ਮੌਕੇ ਵਾੜਾ ਕਿਸ਼ਨਪੁਰਾ ਦੇ ਸਰਪੰਚ ਇਕਬਾਲ ਸਿੰਘ, ਪੰਚ ਪਿਰਥੀ ਸਿੰਘ ਬਰਾੜ ਚੇਅਰਮੈਨ ਪਸਵਕ, ਗੁਰਪਾਲ ਸਿੰਘ, ਲਾਭ ਸਿੰਘ, ਨਿਰਮਲ ਸਿੰਘ ਸਾਬਕਾ ਸਰਪੰਚ, ਸਰਬਜੀਤ ਸਿੰਘ, ਬੂਟਾ ਸਿੰਘ, ਦਰਸ਼ਨ ਸਿੰਘ ਖਾਲਸਾ ਤੇ ਯਾਦਵਿੰਦਰ ਸਿੰਘ ਤੋਂ ਇਲਾਵਾ ਕਿਸਾਨ ਤੇ ਸਕੂਲ ਦੇ ਵਿਦਿਆਰਥੀ ਹਾਜ਼ਿਰ ਸਨ। ਕੈਨੇਡੀਅਨ ਪੰਜਾਬੀ ਦੇ ਧੰਨਵਾਦ ਨਾਲ
[ਸੋਧ] ਕੀਟਨਾਸ਼ਕਾਂ ਦੀ ਵੱਧ ਵਰਤੋਂ ਕਾਰਨ ਮਾਲਵਾ ਕੈਂਸਰ ਜ਼ੋਨ ਬਣਦਾ ਜਾਂਦੈੈ-ਉਮੇਂਦਰ ਦੱਤ
ਫ਼ਰੀਦਕੋਟ, 28 ਅਗਸਤ (ਗੁਰਮੀਤ ਸਿੰਘ)-ਪੰਜਾਬ ਸਾਰੇ ਦੇਸ਼ ਵਿਚ ਸਭ ਤੋਂ ਵੱਧ ਕੀਟਨਾਸ਼ਕ ਦਵਾਈਆਂ ਤੇ ਰਾਸਾਣਿਕ ਖਾਦਾਂ ਦੀ ਵਰਤੋਂ ਕਰ ਰਿਹਾ ਹੈ ਜਿਸ ਨਾਲ ਮਿੱਤਰ ਜੀਵ-ਜੰਤੂ ਲੁਪਤ ਹੋ ਰਹੇ ਹਨ ਤੇ ਪੰਜਾਬ ਦਾ ਮਾਲਵਾ ਖੇਤਰ ਕੈਂਸਰ ਦਾ ਖੇਤਰ ਬਣਦਾ ਜਾ ਰਿਹਾ ਹੈ। ਇਹ ਵਿਚਾਰ ਖੇਤੀ ਵਿਰਾਸਤ ਮਿਸ਼ਨ ਜੈਤੋ ਦੇ ਕਾਰਜਕਾਰੀ ਨਿਰਦੇਸ਼ਕ ਸ੍ਰੀ ਉਮੇਂਦਰ ਦੱਤ ਨੇ ਰਾਵੀ ਈਕੋ ਕਲੱਬ, ਸਰਕਾਰੀ ਐਲੀਮੈਂਟਰੀ ਸਕੂਲ ਪੱਕਾ ਵੱਲੋਂ ਸੁਸਾਇਟੀ ਫਾਰ ਇਕੋਲਾਜੀਕਲ ਐਂਡ ਐਨਵਾਇਰਮੈਂਟਲ ਰੀਸਰਚ (ਸੀਰ) ਫ਼ਰੀਦਕੋਟ ਦੇ ਸਹਿਯੋਗ ਨਾਲ ਜੈਵਿਕ ਖੇਤੀ, ਵਾਤਾਵਰਣ ਦੀ ਸੰਭਾਲ ਬਾਰੇ ਅਤੇ ਰੁੱਖ ਲਵਾਉਣ ਸਬੰਧੀ ਕਰਵਾਏ ਇਕ ਸੈਮੀਨਾਰ ਦੌਰਾਨ ਕਹੇ। ਉਨ੍ਹਾਂ ਕਿਹਾ ਕਿ ਕੀਟਨਾਸ਼ਕ ਦਵਾਈਆਂ ਦੀ ਵੱਧ ਵਰਤੋਂ ਨਾਲ ਮਾਂ ਦਾ ਦੁੱਧ ਵੀ ਜ਼ਹਿਰੀਲਾ ਹੋ ਗਿਆ ਹੈ ਜਿਸ ਕਰਕੇ ਪੰਜਾਬ ਅੰਦਰ ਮੰਦਬੁੱਧੀ ਤੇ ਅਪਾਹਜ਼ ਬੱਚੇ ਪੈਦਾ ਹੋ ਰਹੇ ਹਨ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਪੰਜਾਬ ਦੇ ਵਾਤਵਰਣ ਨੂੰ ਬਚਾਉਣ ਲਈ ਜੈਵਿਕ ਖੇਤੀ ਵੱਲ ਮੁੜਨ। ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਸ: ਮਨਜੀਤ ਸਿੰਘ ਭੁੱਲਰ ਨੇ ਰਾਵੀ ਈਕੋ ਕਲੱਬ ਵੱਲੋਂ ਲਾਏ ਪੌਦਿਆਂ ਦੀ ਸਾਂਭ ਸੰਭਾਲ ਲਈ ਕਰਵਾਏ ਜਾ ਰਹੇ ਇਸ ਸੈਮੀਨਾਰ ਦੀ ਸ਼ਲਾਘਾ ਕੀਤੀ। ਖੇਤੀਬਾੜੀ ਅਫ਼ਸਰ (ਮੰਡੀਕਰਨ) ਨੇ ਵੀ ਜੈਵਿਕ ਖੇਤੀ ਦੀ ਮਹੱਤਤਾ ਬਾਰੇ ਪਿੰਡ ਦੇ ਕਿਸਾਨਾਂ ਤੇ ਬੱਚਿਆਂ ਨੂੰ ਜਾਣੁੂੰ ਕਰਵਾਇਆ। ਸ: ਕੁਲਤਾਰ ਸਿੰਘ ਸੰਧਵਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਈਕੋ ਕਲੱਬ ਦੇ ਇੰਚਾਰਜ ਸ: ਕਰਮਜੀਤ ਸਿੰਘ ਨੇ ਪਿੰਡ 'ਚ ਵਾਤਾਵਰਣ ਆਧਾਰਿਤ ਸੰਗਠਨ ਬਣਾਉਣ 'ਤੇ ਜ਼ੋਰ ਦਿੱਤਾ। ਸ: ਪ੍ਰੀਤਮ ਸਿੰਘ ਨੇ ਹਾਜ਼ਰ ਕਿਸਾਨਾਂ ਨੂੰ ਇਕ ਏਕੜ ਪ੍ਰਤੀ ਪਰਵਾਰ ਜੈਵਿਕ ਕਰਨ ਦੀ ਸਹੁੰ ਚੁਕਾਈ ਗਈ। ਸ: ਬਚਿੱਤਰ ਸਿੰਘ ਬਰਾੜ, ਮੁੱਖ ਅਧਿਆਪਕ ਨੇ ਸੈਮੀਨਾਰ ਵਿਚ ਆਏ ਮਾਹਿਰਾਂ ਅਤੇ ਪਤਵੰੰਤੇ ਸੱਜਣਾਂ ਦਾ ਧੰਨਵਾਦ ਕੀਤਾ।
[ਸੋਧ] ਖੇਤੀ ਨੂੰ ਵਿਗਿਆਨਿਕ ਲੀਹਾਂ ’ਤੇ ਕਿਵੇਂ ਤੋਰੀਏ?
ਜ਼ਮੀਨ ਅਤੇ ਪਾਣੀ ਦੋ ਮੁੱਖ ਸੋਮੇ ਹਨ, ਜਿਨ੍ਹਾਂ ਨੂੰ ਬੜੀ ਲਿਆਕਤ ਨਾਲ ਵਰਤਣ ਦੀ ਲੋੜ ਹੈ। ਦੇਸ਼ ਦਾ ਅਨਾਜ ਭੰਡਾਰ ਬਣਦੇ-ਬਣਦੇ ਆਪਣੇ ਕੁਦਰਤੀ ਖਜ਼ਾਨਿਆਂ ਦੇ ਭੜੋਲੇ ਖਾਲੀ ਨਾ ਕਰੀੲੇ। ਪੰਜਾਬ ਦੀਆਂ ਜ਼ਮੀਨਾਂ ਵਿਚ ਘਟ ਰਿਹਾ ਜੀਵਕ ਮਾਦਾ ਫਸਲ ਦਾ ਉਤਪਾਦਨ ਵੀ ਘਟਾਵੇਗਾ। ਜ਼ਮੀਨ ਵਿਚ ਅਨਾਜ ਪੈਦਾ ਕਰਨ ਵਾਲੇ ਸ਼ਕਤੀਸ਼ਾਲੀ ਤੱਤ ਖੇਤੀ ਘਣਤਾ ਕਾਰਨ ਖੁਰ ਰਹੇ ਹਨ। ਢੈਂਚਾ, ਸਣ ਅਤੇ ਗੁਆਰਾ ਬੀਜ ਕੇ ਹਰੀ ਖਾਦ ਰਾਹੀਂ ਇਹ ਤੱਤ ਨਾਲੋ-ਨਾਲ ਜ਼ਮੀਨ ਵਿਚ ਵਧਾਓ। ਦੇਸੀ ਰੂੜੀ ਨੂੰ ਵੀ ਲਗਾਤਾਰ ਵਰਤੋ। ਰਾਈਜ਼ੋਬੀਅਮ ਅਤੇ ਅਜੋਟੋਬੈਕਟਰ ਵਰਗੀਆਂ ਬਾਇਓ ਖਾਦਾਂ ਨੂੰ ਵਰਤੋ। ਖੰਡ ਮਿੱਲਾਂ ਦੀ ਮੈਲ ਵੀ ਖਾਦ ਵਾਂਗ ਵਰਤੀ ਜਾ ਸਕਦੀ ਹੈ। ਜਲ ਸੋਮਿਆਂ ਨੂੰ ਲਗਾਤਾਰ ਖੋਰਨ ਵਾਲੇ ਝੋਨੇ ਨੂੰ ਸਮੇਂ ਸਿਰ ਬੀਜਣ ਦੀ ਆਦਤ ਪਾਓ। ਸਿਆਣੇ ਆਖਦੇ ਨੇ, ੲੇਕ ਨੇ ਕਹੀ ਦੂਸਰੇ ਨੇ ਮਾਨੀ, ਦੋਵੇਂ ਬਣ ਗੲੇ ਬ੍ਰਹਮਗਿਆਨੀ। ਅੱਜ ਦਾ ਬ੍ਰਹਮ ਗਿਆਨ ਇਹੀ ਹੈ ਕਿ ਪ੍ਰਮਾਤਮਾ ਵੱਲੋਂ ਦਿੱਤੇ ਕੁਦਰਤੀ ਸੋਮਿਆਂ ਨੂੰ ਸੰਕੋਚ ਨਾਲ ਵਰਤੀੲੇ, ਬੇਰਹਿਮੀ ਨਾਲ ਨਹੀਂ। ਇਹ ਗੱਲ ਵੀ ਚੇਤੇ ਰੱਖੀੲੇ ਕਿ ਬਾਸਮਤੀ ਦੀ ਫਸਲ ਘੱਟ ਪਾਣੀ ਮੰਗਦੀ ਹੈ। ਅੰਤਰਰਾਸ਼ਟਰੀ ਮੰਡੀ ਵਿਚ ਸਾਡੀ ਬਾਸਮਤੀ ਨੂੰ ਪਹਿਲ ਦੇ ਆਧਾਰ ’ਤੇ ਖਰੀਦਿਆ ਜਾਂਦਾ ਹੈ। ਅਸੀਂ ਉਸ ਰਾਹ ਤੁਰੀੲੇ। ਇਹ ਗੱਲ ਵੀ ਬਹੁਤ ਧਿਆਨ ਮੰਗਦੀ ਹੈ ਕਿ ਕਣਕ ਦਾ ਨਾੜ ਅਤੇ ਝੋਨੇ ਦੀ ਪਰਾਲੀ ਵੀ ਅਸੀਂ ਖੇਤਾਂ ਵਿਚ ਨਾ ਸਾੜੀਏ, ਕਿਉਂਕਿ ਇਹ ਸਿਰਫ ਮੌਸਮ ਨੂੰ ਹੀ ਪਲੀਤ ਨਹੀਂ ਕਰਦੀ ਸਗੋਂ ਅਗਲੀ ਫਸਲ ਦੀ ਉਪਜ ’ਤੇ ਵੀ ਮੰਦਾ ਅਸਰ ਪਾਉਂਦੀ ਹੈ। ਖਾਦਾਂ ਦੀ ਬੇਲੋੜੀ ਵਰਤੋਂ ਵੀ ਰੋਕੋ। ਮਿੱਟੀ, ਪਾਣੀ ਪਰਖ ਦੇ ਆਧਾਰ ’ਤੇ ਫੈਸਲੇ ਲੈਣ ਦੀ ਆਦਤ ਪਾਓ। ਇਸ ਵੇਲੇ ਦੇਸ਼ ਵਿਚ ਖਾਦਾਂ ਦੀ ਔਸਤ ਵਰਤੋਂ 85 ਕਿਲੋ ਪ੍ਰਤੀ ਹੈਕਟੇਅਰ ਪ੍ਰਤੀ ਸਾਲ ਹੈ ਪਰ ਅਸੀਂ ਪੰਜਾਬ ਵਿਚ 213 ਕਿਲੋ ਪ੍ਰਤੀ ਹੈਕਟੇਅਰ ਪ੍ਰਤੀ ਸਾਲ ਵਰਤ ਰਹੇ ਹਾਂ। ਇਹ ਵੀ ਖੇਤੀ ਖਰਚੇ ਵਧਾਉਂਦੀ ਹੈ। ਨਾੲੀਟ੍ਰੇਟ ਤੱਤ ਦਾ ਪਾਣੀ ਰਾਹੀਂ ਖੁਰ-ਖੁਰ ਕੇ ਹੇਠਾਂ ਜਾਣਾ ਸਾਡੇ ਲੲੀ ਵੱਡੀਆਂ ਮੁਸੀਬਤਾਂ ਦਾ ਸੁਨੇਹਾ ਹੈ। ਜੇ ਧਰਤੀ ਹੇਠਲੇ ਪਾਣੀ ਨੂੰ ਪੀਣ ਲੲੀ ਹੀ ਨਾ ਵਰਤਿਆ ਜਾ ਸਕਿਆ ਤਾਂ ਕਿਧਰ ਜਾਵਾਂਗੇ? ਫਸਲਾਂ ਨੂੰ ਕੀੜਿਆਂ ਤੋਂ ਬਚਾਉਣ ਲਈ ਸਰਬਪੱਖੀ ਕੀਟ ਕੰਟਰੋਲ ਵਿਧੀ ਵਿਕਸਿਤ ਹੋ ਚੁੱਕੀ ਹੈ, ਉਸ ਨੂੰ ਵਰਤੀੲੇ। ਕੀਟਨਾਸ਼ਕ ਜ਼ਹਿਰਾਂ ਦਾ ਭਾਰ ਫਸਲਾਂ ਤੋਂ ਘਟਾਈਏ ਸਰਬਪੱਖੀ ਕੀਟ ਕੰਟਰੋਲ ਵਿਧੀ ਦੇ ਨਾਲ-ਨਾਲ ਨਰਮੇ ਦੀਆਂ ਬੀ. ਟੀ. ਕਿਸਮਾਂ ਨੇ ਵੀ ਨਰਮਾ ਪੱਟੀ ਵਾਲੇ ਜ਼ਿਲ੍ਹਿਆਂ ਵਿਚ ਕੀਟਨਾਸ਼ਕ ਜ਼ਹਿਰਾਂ ਦੀ ਵਰਤੋਂ ਘਟਾਈ ਹੈ। ਇਸ ਨੂੰ ਹੋਰ ਘਟਾਇਆ ਜਾ ਸਕਦਾ ਹੈ ਜੇਕਰ ਅਸੀਂ ਹੋਰ ਸੁਚੇਤ ਹੋੲੀੲੇ। ਨਰਮੇ ਦੇ ਕੀੜਿਆਂ ਤੋਂ ਇਲਾਵਾ ਨਦੀਨ ਮਾਰਨ ਲਈ ਵੀ ਬਹੁਤੀਆਂ ਨਦੀਨ ਨਾਸ਼ਕਾਂ ਦੀ ਥਾਂ ਫਸਲ-ਚੱਕਰ ਬਦਲ ਕੇ ਵੀ ਨਦੀਨ ਘਟਾਈਏ। ਹੱਥੀਂ ਗੋਡੀ ਕਰਨ ਦੀ ਆਦਤ ਨੂੰ ਵਿਸਾਰੀਏ ਨਾ। ਫਸਲਾਂ ਦੀ ਰਹਿੰਦ-ਖੂੰਹਦ ਨੂੰ ਪੈਲੀਆਂ ਵਿਚ ਵਾਹ ਕੇ ਅਸੀਂ ਆਪਣੀ ਧਰਤੀ ਨੂੰ ਸਿਹਤਮੰਦ ਬਣਾ ਸਕਦੇ ਹਾਂ। ਇਸ ਵੇਲੇ 18 ਮਿਲੀਅਨ ਟਨ ਝੋਨੇ ਦੀ ਪਰਾਲੀ ਅਤੇ 4 ਮਿਲੀਅਨ ਟਨ ਕਣਕ ਦਾ ਨਾੜ ਹਰ ਸਾਲ ਸਾੜਦੇ ਹਾਂ। ਇਹ ਕੰਮ ਨਾ ਕਰਿਆ ਕਰੀਏ, ਕਿਉਂਕਿ ਇਹ ਆਤਮਘਾਤੀ ਰਾਹ ਹੈ। ਪਰਾਲੀ ਅਤੇ ਨਾੜ ਨੂੰ ਅੱਗ ਲਾਉਣ ਨਾਲ ਸਾਹ ਦੀਆਂ ਸਮੱਸਿਆਵਾਂ ਵਧਦੀਆਂ ਹਨ ਅਤੇ ਇਸ ਪਰਾਲੀ ਨੂੰ ਅਗਲੀ ਫਸਲ ਬੀਜਣ ਵੇਲੇ ਜ਼ਮੀਨ ਢਕਣ ਲੲੀ ਵਰਤਿਆ ਜਾ ਸਕਦਾ ਹੈ। ਹੈਪੀ ਸੀਡਰ ਰਾਹੀਂ ਝੋਨੇ ਵਾਲੀਆਂ ਪੈਲੀਆਂ ਵਿਚ ਕਣਕ ਦੀ ਕਾਸ਼ਤ ਹੁਣ ਸੰਭਵ ਹੈ। ਆਪਣੀ ਉਪਜ ਦੇ ਪਕਵਾਨ ਬਣਾਉਣੇ ਵੀ ਸਿੱਖੀੲੇ। ਛੋਟੇ-ਛੋਟੇ ਐਗਰੋ ਪ੍ਰੋਸੈਸਿੰਗ ਯੂਨਿਟ ਲਾ ਕੇ ਝੋਨੇ ਤੋਂ ਚੌਲ, ਕਣਕ ਤੋਂ ਆਟਾ ਅਤੇ ਮਸਾਲਾ ਪੀਸਣ ਵਾਲੀਆਂ ਮਸ਼ੀਨਾਂ ਰਾਹੀਂ ਆਪਣੇ ਇਲਾਕੇ ਵਿਚ ਨਵੀਆਂ ਮੰਡੀਆਂ ਵਿਕਸਿਤ ਕੀਤੀਆਂ ਜਾ ਸਕਦੀਆਂ ਹਨ। ਇਵੇਂ ਹੀ ਫਲਾਂ ਤੋਂ ਅਚਾਰ, ਮੁਰੱਬੇ, ਚਟਣੀਆਂ ਬਣ ਸਕਦੀਆਂ ਹਨ। ਸ਼ਹਿਦ ਦੀ ਡੱਬਾਬੰਦੀ ਕੀਤੀ ਜਾ ਸਕਦੀ ਹੈ। ਆਪਣੀ ਉਪਜ ਨੂੰ ਮੰਡੀ ਵਿਚ ਸੁੱਟੀੲੇ ਨਾ, ਪੂਰਾ ਮੁੱਲ ਵੱਟ ਕੇ ਵੇਚੀਏ। ਪੌਸ਼ਟਿਕ ਬਗੀਚੀ ਦਾ ਸੰਕਲਪ ਪਛਾਣੀਏ । ਮਾਚਸ ਦੀ ਡੱਬੀ ਅਤੇ ਲੂਣ ਤੋਂ ਬਗੈਰ ਰਸੋਈ ਵਿਚ ਵਰਤਿਆ ਜਾਣ ਵਾਲਾ ਹਰ ਸੌਦਾ ਤੁਹਾਡੀ ਤਿੰਨ ਕਨਾਲ ਦੀ ਬਗੀਚੀ ਵਿਚ ਬੀਜਿਆ ਜਾ ਸਕਦਾ ਹੈ। ਜੇਕਰ ਸੂਬੇ ਦੇ 10 ਲੱਖ ਖੇਤੀ ਕਰਦੇ ਪਰਿਵਾਰਾਂ ਨੂੰ ਤਿੰਨ ਕਨਾਲ ਜ਼ਮੀਨ ਵਿਚ ਪੌਸ਼ਟਿਕ ਬਗੀਚੀ ਬੀਜਣ ਦੀ ਸੋਚ ਆ ਜਾਵੇ ਤਾਂ ਕਣਕ-ਝੋਨਾ ਫਸਲ ਚੱਕਰ ਹੇਠੋਂ 1.5 ਲੱਖ ਹੈਕਟੇਅਰ ਰਕਬਾ ਸਹਿਜੇ ਹੀ ਕੱਢਿਆ ਜਾ ਸਕਦਾ ਹੈ। ਮਹਿੰਗੇ ਮੁੱਲ ਵਾਲੀ ਮਸ਼ੀਨਰੀ ਨੂੰ ਆਪ ਖਰੀਦਣ ਦੀ ਹੋੜ ਵੀ ਤਿਆਗੀਏ। ਥੋੜ੍ਹੀਆਂ ਜ਼ਮੀਨਾਂ ਵਾਲੇ ਕਿਸਾਨ ਭਰਾ ਸੋਚ ਦਾ ਪੱਲਾ ਫੜਨ। ਸਹਿਕਾਰੀ ਸਭਾਵਾਂ ਦੇ ਮੈਂਬਰ ਬਣ ਕੇ ਮਹਿੰਗੀ ਮਸ਼ੀਨਰੀ ਨੂੰ ਘੱਟ ਪੈਸਿਆਂ ਵਿਚ ਵਰਤੀਏ। ਬੈਂਕ ਦੇ ਵਿਆਜ ਤਾਰਦਿਆਂ ਉਮਰ ਗੁਜ਼ਾਰਨ ਦੀ ਥਾਂ ਥੋੜ੍ਹੇ ਖਰਚੇ ਨਾਲ ਮਸ਼ੀਨੀ ਖੇਤੀ ਦਾ ਮਾਰਗ ਧਾਰਨ ਕਰੀਏ। ਆਪਣੀ ਉਪਜ ਨੂੰ ਨਿੱਕੇ-ਨਿੱਕੇ ਗਰੁੱਪ ਬਣਾ ਕੇ ਵੇਚਣ ਵੱਲ ਤੁਰੀਏ। ਇਸ ਨਾਲ ਕਮਾਈ ਵੀ ਵਧੇਗੀ ਅਤੇ ਖਰਚੇ ਵੀ ਘਟਣਗੇ। ਬਠਿੰਡਾ ਜ਼ਿਲ੍ਹੇ ਦੇ ਪਿੰਡ ਤੁੰਗਵਾਲੀ ਦੇ ਮਧੂਮੱਖੀ ਪਾਲਕ ਕਿਸਾਨਾਂ ਨੇ ਇਸ ਮਾਰਗ ’ਤੇ ਤੁਰ ਕੇ ਕਾਮਯਾਬੀ ਦੇ ਝੰਡੇ ਗੱਡੇ ਹਨ। ਹੁਸ਼ਿਆਰਪੁਰ ਜ਼ਿਲ੍ਹੇ ਵਿਚ ਹਲਦੀ ਉਤਪਾਦਕਾਂ ਨੇ ਹਲਦੀ ਦੀ ਪ੍ਰਾਸੈਸਿੰਗ ਨੂੰ ਸਹਿਕਾਰੀ ਪੱਧਰ ’ਤੇ ਅਪਣਾਇਆ ਹੈ। ਮੁਨਾਫਾ ਵਧਾਇਆ ਹੈ। ਅਸੀਂ ਤੁਸੀਂ ਕਿਉਂ ਨਹੀਂ ਕਰ ਸਕਦੇ?
ਕੈਨੇਡੀਅਨ ਪੰਜਾਬੀ ਦੇ ਧੰਨਵਾਦ ਨਾਲ
- ਜੈਵਿਕ ਖੇਤੀ ਦਾ ਬਲੋਗ
- ਜੈਵਿਕ ਖੇਤੀ ਫਾਰਮ ਦਾ ੳੁਦਘਾਟਨ
- ਕਿਰਪਾਲ ਸਾਗਰ ਫਾਰਮ ਦਾ ਲਿੰਕ
- ਜੈਵਿਕ ਖੇਤੀ ਬਾਰੇ ਸਮਾਗਮ ਤੇ ਗੋਸ਼ਟੀ
- ਜੈਵਿਕ ਖੇਤੀ ਬਾਰੇ ਸਮਾਗਮ ਤੇ ਗੋਸ਼ਟੀ-ਅ
- ਖੇਤੀ ਵਿਰਾਸਤ ਮਿਸ਼ਨ ਬਾਰੇ
- http://www.vuatkerala.org/static/eng/organicfarming/egualtions/npop_organisational_structure.htm
- ਕੌਮੀ ਏਕਤਾ ਤੇ ਜੈਵਿਕ ਖੇਤੀ ਲੇਖ
- ਪੰਜਾਬੀ ਵਿਚ ਖੇਤੀਬਾੜੀ ਜਾਣਕਾਰੀ ਬਾਰੇ ਵੈਬਸਾਈਟ


